ਪੜਚੋਲ ਕਰੋ
Advertisement
ਦੋ ਮਹੀਨਿਆਂ ਦੀ ਬੱਚੀ ਤੇ 104 ਸਾਲਾ ਬੇਬੇ ਨੋ ਕੋਰੋਨਾ ਨੂੰ ਦਿੱਤੀ ਮਾਤ
ਪੂਰੀ ਦੁਨੀਆ ‘ਚ ਕੋਰੋਨਾਵਾਇਰਸ ਤੋਂ ਸਭ ਤੋਂ ਵੱਧ ਮੌਤਾਂ ਇਟਲੀ ‘ਚ ਹੋਈਆਂ ਹਨ। ਅਧਿਕਾਰਤ ਅੰਕੜਿਆਂ ਮੁਤਾਬਕ ਇੱਥੇ ਹੁਣ ਤੱਕ 17,669 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਰੋਮ: ਕੋਰੋਨਾਵਾਇਰਸ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਇਟਲੀ ਤੋਂ ਅਜਿਹੀਆਂ ਦੋ ਰਿਪੋਰਟਾਂ ਸਾਹਮਣੇ ਆਈਆਂ ਹਨ ਜੋ ਰਾਹਤ ਦੇਣ ਵਾਲੀਆਂ ਹਨ। ਦਰਅਸਲ, ਇੱਥੇ ਦੋ ਮਰੀਜ਼ਾਂ ਜਿਨ੍ਹਾਂ ਨੂੰ ਸਭ ਤੋਂ ਘੱਟ ਉਮਰ ਦਾ ਤੇ ਸਭ ਤੋਂ ਬਜ਼ੁਰਗ ਦੱਸਿਆ ਜਾਂਦਾ ਹੈ, ਇਲਾਜ ਤੋਂ ਬਾਅਦ ਠੀਕ ਹੋ ਗਈਆਂ ਹਨ। ਸਭ ਤੋਂ ਛੋਟੀ ਮਰੀਜ਼ ਦੋ ਮਹੀਨਿਆਂ ਦੀ ਬੱਚੀ ਸੀ, ਜਦੋਂਕਿ 104 ਸਾਲਾ ਮਹਿਲਾ ਇਲਾਜ ਤੋਂ ਬਾਅਦ ਠੀਕ ਹੋ ਗਈ ਹੈ।
ਬੱਚੀ ਤੇ ਉਸ ਦੀ ਮਾਂ ਦੋਵਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ: ਵੀਰਵਾਰ ਨੂੰ ਮੀਡੀਆ ‘ਚ ਪ੍ਰਕਾਸ਼ਤ ਖ਼ਬਰਾਂ ਅਨੁਸਾਰ, ਬੱਚੀ ਨੂੰ ਹੁਣ ਬੁਖਾਰ ਨਹੀਂ ਤੇ ਉਸ ਨੂੰ ਅਤੇ ਉਸਦੀ ਮਾਂ ਦੋਵਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਬੱਚੀ ਦੀ ਮਾਂ ਇਨਫੈਕਸ਼ਨ ਕਾਰਨ ਨਮੂਨੀਆ ਤੋਂ ਪੀੜਤ ਸੀ, ਪਰ ਹੁਣ ਉਹ ਵੀ ਠੀਕ ਹੋ ਗਈ ਹੈ।
104 ਸਾਲਾ ਦਾਦੀ ਨੇ ਕਿਹਾ- ਹਿੰਮਤ ਤੇ ਵਿਸ਼ਵਾਸ ਨੇ ਵਾਇਰਸ ਨੂੰ ਜਿੱਤ ਲਿਆ:
ਅਦਾ ਜਾਨੂਸੋ ਨਾਂ ਦੀ 104 ਦੀ ਦਾਦੀ ਇਲਾਜ ਤੋਂ ਬਾਅਦ ਠੀਕ ਹੋ ਗਈ ਹੈ। ਉਸ ਨੇ ਕਿਹਾ ਕਿ ਹਿੰਮਤ ਅਤੇ ਵਿਸ਼ਵਾਸ ਨੇ ਉਸਨੂੰ ਆਪਣੀ ਉਮਰ ਦੇ ਇਸ ਪੜਾਅ ‘ਤੇ ਠੀਕ ਕਰ ਦਿੱਤਾ।
ਅਹਿਮ ਗੱਲ ਇਹ ਹੈ ਕਿ ਇਟਲੀ ਨੇ ਅਧਿਕਾਰਤ ਤੌਰ 'ਤੇ ਕੋਰੋਨਾਵਾਇਰਸ ਸੰਕਰਮਣ ਦੇ 17,669 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹੁਣ ਸਰਕਾਰ ਵਿਚਾਰ ਕਰ ਰਹੀ ਹੈ ਕਿ ਸਮਾਜਿਕ ਇਕੱਠ ਤੋਂ ਦੂਰੀ ਬਣਾਈ ਰੱਖਣ ਲਈ ਨਿਯਮਾਂ ‘ਚ ਢਿੱਲ ਕਿਵੇਂ ਦਿੱਤੀ ਜਾਵੇ। ਸਾਰੇ ਯੂਰਪ ‘ਚ ਇਟਲੀ ‘ਚ ਸਭ ਤੋਂ ਵੱਧ ਉਮਰ ਵਾਲੀ ਆਬਾਦੀ ਹੈ।
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਪੰਜਾਬ
ਜਲੰਧਰ
Advertisement