ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵਿਸਾਖੀ ਨੂੰ ਲੈ ਕੇ ਸਮਾਗਮਾਂ ਦੀ ਸ਼ੁਰੂਆਕਤ, ਜਥੇਦਾਰ ਅਕਾਲ ਤਖਤ ਨੇ ਵੀ ਕੀਤੀ ਸ਼ਮੂਲੀਅਤ
ਖ਼ਾਲਸਾ ਪੰਥ ਦੀ ਸਿਰਜਣਾ ਦਿਵਸ ਵਿਸਾਖੀ ਨੂੰ ਲੈ ਕੇ ਅੱਜ ਸਿੱਖ ਕੌਮ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਮਾਗਮਾਂ ਦੀ ਸ਼ੁਰੂਆਤ ਕਰ ਦਿੱਤੀ ਗਈ।
![ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵਿਸਾਖੀ ਨੂੰ ਲੈ ਕੇ ਸਮਾਗਮਾਂ ਦੀ ਸ਼ੁਰੂਆਕਤ, ਜਥੇਦਾਰ ਅਕਾਲ ਤਖਤ ਨੇ ਵੀ ਕੀਤੀ ਸ਼ਮੂਲੀਅਤ Jathedar Akal Takht also initiated events on Baisakhi at Takht Sri Damdama Sahib ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵਿਸਾਖੀ ਨੂੰ ਲੈ ਕੇ ਸਮਾਗਮਾਂ ਦੀ ਸ਼ੁਰੂਆਕਤ, ਜਥੇਦਾਰ ਅਕਾਲ ਤਖਤ ਨੇ ਵੀ ਕੀਤੀ ਸ਼ਮੂਲੀਅਤ](https://static.abplive.com/wp-content/uploads/sites/5/2020/04/11221400/DAMDAMA-SAHIB-2.jpg?impolicy=abp_cdn&imwidth=1200&height=675)
ਦਮਦਮਾ ਸਾਹਿਬ: ਖ਼ਾਲਸਾ ਪੰਥ ਦੀ ਸਿਰਜਣਾ ਦਿਵਸ ਵਿਸਾਖੀ ਨੂੰ ਲੈ ਕੇ ਅੱਜ ਸਿੱਖ ਕੌਮ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਮਾਗਮਾਂ ਦੀ ਸ਼ੁਰੂਆਤ ਕਰ ਦਿੱਤੀ ਗਈ। ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ‘ਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤੇ ਗਏ ਹਨ। ਇਨ੍ਹਾਂ ਸਮਾਗਮ ਦੀ ਸ਼ੁਰੂਆਤ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਮੌਕੇ ‘ਤੇ ਮੌਜੂਦ ਰਹੇ।
ਦੱਸ ਦਈਏ ਕਿ ਪੰਜ ਪਿਆਰੇ ਸਾਹਿਬਾਨਾਂ ਵੱਲੋਂ ਕੋਰੋਨਾਵਾਇਰਸ ਦੇ ਮੱਦੇਨਜ਼ਰ ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਗੁਰੂਘਰਾਂ ‘ਚ ਵੱਡੇ ਇਕੱਠ ਨਾ ਕਰਨ ਦੇ ਹੁਕਮ ਦਿੱਤੇ ਗਏ ਸੀ। ਜਿਸ ਕਰਕੇ ਸਮਾਗਮਾਂ ‘ਚ ਸ੍ਰੀ ਤਖ਼ਤ ਸਾਹਿਬ ਦਾ ਸਟਾਫ ਹੀ ਹਜ਼ਾਰ ਸੀ। ਇਸ ਦੇ ਨਾਲ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਘਰਾਂ ‘ਚ ਰਹਿ ਕੇ ਵੈਸਾਖੀ ਦਾ ਤਿਓਹਾਰ ਮਨਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕੀ ਤਖ਼ਤ ਸਾਹਿਬ ਤੋਂ ਵਿਸਾਖੀ ਸਮਾਗਮ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ, ਯਾਨੀ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਤਖ਼ਤ ਸਾਹਿਬ ਤੋਂ ਪੰਥ ਦੇ ਪ੍ਰਸਿੱਧ ਰਾਗੀ ਪ੍ਰਚਾਰਕ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ।
ਉਧਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਿੰਘ ਸਾਹਿਬ ਨੇ 12 ਅਪਰੈਲ ਨੂੰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਸਮੂੰਹ ਸੰਗਤਾਂ ਨੂੰ ਆਪੋ ਆਪਣੇ ਘਰਾਂ ‘ਚ ਸਵੇਰੇ 11 ਵਜੇ ਮੂਲ ਮੰਤਰ ਸਾਹਿਬ ਦੇ ਜਾਪ ਕਰਨ ਦੇ ਆਦੇਸ਼ ਵੀ ਦਿੱਤੇ।
![ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵਿਸਾਖੀ ਨੂੰ ਲੈ ਕੇ ਸਮਾਗਮਾਂ ਦੀ ਸ਼ੁਰੂਆਕਤ, ਜਥੇਦਾਰ ਅਕਾਲ ਤਖਤ ਨੇ ਵੀ ਕੀਤੀ ਸ਼ਮੂਲੀਅਤ](https://static.abplive.com/wp-content/uploads/sites/5/2020/04/11221352/DAMDAMA-SAHIB-1.jpg)
![ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵਿਸਾਖੀ ਨੂੰ ਲੈ ਕੇ ਸਮਾਗਮਾਂ ਦੀ ਸ਼ੁਰੂਆਕਤ, ਜਥੇਦਾਰ ਅਕਾਲ ਤਖਤ ਨੇ ਵੀ ਕੀਤੀ ਸ਼ਮੂਲੀਅਤ](https://static.abplive.com/wp-content/uploads/sites/5/2020/04/11221407/DAMDAMA-SAHIB-3.jpg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)