ਪੜਚੋਲ ਕਰੋ
Advertisement
ਟਰੰਪ ਦਾ ਇੱਕ ਹੋਰ ਵੱਡਾ ਫੈਸਲਾ ਬਦਲ ਦੇਣਗੇ ਬਾਇਡੇਨ, ਅਮਰੀਕੀ ਸੈਨਾ 'ਚ ਹਟ ਸਕਦੀ ਸਮਲਿੰਗੀਆਂ 'ਤੇ ਲਗੀ ਰੋਕ
ਯੂਐਸ ਦੇ ਰਾਸ਼ਟਰਪਤੀ ਜੋਅ ਬਾਇਡੇਨ ਨਵੇਂ ਕਾਰਜਕਾਰੀ ਆਦੇਸ਼ ਦੇ ਜ਼ਰੀਏ ਅਮਰੀਕੀ ਫੌਜ 'ਚ ਸਮਲਿੰਗੀਆਂ ਨੂੰ ਸ਼ਾਮਲ ਕਰਨ 'ਤੇ ਲੱਗੀ ਰੋਕ ਹਟਾ ਸਕਦੇ ਹਨ। ਇਸ ਕੇਸ ਤੋਂ ਜਾਣੂ ਇਕ ਵਿਅਕਤੀ ਨੇ ਇਹ ਜਾਣਕਾਰੀ ‘ਏਪੀ’ ਨੂੰ ਦਿੱਤੀ।
ਵਾਸ਼ਿੰਗਟਨ: ਯੂਐਸ ਦੇ ਰਾਸ਼ਟਰਪਤੀ ਜੋਅ ਬਾਇਡੇਨ ਨਵੇਂ ਕਾਰਜਕਾਰੀ ਆਦੇਸ਼ ਦੇ ਜ਼ਰੀਏ ਅਮਰੀਕੀ ਫੌਜ 'ਚ ਸਮਲਿੰਗੀਆਂ ਨੂੰ ਸ਼ਾਮਲ ਕਰਨ 'ਤੇ ਲੱਗੀ ਰੋਕ ਹਟਾ ਸਕਦੇ ਹਨ। ਇਸ ਕੇਸ ਤੋਂ ਜਾਣੂ ਇਕ ਵਿਅਕਤੀ ਨੇ ਇਹ ਜਾਣਕਾਰੀ ‘ਏਪੀ’ ਨੂੰ ਦਿੱਤੀ।
ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਸਮਲਿੰਗੀ ਲੋਕਾਂ ਨੂੰ ਮਿਲਟਰੀ 'ਚ ਸ਼ਾਮਲ ਹੋਣ 'ਤੇ ਪਾਬੰਦੀ ਲਗਾਈ ਸੀ। ਜਦੋਂ ਤੋਂ ਬਾਇਡੇਨ ਨੇ ਅਹੁਦਾ ਸੰਭਾਲਿਆ, ਉਦੋਂ ਤੋਂ ਇਸ ਪੈਂਟਾਗਨ ਨੀਤੀ 'ਚ ਤਬਦੀਲੀਆਂ ਕਰਨ ਦੀ ਸੰਭਾਵਨਾ ਸੀ। ਇਸ ਮਾਮਲੇ ਤੋਂ ਜਾਣੂ ਇਕ ਵਿਅਕਤੀ ਨੇ ‘ਏਪੀ’ ਨੂੰ ਦੱਸਿਆ ਕਿ ਵ੍ਹਾਈਟ ਹਾਊਸ ਸੋਮਵਾਰ ਨੂੰ ਇਸ ਸਬੰਧ 'ਚ ਕੋਈ ਐਲਾਨ ਕਰ ਸਕਦਾ ਹੈ।
ਸੇਵਾਮੁਕਤ ਜਨਰਲ ਲੋਇਡ ਆਸਟਿਨ ਨੇ ਪਿਛਲੇ ਹਫ਼ਤੇ ਸੈਨੇਟ ਦੇ ਸਾਹਮਣੇ ਹੋਈ ਸੁਣਵਾਈ ਦੌਰਾਨ ਅਮਰੀਕੀ ਰੱਖਿਆ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਦੇ ਨਾਮ ਦੀ ਪੁਸ਼ਟੀ ਕਰਨ ਲਈ ਇਸ ਕਦਮ ਦਾ ਸਮਰਥਨ ਕੀਤਾ। ਆਸਟਿਨ ਨੇ ਕਿਹਾ, "ਮੈਂ ਰਾਸ਼ਟਰਪਤੀ ਦੀ ਇਸ ਪਾਬੰਦੀ ਨੂੰ ਹਟਾਉਣ ਦੀ ਯੋਜਨਾ ਦਾ ਸਮਰਥਨ ਕਰਦਾ ਹਾਂ।" ਉਨ੍ਹਾਂ ਕਿਹਾ, "ਜੇ ਤੁਸੀਂ ਸੇਵਾ ਕਰਨ ਦੇ ਯੋਗ ਹੋ ਅਤੇ ਮਿਆਰਾਂ ਨੂੰ ਕਾਇਮ ਰੱਖ ਸਕਦੇ ਹੋ, ਤਾਂ ਤੁਹਾਨੂੰ ਸੇਵਾ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ।"
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement