ਪੜਚੋਲ ਕਰੋ
Advertisement
ਕੰਮ ਦੀ ਗੱਲ: ਇਸ ਬੈਂਕ ਨੇ ਸਪੈਸ਼ਲਿਸਟ ਅਫਸਰ ਦੇ 220 ਅਹੁਦਿਆਂ ਦੀ ਭਰਤੀ ਲਈ ਮੰਗੀਆਂ ਅਰਜ਼ੀਆਂ, ਇਸ ਦਿਨ ਸ਼ੁਰੂ ਹੋਵੇਗੀ ਆਨਲਾਈਨ ਐਪਲੀਕੇਸ਼ਨ ਪ੍ਰੋਸੈਸ
ਕੇਨਰਾ ਬੈਂਕ ਨੇ ਸਪੈਸ਼ਲਿਸਟ ਅਫਸਰ ਦੀਆਂ 220 ਅਸਾਮੀਆਂ ਲਈ ਭਰਤੀ ਅਰਜ਼ੀਆਂ ਦੀ ਮੰਗ ਕੀਤੀ ਹੈ। ਬੈਂਕ ਦੁਆਰਾ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਕੇਨਰਾ ਬੈਂਕ ਐਸਓ ਭਰਤੀ 2021 ਦੇ ਤਹਿਤ ਵੱਖ-ਵੱਖ ਵਿਭਾਗਾਂ ਵਿੱਚ ਸਕੇਲ 1 ਅਤੇ ਸਕੇਲ 2 ਸਪੈਸ਼ਲਿਸਟ ਅਫਸਰਾਂ ਅਤੇ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ ਸਕੇਲ 2 ਅਤੇ ਸਕੇਲ 3 ਸਪੈਸ਼ਲਿਸਟ ਅਫਸਰਾਂ ਦੀ ਭਰਤੀ ਕੀਤੀ ਗਈ ਹੈ।
ਕੇਨਰਾ ਬੈਂਕ ਨੇ ਸਪੈਸ਼ਲਿਸਟ ਅਫਸਰ ਦੀਆਂ 220 ਅਸਾਮੀਆਂ ਲਈ ਭਰਤੀ ਅਰਜ਼ੀਆਂ ਦੀ ਮੰਗ ਕੀਤੀ ਹੈ। ਬੈਂਕ ਦੁਆਰਾ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਕੇਨਰਾ ਬੈਂਕ ਐਸਓ ਭਰਤੀ 2021 ਦੇ ਤਹਿਤ ਵੱਖ-ਵੱਖ ਵਿਭਾਗਾਂ ਵਿੱਚ ਸਕੇਲ 1 ਅਤੇ ਸਕੇਲ 2 ਸਪੈਸ਼ਲਿਸਟ ਅਫਸਰਾਂ ਅਤੇ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ ਸਕੇਲ 2 ਅਤੇ ਸਕੇਲ 3 ਸਪੈਸ਼ਲਿਸਟ ਅਫਸਰਾਂ ਦੀ ਭਰਤੀ ਕੀਤੀ ਗਈ ਹੈ। ਚਾਹਵਾਨ ਅਤੇ ਯੋਗ ਉਮੀਦਵਾਰ 25 ਨਵੰਬਰ ਤੋਂ ਆਨਲਾਈਨ ਅਰਜ਼ੀ ਪ੍ਰਕਿਰਿਆ ਵਿੱਚ ਭਾਗ ਲੈ ਸਕਦੇ ਹਨ। ਬੈਂਕ ਦੀ ਅਰਜ਼ੀ ਦੇਣ ਦੀ ਆਖ਼ਰੀ ਤਰੀਕ 15 ਦਸੰਬਰ, 2020 ਨਿਰਧਾਰਤ ਕੀਤੀ ਗਈ ਹੈ।
ਯੋਗਤਾ:
ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੇਣ ਲਈ, ਬੈਂਕ ਦੁਆਰਾ ਵੱਖ-ਵੱਖ ਪੋਸਟਾਂ ਅਨੁਸਾਰ ਵੱਖ ਵੱਖ ਵਿਦਿਅਕ ਯੋਗਤਾਵਾਂ ਤੈਅ ਕੀਤੀ ਗਈ ਹੈ। ਉਮੀਦਵਾਰ ਆਫੀਸ਼ੀਅਲ ਨੋਟੀਫਿਕੇਸ਼ਨ ਦੁਆਰਾ ਯੋਗਤਾ ਦੀ ਜਾਂਚ ਕਰ ਸਕਦੇ ਹਨ।
ਲੋੜੀਂਦੀਆਂ ਤਰੀਕਾਂ:
ਅਰਜ਼ੀ ਦੀ ਸ਼ੁਰੂਆਤੀ ਮਿਤੀ - 25 ਨਵੰਬਰ
ਅਰਜ਼ੀ ਦੀ ਆਖਰੀ ਤਾਰੀਖ - 15 ਦਸੰਬਰ
ਆਨਲਾਈਨ ਪ੍ਰੀਖਿਆ ਦੀ ਮਿਤੀ - ਜਨਵਰੀ / ਫਰਵਰੀ 2021
ਉਮਰ ਸੀਮਾ:
ਵੱਖ-ਵੱਖ ਅਸਾਮੀਆਂ ਲਈ ਬਿਨੈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 20-38 ਸਾਲ ਨਿਰਧਾਰਤ ਕੀਤੀ ਗਈ ਹੈ। ਹਾਲਾਂਕਿ, ਵੱਖ-ਵੱਖ ਅਹੁਦਿਆਂ ਲਈ ਵੱਖੋ-ਵੱਖ ਉਮਰ ਉਮਰ ਸੀਮਾ ਤੈਅ ਕੀਤੀ ਗਈ ਹੈ। ਨਾਲ ਹੀ ਨਿਯਮਾਂ ਅਨੁਸਾਰ ਰਾਖਵੀਂ ਸ਼੍ਰੇਣੀ ਲਈ ਛੋਟ ਦਿੱਤੀ ਗਈ ਹੈ। ਉਮੀਦਵਾਰ ਉਮਰ ਹੱਦ ਨਾਲ ਸਬੰਧਤ ਵਿਸਥਾਰਪੂਰਵਕ ਜਾਣਕਾਰੀ ਲਈ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।
ਅਰਜ਼ੀ ਦੀ ਫੀਸ:
ਜਨਰਲ ਅਤੇ ਹੋਰ - 600+ ਜੀਐਸਟੀ
ਐਸਸੀ / ਐਸਟੀ / ਪੀਡਬਲਯੂਬੀਡੀ - 100+ ਜੀਐਸਟੀ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿੱਖਿਆ
ਕਾਰੋਬਾਰ
ਪੰਜਾਬ
Advertisement