ਲੌਕਡਾਊਨ ਦੇ ਐਲਾਨ ਮਗਰੋਂ ਪਿਆਕੜ ਫਿਕਰਮੰਦ, ਠੇਕਿਆਂ ਬਾਹਰ ਲੰਬੀਆਂ ਕਤਾਰਾਂ
ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਭਾਅ ਨੂੰ ਰੋਕਣ ਲਈ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਰਾਤ 10 ਵਜੇ ਤੋਂ ਛੇ ਦਿਨਾਂ ਲਈ ਰਾਜ 'ਚ ਤਾਲਾਬੰਦੀ ਦਾ ਐਲਾਨ ਕੀਤਾ ਹੈ। ਸਰਕਾਰ ਦੇ ਐਲਾਨ ਤੋਂ ਤੁਰੰਤ ਬਾਅਦ ਸ਼ਰਾਬ ਦੀਆਂ ਦੁਕਾਨਾਂ 'ਤੇ ਦਿੱਲੀ ਵਿੱਚ ਭੀੜ ਇਕੱਤਰ ਹੋ ਗਈ ਹੈ।
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਭਾਅ ਨੂੰ ਰੋਕਣ ਲਈ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਰਾਤ 10 ਵਜੇ ਤੋਂ ਛੇ ਦਿਨਾਂ ਲਈ ਰਾਜ 'ਚ ਤਾਲਾਬੰਦੀ ਦਾ ਐਲਾਨ ਕੀਤਾ ਹੈ। ਸਰਕਾਰ ਦੇ ਐਲਾਨ ਤੋਂ ਤੁਰੰਤ ਬਾਅਦ ਸ਼ਰਾਬ ਦੀਆਂ ਦੁਕਾਨਾਂ 'ਤੇ ਦਿੱਲੀ ਵਿੱਚ ਭੀੜ ਇਕੱਤਰ ਹੋ ਗਈ ਹੈ। ਵੱਡੀ ਗਿਣਤੀ ਵਿੱਚ ਲੋਕ ਸ਼ਰਾਬ ਦੀ ਖਰੀਦਾਰੀ ਕਰਦੇ ਸਮੇਂ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਕਤਾਰ ਵਿੱਚ ਖੜ੍ਹੇ ਵੇਖੇ ਗਏ।
ਲੋਕਾਂ ਨੇ ਸ਼ਰਾਬ ਖਰੀਦਣੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਨੂੰ ਆਪਣੇ ਘਰ 'ਚ ਜਮ੍ਹਾ ਕਰਨਾ ਸ਼ੁਰੂ ਕਰ ਦਿੱਤਾ ਹੈ, ਇਸ ਦਾ ਕਾਰਨ ਹੈ ਕਿ ਤਾਲਾਬੰਦੀ ਦੌਰਾਨ ਦਿੱਲੀ 'ਚ ਸ਼ਰਾਬ ਦੀਆਂ ਦੁਕਾਨਾਂ ਬੰਦ ਕੀਤੀਆਂ ਜਾ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ ਸ਼ਰਾਬ ਪੀਣ ਵਾਲਿਆਂ ਨੂੰ ਕੋਈ ਮੁਸ਼ਕਲ ਨਾ ਹੋਵੇ, ਇਸ ਲਈ ਲੋਕਾਂ ਨੇ ਸਮੇਂ ਸਿਰ ਸ਼ਰਾਬ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ।
ਤਾਲਾਬੰਦੀ ਦੀ ਘੋਸ਼ਣਾ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, “ਅੱਜ ਸਵੇਰੇ 10 ਵਜੇ ਤੋਂ ਅਗਲੇ ਸੋਮਵਾਰ ਸਵੇਰੇ 5 ਵਜੇ ਤਕ 6 ਦਿਨਾਂ ਲਈ ਦਿੱਲੀ 'ਚ ਤਾਲਾਬੰਦੀ ਲਗਾਈ ਜਾ ਰਹੀ ਹੈ। ਪਿਛਲੇ 24 ਘੰਟਿਆਂ 'ਚ ਤਕਰੀਬਨ 23,500 ਮਾਮਲੇ ਸਾਹਮਣੇ ਆਏ ਹਨ। ਬਹੁਤ ਵਾਧਾ ਹੋਇਆ ਹੈ। ਦਿੱਲੀ ਦੇ ਹਸਪਤਾਲਾਂ 'ਚ ਬੈੱਡ ਦੀ ਭਾਰੀ ਘਾਟ ਹੈ। ਆਈਸੀਯੂ ਬੈੱਡ ਲਗਭਗ ਖਤਮ ਹੋ ਚੁੱਕੇ ਹਨ। 100 ਤੋਂ ਵੀ ਘੱਟ ਆਈਸੀਯੂ ਬੈੱਡ ਬਾਕੀ ਬਚੇ ਹਨ। ਦਵਾਈਆਂ ਦੀ ਘਾਟ ਹੈ।"
ਵਪਾਰੀ ਸੰਗਠਨ ਕੈਟ ਨੇ ਐਤਵਾਰ ਨੂੰ ਦਿੱਲੀ ਸਰਕਾਰ ਨੂੰ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਰੋਕਣ ਲਈ ਘੱਟੋ ਘੱਟ 15 ਦਿਨਾਂ ਦਾ 'ਲੌਕਡਾਊਨ' ਲਗਾਉਣ ਦੀ ਅਪੀਲ ਕੀਤੀ ਹੈ। ਕਨਫੈਡਰੇਸ਼ਨ ਆਫ਼ ਆਲ ਇੰਡੀਆ ਟ੍ਰੇਡਰਜ਼ (ਕੈਟ) ਨੇ ਕਿਹਾ ਕਿ ਇਹ ਦਿੱਲੀ ਦੇ ਲੋਕਾਂ ਅਤੇ ਵਪਾਰੀਆਂ ਦੇ ਹਿੱਤ ਲਈ ਜ਼ਰੂਰੀ ਹੈ।
ਕੈਟ ਨੇ ਕਿਹਾ ਕਿ ਇਹ ਸਹੀ ਹੈ, ਦਿੱਲੀ ਵਿੱਚ ਲੌਕਡਾਊਨ ਨਾਲ ਕਾਰੋਬਾਰੀ ਅਤੇ ਆਰਥਿਕ ਗਤੀਵਿਧੀਆਂ ਪ੍ਰਭਾਵਿਤ ਹੋਣਗੀਆਂ, ਪਰ ਲੋਕਾਂ ਦੀ ਜ਼ਿੰਦਗੀ ਪਹਿਲੀ ਤਰਜੀਹ ਹੈ। ਵਪਾਰੀ ਐਸੋਸੀਏਸ਼ਨ ਨੇ ਇੱਕ ਬਿਆਨ ਵਿੱਚ ਕਿਹਾ, ‘ਤੁਰੰਤ ਪ੍ਰਭਾਵ ਨਾਲ ਦਿੱਲੀ ਵਿੱਚ 15 ਦਿਨਾਂ ਲਈ ਲੌਕਡਾਊਨ ਲਗਾਇਆ ਜਾਣਾ ਚਾਹੀਦਾ ਹੈ। ਦਿੱਲੀ ਦੇ ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਸਾਰੇ ਸਰਹੱਦੀ ਇਲਾਕਿਆਂ 'ਤੇ ਕੋਰੋਨਾ ਦੀ ਜਾਂਚ ਕਰਨ ਲਈ ਸਖ਼ਤ ਉਪਾਅ ਕੀਤੇ ਜਾਣੇ ਚਾਹੀਦੇ ਹਨ।






















