ਕਿਸਾਨ ਮੇਲੇ 'ਚ ਅਫ਼ਸਰਸ਼ਾਹੀ ਦਾ ਜ਼ੋਰ, ਕੈਪਟਨ ਦੇ ਆਉਣ ਤਕ ਕਿਸਾਨਾਂ ਦੀ ਐਂਟਰੀ ਬੰਦ, ਲੱਗੇ ਸਰਕਾਰ ਵਿਰੋਧੀ ਨਾਅਰੇ
ਕਿਸਾਨਾਂ ਲਈ ਲਾਏ ਕਿਸਾਨ ਮੇਲੇ ਵਿੱਚ ਕਿਸਾਨਾਂ ਨੂੰ ਹੀ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੇਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਿਰਕਤ ਕਰਨੀ ਸੀ ਤੇ ਜਦੋਂ ਤਕ ਕੈਪਟਨ ਆ ਨਹੀਂ ਗਏ, ਉਦੋਂ ਤਕ ਪੁਲਿਸ ਨੇ ਮੇਲੇ ਦਾ ਮੁੱਖ ਗੇਟ ਬੰਦ ਰੱਖਿਆ। ਕੈਪਟਨ ਦੇ ਪੁੱਜਣ ਤੋਂ ਬਾਅਦ ਐਂਟਰੀ ਲਈ ਉਹ ਗੇਟ ਖੋਲ੍ਹਿਆ ਗਿਆ।

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਤੋਂ ਕਿਸਾਨ ਮੇਲਾ ਸ਼ੁਰੂ ਹੋ ਚੁੱਕਾ ਹੈ ਪਰ ਕਿਸਾਨਾਂ ਲਈ ਲਾਏ ਕਿਸਾਨ ਮੇਲੇ ਵਿੱਚ ਕਿਸਾਨਾਂ ਨੂੰ ਹੀ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੇਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਿਰਕਤ ਕਰਨੀ ਸੀ ਤੇ ਜਦੋਂ ਤਕ ਕੈਪਟਨ ਆ ਨਹੀਂ ਗਏ, ਉਦੋਂ ਤਕ ਪੁਲਿਸ ਨੇ ਮੇਲੇ ਦਾ ਮੁੱਖ ਗੇਟ ਬੰਦ ਰੱਖਿਆ। ਕੈਪਟਨ ਦੇ ਪੁੱਜਣ ਤੋਂ ਬਾਅਦ ਐਂਟਰੀ ਲਈ ਉਹ ਗੇਟ ਖੋਲ੍ਹਿਆ ਗਿਆ।
Visited the Kisan Mela & Pashu Palan Mela in Punjab Agricultural University, Ludhiana today for the inauguration. pic.twitter.com/5b95Ll5H87
— Capt.Amarinder Singh (@capt_amarinder) September 21, 2019
ਦੱਸ ਦੇਈਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਦੋ ਰੋਜ਼ਾ ਕਿਸਾਨ ਮੇਲਾ ਕਰਾਇਆ ਜਾ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮੇਲੇ ਦਾ ਉਦਘਾਟਨ ਕਰਨ ਪਹੁੰਚੇ ਸਨ। ਇਸ ਸਬੰਧੀ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਜਦੋਂ ਤਕ ਕੈਪਟਨ ਸਾਹਿਬ ਨਹੀਂ ਆਉਣਗੇ, ਉਦੋਂ ਤਕ ਮੇਲੇ ਦਾ ਮੁੱਖ ਗੇਟ ਨਹੀਂ ਖੋਲ੍ਹਿਆ ਜਾਏਗਾ। ਇਸ ਤੋਂ ਪਰੇਸ਼ਾਨ ਕਿਸਾਨਾਂ ਨੇ ਸਰਕਾਰ ਵਿਰੋਧੀ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।
Extremely happy to see such a healthy turnout at the Kisan & Pashu Palan Mela at Punjab Agricultural University in Ludhiana. Punjab is now moving towards more innovative & environment-friendly farming techniques through various initiatives of the govt. pic.twitter.com/2FsoHSi475
— Capt.Amarinder Singh (@capt_amarinder) September 21, 2019
ਕਿਸਾਨਾਂ ਨੇ ਕਿਹਾ ਕਿ ਅਫ਼ਸਰਸ਼ਾਹੀ ਖ਼ਤਮ ਨਹੀਂ ਹੋ ਰਹੀ। ਮੇਲਾ ਆਮ ਲੋਕਾਂ ਲਈ ਲਾਇਆ ਹੈ, ਲੋਕ ਸਵੇਰੇ 8 ਵਜੇ ਤੋਂ ਇੱਥੇ ਖੜੇ ਹਨ, ਪਰ ਕਿੰਨੀ ਦੇਰ ਤਕ ਉਨ੍ਹਾਂ ਦੀ ਐਂਟਰੀ ਨਹੀਂ ਹੋਈ। ਇਸ ਲਈ ਉਨ੍ਹਾਂ ਸਰਕਰਾ ਵਿਰੋਧੀ ਨਾਅਰੇ ਲਾਏ।






















