ਪੜਚੋਲ ਕਰੋ
(Source: ECI/ABP News)
ਮੁੰਬਈ ਡੱਬਾਵਾਲਾ 'ਤੇ ਮਹਿਰਬਾਨ ਠਾਕਰੇ ਸਰਕਾਰ, ਕੀਤਾ ਵੱਡਾ ਐਲਾਨ
ਸਮਾਜਕ ਹਿੱਸੇਦਾਰੀ ਦੇ ਲਈ ਡੱਬਾਵਾਲਾ ਮੁੰਬਈ 'ਚ ਰੋਟੀ ਬੈਂਕ ਚਲਾਉਂਦੇ ਹਨ ਜਿਸ ਨਾਲ ਹਸਪਤਾਲਾਂ 'ਚ ਇਲਾਜ ਕਰਾਉਣ ਆਏ ਲੋਕਾਂ ਨੂੰ ਫਰੀ ਖਾਣਾ ਖਿਆ ਸਕਣ।
![ਮੁੰਬਈ ਡੱਬਾਵਾਲਾ 'ਤੇ ਮਹਿਰਬਾਨ ਠਾਕਰੇ ਸਰਕਾਰ, ਕੀਤਾ ਵੱਡਾ ਐਲਾਨ maharashtra government will build houses for 5 thousand dabbawals of mumbai ਮੁੰਬਈ ਡੱਬਾਵਾਲਾ 'ਤੇ ਮਹਿਰਬਾਨ ਠਾਕਰੇ ਸਰਕਾਰ, ਕੀਤਾ ਵੱਡਾ ਐਲਾਨ](https://static.abplive.com/wp-content/uploads/sites/5/2020/02/14191836/MUMBAI-DABBAWALA.jpg?impolicy=abp_cdn&imwidth=1200&height=675)
ਮੁੰਬਈ: ਇੱਥੇ ਦੇ ਲੋਕਾਂ ਦੀ ਲਾਈਫਲਾਈਨ ਕਹੇ ਜਾਣ ਵਾਲੇ ਡੱਬਾਵਾਲਿਆਂ ਲਈੰ ਮਹਾਰਾਸ਼ਟਰ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਸਰਕਾਰਨ ਨੇ ਐਲਾਨ ਕੀਤਾ ਹੈ ਕਿ ਉਹ ਮੁੰਬਈ ਦੇ 5000 ਡੱਬਾਵਾਲਿਆਂ ਦੇ ਲਈ ਘਰ ਬਣਵਾਵੇਗੀ। ਜੋ ਪ੍ਰਧਾਨਮੰਤਰੀ ਆਵਾਸ ਯੋਜਨਾ ਤਹਿਤ ਬਣਵਾਏ ਜਾਣਗੇ।
ਚੋਣਾਂ ਤੋਂ ਪਹਿਲਾਂ ਵੀ ਰਾਜਨੀਤੀਕ ਦਲ ਇਨ੍ਹਾਂ ਨੂੰ ਅਜਿਹਾ ਵਾਅਦਾ ਕਰ ਚੁੱਕੇ ਹਨ ਅੇਤ ਹੁਣ ਸਰਕਾਰ ਬਣਨ ਤੋਂ ਬਾਅਦ ਸੂਬੇ ਦੇ ਉੱਪ-ਮੁੱਖ ਮੰਤਰੀ ਅਜਿਤ ਪਵਾਰ ਨੇ ਵੀਰਵਾਰ ਨੂੰ ਇੱਕ ਬੈਠਕ 'ਚ ਇਹ ਫੈਸਲਾ ਲਿਆ। ਬੈਠਕ ਤੋਂ ਬਾਅਦ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ ਗਈ ਅਤੇ ਡੱਬਾਵਾਲਿਆਂ ਨੂੰ ਘਰ ਉਪਲੱਬਧ ਕਰਵਾਉਣ ਲਈ ਜ਼ਰੂਰੀ ਕਦਮ ਚੁੱਕਣ ਦੇ ਹੁਕਮ ਦਿੱਤੇ ਗਏ ਹਨ।
ਦੱਸ ਦਈਏ ਕਿ ਸਾਲ 1890 ਤੋਂ ਡੱਬਾਵਾਲੇ ਮੁੰਬਈ 'ਚ ਆਪਣੀ ਸੇਵਾ ਮੁਹਇਆ ਕਰਵਾ ਰਹੇ ਹਨ। ਕਰੀਬ 5000 ਡੱਬਾਵਾਲਾ ਹਰ ਰੋਜ਼ ਮੁੰਬਈ 'ਚ ਦੋ ਲੱਖ ਲੰਚ ਬਾਕਸ ਪਹੁੰਚਾਉਂਦੇ ਹਨ। ਇਸ ਦੇ ਕੰਮ 'ਚ ਗਲਤੀ ਦੀ ਗੁੰਜਾਇਸ਼ ਸਿਫਰ ਦੇ ਬਰਾਬਰ ਹੁੰਦੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)