ਪੜਚੋਲ ਕਰੋ
Advertisement
ਔਰਤਾਂ ਨੂੰ ਬਣਾਉਂਦਾ ਸੀ ਸੈਕਸ ਸਲੇਵ, ਗੁਰੂ ਕੀਥ ਨੂੰ ਮਿਲੀ 120 ਸਾਲ ਦੀ ਸਜ਼ਾ
ਅਮਰੀਕਾ 'ਚ ਆਪਣੇ ਆਪ ਨੂੰ 'ਸੈਲਫ ਹੈਲਪ ਗੁਰੂ' ਦੱਸਣ ਵਾਲੇ ਕੀਥ ਰੈਨੀਅਰ ਨੂੰ ਸਜ਼ਾ ਸੁਣਾਈ ਗਈ ਹੈ। ਕੀਥ ਰੈਨੀਅਰ ਨੂੰ ਇੱਕ ਅਮਰੀਕੀ ਅਦਾਲਤ 'ਚ ਮਾਸੂਮ ਔਰਤਾਂ ਨੂੰ 'ਸੈਕਸ ਸਲੇਵ' ਬਣਾਉਣ ਦੇ ਦੋਸ਼ੀ ਠਹਿਰਾਇਆ ਗਿਆ ਹੈ। ਅਦਾਲਤ ਨੇ ਦੋਸ਼ੀ ਮਾਸਟਰ ਕੀਥ ਰੈਨੀਅਰ ਨੂੰ ਉਸ ਦੇ ਜੁਰਮ ਲਈ 120 ਸਾਲ ਕੈਦ ਦੀ ਸਜ਼ਾ ਸੁਣਾਈ।
ਨਵੀਂ ਦਿੱਲੀ: ਅਮਰੀਕਾ 'ਚ ਆਪਣੇ ਆਪ ਨੂੰ 'ਸੈਲਫ ਹੈਲਪ ਗੁਰੂ' ਦੱਸਣ ਵਾਲੇ ਕੀਥ ਰੈਨੀਅਰ ਨੂੰ ਸਜ਼ਾ ਸੁਣਾਈ ਗਈ ਹੈ। ਕੀਥ ਰੈਨੀਅਰ ਨੂੰ ਇੱਕ ਅਮਰੀਕੀ ਅਦਾਲਤ 'ਚ ਮਾਸੂਮ ਔਰਤਾਂ ਨੂੰ 'ਸੈਕਸ ਸਲੇਵ' ਬਣਾਉਣ ਦੇ ਦੋਸ਼ੀ ਠਹਿਰਾਇਆ ਗਿਆ ਹੈ। ਅਦਾਲਤ ਨੇ ਦੋਸ਼ੀ ਮਾਸਟਰ ਕੀਥ ਰੈਨੀਅਰ ਨੂੰ ਉਸ ਦੇ ਜੁਰਮ ਲਈ 120 ਸਾਲ ਕੈਦ ਦੀ ਸਜ਼ਾ ਸੁਣਾਈ। ਬਹੁਤ ਸਾਰੀਆਂ ਔਰਤਾਂ ਨੇ ਕੀਥ ਰੈਨੀਅਰ 'ਤੇ ਸੈਕਸ ਸਲੇਵ ਬਣਾਉਣ ਲਈ ਉਨ੍ਹਾਂ ਨੂੰ ਭਰਮਾਉਣ ਦਾ ਦੋਸ਼ ਲਾਇਆ ਹੈ। ਔਰਤਾਂ ਦਾ ਦੋਸ਼ ਹੈ ਕਿ ਕੀਥ ਪਹਿਲਾਂ ਉਨ੍ਹਾਂ ਨੂੰ ਸੈਕਸ ਸਲੇਵ ਬਣਾਉਂਦਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਯੌਨ ਸ਼ੋਸ਼ਣ ਕੀਤਾ ਗਿਆ।
ਅਦਾਲਤ ਨੇ 60 ਸਾਲਾ ਕੀਥ ਨੂੰ 120 ਸਾਲ ਦੀ ਉਮਰ ਕੈਦ ਦੀ ਸਜਾ ਸੁਣਾਈ। ਹੁਣ ਉਸ ਨੂੰ ਆਪਣੀ ਸਾਰੀ ਉਮਰ ਜੇਲ੍ਹ ਵਿੱਚ ਰਹਿਣਾ ਪਏਗਾ। ਕੀਥ ਨੇ Nxivm ਨਾਂ ਦਾ ਸੰਗਠਨ ਬਣਾਇਆ ਸੀ, ਜਿਸ ਦਾ ਮੁਖੀ ਕੀਥ ਖੁਦ ਸੀ। ਇਸ ਤੋਂ ਇਲਾਵਾ, ਸਾਰੀਆਂ ਔਰਤਾਂ ਹੀ ਇਸ ਸੰਸਥਾ 'ਚ ਸੀ। ਕੀਥ ਦੀ ਇਸ ਸੰਸਥਾ ਨੇ ਪਿਰਾਮਿਡਲ ਢਾਂਚੇ 'ਤੇ ਕੰਮ ਕਰਦਾ ਸੀ ਜਿਸ 'ਚ ਔਰਤਾਂ ਨੂੰ 'ਸੈਕਸ ਸਲੇਵ' ਤੇ 'ਗ੍ਰੈਂਡ ਮਾਸਟਰ' ਬਣਾਇਆ ਗਿਆ ਸੀ। ਇਸ ਸੰਸਥਾ 'ਚ ਸ਼ਾਮਲ ਔਰਤਾਂ ਨੂੰ ਕੀਥ ਨਾਲ ਜ਼ਬਰਦਸਤੀ ਸੈਕਸ ਕਰਵਾਇਆ ਜਾ ਰਿਹਾ ਸੀ।
ਮੱਝਾਂ-ਗਾਵਾਂ ਪਾਲ ਕੇ ਹੀ ਮਸ਼ਹੂਰ ਹੋ ਗਏ ਪਿੰਡ ਰੌਤੂ ਕੀ ਬੇਲੀ ਦੇ ਲੋਕ, 'ਪਨੀਰ ਵਿਲੇਜ' ਦਾ ਖ਼ਿਤਾਬ
ਕੀਥ ਦੀ ਇਸ ਸੰਸਥਾ 'ਚ ਔਰਤਾਂ ਨਾਲ ਪਸ਼ੂਆਂ ਨਾਲੋਂ ਵੀ ਮਾੜਾ ਸਲੂਕ ਕੀਤਾ ਜਾਂਦਾ ਸੀ। ਇਕ 15 ਸਾਲ ਦੀ ਨਾਬਾਲਗ ਲੜਕੀ ਨੇ ਵੀ ਕੀਥ ਖਿਲਾਫ ਯੋਨ ਸ਼ੋਸ਼ਣ ਦੇ ਦੋਸ਼ ਲਾਏ ਸੀ। ਨਾਬਾਲਿਗ ਅਨੁਸਾਰ, ਕੀਥ ਨੇ ਉਸ ਨਾਲ ਜ਼ਬਰਦਸਤੀ ਸੈਕਸ ਕੀਤਾ ਤੇ ਉਸ ਨੂੰ ਸੈਕਸ ਸਲੇਵ ਬਣਨ ਲਈ ਮਜਬੂਰ ਕੀਤਾ। 15 ਵਿਅਕਤੀਆਂ ਨੇ ਅਦਾਲਤ ਵਿੱਚ ਕੀਥ ਵਿਰੁੱਧ ਗਵਾਹੀ ਦਿੱਤੀ। ਜਿਨ੍ਹਾਂ 'ਚੋਂ 13 ਸਿਰਫ ਔਰਤਾਂ ਸੀ। ਕੀਥ ਵਿਰੁੱਧ ਯੋਨ ਸ਼ੋਸ਼ਣ ਤੋਂ ਇਲਾਵਾ, ਸੈਕਸ ਟ੍ਰੈਫਿਕਿੰਗ, ਧੋਖਾਧੜੀ, ਅਪਰਾਧਿਕ ਸਾਜ਼ਿਸ਼ ਤੇ ਐਕਸਪੋਰਟੇਸ਼ਨ ਵਰਗੇ ਕੇਸ ਵੀ ਸਾਬਤ ਹੋਏ ਹਨ।
ਸ਼ਾਹਰੁਖ ਵੇਚ ਦੇਣਗੇ ਮੰਨਤ? ਖੁਦ ਦੱਸਿਆ ਆਉਣ ਵਾਲੇ ਸਮੇਂ 'ਚ ਕੀ ਕਰਨਗੇ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਦੇਸ਼
ਖ਼ਬਰਾਂ
ਦੇਸ਼
Advertisement