Kedarnath Yatra 2022: ਪਹਾੜਾਂ 'ਤੇ ਮੀਂਹ ਦੀ ਚੇਤਾਵਨੀ, NDRF-SDRF ਅਲਰਟ, ਮੁਲਤਵੀ ਹੋ ਸਕਦੀ ਹੈ ਕੇਦਾਰਨਾਥ ਯਾਤਰਾ
ਮੀਂਹ ਵਿੱਚ ਕੇਦਾਰਨਾਥ ਪਹੁੰਚਣ ਵਾਲੇ ਯਾਤਰੀਆਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਜੇ ਮੀਂਹ ਲਗਾਤਾਰ ਪੈਂਦਾ ਰਿਹਾ ਤਾਂ ਸੁਰੱਖਿਆ ਦੇ ਲਿਹਾਜ਼ ਨਾਲ ਯਾਤਰਾ ਨੂੰ ਵੀ ਰੋਕਿਆ ਜਾ ਸਕਦਾ ਹੈ।
Kedarnath Yatra 2022: ਪਹਾੜਾਂ ਵਿੱਚ ਮੌਸਮ ਵਿਭਾਗ(meteorological department ) ਨੇ ਦੋ ਦਿਨਾਂ ਤੱਕ ਮੀਂਹ ਦਾ ਹਾਈ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਹਾਈ ਅਲਰਟ ਤੋਂ ਬਾਅਦ ਰੁਦਰਪ੍ਰਯਾਗ(Rudraprayag) ਜ਼ਿਲ੍ਹੇ ਦੇ ਸਾਰੇ ਆਂਗਣਵਾੜੀ ਕੇਂਦਰ ਅਤੇ ਉੱਤਰਾਖੰਡ ਵਿੱਚ ਇੱਕ ਤੋਂ 12 ਤੱਕ ਦੇ ਸਕੂਲ ਦੋ ਦਿਨਾਂ ਲਈ ਬੰਦ ਹਨ। ਮੌਸਮ ਵਿਭਾਗ ਦੀ ਭਵਿੱਖਬਾਣੀ ਵੀ ਸੱਚ ਸਾਬਤ ਹੋ ਰਹੀ ਹੈ। ਜ਼ਿਲ੍ਹੇ ਦੇ ਜ਼ਿਆਦਾਤਰ ਹਿੱਸਿਆਂ ਸਮੇਤ ਵਿਸ਼ਵ ਪ੍ਰਸਿੱਧ ਕੇਦਾਰਨਾਥ ਧਾਮ (Kedarnath) ਵਿੱਚ ਵੀ ਮੀਂਹ ਪੈ ਰਿਹਾ ਹੈ।
ਯਾਤਰੀਆਂ ਨੂੰ ਹੋ ਰਹੀਆਂ ਨੇ ਦਿੱਕਤਾਂ
ਮੀਂਹ ਵਿੱਚ ਕੇਦਾਰਨਾਥ ਪਹੁੰਚਣ ਵਾਲੇ ਯਾਤਰੀਆਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਜੇ ਮੀਂਹ ਲਗਾਤਾਰ ਪੈਂਦਾ ਰਿਹਾ ਤਾਂ ਸੁਰੱਖਿਆ ਦੇ ਲਿਹਾਜ਼ ਨਾਲ ਯਾਤਰਾ ਨੂੰ ਵੀ ਰੋਕਿਆ ਜਾ ਸਕਦਾ ਹੈ। ਯਾਤਰੀਆਂ ਦੀ ਸੁਰੱਖਿਆ ਲਈ ਧਾਮ ਸਮੇਤ ਪੈਦਲ ਮਾਰਗਾਂ 'ਤੇ ਐੱਸ.ਡੀ.ਆਰ.ਐੱਫ., ਡੀ.ਡੀ.ਆਰ.ਐੱਫ. ਅਤੇ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਮੀਂਹ ਦਾ ਰੈੱਡ ਅਲਰਟ ਜਾਰੀ
ਮੌਸਮ ਵਿਭਾਗ ਨੇ ਪਹਾੜਾਂ ਵਿੱਚ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਦੋ ਦਿਨਾਂ ਤੋਂ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਮੀਂਹ ਦੇ ਅਲਰਟ ਤੋਂ ਬਾਅਦ ਪ੍ਰਸ਼ਾਸਨ ਨੇ ਅੱਜ ਅਤੇ ਭਲਕੇ ਪਹਿਲੀ ਤੋਂ 12ਵੀਂ ਜਮਾਤ ਤੱਕ ਦੇ ਸਾਰੇ ਆਂਗਣਵਾੜੀ ਕੇਂਦਰ ਅਤੇ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਸਮੇਂ ਵਿਸ਼ਵ ਪ੍ਰਸਿੱਧ ਕੇਦਾਰਨਾਥ ਧਾਮ ਦੀ ਯਾਤਰਾ ਵੀ ਚੱਲ ਰਹੀ ਹੈ। ਹਰ ਰੋਜ਼ ਦਸ ਹਜ਼ਾਰ ਤੋਂ ਵੱਧ ਸ਼ਰਧਾਲੂ ਕੇਦਾਰਨਾਥ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਵਿੱਚ ਦਰਦਨਾਕ ਸੜਕ ਹਾਦਸਾ, 5 ਦੀ ਮੌਤ 25 ਜ਼ਖ਼ਮੀ
ਸੰਘਣੀ ਧੁੰਦ ਦੀ ਵਿਛੀ ਚਾਦਰ
ਮੀਂਹ ਪੈਣ ਦੇ ਬਾਅਦ ਕੇਦਾਰਨਾਥ ਧਾਮ ਵਿੱਚ ਸੰਘਣੀ ਧੁੰਦ ਪਈ ਹੈ ਜਿਸ ਦੀ ਵਜ੍ਹਾ ਨਾਲ ਹਵਾਈ ਯਾਤਰਾ ਵੀ ਪ੍ਰਭਾਵਿਤ ਹੋ ਰਹੀ ਹੈ। ਪ੍ਰਸ਼ਾਸਨ ਨੇ ਵੀ ਯਾਤਰਾ ਨੇ ਤਿੱਖੀ ਨਜ਼ਰ ਬਣਾਈ ਹੋਈ ਹੈ। ਸੁਰੱਖਇਆ ਦੇ ਲਿਹਾਜ ਨਾਲ ਕੇਦਾਰਨਾਥ ਪੈਦਲ ਮਾਰਗ ਤੇ ਧਾਮ ਵਿੱਚ ਪੁਲਿਸ ਐਸਡੀਆਰਐਫ਼ ਤੇ ਡੀਡੀਆਰਐਫ਼ ਦੇ ਜਵਾਨ ਤੈਨਾਤ ਕੀਤੇ ਗਏ ਹਨ। ਹੁਣ ਤੱਕ 11 ਲੱਖ 70 ਹਜ਼ਾਰ ਤੋਂ ਜ਼ਿਆਦਾ ਸ਼ਰਧਾਲੂ ਕੇਦਾਰਨਾਥ ਧਾਮ ਦੇ ਦਰਸ਼ਕਨ ਕਰ ਚੁੱਕੇ ਹਨ ਜੋ ਕਿ ਚੋਖੀ ਗਿਣਤੀ ਹੈ।
ਐਸਪੀ ਦਾ ਕੀ ਹੈ ਕਹਿਣਾ
ਰੁਦਰਪ੍ਰਯਾਗ ਦੇ ਐੱਸਪੀ ਆਯੁਸ਼ ਅਗਰਵਾਲ ਨੇ ਕਿਹਾ ਕਿ ਮੌਸਮ ਵਿਭਾਗ ਦੇ ਹਾਈ ਅਲਰਟ ਦੇ ਬਾਅਦ ਸਾਰੇ ਥਾਣਿਆਂ ਤੇ ਚੌਕੀਆਂ ਤੋਂ ਇਲਾਵਾ ਡੀਡੀਆਰਐਫ਼ ਤੇ ਐਸਡੀਆਰਐਫ਼ ਦੇ ਜਵਾਨਾਂ ਨੂੰ ਅਲਰਟ ਤੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਮੀਂਹ ਜ਼ਿਆਦਾ ਪੈਣ ਤੇ ਯਾਤਰਾ ਨੂੰ ਰੋਕਣ ਦੀ ਗੱਲ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ।