(Source: ECI/ABP News/ABP Majha)
Bharat Number Series for Vehicles ਖ਼ੁਸ਼ਖ਼ਬਰੀ: ਹੁਣ ਦੂਜੇ ਰਾਜ ’ਚ ਟ੍ਰਾਂਸਫ਼ਰ ਨਹੀਂ ਕਰਵਾਉਣੀ ਪਵੇਗੀ ਗੱਡੀ, ਮਿਲੇਗਾ BH ਸੀਰੀਜ਼ ਦਾ ਨੰਬਰ, ਸਰਕਾਰ ਵੱਲੋਂ ਨਵੇਂ ਨਿਯਮ ਲਾਗੂ
ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਕਿਹਾ ਕਿ ਵਾਹਨਾਂ ਦੀ ਰਜਿਸਟ੍ਰੇਸ਼ਨ ਲਈ ਆਈਟੀ ਅਧਾਰਤ ਹੱਲ ਇਸ ਦਿਸ਼ਾ 'ਚ ਇੱਕ ਬਿਹਤਰ ਕੋਸ਼ਿਸ਼ ਹੈ। ਇੱਕ ਰਾਜ ਤੋਂ ਦੂਜੇ ਰਾਜ 'ਚ ਤਬਦੀਲ ਹੋਣ ਤੇ, ਵਾਹਨਾਂ ਦੀ ਦੁਬਾਰਾ ਰਜਿਸਟ੍ਰੇਸ਼ਨ ਦੀ ਜ਼ਰੂਰਤ ਪੈਂਦੀ ਸੀ
ਨਵੀਂ ਦਿੱਲੀ: ਜੇ ਤੁਹਾਨੂੰ ਵੀ ਆਪਣੀ ਨੌਕਰੀ ਲਈ ਵੱਖ-ਵੱਖ ਰਾਜਾਂ ਵਿੱਚ ਸ਼ਿਫਟ ਹੋਣਾ ਪੈਂਦਾ ਹੈ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਹੁਣ ਨਵੇਂ ਰਾਜ ਵਿੱਚ ਤਬਦੀਲ ਹੋਣ ਤੇ ਤੁਹਾਨੂੰ ਆਪਣੇ ਵਾਹਨ ਦੀ ਰਜਿਸਟ੍ਰੇਸ਼ਨ ਟ੍ਰਾਂਸਫਰ ਕਰਨ ਦੀ ਜ਼ਰੂਰਤ ਨਹੀਂ ਹੋਏਗੀ।
ਦਰਅਸਲ, ਸੜਕ ਆਵਾਜਾਈ ਮੰਤਰਾਲੇ ਨੇ ਨਵੀਂ ਰਜਿਸਟ੍ਰੇਸ਼ਨ ਭਾਰਤ ਸੀਰੀਜ਼ ਭਾਵ BH (ਬੀਐਚ) ਸੀਰੀਜ਼ ਸ਼ੁਰੂ ਕੀਤੀ ਹੈ। ਇਸ ਦੀ ਮਦਦ ਨਾਲ ਰਾਜਾਂ ਵਿੱਚ ਯਾਤਰੀ ਵਾਹਨਾਂ ਦੇ ਤਬਾਦਲੇ ਦੀ ਪ੍ਰੇਸ਼ਾਨੀ ਖਤਮ ਹੋ ਜਾਵੇਗੀ। ਇਸ ਲੜੀ ਅਧੀਨ, ਵਾਹਨ ਮਾਲਕਾਂ ਨੂੰ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਤਬਦੀਲ ਹੋਣ ਤੋਂ ਬਾਅਦ ਦੁਬਾਰਾ ਰਜਿਸਟਰ ਕਰਨ ਦੀ ਜ਼ਰੂਰਤ ਨਹੀਂ ਹੋਏਗੀ। ਇਹ ਬੀਐਚ (BH) ਲੜੀ ਪੂਰੇ ਦੇਸ਼ ਵਿੱਚ ਵੈਧ ਹੋਵੇਗੀ।
ਇਨ੍ਹਾਂ ਨੂੰ ਹੋਵੇਗਾ ਲਾਭ
ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਕਿਹਾ ਕਿ ਵਾਹਨਾਂ ਦੀ ਰਜਿਸਟ੍ਰੇਸ਼ਨ ਲਈ ਆਈਟੀ ਅਧਾਰਤ ਹੱਲ ਇਸ ਦਿਸ਼ਾ ਵਿੱਚ ਇੱਕ ਬਿਹਤਰ ਕੋਸ਼ਿਸ਼ ਹੈ। ਇੱਕ ਰਾਜ ਤੋਂ ਦੂਜੇ ਰਾਜ ਵਿੱਚ ਤਬਦੀਲ ਹੋਣ ਤੇ, ਵਾਹਨਾਂ ਦੀ ਦੁਬਾਰਾ ਰਜਿਸਟ੍ਰੇਸ਼ਨ ਦੀ ਜ਼ਰੂਰਤ ਪੈਂਦੀ ਸੀ, ਜਿਸ ਕਾਰਨ ਵਾਹਨ ਮਾਲਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ।
ਮੰਤਰਾਲੇ ਅਨੁਸਾਰ, ਇਹ ਸਹੂਲਤ ਰੱਖਿਆ ਕਰਮਚਾਰੀਆਂ ਦੇ ਨਾਲ ਨਾਲ ਕੇਂਦਰ ਤੇ ਰਾਜ ਸਰਕਾਰ ਦੇ ਕਰਮਚਾਰੀਆਂ ਲਈ ਸਵੈ-ਇੱਛੁਕ ਅਧਾਰ 'ਤੇ ਹੋਵੇਗੀ। ਇਹ ਉਨ੍ਹਾਂ ਪ੍ਰਾਈਵੇਟ ਕੰਪਨੀਆਂ ਨੂੰ ਵੀ ਲਾਭ ਪਹੁੰਚਾਏਗਾ ਜਿਨ੍ਹਾਂ ਦੇ ਕਰਮਚਾਰੀਆਂ ਦੇ ਕਈ ਰਾਜਾਂ ਵਿੱਚ ਦਫਤਰ ਹਨ।
ਇਹ ਹੋਵੇਗਾ ਫਾਰਮੈਟ
ਸਰਕਾਰ ਦੀ ਨਵੀਂ BH ਸੀਰੀਜ਼ ਦਾ ਰਜਿਸਟ੍ਰੇਸ਼ਨ ਫਾਰਮੈਟ YY BH 5433 XX ਹੋਵੇਗਾ। ਇਸ ਵਿੱਚ, YY ਦਾ ਮਤਲਬ ਰਜਿਸਟਰੇਸ਼ਨ ਸਾਲ ਹੋਵੇਗਾ। BH ਭਾਰਤ ਸੀਰੀਜ਼ ਦਾ ਕੋਡ ਹੋਵੇਗਾ। ਚਾਰ ਅੰਕਾਂ ਦੀ ਸੰਖਿਆ ਤੇ XX ਦੋ ਅੱਖਰ ਹੋਣਗੇ।
ਇੰਨੀ ਹੋਵੇਗੀ ਫੀਸ
ਕੇਂਦਰ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਨਵੀਂ ਬੀਐਚ (BH) ਸੀਰੀਜ਼ ਅਧੀਨ ਜੇ ਕੋਈ 10 ਲੱਖ ਰੁਪਏ ਤੋਂ ਘੱਟ ਕੀਮਤ ਵਾਲੀ ਕਾਰ ਰਜਿਸਟਰ ਕਰਦਾ ਹੈ, ਤਾਂ ਉਸ ਨੂੰ ਲਗਪਗ ਅੱਠ ਪ੍ਰਤੀਸ਼ਤ ਵਾਹਨ ਟੈਕਸ ਅਦਾ ਕਰਨਾ ਪਏਗਾ, ਜਦੋਂ ਕਿ 10 ਤੋਂ 20 ਲੱਖ ਰੁਪਏ ਤੱਕ ਕੀਮਤ ਵਾਲੇ ਵਾਹਨ ਲਈ 10 ਪ੍ਰਤੀਸ਼ਤ ਟੈਕਸ ਦਾ ਭੁਗਤਾਨ ਕਰਨਾ ਪਵੇਗਾ।
ਇਸ ਤੋਂ ਇਲਾਵਾ, ਤੁਹਾਨੂੰ 20 ਲੱਖ ਰੁਪਏ ਤੋਂ ਵੱਧ ਕੀਮਤ ਵਾਲੇ ਵਾਹਨ ਲਈ 12 ਪ੍ਰਤੀਸ਼ਤ ਟੈਕਸ ਦੇਣਾ ਪਏਗਾ। ਡੀਜ਼ਲ 'ਤੇ ਦੋ ਪ੍ਰਤੀਸ਼ਤ ਵਾਧੂ ਟੈਕਸ ਦੇਣਾ ਪਏਗਾ ਜਦੋਂਕਿ ਇਲੈਕਟ੍ਰਿਕ ਵਾਹਨਾਂ 'ਤੇ ਦੋ ਪ੍ਰਤੀਸ਼ਤ ਘੱਟ ਟੈਕਸ ਹੋਵੇਗਾ।
ਇਹ ਵੀ ਪੜ੍ਹੋ: India Corona Updates: 24 ਘੰਟਿਆਂ ’ਚ ਸਭ ਤੋਂ ਵੱਧ ਕੋਰੋਨਾ ਕੇਸ ਭਾਰਤ ’ਚ ਆਏ, ਤੀਜੀ ਲਹਿਰ ਨੇ ਫੜੀ ਰਫਤਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin