ਦਿੱਲੀ ਦੇ ਸ਼ਮਸ਼ਾਨ ਘਾਟਾਂ 'ਚ ਲੱਕੜਾਂ ਮੁੱਕੀਆਂ, ਨਗਰ ਨਿਗਮ ਨੇ ਸੂਬੇ ਦੇ ਜੰਗਲਾਤ ਵਿਭਾਗ ਤੋਂ ਮੰਗੀ ਮਦਦ
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇਕ ਪਾਸੇ ਜਿੱਥੇ ਮਰੀਜ਼ਾਂ ਦਾ ਸਮੇਂ ਸਿਰ ਇਲਾਜ ਨਹੀਂ ਹੋ ਰਿਹਾ, ਉੱਥੇ ਹੀ ਮੌਤ ਤੋਂ ਬਾਅਦ, ਸ਼ਮਸ਼ਾਨਘਾਟ 'ਚ ਵੀ ਲੱਕੜ ਦੀ ਕਮੀ ਹੋਣ ਲੱਗ ਪਈ ਹੈ। ਦਰਅਸਲ, ਹਰ ਦਿਨ ਕੋਵਿਡ ਦੇ ਮਰੀਜ਼ਾਂ ਦੀ ਮੌਤ ਦਰ ਵਧ ਰਹੀ ਹੈ, ਜਿਸ ਕਾਰਨ ਮਿਊਂਸਪੈਲਟੀ ਦੇ ਸ਼ਮਸ਼ਾਨ ਘਾਟ ਵਿੱਚ ਲੱਕੜ ਦੀ ਘਾਟ ਹੋਣ ਲੱਗ ਪਈ ਹੈ। ਇਸ ਕਾਰਨ ਹੁਣ ਨਗਰ ਨਿਗਮ ਨੇ ਰਾਜ ਦੇ ਜੰਗਲਾਤ ਵਿਭਾਗ ਤੋਂ ਮਦਦ ਮੰਗੀ ਹੈ।
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇਕ ਪਾਸੇ ਜਿੱਥੇ ਮਰੀਜ਼ਾਂ ਦਾ ਸਮੇਂ ਸਿਰ ਇਲਾਜ ਨਹੀਂ ਹੋ ਰਿਹਾ, ਉੱਥੇ ਹੀ ਮੌਤ ਤੋਂ ਬਾਅਦ, ਸ਼ਮਸ਼ਾਨਘਾਟ 'ਚ ਵੀ ਲੱਕੜ ਦੀ ਕਮੀ ਹੋਣ ਲੱਗ ਪਈ ਹੈ। ਦਰਅਸਲ, ਹਰ ਦਿਨ ਕੋਵਿਡ ਦੇ ਮਰੀਜ਼ਾਂ ਦੀ ਮੌਤ ਦਰ ਵਧ ਰਹੀ ਹੈ, ਜਿਸ ਕਾਰਨ ਮਿਊਂਸਪੈਲਟੀ ਦੇ ਸ਼ਮਸ਼ਾਨ ਘਾਟ ਵਿੱਚ ਲੱਕੜ ਦੀ ਘਾਟ ਹੋਣ ਲੱਗ ਪਈ ਹੈ। ਇਸ ਕਾਰਨ ਹੁਣ ਨਗਰ ਨਿਗਮ ਨੇ ਰਾਜ ਦੇ ਜੰਗਲਾਤ ਵਿਭਾਗ ਤੋਂ ਮਦਦ ਮੰਗੀ ਹੈ।
ਹਾਸਲ ਜਾਣਕਾਰੀ ਅਨੁਸਾਰ ਨਗਰ ਪਾਲਿਕਾ ਦੀਆਂ ਏਜੰਸੀਆਂ ਨੇ ਲੱਕੜ ਦਾ ਪ੍ਰਬੰਧ ਕਰਨ ਲਈ ਰਾਜ ਦੇ ਜੰਗਲਾਤ ਵਿਭਾਗ ਕੋਲ ਪਹੁੰਚ ਕੀਤੀ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਪੂਰਬੀ ਦਿੱਲੀ ਨਗਰ ਨਿਗਮ ਨੇ ਅਧਿਕਾਰੀਆਂ ਨੂੰ ਸੁੱਕੇ ਗੋਬਰ ਨੂੰ ਬਾਲਣ ਵਜੋਂ ਵਰਤਣ ਦੀ ਹਦਾਇਤ ਕੀਤੀ ਹੈ। ਉਥੇ ਹੀ ਦੂਸਰੀ ਲਹਿਰ ਦੇ ਆਉਣ ਤੋਂ ਪਹਿਲਾਂ, ਸ਼ਹਿਰ ਦੇ ਸਭ ਤੋਂ ਵੱਡੇ ਨਿਗਮਬੋਧ ਘਾਟ ਸ਼ਮਸ਼ਾਨ ਘਾਟ 'ਤੇ ਹਰ ਰੋਜ਼ 6,000-8,000 ਕਿਲੋ ਲੱਕੜ ਦੀ ਜ਼ਰੂਰਤ ਹੁੰਦੀ ਸੀ, ਪਰ ਹੁਣ ਹਰ ਦਿਨ 80,000-90,000 ਕਿਲੋਗ੍ਰਾਮ ਲੱਕੜ ਦੀ ਜ਼ਰੂਰਤ ਹੈ।
ਉੱਤਰੀ ਐਮਸੀਡੀ ਦੇ ਮੇਅਰ ਜੈ ਪ੍ਰਕਾਸ਼ ਨੇ ਦੱਸਿਆ ਕਿ ਸ਼ਮਸ਼ਾਨ ਘਾਟ ਵਿੱਚ ਲੱਕੜ ਦਾ ਸਟੋਕ ਤੇਜ਼ੀ ਨਾਲ ਘਟ ਰਿਹਾ ਹੈ। ਇਸ ਲਈ ਨਗਰ ਨਿਗਮ ਨੂੰ ਪਾਰਕਿੰਗ ਲਾਟਾਂ ਅਤੇ ਪਾਰਕਾਂ ਵਿਚ ਸਸਕਾਰ ਸਹੂਲਤਾਂ ਬਣਾਉਣੀਆਂ ਪੈਣਗੀਆਂ। ਇਸ ਦੇ ਨਾਲ ਹੀ ਲੱਕੜ ਦੀ ਜ਼ਰੂਰਤ ਵਿੱਚ ਵੀ ਬਹੁਤ ਵਾਧਾ ਹੋਇਆ ਹੈ, ਇਸ ਲਈ ਦਿਨ ਭਰ ਲੱਕੜ ਦੀ ਮੰਗ ਨੂੰ ਪੂਰਾ ਕਰਨ ਲਈ, ਦਿੱਲੀ ਸਰਕਾਰ ਦੇ ਸਹਿਯੋਗ ਦੀ ਲੋੜ ਹੈ।
ਸ਼ਹਿਰ ਦੇ ਜੰਗਲਾਤ ਵਿਭਾਗ ਨੇ ਕਿਹਾ ਕਿ ਇਸ ਨੂੰ ਲੱਕੜ ਲਈ ਮਿਊਂਸਪਲ ਏਜੰਸੀਆਂ ਤੋਂ ਬੇਨਤੀਆਂ ਮਿਲੀਆਂ ਹਨ। ਦੂਜੇ ਪਾਸੇ, ਉਪ-ਕਨਜ਼ਰਵੇਟਰ ਆਦਿੱਤਿਆ ਮਦਨਪੋਤਰਾ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਖੇਤਰ ਵਿੱਚ ਟਰਾਂਸਪੋਰਟ ਕਾਰਪੋਰੇਸ਼ਨ ਨੂੰ ਦਿੱਲੀ ਵਿੱਚ ਇੱਕ ਖੇਤਰੀ ਤੇਜ਼ ਆਵਾਜਾਈ ਪ੍ਰਣਾਲੀ ਬਣਾਉਣ ਦੀ ਆਗਿਆ ਦਿੱਤੀ ਹੈ, ਤਾਂ ਜੋ ਘੱਟੋ ਘੱਟ 500 ਰੁੱਖਾਂ ਦੀ ਲੱਕੜ ਦੀ ਵਰਤੋਂ ਕੀਤੀ ਜਾ ਸਕੇ। ਇਸ ਦੇ ਨਾਲ ਹੀ ਐਸਡੀਐਮਸੀ ਨੇ ਦਿੱਲੀ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਗੁਆਂਢੀ ਰਾਜਾਂ ਤੋਂ ਲੱਕੜ ਦੀ ਸਪਲਾਈ ਸ਼ਹਿਰ ਨੂੰ ਬਿਨਾਂ ਕਿਸੇ ਰੁਕਾਵਟ ਦੇ ਸੰਭਵ ਹੋ ਸਕੇ।