ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾਵਾਇਰਸ ਦੀ ਛੂਤ ਤੋਂ ਪ੍ਰਭਾਵਿਤ ਹੋਣ ਵਾਲਿਆਂ ਦੀ ਗਿਣਤੀ ਵਿੱਚ ਉਤਾਰ-ਚੜ੍ਹਾਅ ਦਾ ਸਿਲਸਿਲਾ ਜਾਰੀ ਹੈ। ਇਸ ਦੌਰਾਨ ‘ਆਲ ਇੰਡੀਆ ਇੰਸਟੀਚਿਊਟ ਆੱਫ਼ ਮੈਡੀਕਲ ਸਾਇੰਸਜ਼’ (ਏਮਸ AIIMS) ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਦਾ ਕਹਿਣਾ ਹੈ ਕਿ ਭਾਰਤ ਵਿੱਚ ਹੁਣ ਸਾਡੇ ਕੋਲ ਅਜਿਹੇ ਟੀਕੇ ਹਨ, ਜਿਨ੍ਹਾਂ ਦਾ ਪ੍ਰੀਖਣ ਹੁਣ ਆਖ਼ਰੀ ਗੇੜ ਵਿੱਚ ਹੈ। ਆਸ ਹੈ ਕਿ ਇਸ ਮਹੀਨੇ ਦੇ ਅੰਤ ਤੱਕ ਜਾਂ ਅਗਲੇ ਮਹੀਨੇ ਦੀ ਸ਼ੁਰੂਆਤ ਵਿੱਚ ਸਾਨੂੰ ਭਾਰਤੀ ਰੈਗੂਲੇਟਰੀ ਅਥਾਰਟੀਜ਼ ਤੋਂ ਟੀਕੇ ਦੀ ਹੰਗਾਮੀ ਵਰਤੋਂ ਦੀ ਪ੍ਰਵਾਨਗੀ ਮਿਲ ਜਾਵੇਗੀ।


ਏਮਸ ਦੇ ਡਾਇਰੈਕਟਰ ਨੇ ਲੋਕਾਂ ਨੂੰ ਕੋਵਿਡ-19 ਦੇ ਮੱਦੇਨਜ਼ਰ ਉਚਿਤ ਵਿਵਹਾਰ ਕਾਇਮ ਰੱਖਣ ਦੀ ਬੇਨਤੀ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਟੀਕੇ ਦੀ ਹੰਗਾਮੀ ਮਨਜ਼ੂਰੀ ਨਾਲ ਜਨਤਾ ਲਈ ਟੀਕਾਕਰਣ ਪ੍ਰੋਗਰਾਮ ਦੀ ਸ਼ੁਰੂਆਤ ਹੋ ਜਾਵੇਗੀ। ਇਸ ਲਈ ਕੋਲਡ ਚੇਨ ਬਣਾਉਣ, ਵਾਜਬ ਸਟੋਰ ਵੇਅਰਹਾਊਸ ਉਪਲਬਧ ਕਰਵਾਉਣ, ਰਣਨੀਤੀ ਵਿਕਸਤ ਕਰਨ, ਟੀਕਾਕਰਣ ਤੇ ਸਿਰਿੰਜਾਂ ਦੀ ਉਪਲਬਧਤਾ ਦੇ ਮਾਮਲੇ ਵਿੱਚ ਕੇਂਦਰ ਤੇ ਰਾਜਾਂ ਵਿੱਚ ਜੰਗੀ ਪੱਧਰ ਉੱਤੇ ਕੰਮ ਚੱਲ ਰਿਹਾ ਹੈ।



ਬੱਸ ਇੱਕੋ ਨੁਕਤੇ 'ਤੇ ਫਸੀ ਕੇਂਦਰ ਤੇ ਕਿਸਾਨਾਂ ਦੀ ਗਰਾਰੀ, ਨਹੀਂ ਅਹੁੜ ਰਿਹਾ ਸਰਕਾਰ ਨੂੰ ਕੋਈ ਜਵਾਬ

ਏਮਸ ਡਾਇਰੈਕਟਰ ਨੇ ਦੱਸਿਆ ਕਿ ਤਿਆਰ ਹੋ ਰਹੇ ਟੀਕੇ ਬਹੁਤ ਸੁਰੱਖਿਅਤ ਹਨ। ਹੁਣ ਤੱਕ 70 ਤੋਂ 80 ਹਜ਼ਾਰ ਵਲੰਟੀਅਰਾਂ ਨੂੰ ਟੀਕੇ ਲਾਏ ਜਾ ਚੁੱਕੇ ਹਨ ਤੇ ਕਿਸੇ ਉੱਤੇ ਵੀ ਕੋਈ ਗੰਭੀਰ ਮਾੜਾ ਅਸਰ ਵੇਖਣ ਨੂੰ ਨਹੀਂ ਮਿਲਿਆ।

ਕਿਸਾਨ ਅੰਦੋਲਨ ਨੂੰ ਖਿੰਡਾਉਣ ਲਈ ਵਰਤਿਆ ਜਾ ਰਿਹਾ 'ਫਿਰਕੂ ਹਥਿਆਰ' 'ਆਪ' ਵੱਲੋਂ ਬੀਜੇਪੀ ਤੇ ਕਾਂਗਰਸ 'ਤੇ ਇਲਜ਼ਾਮ

ਉਨ੍ਹਾਂ ਕਿਹਾ ਕਿ ਚੇਨਈ ’ਚ ਟੀਕੇ ਦੇ ਪ੍ਰਭਾਵ ਬਾਰੇ ਜਿਹੜੀ ਖ਼ਬਰ ਆਈ ਸੀ, ਉਹ ਕੋਈ ਅਚਾਨਕ ਵਾਪਰੀ ਘਟਨਾ ਸੀ। ਜਦੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਟੀਕਾ ਲਾਇਆ ਜਾਂਦਾ ਹੈ, ਤਾਂ ਉਨ੍ਹਾਂ ਵਿੱਚੋਂ ਕੁਝ ਨੂੰ ਕੋਈ ਨਾ ਕੋਈ ਬੀਮਾਰੀ ਹੋ ਸਕਦੀ ਹੈ ਪਰ ਉਹ ਟੀਕੇ ਨਾਲ ਸਬੰਧਤ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਪਹਿਲਾਂ ਟੀਕਾ ਵੱਡੀ ਗਿਣਤੀ ’ਚ ਉਪਲਬਧ ਨਹੀਂ ਹੋਵੇਗਾ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ