(Source: ECI/ABP News)
ਆਹ ਕੀ ਕਹਿ ਗਏ ਨਿਤਿਨ ਗਡਕਰੀ, ਬੋਲੇ ਮੈਨੂੰ ਖੁਸ਼ੀ ਕਿ ਆਕਸੀਜਨ ਦੀ ਕਮੀ ਨਾਲ ਲੋਕਾਂ ਨੇ ਗਵਾਈ ਆਪਣੀ ਜਾਨ
ਕੋਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਸਰਕਾਰ ਇਸ ਦੀ ਤਿਆਰੀ ਕਰ ਰਹੀ ਹੈ। ਇਸ ਦੇ ਤਹਿਤ ਯੂਪੀ ਵਿੱਚ ਆਕਸੀਜਨ ਪਲਾਂਟ ਲਗਾਏ ਜਾ ਰਹੇ ਹਨ। ਜ਼ਿਲ੍ਹੇ ਦੇ ਨੈਨੀ ਸਥਿਤ ਸਰਸਵਤੀ ਹਾਈ-ਟੈਕ ਸਿਟੀ ਵਿਚ ਆਕਸੀਜਨ ਪਲਾਂਟ ਵੀ ਲਗਾਇਆ ਜਾ ਰਿਹਾ ਹੈ। ਇਸ ਆਕਸੀਜਨ ਪਲਾਂਟ ਦਾ ਨੀਂਹ ਪੱਥਰ ਰੱਖਣ ਦਾ ਪ੍ਰੋਗਰਾਮ ਬੁੱਧਵਾਰ ਨੂੰ ਹੋਇਆ।
ਪ੍ਰਿਆਗਰਾਜ: ਕੋਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਸਰਕਾਰ ਇਸ ਦੀ ਤਿਆਰੀ ਕਰ ਰਹੀ ਹੈ। ਇਸ ਦੇ ਤਹਿਤ ਯੂਪੀ ਵਿੱਚ ਆਕਸੀਜਨ ਪਲਾਂਟ ਲਗਾਏ ਜਾ ਰਹੇ ਹਨ। ਜ਼ਿਲ੍ਹੇ ਦੇ ਨੈਨੀ ਸਥਿਤ ਸਰਸਵਤੀ ਹਾਈ-ਟੈਕ ਸਿਟੀ ਵਿਚ ਆਕਸੀਜਨ ਪਲਾਂਟ ਵੀ ਲਗਾਇਆ ਜਾ ਰਿਹਾ ਹੈ। ਇਸ ਆਕਸੀਜਨ ਪਲਾਂਟ ਦਾ ਨੀਂਹ ਪੱਥਰ ਰੱਖਣ ਦਾ ਪ੍ਰੋਗਰਾਮ ਬੁੱਧਵਾਰ ਨੂੰ ਹੋਇਆ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀ ਇਸ ਵਿੱਚ ਵਰਚੂਅਲੀ ਹਿੱਸਾ ਲਿਆ। ਹਾਲਾਂਕਿ, ਆਨਲਾਈਨ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਸਮੇਂ, ਉਨ੍ਹਾਂ ਦੀ ਜੀਭ ਫਿਸਲ ਗਈ।
ਦਰਅਸਲ, ਗਡਕਰੀ ਪ੍ਰੋਗਰਾਮ ਵਿਚ ਸ਼ਾਮਲ ਹੋਰ ਮਹਿਮਾਨਾਂ ਦਾ ਨਾਮ ਲੈ ਰਹੇ ਸੀ। ਥੋੜ੍ਹੀ ਦੇਰ ਬਾਅਦ, ਉਨ੍ਹਾਂ ਨੇ ਆਪਣਾ ਸੰਬੋਧਨ ਸ਼ੁਰੂ ਕੀਤਾ, ਪਰ ਉਨ੍ਹਾਂ ਦੇ ਭਾਸ਼ਣ ਦੀ ਪਹਿਲੀ ਲਾਈਨ ਵਿੱਚ ਹੀ ਉਨ੍ਹਾਂ ਦੀ ਜੁਬਾਨ ਫਿਸਲ ਗਈ। ਨਿਤਿਨ ਗਡਕਰੀ ਨੇ ਕਿਹਾ, "ਮੈਨੂੰ ਖੁਸ਼ੀ ਹੈ ਕਿ ਕੋਰੋਨਾ ਪੀਰੀਅਡ ਦੌਰਾਨ ਆਕਸੀਜਨ ਦੀ ਘਾਟ ਕਾਰਨ ਦੇਸ਼ ਦੇ ਬਹੁਤ ਸਾਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ।" ਦਰਅਸਲ, ਗਡਕਰੀ ਨੇ ਖ਼ੁਸ਼ੀ ਦੀ ਬਜਾਏ ਇਥੇ ਦੁੱਖ ਸ਼ਬਦ ਦੀ ਵਰਤੋਂ ਕਰਨੀ ਸੀ, ਪਰ ਉਨ੍ਹਾਂ ਦੀ ਜੁਬਾਨ ਫਿਸਲ ਗਈ। ਯੂਪੀ ਦੇ ਡਿਪਟੀ ਸੀਐਮ ਕੇਸ਼ਵ ਪ੍ਰਸਾਦ ਮੌਰਿਆ ਅਤੇ ਕੈਬਨਿਟ ਮੰਤਰੀ ਸਿਧਾਰਥ ਨਾਥ ਸਿੰਘ ਵੀ ਇਸ ਪ੍ਰੋਗਰਾਮ ਵਿੱਚ ਮੌਜੂਦ ਸਨ।
ਆਪਣੇ ਸੰਬੋਧਨ ਵਿੱਚ, ਉਨ੍ਹਾਂ ਅੱਗੇ ਕਿਹਾ, "ਆਉਣ ਵਾਲੇ ਸਮੇਂ ਵਿੱਚ ਤੀਜੀ ਲਹਿਰ ਅਤੇ ਚੌਥੀ ਲਹਿਰ ਦਾ ਸੰਕਟ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਕੰਮ ਕਰਨਾ ਜ਼ਰੂਰੀ ਹੈ। ਇਸਦੇ ਨਾਲ ਹੀ ਹਰ ਜ਼ਿਲ੍ਹੇ ਵਿੱਚ ਆਕਸੀਜਨ ਸਿਲੰਡਰ ਬੈਂਕ ਦੀ ਸਥਿਤੀ ਨੂੰ ਵੇਖਣਾ ਵੀ ਜ਼ਰੂਰੀ ਹੈ। ਜੇ ਜਰੂਰੀ ਹੋਇਆ ਤਾਂ ਰਾਜ ਸਰਕਾਰ 4,000-5,000 ਸਿਲੰਡਰ ਹਰ ਜ਼ਿਲ੍ਹੇ ਦੇ ਮੈਡੀਕਲ ਸਿਸਟਮ ਵਿੱਚ ਸ਼ਾਮਲ ਕੀਤਾ ਜਾਵੇਗਾ।"
https://apps.apple.com/in/app/
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)