ਕੇਂਦਰ ਦੇ ਨਵੇਂ ਬਿੱਲ 'ਤੇ ਕੇਜਰੀਵਾਲ ਨੇ ਪੁੱਛਿਆ ਸਵਾਲ, ਦਿੱਲੀ 'ਚ ਫਿਰ ਕਿਉਂ ਕਰਵਾਈਆਂ ਚੋਣਾਂ?
ਉਪ ਰਾਜਪਾਲ ਦੀਆਂ ਸ਼ਕਤੀਆਂ ਵਧਾਉਣ ਨਾਲ ਜੁੜੇ ਕੇਂਦਰ ਸਰਕਾਰ ਦੇ ਬਿੱਲ ਦੇ ਵਿਰੁੱਧ ਦਿੱਲੀ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਬੁੱਧਵਾਰ ਨੂੰ ਜੰਤਰ-ਮੰਤਰ ਵਿਖੇ ਧਰਨਾ ਦਿੱਤਾ ਅਤੇ ਸਰਕਾਰ ਨੂੰ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ।

ਨਵੀਂ ਦਿੱਲੀ: ਉਪ ਰਾਜਪਾਲ ਦੀਆਂ ਸ਼ਕਤੀਆਂ ਵਧਾਉਣ ਨਾਲ ਜੁੜੇ ਕੇਂਦਰ ਸਰਕਾਰ ਦੇ ਬਿੱਲ ਦੇ ਵਿਰੁੱਧ ਦਿੱਲੀ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਬੁੱਧਵਾਰ ਨੂੰ ਜੰਤਰ-ਮੰਤਰ ਵਿਖੇ ਧਰਨਾ ਦਿੱਤਾ ਅਤੇ ਸਰਕਾਰ ਨੂੰ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਉਵੇਂ ਹੀ ਹੈ ਜਿਵੇਂ ਕੋਈ ਬੱਚਾ ਕ੍ਰਿਕਟ ਵਿੱਚ ਹਾਰ ਗਿਆ ਤਾਂ ਉਹ ਬੈਟ ਬਾਲ ਲੈ ਕੇ ਭੱਜ ਗਿਆ। ਉਨ੍ਹਾਂ ਕਿਹਾ ਕਿ ਬਿੱਲ ਵਿਰੁੱਧ ਲੋਕਾਂ ਵਿੱਚ ਰੋਸ ਹੈ।
ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਤਿੰਨ ਦਿਨ ਪਹਿਲਾਂ ਸੰਸਦ ਵਿੱਚ ਇੱਕ ਕਾਨੂੰਨ ਲੈ ਕੇ ਆਈ ਹੈ। ਜਿਸ 'ਚ ਲਿਖਿਆ ਗਿਆ ਹੈ, ਹੁਣ ਤੋਂ ਦਿੱਲੀ 'ਚ ਸਰਕਾਰ ਦਾ ਮਤਲਬ ਐਲਜੀ ਤਾਂ ਫਿਰ ਸਾਡੇ ਨਾਲ ਕੀ ਹੋਵੇਗਾ, ਦਿੱਲੀ ਦੇ ਲੋਕਾਂ ਦਾ ਕੀ ਬਣੇਗਾ, ਮੁੱਖ ਮੰਤਰੀ ਦਾ ਕੀ ਬਣੇਗਾ? ਫਿਰ ਦਿੱਲੀ 'ਚ ਚੋਣਾਂ ਕਿਉਂ ਹੋਈਆਂ?
ਉਨ੍ਹਾਂ ਕਿਹਾ ਕਿ ਨਵੇਂ ਬਿੱਲ ਵਿੱਚ ਲਿਖਿਆ ਹੈ ਕਿ ਸਾਰੀਆਂ ਫਾਈਲਾਂ ਐਲਜੀ ਕੋਲ ਜਾਣਗੀਆਂ। 2018 ਵਿੱਚ, ਸੁਪਰੀਮ ਕੋਰਟ ਨੇ ਕਿਹਾ ਕਿ LG ਕੋਲ ਕੋਈ ਵੀ ਫਾਈਲ ਭੇਜਣ ਦੀ ਜ਼ਰੂਰਤ ਨਹੀਂ ਹੈ। ਇਹ ਸੁਪਰੀਮ ਕੋਰਟ ਨੂੰ ਸਵੀਕਾਰ ਨਹੀਂ ਕਰਦੇ। ਇਹ ਤਾਂ ਗਲਤ ਗੱਲ ਹੈ।
ਕੇਜਰੀਵਾਲ ਨੇ ਕਿਹਾ ਕਿ 2015 'ਚ ਉਨ੍ਹਾਂ 67 ਸੀਟਾਂ ਦਿੱਤੀਆਂ ਸਨ, 2020 'ਚ ਉਨ੍ਹਾਂ ਨੂੰ 62 ਸੀਟਾਂ ਮਿਲੀਆਂ ਸਨ, ਹੁਣ ਭਾਜਪਾ ਨੂੰ ਉਪ ਚੋਣ 'ਚ 0 ਸੀਟ ਮਿਲੀ। ਜਨਤਾ ਕਹਿ ਰਹੀ ਹੈ ਕਿ ਅਸੀਂ ਭਾਜਪਾ ਨਹੀਂ ਚਾਹੁੰਦੇ, ਸਾਨੂੰ ਆਮ ਆਦਮੀ ਪਾਰਟੀ ਦੀ ਲੋੜ ਹੈ। ਬਾਕੀ ਜਗ੍ਹਾ ਜਦੋਂ ਸਰਕਾਰ ਨਹੀਂ ਬਣਦੀ, ਤਾਂ ਫਿਰ ਵਿਧਾਇਕਾਂ ਨੂੰ ਖਰੀਦ ਕੇ ਸਰਕਾਰ ਸੁੱਟ ਦਿੱਤੀ ਜਾਂਦੀ ਹੈ। ਦਿੱਲੀ ਵਿੱਚ ਵੀ ਉਨ੍ਹਾਂ ਨੇ ਵਿਧਾਇਕਾਂ ਨੂੰ ਖਰੀਦਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ ਖਰੀਦ ਸਕੇ, ਇਸ ਲਈ ਉਹ ਕਾਨੂੰਨ ਲੈ ਕੇ ਆਏ ਹਨ।
ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈਡੀ ਨੇ ਸੋਮਵਾਰ ਨੂੰ ਲੋਕ ਸਭਾ ਵਿੱਚ ਦਿੱਲੀ ਦੇ ਰਾਸ਼ਟਰੀ ਰਾਜਧਾਨੀ ਪ੍ਰਦੇਸ਼ (ਸੋਧ) ਬਿੱਲ 2021 ਨੂੰ ਪੇਸ਼ ਕੀਤਾ। ਬਿੱਲ ਦੇ ਅਨੁਸਾਰ, ਦਿੱਲੀ ਸਰਕਾਰ ਨੂੰ ਵਿਧਾਨ ਸਭਾ ਵਿੱਚ ਕੋਈ ਵੀ ਕਾਨੂੰਨ ਬਣਾਉਣ ਲਈ ਉਪ ਰਾਜਪਾਲ ਨਾਲ ਸਲਾਹ ਕਰਨੀ ਪਵੇਗੀ।






















