Philippine Plane Crash: ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 45 ਹੋਈ
ਫਿਲਪੀਨਜ਼ ਦੇ ਦੱਖਣੀ ਸੂਬੇ ਵਿਚ ਲੈਂਡਿੰਗ ਕਰਨ ਵੇਲੇ ਇਕ ਏਅਰ ਫੋਰਸ ਸੀ -130 ਜਹਾਜ਼ ਹਾਦਸਾਗ੍ਰਸਤ ਹੋ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ 45 ਹੋ ਗਈ ਹੈ।
ਮਨੀਲਾ: ਫਿਲਪੀਨਜ਼ ਦੇ ਦੱਖਣੀ ਸੂਬੇ ਵਿਚ ਲੈਂਡਿੰਗ ਕਰਨ ਵੇਲੇ ਇਕ ਏਅਰ ਫੋਰਸ ਸੀ -130 ਜਹਾਜ਼ ਹਾਦਸਾਗ੍ਰਸਤ ਹੋ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ 45 ਹੋ ਗਈ ਹੈ। ਨਿਊਜ਼ ਏਜੰਸੀ ਏਐਫਪੀ ਨੇ ਸੈਨਾ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ।ਏਐਫਪੀ ਨੇ ਸੁਰੱਖਿਆ ਬਲਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਦੱਖਣੀ ਫਿਲੀਪੀਨਜ਼ ਵਿੱਚ ਲੈਂਡਿੰਗ ਕਰਨ ਵੇਲੇ ਫੌਜੀ ਜਹਾਜ਼ ਕ੍ਰੈਸ਼ ਹੋ ਗਿਆ। ਇਸ ਜਹਾਜ਼ ਵਿੱਚ ਘੱਟੋ-ਘੱਟ 85 ਲੋਕ ਸਵਾਰ ਸਨ। ਹਾਸਦੇ ਮਗਰੋਂ ਸੜ ਰਹੇ ਜਹਾਜ਼ ਦੇ ਮਲਬੇ ਤੋਂ 40 ਲੋਕਾਂ ਨੂੰ ਬਚਾਇਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਕੁਝ ਸੈਨਿਕ ਜਹਾਜ਼ ਦੇ ਕ੍ਰੈਸ਼ ਹੋਣ ਤੋਂ ਪਹਿਲਾਂ ਜਹਾਜ਼ ਤੋਂ ਛਾਲ ਮਾਰਦੇ ਵੇਖੇ ਗਏ।ਜਹਾਜ਼ ਕਾਰਨ ਜ਼ਮੀਨ' ਤੇ 6 ਲੋਕ ਮਾਰੇ ਗਏ।ਜਿਨ੍ਹਾਂ 'ਚੋਂ ਦੋ ਦੀ ਮੌਤ ਹੋ ਗਈ।
ਫਿਲਪੀਨ ਦੇ ਰੱਖਿਆ ਮੰਤਰੀ ਡੇਲਫਾਈਨ ਲੋਰੇਂਜਾਨਾ ਨੇ ਕਿਹਾ ਕਿ ਬਚਾਅ ਕਾਰਜ ਚੱਲ ਰਹੇ ਹਨ। ਸੈਨਾ ਨੇ ਦੱਸਿਆ ਕਿ ਜਹਾਜ਼ ਵਿਚ 96 ਲੋਕ ਸਵਾਰ ਸਨ, ਜਿਨ੍ਹਾਂ ਵਿਚ ਤਿੰਨ ਡਰਾਈਵਰ ਅਤੇ ਚਾਲਕ ਦਲ ਦੇ ਪੰਜ ਮੈਂਬਰ ਸ਼ਾਮਲ ਸਨ।
#BREAKING Death toll jumps to 45 in Philippine military plane crash: armed forces pic.twitter.com/eMkEkae9LB
— AFP News Agency (@AFP) July 4, 2021