ਪੜਚੋਲ ਕਰੋ
(Source: ECI/ABP News)
ਰਤਨ ਟਾਟਾ ਨੇ ਕੀਤੀ ਮੋਦੀ ਸਰਕਾਰ ਦੀ ਤਾਰੀਫ, ਕਿਹਾ ਮੌਜੂਦਾ ਸਰਕਾਰ ਕੋਲ ਵਿਜ਼ਨ
ਮਸ਼ਹੂਰ ਕਾਰੋਬਾਰੀ ਰਤਨ ਟਾਟਾ ਨੇ ਕੇਂਦਰ ਸਰਕਾਰ ਦੀਆਂ ਤਾਰੀਫਾਂ ਕੀਤੀਆਂ ਹਨ ਤੇ ਕਿਹਾ ਹੈ ਕਿ ਸਰਕਾਰ ਕੋਲ ਦੇਸ਼ ਲਈ ਵਿਜ਼ਨ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਤਾਰੀਫ ਕੀਤੀ ਤੇ ਕਿਹਾ ਕਿ ਹਾਲੀਆ ਸਰਕਾਰ ਨੇ ਕਈ ਅਹਿਮ ਫੈਸਲੇ ਲਏ ਹਨ।
![ਰਤਨ ਟਾਟਾ ਨੇ ਕੀਤੀ ਮੋਦੀ ਸਰਕਾਰ ਦੀ ਤਾਰੀਫ, ਕਿਹਾ ਮੌਜੂਦਾ ਸਰਕਾਰ ਕੋਲ ਵਿਜ਼ਨ PM Modi, Amit Shah have vision for India: Ratan Tata ਰਤਨ ਟਾਟਾ ਨੇ ਕੀਤੀ ਮੋਦੀ ਸਰਕਾਰ ਦੀ ਤਾਰੀਫ, ਕਿਹਾ ਮੌਜੂਦਾ ਸਰਕਾਰ ਕੋਲ ਵਿਜ਼ਨ](https://static.abplive.com/wp-content/uploads/sites/5/2020/01/16151339/ratan-tata.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਮਸ਼ਹੂਰ ਕਾਰੋਬਾਰੀ ਰਤਨ ਟਾਟਾ ਨੇ ਕੇਂਦਰ ਸਰਕਾਰ ਦੀਆਂ ਤਾਰੀਫਾਂ ਕੀਤੀਆਂ ਹਨ ਤੇ ਕਿਹਾ ਹੈ ਕਿ ਸਰਕਾਰ ਕੋਲ ਦੇਸ਼ ਲਈ ਵਿਜ਼ਨ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਤਾਰੀਫ ਕੀਤੀ ਤੇ ਕਿਹਾ ਕਿ ਹਾਲੀਆ ਸਰਕਾਰ ਨੇ ਕਈ ਅਹਿਮ ਫੈਸਲੇ ਲਏ ਹਨ। ਉਨ੍ਹਾਂ ਕਿਹਾ-ਕਾਸ਼ ਮੇਰੀ ਉਮਰ 20 ਸਾਲ ਘੱਟ ਹੁੰਦੀ ਤੇ ਮੈਂ ਸਰਕਾਰ ਦੇ ਕੰਮਾਂ 'ਚ ਵਧੇਰੇ ਯੋਗਦਾਨ ਪਾ ਸਕਦਾ।
ਰਤਨ ਟਾਟਾ ਗੁਜਰਾਤ ਦੇ ਗਾਂਧੀਨਗਰ ਦੇ ਨਾਸਮੇਡ ਪਿੰਡ 'ਚ ਇੰਡੀਅਨ ਸਕਿਲ ਆਫ਼ ਸਕਿਲਸ ਦੇ ਨੀਂਹ-ਪੱਧਰ ਸਮਾਗਮ 'ਚ ਪਹੁੰਚੇ। ਦੱਸ ਦਈਏ ਕਿ ਟਾਟਾ ਸਿੱਖਿਆ ਵਿਕਾਸ ਟੱਰਸਟ, ਸਰਕਾਰ ਦੇ ਨਾਲ ਮਿਲ ਕੇ ਆਈਆਈਐਸ ਪ੍ਰੋਜੈਕਟ 'ਤੇ ਕੰਮ ਕਰ ਰਿਹਾ ਹੈ। ਇੱਕ ਨੀਂਹ ਪੱਧਰ ਸਮਾਗਮ 'ਚ ਰਤਨ ਟਾਟਾ ਨੇ ਇਹ ਸਭ ਗੱਲਾਂ ਕੀਤੀਆਂ। ਇਸ ਮੌਕੇ ਉਨ੍ਹਾਂ ਨਾਲ ਗ੍ਰਹਿ ਮੰਤਰੀ ਵੀ ਮੌਜੂਦ ਸੀ।
ਰਤਨ ਟਾਟਾ ਨੇ ਇਸ ਮੌਕੇ 'ਤੇ ਬੋਲਦਿਆਂ ਕਿਹਾ ਕਿ ਅੱਜ ਸਾਡਾ ਭਾਰਤ ਨਵੇਂ ਭਾਰਤ ਵੱਲ ਕਦਮ ਵਧਾ ਰਿਹਾ ਹੈ, ਨੌਜਵਾਨਾਂ ਨੂੰ ਮੌਕਿਆਂ ਦੀ ਲੋੜ ਹੈ ਪਰ ਇਹ ਉਨ੍ਹਾਂ ਨੂੰ ਉਦੋਂ ਮਿਲਣਗੇ ਜਦੋਂ ਉਹ ਪੂਰੀ ਤਰ੍ਹਾਂ ਸਕਿਲ ਹੋਣ ਤੇ ਜੇਕਰ ਉਹ ਸਕਿਲ ਨਹੀਂ ਹੋਣਗੇ ਤਾਂ ਦੇਸ਼ ਵਿਕਾਸ ਵੱਲ ਨਹੀਂ ਵਧ ਸਕਦਾ।
ਉਨ੍ਹਾਂ ਨੇ ਪੀਐਮ ਨਰਿੰਦਰ ਮੋਦੀ ਨੂੰ ਆਈਆਈਸੀ ਨਾਲ ਟਾਟਾ ਨੂੰ ਜੋੜਣ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਦੇਸ਼ ਨੂੰ ਨਵੇਂ ਸਕਿੱਲਡ ਲੋਕ ਚਾਹੀਦੇ ਹਨ ਤੇ ਇਸ ਦੇ ਲਈ ਡੂੰਘੀ ਸੋਚ ਹੋਣੀ ਚਾਹੀਦੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)