ਪੜਚੋਲ ਕਰੋ
ਦੋ ਸੂਬਿਆਂ ਦੀ ਪੁਲਿਸ ਦੇ ਹੱਥ ਨਾ ਆਇਆ ਲੱਖਾ ਸਿਧਾਣਾ, ਕਈ ਪਿੰਡਾਂ ਦਾ ਦੌਰਾ ਕਰ ਹੋਇਆ ਗਾਇਬ
26 ਜਨਵਰੀ ਦੇ ਦਿਨ ਦਿੱਲੀ ਹਿੰਸਾ ਦਾ ਮੁਲਜ਼ਮ ਲੱਖਾ ਸਿਧਾਣਾ ਅੱਜ ਵੀ ਪੁਲਿਸ ਹੱਥ ਨਹੀਂ ਆਇਆ। ਅੱਜ ਸੰਗਰੂਰ ਦੇ ਪਿੰਡਾਂ ਵਿੱਚ ਲੱਖਾ ਸਿਧਾਣਾ ਵੱਲੋਂ ਦਿੱਲੀ ਚਲੋ ਪ੍ਰੋਗਰਾਮ ਤਹਿਤ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਸਮਾਗਮ ਰੱਖਿਆ ਗਿਆ ਸੀ। ਲੱਖਾ ਸਿਧਾਣਾ ਦੇ ਪਹੁੰਚਣ ਦੀ ਖਬਰ ਮਿਲਣ 'ਤੇ ਪੰਜਾਬ ਪੁਲਿਸ ਵੀ ਚੌਕਸ ਸੀ ਤੇ ਦਿੱਲੀ ਪੁਲਿਸ ਵੀ ਉਸ ਨੂੰ ਗ੍ਰਿਫਤਾਰ ਕਰਨ ਲਈ ਪਹੁੰਚ ਗਈ ਸੀ।

lakha_sidhana_2
ਅਸ਼ਰਫ ਢੁੱਡੀ
ਲੱਖਾ ਸਿਧਾਣਾ ਅੱਜ ਪਿੰਡ ਮਹਿਲਾਂ ਚੌਂਕ ਪਹੁੰਚਿਆ ਤੇ ਸਟੇਜ ਤੋਂ ਸੰਬੋਧਨ ਕੀਤਾ। ਉਹ ਬਾਅਦ ਵਿੱਚ ਆਪਣੇ ਸਾਥੀਆ ਨਾਲ ਕਿੱਥੇ ਗਾਇਬ ਹੋ ਗਿਆ, ਇਹ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਪਿੰਡ ਮਹਿਲਾਂ ਵਿੱਚ ਪੰਜਾਬ ਪੁਲਿਸ ਤਾਇਨਾਤ ਸੀ ਪਰ ਲੱਖਾ ਸਿਧਾਣਾ ਪੁਲਿਸ ਨੂੰ ਚਕਮਾ ਦੇ ਕੇ ਨਿਕਲ ਗਿਆ। ਲੱਖਾ ਸਿਧਾਣਾ ਵੱਲੋਂ ਵਰਤੀ ਅੱਜ ਦੀ ਇਸ ਚਲਾਕੀ ਨੂੰ ਦੇਖ ਤਾਂ ਅਮਿਤਾਬ ਬਚਨ ਦੀ ਫਿਲਮ ਡੌਨ ਦੀ ਯਾਦ ਆ ਜਾਂਦੀ ਹੈ ਜਿਸ ਦਾ ਮਸ਼ਹੂਰ ਡਾਇਲੋਗ ਹੈ "ਡੋਨ ਕਾ ਇੰਤਜਾਰ ਤੋ 11 ਮੁਲਕੋਂ ਕੀ ਪੁਲਿਸ ਕਰ ਰਹੀ ਹੈ, ਪਰ ਡੋਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ।"
ਸੰਗਰੂਰ ਦੇ ਪਿੰਡ ਮਹਿਲਾਂ ਚੌਂਕ, ਛਾਜਲੀ, ਜਖੇਪਾਲ, ਸ਼ਾਦੀਹਰੀ, ਦੋਲਾ ਸਿੰਘ, ਰੱਤਾ ਖੇੜਾ ਵਿੱਚ ਲੱਖਾ ਸਿਧਾਣਾ ਨੇ ਪਹੁੰਚਣਾ ਸੀ। ਪਹਿਲੇ ਪਿੰਡ ਮਹਿਲਾ ਚੌਂਕ ਵਿੱਚ ਲੱਖਾ ਸਿਧਾਣਾ ਆਪਣੇ ਸਾਥੀਆਂ ਨਾਲ ਕਾਲੇ ਰੰਗ ਦੀ ਸਕੌਰਪੀਓ ਕਾਰ ਵਿੱਚ ਪਹੁੰਚਿਆ। ਗੱਡੀਆਂ ਦਾ ਕਾਫਲਾ ਪਿੰਡ ਮਹਿਲਾਂ ਚੌਂਕ ਪਹੁੰਚਿਆ। ਉਸ ਸਮੇਂ ਪੰਜਾਬ ਪੁਲਿਸ ਤਾਇਨਾਤ ਸੀ। ਲੱਖਾ ਸਿਧਾਣਾ ਜਿੰਦਾਬਾਦ ਦੇ ਨਾਅਰੇ ਲੋਕਾਂ ਵੱਲੋਂ ਲਾਏ ਗਏ।
ਲੱਖਾ ਸਿਧਾਣਾ ਨੇ ਕਿਹਾ ਕਿ ਜਿੰਨਾ ਵੱਡਾ ਇਕੱਠ ਦਿੱਲੀ ਵਿੱਚ ਕਰਾਂਗੇ ਓਨੀ ਹੀ ਵੱਡੀ ਸਾਡੀ ਜਿੱਤ ਹੋਵੇਗੀ। ਜੇ ਖੇਤੀ ਕਾਨੂੰਨ ਲਾਗੂ ਹੋਣਗੇ ਤਾਂ ਸਮਝ ਲਿਓ ਕਿ ਪੰਜਾਬ ਹਾਰ ਗਿਆ। ਇਸ ਪਿੰਡ ਵਿੱਚ ਲੱਖਾ ਸਿਧਾਣਾ ਲੋਕਾਂ ਨੂੰ ਸਟੇਜ ਉਤੇ ਆ ਕੇ ਸਪੀਚ ਦੇ ਚਲਾ ਗਿਆ ਪਰ ਪੁਲਿਸ ਗ੍ਰਿਫਤਾਰ ਨਹੀਂ ਕਰ ਸਕੀ। ਦੂਜੇ ਪਿੰਡ ਸ਼ਾਦੀਹਰੀ ਵਿੱਚ ਦਿੱਲੀ ਪੁਲਿਸ ਤੇ ਪੰਜਾਬ ਪੁਲਿਸ ਦੀ ਭਾਰੀ ਫੋਰਸ ਤਾਇਨਾਤ ਸੀ ਪਰ ਲੱਖਾ ਸਿਧਾਣਾ, ਇਸ ਪਿੰਡ ਵਿੱਚ ਨਹੀਂ ਪਹੁੰਚਿਆ।
ਇਸ ਵਾਰ ਵੀ ਪੁਲਿਸ ਨੂੰ ਚਕਮਾ ਦੇਣ ਵਿੱਚ ਲੱਖਾ ਸਿਧਾਣਾ ਕਾਮਯਾਬ ਹੋ ਗਿਆ। ਇਸ ਪ੍ਰੋਗਾਮ ਵਿੱਚ ਪੰਜਾਬ ਗਾਇਕ ਕੰਵਰ ਗਰੇਵਾਲ ਤੇ ਹਰਫ ਚੀਮਾ ਵੀ ਪਹੁੰਚੇ ਹੋਏ ਸੀ। ਗਾਇਕ ਕੰਵਰ ਗਰੇਵਾਲ ਵੀ ਲੱਖਾ ਸਿਧਾਣਾ ਦੀ ਗ੍ਰਿਫਤਾਰੀ ਬਾਰੇ ਕੁਝ ਵੀ ਬੋਲਣ ਤੋਂ ਕਤਰਾਉਂਦੇ ਰਹੇ। ਹਰਫ ਚੀਮਾ ਨੇ ਕਿਹਾ ਕਿ ਦਿੱਲੀ ਜਥੇ ਜਾ ਰਹੇ ਹਨ ਤੇ ਜਿੱਤ ਬਹੁਤ ਨੇੜੇ ਹੈ, ਇਸ ਲਈ ਅਸੀਂ ਲੋਕਾਂ ਕੋਲ ਪਹੁੰਚੇ ਹਾਂ। ਇਨਪੁੱਟ: ਅਨਿਲ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















