'ਆਪ' ਲਗਾਤਾਰ ਭਾਰਤ ਦੀ ਤਰੱਕੀ ਲਈ ਕੰਮ ਕਰ ਰਹੀ ਪਰ ਕੁਝ ਲੋਕਾਂ ਨੂੰ ਇਹ ਪਸੰਦ ਨਹੀਂ, ਤੁਸੀਂ ਆਪਣਾ ਜ਼ੋਰ ਲਾ ਲਓ, ਕੇਜਰੀਵਾਲ ਨੇ ਵੰਗਾਰਿਆ
Punjab News : 'ਆਪ' ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਲਗਾਤਾਰ ਭਾਰਤ ਦੀ ਤਰੱਕੀ ਲਈ ਕੰਮ ਕਰ ਰਹੀ ਹੈ ਪਰ ਕੁਝ ਲੋਕਾਂ ਨੂੰ ਇਹ ਪਸੰਦ ਨਹੀਂ। ਇਸੇ ਲਈ ਉਹ ਰਾਹ ਵਿੱਚ ਰੁਕਾਵਟਾਂ ਪੈਦਾ...
ਚੰਡੀਗੜ੍ਹ: Punjab News : 'ਆਪ' ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ 'ਆਮ ਆਦਮੀ ਪਾਰਟੀ' ਲਗਾਤਾਰ ਭਾਰਤ ਦੀ ਤਰੱਕੀ ਲਈ ਕੰਮ ਕਰ ਰਹੀ ਹੈ ਪਰ ਕੁਝ ਲੋਕਾਂ ਨੂੰ ਇਹ ਪਸੰਦ ਨਹੀਂ। ਇਸੇ ਲਈ ਉਹ ਰਾਹ ਵਿੱਚ ਰੁਕਾਵਟਾਂ ਪੈਦਾ ਕਰਦੇ ਹਨ। ਕਦੇ CBI ਕਦੇ ਕੁਝ ਹੋਰ ਪਰ ਸਾਡਾ ਇਰਾਦਾ ਸਪੱਸ਼ਟ ਹੈ। ਤੁਸੀਂ ਆਪਣਾ ਜ਼ੋਰ ਲਾ ਲਓ, ਪਰ ਦੇਸ਼ ਦੀ ਤਰੱਕੀ ਲਈ ਅਸੀਂ ਅੱਗੇ ਵਧਦੇ ਰਹਾਂਗੇ।
ਆਮ ਆਦਮੀ ਪਾਰਟੀ ਲਗਾਤਾਰ ਭਾਰਤ ਦੀ ਤਰੱਕੀ ਲਈ ਕੰਮ ਕਰ ਰਹੀ ਹੈ। ਪ੍ਰੰਤੂ ਕੁਝ ਲੋਕਾਂ ਨੂੰ ਇਹ ਪਸੰਦ ਨਹੀਂ। ਇਸੇ ਲਈ ਉਹ ਰਾਹ ਵਿੱਚ ਰੁਕਾਵਟਾਂ ਪੈਦਾ ਕਰਦੇ ਹਨ। ਕਦੇ CBI ਕਦੇ ਕੁਝ ਹੋਰ। ਪ੍ਰੰਤੂ ਸਾਡਾ ਇਰਾਦਾ ਸਪੱਸ਼ਟ ਹੈ। ਤੁਸੀਂ ਆਪਣਾ ਜ਼ੋਰ ਲਾ ਲਓ, ਪਰ ਦੇਸ਼ ਦੀ ਤਰੱਕੀ ਲਈ ਅਸੀਂ ਅੱਗੇ ਵਧਦੇ ਰਹਾਂਗੇ। - CM @ArvindKejriwal pic.twitter.com/qeWfJE5rLX
— AAP Punjab (@AAPPunjab) August 19, 2022
ਇਸ ਟਵੀਟ ਵੀਡੀਓ ਵਿੱਚ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਅੱਜ ਸਿੱਖਿਆ ਮੰਤਰੀ ਮਨੀਸ਼ ਸ਼ਿਸ਼ੋਦੀਆ ਨੂੰ ਦੁਨੀਆ ਦਾ ਸਭ ਤੋਂ ਚੰਗਾ ਸਿੱਖਿਆ ਮੰਤਰੀ ਐਲਾਨ ਕੀਤਾ ਗਿਆ। ਪਰ ਉਸ ਦੇ ਘਰ ਸੀਬੀਆਈ ਪਹੁੰਚ ਗਈ ਰੇਡ ਮਾਰਨ ਲਈ। ਤਾਂ ਰੁਕਾਵਟਾਂ ਬਹੁਤ ਆਉਣਗੀਆਂ ਰਾਸਤੇ ਵਿੱਚ ਬੀਤੇ ਸੱਤ ਸਾਲ ਵਿੱਚ ਕੋਈ ਆਸਾਨ ਕੰਮ ਨਹੀਂ ਸੀ ਦੇਸ਼ ਦੀ ਤਰੱਕੀ ਲਈ ਕੰਮ ਕਰਨਾ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਉੱਤੇ ਅਤੇ 'ਆਪ' ਮੰਤਰੀ ਮਨੀਸ਼ ਸ਼ਿਸ਼ੋਦੀਆ ਉੱਤੇ ਸੀਬੀਆਈ ਦੀ ਰੇਡ ਪਈ ਹੈ। ਸੀਬੀਆਈ ਤੋਂ ਨਾ ਡਰੋ ਉਸ ਨੂੰ ਉੱਪਰੋਂ ਆਡਰ ਮਿਲੇ ਹਨ। ਬੀਤੇ ਸੱਤ ਸਾਲਾਂ ਵਿੱਚ ਇਹ ਕਈ ਵਾਰ ਹੋ ਚੁੱਕਾ ਹੈ। ਕਈ ਝੂਠੇ ਕੇਸ ਹਨ ਉਹਨਾਂ ਦੇ ਉੱਪਰ ਰੁਕਾਵਟਾਂ ਆਉਣਗੀਆਂ ਪਰ ਕੰਮ ਨਹੀਂ ਰੁਕੇਗਾ। ਇਹਨਾਂ ਦੇ ਭਰੋਸੇ ਦੇਸ਼ ਨੂੰ ਛੱਡ ਦਿੱਤਾ ਤਾਂ ਇਹ ਦੇਸ਼ ਨੂੰ ਕਦੇ ਵੀ ਅੱਗੇ ਨਹੀਂ ਆਉਣ ਦੇਣਗੇ। ਹੁਣ 130 ਕਰੋੜ ਦੇਸ਼ ਵਾਸੀਆਂ ਨੂੰ ਮਿਲ ਕੇ ਭਾਰਤ ਤੋਂ ਅੱਗੇ ਲੈ ਕੇ ਜਾਣਾ ਹੈ।
ਉਨ੍ਹਾਂ ਕਿਹਾ ਕਿ ਅੱਜ ਪੂਰੇ ਭਾਰਤ ਲਈ ਮਾਣ ਵਾਲੀ ਗੱਲ ਹੈ। ਦੁਨੀਆਂ ਦੇ ਸਭ ਤੋਂ ਵੱਡੇ ਅਖ਼ਬਾਰਾਂ 'ਚੋਂ ਇੱਕ 'ਨਿਊਯਾਰਕ ਟਾਈਮਜ਼' ਦੇ ਪਹਿਲੇ ਪੰਨੇ 'ਤੇ ਦਿੱਲੀ ਦੇ 'ਸਿੱਖਿਆ ਮਾਡਲ' ਨੂੰ ਸਰਾਹਿਆ ਗਿਆ ਹੈ। ਸਾਡਾ ਦੇਸ਼ ਹੁਣ ਦੁਨੀਆਂ ਦਾ ਧਿਆਨ ਖਿੱਚ ਰਿਹਾ ਹੈ।
ਅੱਜ ਪੂਰੇ ਭਾਰਤ ਲਈ ਮਾਣ ਵਾਲੀ ਗੱਲ ਹੈ। ਦੁਨੀਆਂ ਦੇ ਸਭ ਤੋਂ ਵੱਡੇ ਅਖ਼ਬਾਰਾਂ 'ਚੋਂ ਇੱਕ 'ਨਿਊਯਾਰਕ ਟਾਈਮਜ਼' ਦੇ ਪਹਿਲੇ ਪੰਨੇ 'ਤੇ ਦਿੱਲੀ ਦੇ 'ਸਿੱਖਿਆ ਮਾਡਲ' ਨੂੰ ਸਰਾਹਿਆ ਗਿਆ ਹੈ। ਸਾਡਾ ਦੇਸ਼ ਹੁਣ ਦੁਨੀਆਂ ਦਾ ਧਿਆਨ ਖਿੱਚ ਰਿਹਾ ਹੈ। - CM @ArvindKejriwal pic.twitter.com/2bTLp87J4f
— AAP Punjab (@AAPPunjab) August 19, 2022