![ABP Premium](https://cdn.abplive.com/imagebank/Premium-ad-Icon.png)
Gujarat Assembly Elections 2022 : ਗੁਜਰਾਤ 'ਚ ‘AAP’ ਨੂੰ ਵੱਡਾ ਝਟਕਾ, ਇਸੁਦਨ ਗਾਧਵੀ ਨੂੰ CM ਚਿਹਰਾ ਬਣਾਉਣ ਤੋਂ ਨਾਰਾਜ਼ ਇਸ ਵੱਡੇ ਨੇਤਾ ਨੇ ਛੱਡੀ ਪਾਰਟੀ
Gujarat Assembly Elections 2022 : ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਨੇ ਸ਼ੁੱਕਰਵਾਰ (4 ਨਵੰਬਰ) ਦੀ ਸਵੇਰ ਨੂੰ ਇਸੂਦਨ ਗਾਧਵੀ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਸੀ। ਉਦੋਂ ਤੋਂ ਹੀ ਪਾਰਟੀ 'ਚ ਵੱਡੇ ਨੇਤਾ ਇੰਦਰਨੀਲ ਰਾਜਗੁਰੂ ਦਾ ਪਾਰਟੀ 'ਚ ਵਿਰੋਧ ਸ਼ੁਰੂ ਹੋ ਗਿਆ।
Gujarat Assembly Elections 2022 : ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਨੇ ਸ਼ੁੱਕਰਵਾਰ (4 ਨਵੰਬਰ) ਦੀ ਸਵੇਰ ਨੂੰ ਇਸੂਦਨ ਗਾਧਵੀ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਸੀ। ਉਦੋਂ ਤੋਂ ਹੀ ਪਾਰਟੀ 'ਚ ਵੱਡੇ ਨੇਤਾ ਇੰਦਰਨੀਲ ਰਾਜਗੁਰੂ ਦਾ ਪਾਰਟੀ 'ਚ ਵਿਰੋਧ ਸ਼ੁਰੂ ਹੋ ਗਿਆ। ਹੁਣ ਉਹ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਵਾਪਸ ਚਲੇ ਗਏ ਹਨ। ਉਹ ਰਾਜਕੋਟ ਪੂਰਬੀ ਤੋਂ ਵਿਧਾਇਕ ਰਹਿ ਚੁੱਕੇ ਹਨ। ਇਸੂਦਨ ਗਾਧਵੀ ਨੇ ਹਾਲ ਹੀ ਵਿੱਚ ਰਾਜਨੀਤੀ ਦੀ ਪਿਚ ਉੱਤੇ ਆਪਣਾ ਭਵਿੱਖ ਅਜ਼ਮਾਉਣ ਲਈ ਆਪਣਾ ਪੱਤਰਕਾਰੀ ਕਰੀਅਰ ਛੱਡ ਦਿੱਤਾ ਹੈ।
ਪੈਸੇ ਅਤੇ ਸ਼ਕਤੀ ਦੋਵੇਂ ਪੱਖੋਂ ਮਜ਼ਬੂਤ
ਰਾਜਗੁਰੂ ਦੇ ਪਾਰਟੀ ਛੱਡਣ ਨਾਲ 'ਆਪ' ਨੂੰ ਗੁਜਰਾਤ ਦੇ ਸੌਰਾਸ਼ਟਰ ਖੇਤਰ 'ਚ ਵੱਡਾ ਝਟਕਾ ਲੱਗਾ ਹੈ। ਜਿੱਥੇ ਉਹ ਪਾਰਟੀ ਵਿੱਚ ਪੈਸੇ ਅਤੇ ਤਾਕਤ ਦੋਵਾਂ ਪੱਖੋਂ ਮਜ਼ਬੂਤ ਸੀ। ਰਾਜਗੁਰੂ ਨੂੰ ਗੁਜਰਾਤ ਦੇ ਸਭ ਤੋਂ ਅਮੀਰ ਵਿਧਾਇਕਾਂ ਵਿੱਚ ਗਿਣਿਆ ਜਾਂਦਾ ਹੈ। 2017 ਦੀਆਂ ਚੋਣਾਂ ਵਿੱਚ, ਰਾਜਗੁਰੂ ਨੇ ਲਗਭਗ 140 ਕਰੋੜ ਰੁਪਏ ਦੀ ਆਪਣੀ ਕੁੱਲ ਜਾਇਦਾਦ ਦਾ ਵੇਰਵਾ ਦਿੱਤਾ ਸੀ।
ਭਾਜਪਾ ਨੂੰ ਹਰਾਉਣ ਲਈ ਆਏ ਸਨ
ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਉਨ੍ਹਾਂ ਕਿਹਾ ਕਿ ‘ਆਪ’ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਸੁੱਟਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ 'ਆਪ' ਨੇ ਕਿਹਾ ਸੀ ਕਿ ਉਹ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰੇਗੀ। ਹਾਲਾਂਕਿ ਉਸ ਨੇ ਕਾਂਗਰਸ ਨੂੰ ਹੀ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਲਈ ਮੈਂ ਪਾਰਟੀ ਛੱਡ ਕੇ ਬਾਹਰ ਆ ਗਿਆ।
ਕਈ ਹੋਰ ਆਗੂ ਪਾਰਟੀ ਛੱਡ ਸਕਦੇ ਹਨ
ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸੁਦਨ ਗਾਧਵੀ ਦੇ ਨਾਂ ਦੇ ਐਲਾਨ ਤੋਂ ਬਾਅਦ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਪਾਟੀਦਾਰ ਨੇਤਾ ਗੋਪਾਲ ਇਟਾਲੀਆ ਵੀ ਪਾਰਟੀ ਤੋਂ ਕਾਫੀ ਨਾਰਾਜ਼ ਹਨ। ਇਟਾਲੀਆ ਹਾਲ ਹੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਕੀਤੀ ਟਿੱਪਣੀ ਨੂੰ ਲੈ ਕੇ ਸੁਰਖੀਆਂ 'ਚ ਸੀ।
ਕੇਜਰੀਵਾਲ ਨੇ ਕੀ ਕਿਹਾ ਸੀ
ਗਡਵੀ ਦੇ ਨਾਂ ਦਾ ਐਲਾਨ ਕਰਦੇ ਹੋਏ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਇਹ ਆਮ ਆਦਮੀ ਪਾਰਟੀ ਦੇ ਸੀਐਮ ਉਮੀਦਵਾਰ ਨਹੀਂ, ਸਗੋਂ ਗੁਜਰਾਤ ਦੇ ਸੀਐਮ ਦਾ ਚਿਹਰਾ ਹੈ। ਉਨ੍ਹਾਂ ਸਾਰੇ ਐਗਜ਼ਿਟ ਪੋਲਾਂ ਨੂੰ ਰੱਦ ਕਰਦਿਆਂ ਕਿਹਾ ਕਿ ਇਸ ਵਾਰ ਸਾਰੇ ਪੋਲ ਫੇਲ ਹੋਣਗੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)