CM Bhagwant Mann ਦੀ ਮੁਲਾਜ਼ਮਾਂ ਨੂੰ ਦੋਟੁੱਕ, ਨਿਯੁਕਤੀ ਤੋਂ ਬਾਅਦ ਬਦਲੀਆਂ ਵੱਲ ਝਾਕ ਨਾ ਰੱਖਿਓ...ਜਵਾਨਾਂ ਵਾਂਗ ਆਪਣੀ ਡਿਊਟੀ ਦੇ ਪੱਕੇ ਰਹਿਓ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਿਆਣੇ ਕਹਿੰਦੇ ਨੇ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਨੇ ਤੇ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਨੇ, ਅੱਜ ਮੈਂ ਖੁਸ਼ੀਆਂ ਵੰਡਣ ਆਇਆ ਹਾਂ।
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਨਵ-ਨਿਯੁਕਤ ਮੁਲਾਜ਼ਮਾਂ ਨੂੰ ਦੋ-ਟੁੱਕ ਕਿਹਾ ਹੈ ਕਿ ਉਹ ਨਿਯੁਕਤੀ ਤੋਂ ਬਾਅਦ ਬਦਲੀਆਂ ਵੱਲ ਝਾਕ ਨਾ ਰੱਖਣ। ਉਨ੍ਹਾਂ ਕਿਹਾ ਕਿ ਜਵਾਨਾਂ ਵਾਂਗ ਆਪਣੀ ਡਿਊਟੀ ਦੇ ਪੱਕੇ ਰਹਿਓ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਇਹ ਕੋਸ਼ਿਸ਼ ਕੀਤੀ ਜਾਵੇਗੀ ਕਿ ਹਰ ਇੱਕ ਨੂੰ ਉਸ ਦੇ ਘਰ ਦੇ ਨੇੜ-ਤੇੜੇ ਹੀ ਕੰਮ ਮਿਲੇ।
ਸਾਰੇ ਨਵ-ਨਿਯੁਕਤ ਨੂੰ ਅਪੀਲ ਕਿ ਨਿਯੁਕਤੀ ਤੋਂ ਬਾਅਦ ਬਦਲੀਆਂ ਵੱਲ ਝਾਕ ਨਾ ਰੱਖਿਓ, ਜਵਾਨਾਂ ਵਾਂਗ ਆਪਣੀ ਡਿਊਟੀ ਦੇ ਪੱਕੇ ਰਹਿਓ। ਕੋਸ਼ਿਸ਼ ਕੀਤੀ ਜਾਵੇਗੀ ਕਿ ਹਰ ਇੱਕ ਨੂੰ ਉਸ ਦੇ ਘਰ ਦੇ ਨੇੜ-ਤੇੜੇ ਹੀ ਕੰਮ ਮਿਲੇ
— AAP Punjab (@AAPPunjab) September 6, 2022
—CM @BhagwantMann pic.twitter.com/x479vbSthA
ਉਨ੍ਹਾਂ ਕਿਹਾ ਕਿ ਮੈਂ ਲਗਾਤਾਰ ਪੌਜੀਟਿਵ ਮਾਹੌਲ ਵਾਲੇ ਪ੍ਰੋਗਰਾਮਾਂ 'ਤੇ ਜਾ ਰਿਹਾ ਹਾਂ। ਕੱਲ੍ਹ ਉਨ੍ਹਾਂ ਅਧਿਆਪਕਾਂ ਨੂੰ ਪੱਕੇ ਕੀਤਾ ਹੈ, ਜਿਨ੍ਹਾਂ ਦੀਆਂ ਪਿਛਲੀਆਂ ਸਰਕਾਰਾਂ ਦੌਰਾਨ ਪੱਗਾਂ ਢਹਿੰਦੀਆਂ ਸੀ, ਡੰਡੇ ਪੈਂਦੇ ਸੀ, ਚੁੰਨੀਆਂ ਲੈਂਦੀਆਂ ਸੀ। 8736 ਅਧਿਆਪਕਾਂ ਨੂੰ ਪੱਕੇ ਕੀਤਾ ਹੈ।
ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ
ਉਝਰ, ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੋ ਗਿਆ ਹੈ। ਹਾਲਾਤ ਇਹ ਹੋ ਗਏ ਹਨ ਕਿ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਵੀ ਪੈਸੇ ਦਾ ਪ੍ਰਬੰਧ ਨਹੀਂ ਹੋ ਰਿਹਾ। ਸਰਕਾਰੀ ਮੁਲਾਜ਼ਮਾਂ ਨੂੰ ਅਗਸਤ ਮਹੀਨੇ ਦੀ ਤਨਖਾਹ ਨਹੀਂ ਮਿਲੀ। ਇਸ ਲਈ ਮੁਲਾਜ਼ਮ ਜਥੇਬੰਦੀਆਂ ਸੜਕਾਂ ਉੱਪਰ ਆ ਗਈਆਂ ਹਨ। ਸੂਤਰਾਂ ਮੁਤਾਬਕ ਸਰਕਾਰ ਵੱਲੋਂ ਖਜ਼ਾਨਾ ਦਫਤਰਾਂ ਨੂੰ ਜ਼ੁਬਾਨੀ ਫੁਰਮਾਨ ਜਾਰੀ ਕਰਕੇ ਸਮੁੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕੀਆਂ ਗਈਆਂ ਹਨ।
ਉਧਰ, ਤਨਖਾਹਾਂ ਜਾਰੀ ਕਰਨ ਲਈ ਮੁਲਾਜ਼ਮਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਮੁਲਾਜ਼ਮ ਲੀਡਰਾਂ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਭਾਵੇਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਰੋਲੀ ਰੱਖਿਆ ਜਿਸ ਦਾ ਖਮਿਆਜ਼ਾ ਉਨ੍ਹਾਂ ਸਰਕਾਰਾਂ ਨੂੰ ਭੁਗਤਣਾ ਪਿਆ ਪਰ ਪਿਛਲੀਆਂ ਸਰਕਾਰਾਂ ਨੇ ਮੁਲਾਜ਼ਮਾਂ ਦੀਆਂ ਤਨਖਾਹਾਂ ਨਹੀਂ ਰੋਕੀਆਂ।
ਹੁਣ ਬਦਲ ਦਾ ਨਾਅਰਾ ਦੇ ਕੇ ਹੋਂਦ ’ਚ ਆਈ ਭਗਵੰਤ ਮਾਨ ਦੀ ਸਰਕਾਰ ਨੇ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕ ਕੇ ਮੁਲਾਜ਼ਮਾਂ ਨੂੰ ਪਹਿਲੇ ਬਦਲ ਦੇ ਦਰਸ਼ਨ ਕਰਵਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰਾਂ ਦੇ ਚਿਹਰੇ ਬਦਲ ਗਏ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਦੀਆਂ ਤਨਖਾਹਾਂ ਤੁਰੰਤ ਜਾਰੀ ਨਾ ਕੀਤੀਆਂ ਤਾਂ ਸਮੁੱਚੇ ਮੁਲਾਜ਼ਮ ਕੰਮ ਜਾਮ ਕਰਕੇ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਗੇ।
ਇਹ ਵੀ ਪੜ੍ਹੋ- Behbal kalan firing case: ਸੁਖਬੀਰ ਬਾਦਲ 'ਤੇ ਸਵਾਲਾਂ ਦੀ ਬੁਛਾੜ, ਸਿੱਟ ਅਜੇ ਨਹੀਂ ਸੰਤੁਸ਼ਟ, ਮੁੜ ਹੋ ਸਕਦੀ ਪੇਸ਼ੀ
ਇਹ ਵੀ ਪੜ੍ਹੋ- ਮਰਸਡੀਜ਼ 'ਚ ਆਟਾ-ਦਾਲ ਸਕੀਮ ਤਹਿਤ ਰਾਸ਼ਨ ਲੈਣ ਆਏ ਬੰਦੇ ਨੇ ਪਾਇਆ ਪੁਆੜਾ, ਹੁਣ ਕਈਆਂ ਦੇ ਕਾਰਡ ਹੋਣਗੇ ਰੱਦ