ਪੜਚੋਲ ਕਰੋ

ਪੰਜਾਬ ਦੀ ਥਾਂ ਕੇਰਲਾ ਬਣੇਗਾ 'ਡਰੱਗ ਕੈਪੀਟਲ' : ਗਵਰਨਰ ਆਰਿਫ਼ ਮੁਹੰਮਦ ਖ਼ਾਨ

ਯੂਨੀਵਰਸਿਟੀਆਂ ਵਿੱਚ ਨਿਯੁਕਤੀਆਂ ਸਮੇਤ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਖੱਬੀਆਂ ਸਰਕਾਰਾਂ ਨਾਲ ਟਕਰਾਅ ਵਾਲੇ ਖਾਨ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਹਰ ਕੋਈ ਸ਼ਰਾਬ ਵਿਰੁੱਧ ਮੁਹਿੰਮ ਚਲਾ ਰਿਹਾ ਹੈ, ਪਰ ਕੇਰਲ ਇਸ ਦੀ ਵਰਤੋਂ ਨੂੰ ਵਧਾਵਾ ਦੇ ਰਿਹਾ ਹੈ।

Arif Mohammad Khan: ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਦਾ ਕਹਿਣਾ ਹੈ ਕਿ ਸੂਬਾ ਤੇਜ਼ੀ ਨਾਲ 'ਨਸ਼ਿਆਂ ਦੀ ਰਾਜਧਾਨੀ' ਪੰਜਾਬ ਦੀ ਜਗ੍ਹਾ ਲੈ ਰਿਹਾ ਹੈ। ਰਾਜਪਾਲ ਨੇ ਨਮੋਸ਼ੀ ਜ਼ਾਹਰ ਕੀਤੀ ਕਿ ਇਸ ਦੱਖਣੀ ਭਾਰਤੀ ਰਾਜ ਵਿੱਚ ਲਾਟਰੀਆਂ ਅਤੇ ਸ਼ਰਾਬ ਆਮਦਨ ਦੇ ਦੋ ਮੁੱਖ ਸਰੋਤ ਬਣ ਗਏ ਹਨ।

ਯੂਨੀਵਰਸਿਟੀਆਂ ਵਿੱਚ ਨਿਯੁਕਤੀਆਂ ਸਮੇਤ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਖੱਬੀਆਂ ਸਰਕਾਰਾਂ ਨਾਲ ਟਕਰਾਅ ਵਾਲੇ ਖਾਨ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਹਰ ਕੋਈ ਸ਼ਰਾਬ ਵਿਰੁੱਧ ਮੁਹਿੰਮ ਚਲਾ ਰਿਹਾ ਹੈ, ਪਰ ਕੇਰਲ ਇਸ ਦੀ ਵਰਤੋਂ ਨੂੰ ਵਧਾਵਾ ਦੇ ਰਿਹਾ ਹੈ।

ਟੈਕਸ ਦੇ ਦੋ ਮੁੱਖ ਸਾਧਨ ਹਨ ਲਾਟਰੀ ਅਤੇ ਸ਼ਰਾਬ।

ਆਰਿਫ ਮੁਹੰਮਦ ਖਾਨ ਨੇ ਕਿਹਾ, ''ਇੱਥੇ ਅਸੀਂ ਫੈਸਲਾ ਕੀਤਾ ਹੈ ਕਿ ਸਾਡੇ ਵਿਕਾਸ ਲਈ ਲਾਟਰੀ ਅਤੇ ਸ਼ਰਾਬ ਹੀ ਕਾਫੀ ਹਨ। 100% ਸਾਖਰਤਾ ਵਾਲੇ ਰਾਜ ਲਈ ਕਿੰਨੀ ਸ਼ਰਮ ਦੀ ਗੱਲ ਹੈ। ਰਾਜ ਦਾ ਮੁਖੀ ਹੋਣ ਦੇ ਨਾਤੇ, ਮੈਨੂੰ ਸ਼ਰਮ ਮਹਿਸੂਸ ਹੁੰਦੀ ਹੈ ਕਿ ਮੇਰੇ ਰਾਜ ਵਿੱਚ ਆਮਦਨ ਦੇ ਦੋ ਮੁੱਖ ਸਰੋਤ ਲਾਟਰੀ ਅਤੇ ਸ਼ਰਾਬ ਹਨ। ਕੀ ਇੱਥੇ ਬੈਠੇ ਤੁਹਾਡੇ ਵਿੱਚੋਂ ਕਿਸੇ ਨੇ ਕਦੇ ਲਾਟਰੀ ਦੀ ਟਿਕਟ ਖਰੀਦੀ ਹੈ? ਸਿਰਫ ਬਹੁਤ ਗਰੀਬ ਲੋਕ ਹੀ ਲਾਟਰੀ ਦੀਆਂ ਟਿਕਟਾਂ ਖਰੀਦਦੇ ਹਨ। ਤੁਸੀਂ ਉਨ੍ਹਾਂ ਨੂੰ ਲੁੱਟ ਰਹੇ ਹੋ। ਤੁਸੀਂ ਸਾਡੇ ਲੋਕਾਂ ਨੂੰ ਸ਼ਰਾਬ ਦੇ ਆਦੀ ਬਣਾ ਰਹੇ ਹੋ।

ਪੰਜਾਬ ਦੀ ਥਾਂ

ਕੇਰਲ ਵਿੱਚ ਇੱਕ ਕਿਤਾਬ ਲਾਂਚ ਸਮਾਗਮ ਵਿੱਚ ਖਾਨ ਨੇ ਕਿਹਾ ਕਿ ਕੇਰਲਾ 'ਡਰੱਗ ਕੈਪੀਟਲ' ਦੇ ਰੂਪ ਚ ਪੰਜਾਬ ਦੀ ਥਾਂ ਲੈ ਰਿਹਾ ਹੈ। ਕਿਉਂਕਿ ਰਾਜ ਸ਼ਰਾਬ ਦੀ ਵਿਕਰੀ ਨੂੰ ਉਤਸ਼ਾਹਿਤ ਕਰ ਰਿਹਾ ਹੈ। ਹਰ ਕੋਈ ਸ਼ਰਾਬ ਪੀਣ ਵਿਰੁੱਧ ਮੁਹਿੰਮ ਚਲਾ ਰਿਹਾ ਹੈ। ਇੱਥੇ ਸ਼ਰਾਬ ਪੀਣ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। 

ਮਹੱਤਵਪੂਰਨ ਗੱਲ ਇਹ ਹੈ ਕਿ ਕੇਰਲ ਦੇ ਰਾਜਪਾਲ ਅਤੇ ਰਾਜ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਵਿਚਕਾਰ ਸਤੰਬਰ ਵਿੱਚ ਵੀ ਸ਼ਰਾਬ ਅਤੇ ਲਾਟਰੀ ਨੂੰ ਮਾਲੀਏ ਦਾ ਮੁੱਖ ਸਰੋਤ ਬਣਨ ਨੂੰ ਲੈ ਕੇ ਕਾਫੀ ਝਗੜਾ ਹੋਇਆ ਸੀ। ਖਾਨ ਨੇ ਖੱਬੇ ਪੱਖੀ ਸਰਕਾਰ ਦੀ ਵੀ ਕਾਫੀ ਆਲੋਚਨਾ ਕੀਤੀ ਸੀ।

ਵਾਈਸ ਚਾਂਸਲਰ ਦੀ ਨਿਯੁਕਤੀ ਦਾ ਮੁੱਦਾ

ਕੇਰਲ ਦੇ ਰਾਜਪਾਲ ਨੇ ਸ਼ਨੀਵਾਰ ਨੂੰ ਕੇਰਲ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਦਾ ਮੁੱਦਾ ਵੀ ਉਠਾਇਆ ਅਤੇ ਕਿਹਾ ਕਿ ਹਾਈ ਕੋਰਟ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਉਪ ਕੁਲਪਤੀ ਦੀ ਨਿਯੁਕਤੀ ਰਾਜਪਾਲ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੀ ਇਸ ਵਿੱਚ ਕੋਈ ਭੂਮਿਕਾ ਨਹੀਂ ਹੈ ਅਤੇ ਜੇਕਰ ਰਾਜਪਾਲ ਕੋਈ ਕਾਨੂੰਨ ਬਣਾਉਂਦਾ ਹੈ ਤਾਂ ਉਹ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੇ ਨਿਯਮਾਂ ਅਨੁਸਾਰ ਹੋਣਾ ਚਾਹੀਦਾ ਹੈ।

ਅਧਿਕਾਰਾਂ 'ਤੇ ਸਵਾਲ ਚੁੱਕੇ ਹਨ

ਆਰਿਫ ਮੁਹੰਮਦ ਖਾਨ ਨੇ ਕੇਰਲ ਦੇ ਉਨ੍ਹਾਂ ਮੰਤਰੀਆਂ 'ਤੇ ਵੀ ਹਮਲਾ ਬੋਲਿਆ ਜਿਨ੍ਹਾਂ ਨੇ ਉਨ੍ਹਾਂ ਦੇ ਅਧਿਕਾਰ 'ਤੇ ਸਵਾਲ ਉਠਾਏ ਸਨ ਅਤੇ ਕਿਹਾ ਕਿ ਇਕ ਰਾਜ ਮੰਤਰੀ ਨੇ ਪੁੱਛਿਆ ਸੀ ਕਿ ਕੀ ਉੱਤਰ ਪ੍ਰਦੇਸ਼ ਦਾ ਰਾਜਪਾਲ ਕੇਰਲ ਦੀ ਸਿੱਖਿਆ ਪ੍ਰਣਾਲੀ ਨੂੰ ਸਮਝ ਸਕਦਾ ਹੈ। ਖਾਨ ਨੇ ਕਿਹਾ, ''ਹਾਈ ਕੋਰਟ ਨੇ ਕੱਲ੍ਹ ਇਹ ਸਪੱਸ਼ਟ ਕੀਤਾ। ਮਾਨਯੋਗ ਹਾਈਕੋਰਟ ਦੇ ਜੱਜ ਬਾਰੇ ਇਹੋ ਜਿਹੀਆਂ ਟਿੱਪਣੀਆਂ ਨਾ ਕਰੋ ਕਿਉਂਕਿ ਕੱਲ੍ਹ ਉਨ੍ਹਾਂ ਨੇ ਵੀ ਕੇਰਲਾ ਟੈਕਨੀਕਲ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਦੀ ਨਿਯੁਕਤੀ ਵਿਰੁੱਧ ਫੈਸਲਾ ਦਿੱਤਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਹਿਜ਼ਬੁੱਲਾ ਦੇ ਚੋਟੀ ਦੇ ਕਮਾਂਡਰਾਂ ਦਾ ਹੋਇਆ ਖਾਤਮਾ! ਇਜ਼ਰਾਇਲੀ ਫੌਜ ਨੇ ਕਿਹਾ- 'ਜੋ ਸਾਡੇ ਲਈ ਖਤਰਾ ਬਣੇਗਾ...'

Shocking: ਆਪਣਾ ਹੀ ਪਸੀਨਾ ਅਤੇ ਪਿਸ਼ਾਬ ਕਿਉਂ ਪੀਣਾ ਪੈਂਦਾ ? ਜਾਣੋ ਇਨ੍ਹਾਂ ਯਾਤਰੀਆਂ ਦੀ  ਹੈਰਾਨੀਜਨਕ ਰੂਟੀਨ

Holiday In Punjab: ਸੋਮਵਾਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫਤਰਾਂ ਸਣੇ ਸਕੂਲ-ਕਾਲਜ ਰਹਿਣਗੇ ਬੰਦ

IND vs BAN: ਜਿੱਤ ਤੋਂ 6 ਵਿਕਟਾਂ ਦੂਰ ਭਾਰਤ , ਚਟਾਨ ਬਣਿਆ ਬੰਗਲਾਦੇਸ਼ ਦਾ ਕਪਤਾਨ, ਜਾਣੋ ਤੀਜੇ ਦਿਨ ਕਿਹੋ ਜਿਹੀ ਰਹੀ ਸਥਿਤੀ ?

ABP Premium

ਵੀਡੀਓਜ਼

ਮਹਿਜ 4 ਮਰਲੇ ਜਮੀਨ ਦੀ ਖਾਤਰ ਭਤੀਜੇ ਨੇ ਕੀਤਾ ਚਾਚੇ ਦਾ ਕ*ਤ*ਲ |Abp Sanjha|70 ਸਾਲ ਤੋਂ ਇਸ ਪਿੰਡ 'ਚ ਨਹੀਂ ਹੋਈਆਂ ਪੰਚਾਇਤੀ ਚੋਣਾSultanpur Lodhi 'ਚ ਕਿਸਾਨ ਦਾ ਗੋਲੀਆਂ ਮਾਰ ਕੇ ਕ*ਤ*ਲ, ਕਾਤਿਲ ਨੇ ਕਿਹਾ ਮੈਨੂੰ ਹੈ ਪਛਤਾਵਾBhagwant Mann| ਵਿਰੋਧੀਆਂ ਨੂੰ ਭਗਵੰਤ ਮਾਨ ਨੇ ਦਿੱਤਾ ਜਵਾਬ, ਕਿਸੇ ਹਸਪਤਾਲ 'ਚ ਨਹੀਂ |Abp Sanjha|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹਿਜ਼ਬੁੱਲਾ ਦੇ ਚੋਟੀ ਦੇ ਕਮਾਂਡਰਾਂ ਦਾ ਹੋਇਆ ਖਾਤਮਾ! ਇਜ਼ਰਾਇਲੀ ਫੌਜ ਨੇ ਕਿਹਾ- 'ਜੋ ਸਾਡੇ ਲਈ ਖਤਰਾ ਬਣੇਗਾ...'
ਹਿਜ਼ਬੁੱਲਾ ਦੇ ਚੋਟੀ ਦੇ ਕਮਾਂਡਰਾਂ ਦਾ ਹੋਇਆ ਖਾਤਮਾ! ਇਜ਼ਰਾਇਲੀ ਫੌਜ ਨੇ ਕਿਹਾ- 'ਜੋ ਸਾਡੇ ਲਈ ਖਤਰਾ ਬਣੇਗਾ...'
Shocking: ਆਪਣਾ ਹੀ ਪਸੀਨਾ ਅਤੇ ਪਿਸ਼ਾਬ ਕਿਉਂ ਪੀਣਾ ਪੈਂਦਾ ? ਜਾਣੋ ਇਨ੍ਹਾਂ ਯਾਤਰੀਆਂ ਦੀ  ਹੈਰਾਨੀਜਨਕ ਰੂਟੀਨ
Shocking: ਆਪਣਾ ਹੀ ਪਸੀਨਾ ਅਤੇ ਪਿਸ਼ਾਬ ਕਿਉਂ ਪੀਣਾ ਪੈਂਦਾ ? ਜਾਣੋ ਇਨ੍ਹਾਂ ਯਾਤਰੀਆਂ ਦੀ ਹੈਰਾਨੀਜਨਕ ਰੂਟੀਨ
Holiday In Punjab: ਸੋਮਵਾਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫਤਰਾਂ ਸਣੇ ਸਕੂਲ-ਕਾਲਜ ਰਹਿਣਗੇ ਬੰਦ
Holiday In Punjab: ਸੋਮਵਾਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫਤਰਾਂ ਸਣੇ ਸਕੂਲ-ਕਾਲਜ ਰਹਿਣਗੇ ਬੰਦ
IND vs BAN: ਜਿੱਤ ਤੋਂ 6 ਵਿਕਟਾਂ ਦੂਰ ਭਾਰਤ , ਚਟਾਨ ਬਣਿਆ ਬੰਗਲਾਦੇਸ਼ ਦਾ ਕਪਤਾਨ, ਜਾਣੋ ਤੀਜੇ ਦਿਨ ਕਿਹੋ ਜਿਹੀ ਰਹੀ ਸਥਿਤੀ ?
IND vs BAN: ਜਿੱਤ ਤੋਂ 6 ਵਿਕਟਾਂ ਦੂਰ ਭਾਰਤ , ਚਟਾਨ ਬਣਿਆ ਬੰਗਲਾਦੇਸ਼ ਦਾ ਕਪਤਾਨ, ਜਾਣੋ ਤੀਜੇ ਦਿਨ ਕਿਹੋ ਜਿਹੀ ਰਹੀ ਸਥਿਤੀ ?
Prithvi Shaw: 6,6,6,6,6,6... ਪ੍ਰਿਥਵੀ ਸ਼ਾਅ ਨੇ ਸਹਿਵਾਗ ਵਾਂਗ ਮਚਾਇਆ ਤੂਫਾਨ, ਸਿਰਫ 53 ਗੇਂਦਾਂ 'ਚ ਬਣਾਈਆਂ 220 ਦੌੜਾਂ
6,6,6,6,6,6... ਪ੍ਰਿਥਵੀ ਸ਼ਾਅ ਨੇ ਸਹਿਵਾਗ ਵਾਂਗ ਮਚਾਇਆ ਤੂਫਾਨ, ਸਿਰਫ 53 ਗੇਂਦਾਂ 'ਚ ਬਣਾਈਆਂ 220 ਦੌੜਾਂ
Toilet 'ਚ ਸਮਾਰਟਫੋਨ ਦੀ ਵਰਤੋਂ ਕਰਨ ਦਾ ਮਤਲਬ ਕਈ ਗੰਭੀਰ ਬਿਮਾਰੀਆਂ ਨੂੰ ਸੱਦਾ, ਅੱਜ ਹੀ ਸੁਧਾਰੋ ਇਹ ਆਦਤ

ਜਲੰਧਰ 'ਚ ਬਰਫ਼ ਦੇ ਕਾਰਖਾਨੇ 'ਚੋਂ ਅਮੋਨੀਆ ਗੈਸ ਲੀਕ, 2 ਮਜ਼ਦੂਰ ਅੰਦਰ ਫਸੇ, 4 ਪ੍ਰਵਾਸੀ ਬੇਹੋਸ਼

PM Modi US Visit: ਪੀਐੱਮ ਮੋਦੀ ਪਹੁੰਚੇ ਅਮਰੀਕਾ, ਹਵਾਈ ਅੱਡੇ 'ਤੇ ਨਿੱਘਾ ਸਵਾਗਤ, ਜੋ ਬਾਈਡਨ ਨਾਲ ਅੱਜ ਕਰਨਗੇ ਦੁਵੱਲੀ ਗੱਲਬਾਤ

Embed widget