ਪੜਚੋਲ ਕਰੋ
Advertisement
ਪ੍ਰਿਅੰਕਾ ਗਾਂਧੀ ਨੇ ਲਖਨਊ ਭੇਜੇ ਇੱਕ ਲੱਖ ਮਾਸਕ, ਕਾਂਗਰਸ ਵਰਕਰਾਂ ਨੇ ਲੋੜਵੰਦਾਂ ‘ਚ ਵੰਡਣਗੇ
ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਨੇ ਇੱਕ ਲੱਖ ਮਾਸਕ ਲਖਨਊ ਭੇਜੇ ਹਨ। ਕਾਂਗਰਸੀ ਵਰਕਰਾਂ ਵਲੋਂ ਇਹ ਮਾਲਕ ਲੋੜਵੰਦਾਂ ਨੂੰ ਵੰਡੇ ਗਏ।
ਲਖਨਊ: ਕਾਂਗਰਸ (Congress) ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ (priyanka gandhi) ਨੇ ਕੋਰੋਨਾ ਮਹਾਮਾਰੀ ਤੋਂ ਬਚਾਅ ਦੇ ਮੱਦੇਨਜ਼ਰ ਇੱਕ ਲੱਖ ਮਾਸਕ ਲਖਨਊ (Lucknow) ਭੇਜੇ ਹਨ। ਕਾਂਗਰਸੀ ਵਰਕਰ ਇਨ੍ਹਾਂ ਮਾਸਕ (face mask) ਨੂੰ ਲੋੜਵੰਦਾਂ ਵਿੱਚ ਵੰਡਣਗੇ। ਇਸ ਤੋਂ ਪਹਿਲਾਂ ਪ੍ਰਿਯੰਕਾ ਨੇ ਯੂਪੀ ਦੇ ਕਈ ਜ਼ਿਲ੍ਹਿਆਂ ਵਿੱਚ ਰਾਸ਼ਨ, ਦਵਾਈਆਂ ਵੀ ਭੇਜੀਆਂ ਸੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਯੂਪੀ ਕਾਂਗਰਸ ਨੇ ਕਿਹਾ ਹੈ ਕਿ ਇੰਚਾਰਜ ਪ੍ਰਿਯੰਕਾ ਗਾਂਧੀ ਦੇ ਨਿਰਦੇਸ਼ਾਂ ‘ਤੇ 47 ਲੱਖ ਲੋਕਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਪਹੁੰਚਾ ਦਿੱਤੀਆਂ ਗਈਆਂ ਹਨ। ਯੂਪੀ ਕਾਂਗਰਸ ਦੇ ਮੀਡੀਆ ਕਨਵੀਨਰ ਲਲਨ ਕੁਮਾਰ ਮੁਤਾਬਕ, ਕਾਂਗਰਸ ਦੇ ਵਰਕਰ 17 ਜ਼ਿਲ੍ਹਿਆਂ ਵਿੱਚ ਰਸੋਈ ਚਲਾ ਰਹੇ ਹਨ, ਜਦੋਂ ਕਿ ਸਾਰੇ ਜ਼ਿਲ੍ਹਿਆਂ ਵਿੱਚ ਰਾਸ਼ਨ ਵੰਡਿਆ ਜਾ ਰਿਹਾ ਹੈ। ਦੂਜੇ ਸੂਬਿਆਂ ‘ਚ ਰਹਿੰਦੇ ਯੂਪੀ ਦੇ ਮਜ਼ਦੂਰਾਂ ਲਈ ਵੀ ਮਦਦ ਪਹੁੰਚਾਈ ਜਾ ਰਹੀ ਹੈ।
ਪ੍ਰਿਯੰਕਾ ਗਾਂਧੀ ਨਿੱਜੀ ਤੌਰ ‘ਤੇ ਵ੍ਹੱਟਸਐਪ ਗਰੁੱਪ ਆਦਿ ਰਾਹੀਂ ਕੋਰੋਨਾ ਖਿਲਾਫ ਲੜਾਈ ਦੇ ਤੌਰ 'ਤੇ ਚੱਲ ਰਹੇ ਸਾਰੇ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੀ ਹੈ। ਦੱਸ ਦੇਈਏ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਐਲਾਨ ਤੋਂ ਬਾਅਦ ਪ੍ਰਵਾਸੀ ਮਜ਼ਦੂਰਾਂ ਲਈ ਟਿਕਟਾਂ ਆਦਿ ਦੀ ਵਿਵਸਥਾ ਆਦਿ ਵੀ ਕਈ ਥਾਂਵਾਂ ‘ਤੇ ਕਾਂਗਰਸੀ ਵਰਕਰਾਂ ਵੱਲੋਂ ਕੀਤੇ ਜਾ ਰਹੇ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਕੇਅਰ ਫੰਡ ਦਾ ਸਰਕਾਰੀ ਆਡਿਟ ਕਰਨ ਦੀ ਮੰਗ ਕੀਤੀ ਸੀ। ਕੋਰੋਨਾ ਸੰਕਟ ਨਾਲ ਜੂਝ ਰਹੇ ਲੋਕਾਂ ਲਈ ਪਾਰਦਰਸ਼ਤਾ ਮਹੱਤਵਪੂਰਨ ਹੈ। ਪ੍ਰਿਯੰਕਾ ਗਾਂਧੀ ਨੇ ਇਹ ਵੀ ਕਿਹਾ ਕਿ ਦੇਸ਼ ਛੱਡ ਕੇ ਭੱਜ ਚੁੱਕੇ ਚੋਰਾਂ ਦੇ 68,000 ਕਰੋੜ ਕਿਵੇਂ ਮਾਫ ਹੋਏ ਇਸ ਦਾ ਵੀ ਹਿਸਾਬ ਹੋਣਾ ਚਾਹੀਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਵਿਸ਼ਵ
ਪੰਜਾਬ
ਸਿਹਤ
Advertisement