ਪੜਚੋਲ ਕਰੋ
(Source: ECI/ABP News)
ਪ੍ਰਿਯੰਕਾ ਗਾਂਧੀ ਨੇ ਬੀਜੇਪੀ 'ਤੇ ਸਾਧਦਿਆਂ ਕਿਹਾ ਲੋਕਾਂ ਦੀ ਆਵਾਜ਼ ਨੂੰ ਦਬਾ ਰਹੀ ਸਰਕਾਰ
ਕਾਂਗਰਸ ਦੀ ਜਰਨਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ਨੀਵਾਰ ਨੂੰ ਪਾਰਟੀ ਦੇ 135ਵੇਂ ਸਥਾਪਨਾ ਦਿਹਾੜੇ 'ਤੇ ਸੰਵਿਧਾਨ ਦੀ ਕਾਪੀ ਪੜ੍ਹੀ। ਇਸ ਦੌਰਾਨ ਉਸ ਨੇ ਵਰਕਰਾਂ ਨੂੰ ਸਹੁੰ ਚੁਕਾਈ। ਕਾਂਗਰਸ ਨੇਤਾਵਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ।
![ਪ੍ਰਿਯੰਕਾ ਗਾਂਧੀ ਨੇ ਬੀਜੇਪੀ 'ਤੇ ਸਾਧਦਿਆਂ ਕਿਹਾ ਲੋਕਾਂ ਦੀ ਆਵਾਜ਼ ਨੂੰ ਦਬਾ ਰਹੀ ਸਰਕਾਰ Priyanka Gandhi was addressing party leaders during Foundation Day of the Congress ਪ੍ਰਿਯੰਕਾ ਗਾਂਧੀ ਨੇ ਬੀਜੇਪੀ 'ਤੇ ਸਾਧਦਿਆਂ ਕਿਹਾ ਲੋਕਾਂ ਦੀ ਆਵਾਜ਼ ਨੂੰ ਦਬਾ ਰਹੀ ਸਰਕਾਰ](https://static.abplive.com/wp-content/uploads/sites/5/2019/12/28152445/Priyanka-Gandhi.jpg?impolicy=abp_cdn&imwidth=1200&height=675)
ਲਖਨਊ: ਕਾਂਗਰਸ ਦੀ ਜਰਨਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ਨੀਵਾਰ ਨੂੰ ਪਾਰਟੀ ਦੇ 135ਵੇਂ ਸਥਾਪਨਾ ਦਿਹਾੜੇ 'ਤੇ ਸੰਵਿਧਾਨ ਦੀ ਕਾਪੀ ਪੜ੍ਹੀ। ਇਸ ਦੌਰਾਨ ਉਸ ਨੇ ਵਰਕਰਾਂ ਨੂੰ ਸਹੁੰ ਚੁਕਾਈ। ਕਾਂਗਰਸ ਨੇਤਾਵਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਵਰਕਰਾਂ ਨੂੰ ਪਾਰਟੀ ਦੇ ਮਹਾਨ ਨੇਤਾਵਾਂ ਦੇ ਨਕਸ਼ੇ ਕਦਮਾਂ ‘ਤੇ ਚਲਣ ਦਾ ਵਾਅਦਾ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੰਵਿਧਾਨ 'ਤੇ ਹਮਲਾ ਕਰਨ ਵਾਲਿਆਂ ਦਾ ਵਿਰੋਧ ਕੀਤਾ ਜਾਵੇਗਾ।
ਪ੍ਰਿਯੰਕਾ ਗਾਂਧੀ ਨੇ ਐਨਆਰਸੀ ਅਤੇ ਸੀਏਏ ਨੂੰ ਲੈ ਕੇ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ 'ਚ ਐਨਆਰਸੀ ਦਾ ਰੋਲਾ ਪਾਉਣ ਤੋਂ ਬਆਦ ਅੱਜ ਕਹਿੰਦੇ ਹਨ ਕਿ ਐਨਆਰਸੀ ਦੀ ਗੱਲ ਨਹੀਂ ਹੋਈ।
ਪ੍ਰਿਯੰਕਾ ਨੇ ਆਪਣੇ ਸੰਬੋਧਨ 'ਚ ਕਿਹਾ:-
• ਅੱਜ ਦੇਸ਼ ਦੀ ਸਥਿਤੀ ਸੰਕਟ 'ਚ ਹੈ। ਪਿੱਛਲੇ ਸਮੇਂ 'ਚ ਅਰਾਜਕਤਾ ਫੈਲੀ ਹੈ। ਦੇਸ਼ ਦੇ ਸੰਵਿਧਾਨ ਨੂੰ ਬਰਬਾਦ ਕਰਨ ਵਾਲੇ ਕਾਨੂੰਨ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ, ਸਰਕਾਰ ਉਨ੍ਹਾਂ ਅਵਾਜ਼ਾਂ ਨੂੰ ਜਬਰਨ ਅਤੇ ਡਰ ਨਾਲ ਬੰਦ ਕਰਨਾ ਚਾਹੁੰਦੀ ਹੈ।
• ਜਦੋਂ ਅਜਿਹੀ ਥੱਕੇਸ਼ਾਹੀ ਹੁੰਦੀ ਹੈ ਤਾਂ ਕਾਂਗਰਸ ਉੱਠਦੀ ਹੈ ਕਿਉਂਕਿ ਅਸੀਂ ਉਸ ਵਿਚਾਰਧਾਰਾ ਤੋਂ ਉੱਭਰੇ ਹਾਂ ਜੋ ਅਹਿੰਸਾ ਅਤੇ ਸੱਚ 'ਤੇ ਅਧਾਰਤ ਹੈ।
• ਅੱਜ ਉਹੀ ਤਾਕਤਾਂ ਦੇਸ਼ 'ਚ ਸਰਕਾਰ ਚਲਾ ਰਹੀਆਂ ਹਨ, ਜਿਨ੍ਹਾਂ ਵਿਰੁੱਧ ਸਾਡੀ ਇਤਿਹਾਸਕ ਲੜਾਈ ਰਹੀ ਹੈ। ਅਸੀਂ ਵੰਡ ਦੀ ਵਿਚਾਰਧਾਰਾ ਖਿਲਾਫ ਲੜਦੇ ਆਏ ਹਾਂ।
• ਜਿਨ੍ਹਾਂ ਨੇ ਆਜ਼ਾਦੀ ਦੀ ਲਹਿਰ 'ਚ ਕੋਈ ਕੰਮ ਨਹੀਂ ਕੀਤਾ, ਉਹ ਅੱਜ ਦੇਸ਼ ਭਗਤ ਬਣੇ ਹੋਏ ਹਨ।
• ਜੇ ਅਸੀਂ ਆਪਣੀ ਆਵਾਜ਼ ਨਹੀਂ ਉਠਾਉਂਦੇ ਤਾਂ ਸਾਨੂੰ ਡਰਪੋਕ ਕਿਹਾ ਜਾਵੇਗਾ।
• ਡਰ ਅਤੇ ਹਿੰਸਾ ਨਾਲ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਡਰਪੂਕ ਦੀ ਪਛਾਣ ਹੈ। ਇਸ ਡਰ ਨੂੰ ਪਛਾਣਨ ਦੀ ਲੋੜ ਹੈ।
• ਦੇਸ਼ ਨੂੰ ਝੂਠ ਨਹੀਂ ਸੱਚ ਚਾਹਿਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਪਟਿਆਲਾ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)