ਪੜਚੋਲ ਕਰੋ
Advertisement
ਪੁਲਵਾਮਾ ਹਮਲੇ ਦੀ ਪਹਿਲੀ ਵਰ੍ਹੇਗੰਢ 'ਤੇ ਸ਼ਹੀਦਾਂ ਨੂੰ ਸ਼੍ਰੱਧਾਂਜਲੀ, ਹੁਣ ਜਾਣੋ ਕਿੱਥੇ ਪਹੁੰਚੀ ਜਾਂਚ ਅਤੇ ਐਨਆਈਏ ਨੂੰ ਮਿਲੀ ਕੀ-ਕੀ ਕਾਮਯਾਬੀ
ਜਾਂਚ ਦੌਰਾਨ ਸਾਹਮਣੇ ਆਇਆ ਕਿ ਆਦਿਲ ਅਹਿਮਦ ਡਾਰ ਹਮਲੇ ਤੋਂ 1 ਸਾਲ ਪਹਿਲਾਂ ਹੀ ਜੈਸ਼-ਏ-ਮੁਹੰਮਦ 'ਚ ਸ਼ਾਮਲ ਹੋਇਆ ਸੀ। ਹੁਣ ਤੱਕ ਦੀ ਜਾਂਚ ਮੁਤਾਬਕ, ਇਸ ਕੇਸ ਵਿੱਚ ਸ਼ਾਮਲ ਪੰਜ ਹਮਲਾਵਰ ਮਾਰੇ ਗਏ ਹਨ।
ਨਵੀਂ ਦਿੱਲੀ: ਪੁਲਵਾਮਾ 'ਚ 14 ਫਰਵਰੀ 2019 ਨੂੰ ਹੋਏ ਹਮਲੇ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇੱਕ ਸਾਲ ਪਹਿਲਾਂ ਦੇ ਇਸ ਦਿਨ ਦਾ ਇਤਿਹਾਸ ਜੰਮੂ-ਕਸ਼ਮੀਰ 'ਚ ਇੱਕ ਵੱਡੀ ਦੁਖਦਾਈ ਘਟਨਾ ਵਜੋਂ ਦਰਜ ਹੈ। ਅੱਜ 14 ਫਰਵਰੀ ਨੂੰ ਵੈਲੇਨਟਾਈਨ ਡੇਅ ਯਾਨੀ ਪਿਆਰ ਦਾ ਦਿਨ ਮਨਾਇਆ ਜਾਂਦਾ ਹੈ, ਪਰ ਪਿਛਲੇ ਸਾਲ ਅੱਤਵਾਦੀਆਂ ਨੇ ਆਪਣੇ ਅੱਤਵਾਦੀ ਇਰਾਦਿਆਂ ਨੂੰ ਪੂਰਾ ਕਰਨ ਲਈ ਇਸ ਦਿਨ ਨੂੰ ਚੁਣਿਆ। ਜਦੋਂ ਵੈਲੇਨਟਾਈਨ ਡੇਅ ਦੇਸ਼ ਦੇ ਸ਼ਹਿਰਾਂ 'ਚ ਮਨਾਇਆ ਜਾ ਰਿਹਾ ਸੀ, ਤਾਂ ਪਾਕਿਸਤਾਨ ਸਮਰਥਿਤ ਅੱਤਵਾਦੀਆਂ ਨੇ ਪੁਲਵਾਮਾ 'ਚ ਦੇਸ਼ ਦੇ ਸੁਰੱਖਿਆ ਬਲਾਂ 'ਤੇ ਭਿਆਨਕ ਹਮਲਾ ਕੀਤਾ ਸੀ। ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਨੇ ਸੀਆਰਪੀਐਫ ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਨੂੰ ਇੱਕ ਵਿਸਫੋਟ ਨਾਲ ਭਰੇ ਵਾਹਨ ਨਾਲ ਟੱਕਰ ਮਾਰ ਦਿੱਤੀ। ਜਿਸ 'ਚ 40 ਸੈਨਿਕ ਸ਼ਹੀਦ ਅਤੇ ਕਈ ਗੰਭੀਰ ਜ਼ਖ਼ਮੀ ਹੋਏ ਸੀ।
ਇਸ ਇੱਕ ਸਾਲ ਦੌਰਾਨ ਕੇਸ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ ਨੇ ਇਸ ਮਾਮਲੇ ਵਿੱਚ ਪਤਾ ਲਗਾਇਆ ਹੈ ਕਿ ਸੀਆਰਪੀਐਫ ਦੀ ਗੱਡੀ ‘ਤੇ ਆਤਮਘਾਤੀ ਹਮਲਾਵਰ ਕੌਣ ਸੀ? ਨਾਲ ਹੀ, ਐਨਆਈਏ ਨੇ ਵੀ ਇਹ ਪਤਾ ਲਗਾਇਆ ਹੈ ਕਿ ਇਸ ਹਮਲੇ ‘ਚ ਕਿਹੜੇ ਵਿਸਫੋਟਕ ਦੀ ਵਰਤੋਂ ਕੀਤੀ ਗਈ ਸੀ। ਇਸ ਕੇਸ ਵਿੱਚ ਹੁਣ ਤੱਕ ਪੰਜ ਮੁਲਜ਼ਮ ਮਾਰੇ ਜਾ ਚੁੱਕੇ ਹਨ ਪਰ ਇਸ ਕੇਸ ਦਾ ਮਾਸਟਰਮਾਈਂਡ ਜੈਸ਼-ਏ-ਮੁਹੰਮਦ, ਸਯਦ ਮਸੂਦ ਅਜ਼ਹਰ ਅਜੇ ਵੀ ਪਾਕਿਸਤਾਨ ‘ਚ ਬੈਠਾ ਹੈ।
ਜਾਂਚ ਦੌਰਾਨ ਐਨਆਈਏ ਨੇ 14 ਫਰਵਰੀ 2019 ਨੂੰ ਪੁਲਵਾਮਾ ਨੇੜੇ ਹੋਏ ਇਸ ਅੱਤਵਾਦੀ ਹਮਲੇ 'ਚ ਹਜ਼ਾਰਾਂ ਦੇਹਾਂ ਦੇ ਅੰਗ ਇਕੱਠੇ ਕੀਤੇ, ਕਿਉਂਕਿ ਐਨਆਈਏ ਅਧਿਕਾਰੀਆਂ ਨੂੰ ਸ਼ੱਕ ਸੀ ਕਿ ਇਨ੍ਹਾਂ ਸਰੀਰ ਦੇ ਟੁਕੜਿਆਂ ਚੋਂ ਇੱਕ ਟੁਕੜਾ ਹਮਲਾਵਰ ਫਿਦਾਈਨ ਦਾ ਜ਼ਰੂਰ ਹੋਣਾ ਚਾਹੀਦਾ ਹੈ। ਐਨਆਈਏ ਨੂੰ ਸ਼ੱਕ ਸੀ ਕਿ ਇਸ ਕੇਸ 'ਚ ਆਦਿਲ ਅਹਿਮਦ ਡਾਰ ਨਾਂ ਦਾ ਇੱਕ ਨੌਜਵਾਨ ਵੀ ਸ਼ਾਮਲ ਸੀ, ਜੋ ਪੁਲਵਾਮਾ ਨੇੜੇ ਇੱਕ ਪਿੰਡ ਦਾ ਵਸਨੀਕ ਦੱਸਿਆ ਜਾਂਦਾ ਹੈ।
ਆਤਮਘਾਤੀ ਹਮਲਾਵਰ ਆਦਿਲ ਅਹਿਮਦ ਡਾਰ ਸੀ:
ਸੂਤਰਾਂ ਨੇ ਦੱਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਆਦਿਲ ਅਹਿਮਦ ਡਾਰ ਦੇ ਪਰਿਵਾਰਕ ਮੈਂਬਰਾਂ ਨੇ ਅਜਿਹੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਦਾ ਪੁੱਤਰ ਇਸ ਅੱਤਵਾਦੀ ਹਮਲੇ 'ਚ ਸ਼ਾਮਲ ਸੀ। ਪਰ ਐਨਆਈਏ ਵੱਲੋਂ ਉਸ ਘਟਨਾ ਵਾਲੀ ਥਾਂ ਤੋਂ ਮਿਲੀ ਲਾਸ਼ ਦੇ ਸੰਭਾਵਤ ਟੁਕੜਿਆਂ ਚੋਂ ਜਦੋਂ ਆਦਿਲ ਅਹਿਮਦ ਡਾਰ ਦੇ ਪਿਤਾ ਨਾਲ ਡੀਐਨਏ ਕਰਵਾਇਆ ਗਿਆ ਤਾਂ ਉਹ ਮੈਚ ਕਰ ਗਿਆ।
ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਡੀਐਨਏ ਮੈਚ ਤੋਂ ਬਾਅਦ ਜਾਂਚ ਅਧਿਕਾਰੀਆਂ ਨੂੰ ਸਾਫ਼ ਹੋ ਗਿਆ ਕਿ ਆਤਮਘਾਤੀ ਹਮਲਾਵਰ ਆਦਿਲ ਅਹਿਮਦ ਡਾਰ ਹੀ ਸੀ। ਹੁਣ ਤੱਕ ਦੀ ਜਾਂਚ ਮੁਤਾਬਕ ਇਸ ਕੇਸ 'ਚ ਸ਼ਾਮਲ ਪੰਜ ਹਮਲਾਵਰ ਮਾਰੇ ਗਏ ਹਨ। ਇਨ੍ਹਾਂ ਵਿੱਚ ਮੁਦੱਸਿਰ ਖਾਨ ਕਾਮਰਾਨ ਉਰਫ ਗਾਜ਼ੀ, ਸੱਜਾਦ ਭੱਟ ਅਤੇ ਕਰੀ ਯਾਸੀਨ ਤੋਂ ਇਲਾਵਾ ਆਦਿਲ ਅਹਿਮਦ ਡਾਰ ਵੀ ਸ਼ਾਮਲ ਹੈ। ਆਦਿਲ ਅਹਿਮਦ ਡਾਰ ਤੋਂ ਇਲਾਵਾ ਹੋਰ ਲੋਕ ਸੁਰੱਖਿਆ ਬਲਾਂ ਨਾਲ ਮੁਠਭੇੜ 'ਚ ਮਾਰੇ ਗਏ ਸੀ।
ਆਰਡੀਐਕਸ ਵਰਗੇ ਮਾਰੂ ਵਿਸਫੋਟਕ ਮਿਲਾਏ ਗਏ ਸੀ:
ਐਨਆਈਏ ਸੂਤਰਾਂ ਮੁਤਾਬਕ, ਜਦੋਂ ਇਸ ਵਿਸਫੋਟਕ ਬਾਰੇ ਜਾਂਚ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਕਈ ਵਿਸਫੋਟਕਾਂ ਦਾ ਮਿਸ਼ਰਣ ਸੀ ਜਿਸ 'ਚ ਨਾਈਟ੍ਰੋਜਨ ਤੋਂ ਆਰਡੀਐਕਸ ਵਰਗੇ ਮਾਰੂ ਵਿਸਫੋਟਕ ਮਿਲਾਏ ਗਏ ਸੀ। ਐਨਆਈਏ ਨੇ ਜਾਂਚ 'ਚ ਪਾਇਆ ਕਿ ਇਹ ਸਾਰਾ ਮਿਸ਼ਰਣ ਪੁਲਵਾਮਾ 'ਚ ਹੀ ਤਿਆਰ ਕੀਤਾ ਗਿਆ ਸੀ।
ਪੁਲਵਾਮਾ ਬਾਰਸੀ ਦੇ ਮੱਦੇਨਜ਼ਰ ਸਖਤ ਸੁਰੱਖਿਆ ਪ੍ਰਬੰਧ:
ਇਹ ਪਿਛਲੇ ਦਹਾਕੇ ਦੌਰਾਨ ਸੁਰੱਖਿਆ ਬਲਾਂ 'ਤੇ ਹੋਏ ਸਭ ਤੋਂ ਵੱਡੇ ਹਮਲਿਆਂ ਚੋਂ ਇ$ਕ ਦੱਸਿਆ ਜਾਂਦਾ ਹੈ। ਇਸ ਹਮਲੇ ਤੋਂ ਬਾਅਦ, ਭਾਰਤ ਸਰਕਾਰ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਅਰਧ ਸੈਨਿਕ ਬਲਾਂ ਦੇ ਜਵਾਨਾਂ ਅਤੇ ਵਾਦੀ ਵੱਲ ਜਾਣ ਵਾਲੇ ਅਧਿਕਾਰੀਆਂ ਨੂੰ ਹਵਾਈ ਸੇਵਾ ਰਾਹੀਂ ਉੱਥੇ ਭੇਜਿਆ ਜਾਣਾ ਚਾਹੀਦਾ ਹੈ ਅਤੇ ਇੰਨੇ ਸਾਰੇ ਸੈਨਿਕ ਅਧਿਕਾਰੀਆਂ ਦੇ ਕਾਫ਼ਲੇ ਨੂੰ ਨਾਲੋ-ਨਾਲ ਸੜਕ 'ਤੇ ਨਹੀਂ ਚਲਾਉਣਾ ਚਾਹੀਦਾ।
ਅਧਿਕਾਰੀਆਂ ਮੁਤਾਬਕ ਇਸ ਕੇਸ ਦੀ ਜਾਂਚ ਅਜੇ ਜਾਰੀ ਹੈ। ਕਿਉਂਕਿ ਇਸ ਕੇਸ ਦਾ ਮੁੱਖ ਦੋਸ਼ੀ ਜੈਸ਼ ਮੁਹੰਮਦ ਦਾ ਮਾਸਟਰ ਮਸੂਦ ਅਜ਼ਹਰ ਪਾਕਿਸਤਾਨ 'ਚ ਮੌਜੂਦ ਹੈ ਅਤੇ ਆਪਣੀ ਅੱਤਵਾਦੀ ਸਾਜਿਸ਼ ਦਾ ਤਾਣਾ-ਬਾਣਾ ਬੁਣਦਾ ਰਹਿੰਦਾ ਹੈ।
ਪੁਲਵਾਮਾ ਹਮਲੇ ਦੀ ਵਰ੍ਹੇਗੰਢ ਦੇ ਮੱਦੇਨਜ਼ਰ ਜੰਮੂ-ਕਸ਼ਮੀਰ 'ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਕਿਉਂਕਿ ਖੁਫੀਆ ਏਜੰਸੀਆਂ ਨੂੰ ਸ਼ੱਕ ਹੈ ਕਿ ਇਸ ਸਮੇਂ ਦੌਰਾਨ ਵੱਡੇ ਪੱਧਰ 'ਤੇ ਅੱਤਵਾਦੀ ਹਮਲੇ ਹੋ ਸਕਦੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਜਲੰਧਰ
ਸਪੋਰਟਸ
Advertisement