Punjab Breaking News LIVE: ਪਹਾੜਾਂ 'ਤੇ ਬਰਫ ਨੇ ਠਾਰ੍ਹੇ ਮੈਦਾਨੀ ਇਲਾਕੇ, ਮਿਡ ਡੇ ਮੀਲ 'ਚ ਮੁੜ ਕੀਤਾ ਗਿਆ ਵੱਡਾ ਬਦਲਾਅ, ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਐਕਟ ਚ ਕੀਤੇ ਸੋਧ ਦਾ ਮੁੱਦਾ ਭੱਖਿਆ, ਅੱਤਵਾਦ ਦੇ ਦੌਰ 'ਚ ਪੰਜਾਬ ਅੰਦਰ ਹੋਏ 6733 ਕਤਲ!
Punjab Breaking News LIVE, 08 February 2024: ਪਹਾੜਾਂ 'ਤੇ ਬਰਫ ਨੇ ਠਾਰ੍ਹੇ ਮੈਦਾਨੀ ਇਲਾਕੇ, ਮਿਡ ਡੇ ਮੀਲ 'ਚ ਮੁੜ ਕੀਤਾ ਗਿਆ ਵੱਡਾ ਬਦਲਾਅ, ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਐਕਟ ਚ ਕੀਤੇ ਸੋਧ ਦਾ ਮੁੱਦਾ ਭੱਖਿਆ, ਅੱਤਵਾਦ ਦੇ ਦੌਰ 'ਚ
LIVE
Background
Punjab Breaking News LIVE, 08 February 2024: ਉੱਤਰੀ ਭਾਰਤ 'ਚ ਪਹਾੜਾਂ 'ਤੇ ਬਰਫਬਾਰੀ ਕਾਰਨ ਤਾਪਮਾਨ 'ਚ ਗਿਰਾਵਟ ਜਾਰੀ ਹੈ। ਬੇਸ਼ੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਧੁੰਦ ਬਾਰੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਪਿਛਲੇ ਕੁਝ ਦਿਨਾਂ ਤੋਂ ਹੋਈ ਬਰਫਬਾਰੀ ਕਾਰਨ ਠੰਢ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਤਾਪਮਾਨ ਵਿੱਚ 0.6 ਡਿਗਰੀ, ਹਰਿਆਣਾ ਦੇ ਤਾਪਮਾਨ ਵਿੱਚ 0.9 ਡਿਗਰੀ ਤੇ ਚੰਡੀਗੜ੍ਹ ਦੇ ਤਾਪਮਾਨ ਵਿੱਚ 0.7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਅੱਜ ਸਵੇਰੇ ਹਲਕੀ ਧੁੰਦ ਪਈ ਪਰ ਵਿਜ਼ੀਬਿਲਟੀ ਆਮ ਵਾਂਗ ਹੀ ਰਹੀ। ਜਿਵੇਂ-ਜਿਵੇਂ ਦਿਨ ਚੜ੍ਹ ਰਿਹਾ ਹੈ, ਚੰਗੀ ਧੁੱਪ ਨਿਕਲ ਰਹੀ ਹੈ। ਉਂਝ ਦੋਵਾਂ ਸੂਬਿਆਂ ਅੰਦਰ ਅਗਲੇ ਦੋ ਦਿਨਾਂ ਤੱਕ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਆਵੇਗੀ। ਪੰਜਾਬ 'ਚ ਹੁਣ ਮਹਾਂ ਸਿਆਲਾ, ਦਿਨੇ ਧੁੱਪ ਤੇ ਰਾਤੀਂ ਪਾਲਾ! ਪਹਾੜਾਂ 'ਤੇ ਬਰਫ ਨੇ ਠਾਰ੍ਹੇ ਮੈਦਾਨੀ ਇਲਾਕੇ
Act Amendment: ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਐਕਟ ਚ ਕੀਤੇ ਸੋਧ ਦਾ ਮੁੱਦਾ ਭੱਖਿਆ, ਹੁਣ ਢੀਂਡਸਾ ਨੇ ਸਰਕਾਰ ਅੱਗੇ ਰੱਖੀ ਇਹ ਮੰਗ
Sri Hazur Sahib Nanded Act Amendment: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਐਕਟ 1956 ਵਿਚ ਮਹਾਰਾਸ਼ਟਰ ਸਰਕਾਰ ਵਲੋਂ ਕੀਤੀ ਗਈ ਸੋਧ ਦਾ ਸਖ਼ਤ ਸ਼ਬਦਾਂ ਵਿਚ ਵਿਰੋਧ ਕੀਤਾ ਹੈ।ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਜਿਹਾ ਕਰਕੇ ਮਹਾਰਾਸ਼ਟਰ ਸਰਕਾਰ ਨੇ ਸਿੱਧੇ ਤੌਰ ਤੇ ਸਿੱਖ ਮਾਮਲਿਆਂ ਵਿਚ ਦਖਲਅੰਦਾਜ਼ੀ ਕੀਤੀ ਹੈ। ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਸੋਧ ਕਰਨ ਤੋਂ ਪਹਿਲਾਂ ਸਿੱਖ ਕੌਮ ਦੀ ਮਿੰਨੀ ਪਾਰਲੀਮੈਂਟ ਕਹੇ ਜਾਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਵਿਦਵਾਨਾਂ ਨਾਲ ਸਲਾਹ ਮਸ਼ਵਰਾ ਜਰੂਰ ਕਰਨਾ ਚਾਹੀਦਾ ਸੀ। ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਐਕਟ ਚ ਕੀਤੇ ਸੋਧ ਦਾ ਮੁੱਦਾ ਭੱਖਿਆ, ਹੁਣ ਢੀਂਡਸਾ ਨੇ ਸਰਕਾਰ ਅੱਗੇ ਰੱਖੀ ਇਹ ਮੰਗ
Punjab News: ਅੱਤਵਾਦ ਦੇ ਦੌਰ 'ਚ ਪੰਜਾਬ ਅੰਦਰ ਹੋਏ 6733 ਕਤਲ ! ਹਾਈਕੋਰਟ ਪਹੁੰਚਿਆ ਮਾਮਲ, CBI ਤੇ ਮਾਨ ਸਰਕਾਰ ਨੂੰ ਨੋਟਿਸ ਜਾਰੀ
Terrorism In Punjab: ਪੰਜਾਬ ਵਿੱਚ ਅੱਤਵਾਦ ਦੌਰਾਨ ਯਾਨੀ 1984 ਤੋਂ ਲੈ ਕੇ 1995 ਤੱਕ ਹੋਏ ਐਨਕਾਊਂਟਰ, ਕਤਲ, ਹਿਰਾਸਤੀ ਮੌਤਾਂ ਜਾਂ ਲਾਸ਼ਾਂ ਦੇ ਗ਼ੈਰ ਕਾਨੂੰਨੀ ਸਸਕਾਰ ਦਾ ਮੁੱਦਾ ਮੁੜ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ। ਇਸ ਸਬੰਧੀ ਇੱਕ ਜਨਹਿੱਤ ਪਟੀਸ਼ਨ ਪਾਈ ਗਈ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ ਅੱਤਵਾਦ ਦੇ ਦੌਰਾਨ ਪੰਜਾਬ ਵਿੱਚ 6733 ਗਲਤ ਤਰੀਕੇ ਨਾਲ ਮੌਤਾਂ ਹੋਈਆਂ ਸਨ। ਜਿਸ ਦੀ ਜਾਂਚ ਹਾਈ ਕੋਰਟ ਦੇ ਸੇਵਾਮੁਕਤ ਜੱਜ, ਸੀਬੀਆਈ ਜਾਂ ਉੱਚ ਅਧਿਕਾਰੀਆਂ ਦੀ ਸਿੱਟ ਤੋ਼ ਕਰਵਾਈ ਜਾਵੇ। ਅੱਤਵਾਦ ਦੇ ਦੌਰ 'ਚ ਪੰਜਾਬ ਅੰਦਰ ਹੋਏ 6733 ਕਤਲ ! ਹਾਈਕੋਰਟ ਪਹੁੰਚਿਆ ਮਾਮਲ, CBI ਤੇ ਮਾਨ ਸਰਕਾਰ ਨੂੰ ਨੋਟਿਸ ਜਾਰੀ
ਤੁਹਾਨੂੰ ਮੂਰਖ ਬਣਾਇਆ ਜਾ ਰਿਹਾ, PM ਮੋਦੀ OBC 'ਚ ਨਹੀਂ ਸਗੋਂ General ਜਾਤੀ 'ਚ ਹੋਏ ਪੈਦਾ-ਰਾਹੁਲ ਗਾਂਧੀ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਓਡੀਸ਼ਾ ਵਿੱਚ ਭਾਰਤ ਜੋੜੋ ਨਿਆਯਾ ਯਾਤਰਾ ਦੌਰਾਨ ਰਾਹੁਲ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਓਬੀਸੀ ਜਾਤੀ ਵਿੱਚ ਪੈਦਾ ਨਹੀਂ ਹੋਏ ਹਨ। ਰਾਹੁਲ ਨੇ ਕਿਹਾ, ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਕਹਿੰਦੇ ਹਨ, "ਪੀਐਮ ਮੋਦੀ ਦਾ ਜਨਮ ਓਬੀਸੀ ਸ਼੍ਰੇਣੀ ਵਿੱਚ ਨਹੀਂ ਹੋਇਆ ਸੀ। ਉਹ ਗੁਜਰਾਤ ਦੀ ਤੇਲੀ ਜਾਤੀ ਵਿੱਚ ਪੈਦਾ ਹੋਏ ਸਨ। ਇਸ ਭਾਈਚਾਰੇ ਨੂੰ ਸਾਲ 2000 ਵਿੱਚ ਬੀਜੇਪੀ ਨੇ ਓਬੀਸੀ ਟੈਗ ਦਿੱਤਾ ਸੀ। ਉਨ੍ਹਾਂ ਦਾ ਜਨਮ ਸਾਲ ਜਰਨਲ ਜਾਤੀ ਵਿੱਚ ਹੋਇਆ ਸੀ।
Patiala News: ਬੋਰਡ ਪ੍ਰੀਖਿਆਵਾਂ ਦੌਰਾਨ ਦਫਾ 144 ਰਹੇਗਾ ਲਾਗੂ, 5 ਅਪ੍ਰੈਲ 2024 ਤੱਕ ਲਾਗੂ ਰਹਿਣਗੇ ਹੁਕਮ
PSEB News: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੀਆਂ 13 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਪ੍ਰੀਖਿਆਵਾਂ ਦੌਰਾਨ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਧਾਰਾ 144 ਲਾਗੂ ਰਹੇਗੀ। ਇਹ ਹੁਕਮ ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਨਵਰੀਤ ਕੌਰ ਸੇਖੋਂ ਵੱਲੋਂ ਜਾਰੀ ਕੀਤੇ ਗਏ ਹਨ। 2024 ਦੀਆਂ ਸਾਲਾਨਾ ਪ੍ਰੀਖਿਆਵਾਂ (ਓਪਨ ਸਕੂਲ ਸਮੇਤ) 13 ਫਰਵਰੀ ਤੋਂ 30 ਮਾਰਚ 2024 ਤੱਕ ਕਰਵਾਈਆਂ ਜਾ ਰਹੀਆਂ ਹਨ। ਇਸ ਤਹਿਤ ਬੋਰਡ ਵੱਲੋਂ ਸਥਾਪਤ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਧਾਰਾ 144 ਸੀਆਰਪੀਸੀ ਲਾਗੂ ਕਰ ਦਿੱਤੀ ਗਈ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਫਰਵਰੀ/ਮਾਰਚ 2024 (ਓਪਨ ਸਕੂਲ ਸਮੇਤ) ਦੀਆਂ ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ 3 ਫਰਵਰੀ ਤੋਂ 30 ਮਾਰਚ ਤੱਕ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਕਰਵਾਏਗਾ। ਬੋਰਡ ਵੱਲੋਂ ਬਣਾਏ ਗਏ ਕੇਂਦਰਾਂ 'ਤੇ ਬਾਅਦ ਦੁਪਹਿਰ 3 ਵਜੇ ਤੱਕ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਹਨ। ਸੀਆਰਪੀਸੀ ਦੀ ਧਾਰਾ 144 ਬੋਰਡ ਦੁਆਰਾ ਸਥਾਪਿਤ ਸਾਰੇ ਪ੍ਰੀਖਿਆ ਕੇਂਦਰਾਂ ਨੂੰ ਕਵਰ ਕਰਦੀ ਹੈ।
Mid Day Meal: ਮਿਡ ਡੇ ਮੀਲ 'ਚ ਮੁੜ ਕੀਤਾ ਗਿਆ ਵੱਡਾ ਬਦਲਾਅ, ਸੀਐਮ ਭਗਵੰਤ ਮਾਨ ਨੇ ਜਾਰੀ ਕੀਤੇ ਨਵੇਂ ਹੁਕਮ, 12 ਫਰਵਰੀ ਤੋਂ ਹੋਣਗੇ ਲਾਗੂ
Mid Day Meal Menu: ਪੰਜਾਬ ਦੇ ਸਕੂਲਾਂ ਵਿੱਚ ਮਿਲਣ ਵਾਲੇ ਮਿਡ ਡੇ ਮੀਲ ਵਿੱਚ ਇੱਕ ਵਾਰ ਮੁੜ ਤੋਂ ਬਦਲਾਅ ਕੀਤਾ ਗਿਆ ਹੈ। ਪਹਿਲਾਂ ਖ਼ਬਰ ਆਈ ਸੀ ਕਿ ਮਿਡ ਡੇ ਮੀਲ ਦੀ ਡਾਈਟ ਵਿੱਚ ਇੱਕ ਫਲ ਕੇਲਾ ਸ਼ਾਮਲ ਕੀਤਾ ਗਿਆ ਹੈ। ਪਰ ਹੁਣ ਇਸ 'ਚ ਬਦਲਾਅ ਕਰਦੇ ਹੋਏ ਮਿਡ ਡੇ ਮੀਲ ਵਿੱਚ ਕੇਲਿਆਂ ਦੀ ਬਜਾਏ ਮੌਸਮੀ ਫਲ ਦਿੱਤੇ ਜਾਣਗੇ।ਸੀਜਨ ਦੇ ਹਿਸਾਬ ਨਾਲ ਸਕੂਲਾਂ ਵਿੱਚ ਵੀ ਓਵੇਂ ਦੇ ਫਲ ਵੰਡੇ ਜਾਣਗੇ। ਜਿਹਨਾਂ 'ਚ ਕਿੰਨੂ, ਅਮਰੂਦ, ਲੀਚੀ, ਆਲੂ, ਸੇਬ ਅਤੇ ਅੰਬ ਸ਼ਾਮਲ ਹਨ। ਇਹ 12 ਫਰਵਰੀ ਤੋਂ ਸ਼ੁਰੂ ਹੋਵੇਗਾ। ਇਸ ਆਈਟਮ ਨੂੰ ਹੁਣ ਮਿਡ-ਡੇ-ਮੀਲ ਮੀਨੂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ।
Mid Day Meal: ਮਿਡ ਡੇ ਮੀਲ 'ਚ ਮੁੜ ਕੀਤਾ ਗਿਆ ਵੱਡਾ ਬਦਲਾਅ, ਸੀਐਮ ਭਗਵੰਤ ਮਾਨ ਨੇ ਜਾਰੀ ਕੀਤੇ ਨਵੇਂ ਹੁਕਮ, 12 ਫਰਵਰੀ ਤੋਂ ਹੋਣਗੇ ਲਾਗੂ
Mid Day Meal Menu: ਪੰਜਾਬ ਦੇ ਸਕੂਲਾਂ ਵਿੱਚ ਮਿਲਣ ਵਾਲੇ ਮਿਡ ਡੇ ਮੀਲ ਵਿੱਚ ਇੱਕ ਵਾਰ ਮੁੜ ਤੋਂ ਬਦਲਾਅ ਕੀਤਾ ਗਿਆ ਹੈ। ਪਹਿਲਾਂ ਖ਼ਬਰ ਆਈ ਸੀ ਕਿ ਮਿਡ ਡੇ ਮੀਲ ਦੀ ਡਾਈਟ ਵਿੱਚ ਇੱਕ ਫਲ ਕੇਲਾ ਸ਼ਾਮਲ ਕੀਤਾ ਗਿਆ ਹੈ। ਪਰ ਹੁਣ ਇਸ 'ਚ ਬਦਲਾਅ ਕਰਦੇ ਹੋਏ ਮਿਡ ਡੇ ਮੀਲ ਵਿੱਚ ਕੇਲਿਆਂ ਦੀ ਬਜਾਏ ਮੌਸਮੀ ਫਲ ਦਿੱਤੇ ਜਾਣਗੇ।ਸੀਜਨ ਦੇ ਹਿਸਾਬ ਨਾਲ ਸਕੂਲਾਂ ਵਿੱਚ ਵੀ ਓਵੇਂ ਦੇ ਫਲ ਵੰਡੇ ਜਾਣਗੇ। ਜਿਹਨਾਂ 'ਚ ਕਿੰਨੂ, ਅਮਰੂਦ, ਲੀਚੀ, ਆਲੂ, ਸੇਬ ਅਤੇ ਅੰਬ ਸ਼ਾਮਲ ਹਨ। ਇਹ 12 ਫਰਵਰੀ ਤੋਂ ਸ਼ੁਰੂ ਹੋਵੇਗਾ। ਇਸ ਆਈਟਮ ਨੂੰ ਹੁਣ ਮਿਡ-ਡੇ-ਮੀਲ ਮੀਨੂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ।
Act Amendment: ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਐਕਟ ਚ ਕੀਤੇ ਸੋਧ ਦਾ ਮੁੱਦਾ ਭੱਖਿਆ, ਹੁਣ ਢੀਂਡਸਾ ਨੇ ਸਰਕਾਰ ਅੱਗੇ ਰੱਖੀ ਇਹ ਮੰਗ
Sri Hazur Sahib Nanded Act Amendment: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਐਕਟ 1956 ਵਿਚ ਮਹਾਰਾਸ਼ਟਰ ਸਰਕਾਰ ਵਲੋਂ ਕੀਤੀ ਗਈ ਸੋਧ ਦਾ ਸਖ਼ਤ ਸ਼ਬਦਾਂ ਵਿਚ ਵਿਰੋਧ ਕੀਤਾ ਹੈ।ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਜਿਹਾ ਕਰਕੇ ਮਹਾਰਾਸ਼ਟਰ ਸਰਕਾਰ ਨੇ ਸਿੱਧੇ ਤੌਰ ਤੇ ਸਿੱਖ ਮਾਮਲਿਆਂ ਵਿਚ ਦਖਲਅੰਦਾਜ਼ੀ ਕੀਤੀ ਹੈ। ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਸੋਧ ਕਰਨ ਤੋਂ ਪਹਿਲਾਂ ਸਿੱਖ ਕੌਮ ਦੀ ਮਿੰਨੀ ਪਾਰਲੀਮੈਂਟ ਕਹੇ ਜਾਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਵਿਦਵਾਨਾਂ ਨਾਲ ਸਲਾਹ ਮਸ਼ਵਰਾ ਜਰੂਰ ਕਰਨਾ ਚਾਹੀਦਾ ਸੀ।