Punjab Breaking News LIVE: ਐਸਵਾਈਐਲ ਨੂੰ ਲੈ ਕੇ ਸੁਖਬੀਰ ਬਾਦਲ ਨੇ ਕੀਤਾ ਵੱਡਾ ਐਲਾਨ, ਪੰਜਾਬ ਦੇ ਕਿਸਾਨਾਂ ਲਈ ਨਵੀਂ ਸਿਰਦਰਦੀ, ਮੰਡੀ ਮਜ਼ਦੂਰਾਂ ਦੀ ਹੜਤਾਲ, ਮੌਸਮ ਵਿਗੜਣ ਦੇ ਸੰਕੇਤ
Punjab Breaking News LIVE, 08 October, 2023: ਐਸਵਾਈਐਲ ਨੂੰ ਲੈ ਕੇ ਸੁਖਬੀਰ ਬਾਦਲ ਨੇ ਕੀਤਾ ਵੱਡਾ ਐਲਾਨ, ਪੰਜਾਬ ਦੇ ਕਿਸਾਨਾਂ ਲਈ ਨਵੀਂ ਸਿਰਦਰਦੀ, ਮੰਡੀ ਮਜ਼ਦੂਰਾਂ ਦੀ ਹੜਤਾਲ, ਮੌਸਮ ਵਿਗੜਣ ਦੇ ਸੰਕੇਤ
LIVE
Background
Punjab Breaking News LIVE, 08 October, 2023: ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਅੰਦਰ ਸਤਲੁਜ ਯਮੁਨਾ ਲਿੰਕ (ਐਸਵਾਈਐਲ) ਨਹਿਰ ਦਾ ਮਾਮਲਾ ਗਰਮਾ ਗਿਆ ਹੈ। ਇਸ ਮੁੱਦੇ ਨੂੰ ਲੈ ਕੇ ਸਭ ਤੋਂ ਵੱਧ ਐਕਟਿਵ ਸ਼੍ਰੋਮਣੀ ਅਕਾਲੀ ਦਲ ਨਜ਼ਰ ਆ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਸਤਲੁਜ ਯਮੁਨਾ ਲਿੰਕ (ਐਸਵਾਈਐਲ) ਨਹਿਰ ਦੀ ਜ਼ਮੀਨ ਦਾ ਸਰਵੇਖਣ ਕਰ ਰਹੀ ਕੇਂਦਰ ਦੀ ਕਿਸੇ ਵੀ ਟੀਮ ਨੂੰ ਸੂਬੇ ਵਿੱਚ ਦਾਖਲ ਨਾ ਹੋਣ ਦੇਣ। ਪੰਜਾਬ ਦੀ ਸਿਆਸਤ 'ਚ ਐਸਵਾਈਐਲ ਧਮਾਕਾ! ਸੁਖਬੀਰ ਬਾਦਲ ਨੇ ਕਰ ਦਿੱਤਾ ਵੱਡਾ ਐਲਾਨ, ਕੇਂਦਰ ਦੀ ਨੋ ਐਂਟਰੀ
ਕਿਸਾਨਾਂ ਲਈ ਬੁਰੀ ਖਬਰ! ਮੌਸਮ ਲੈ ਰਿਹਾ ਕਰਵਟ, ਮੌਸਮ ਵਿਭਾਗ ਵੱਲੋਂ ਬਾਰਸ਼ ਦੀ ਭਵਿੱਖਬਾਣੀ
Punjab Weather Update: ਪੰਜਾਬ ਦਾ ਮੌਸਮ ਬਦਲਣ ਜਾ ਰਿਹਾ ਹੈ। ਕਈ ਦਿਨ ਖੁਸ਼ਕ ਰਹਿਣ ਮਗਰੋਂ ਮੌਸਮ ਹੁਣ ਕਰਵਟ ਲਵੇਗਾ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 9 ਅਕਤੂਬਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਰਹਿਣ ਤੇ ਬਾਰਸ਼ ਪੈਣ ਦੀ ਸੰਭਾਵਨਾ ਹੈ। ਇਸ ਨਾਲ ਕਿਸਾਨਾਂ ਦੀ ਪ੍ਰੇਸ਼ਾਨੀ ਵਧ ਸਕਦੀ ਹੈ ਕਿਉਂਕਿ ਝੋਨੇ ਦੀ ਫਸਲ ਦੀ ਕੱਟਾਈ ਚੱਲ ਰਹੀ ਹੈ। ਇਸ ਤੋਂ ਇਲਾਵਾ ਮੰਡੀਆਂ ਵਿੱਚ ਵੀ ਝੋਨੇ ਦੀ ਫਸਲ ਦੇ ਅੰਬਾਰ ਲੱਗੇ ਹੋਏ ਹਨ। ਕਿਸਾਨਾਂ ਲਈ ਬੁਰੀ ਖਬਰ! ਮੌਸਮ ਲੈ ਰਿਹਾ ਕਰਵਟ, ਮੌਸਮ ਵਿਭਾਗ ਵੱਲੋਂ ਬਾਰਸ਼ ਦੀ ਭਵਿੱਖਬਾਣੀ
ਭਾਰਤ ਲਈ ਖਤਰੇ ਦੀ ਘੰਟੀ ਇਹ ਆਸਟ੍ਰੇਲੀਆ ਖਿਡਾਰੀ
ICC Cricket World Cup 2023: ਭਾਰਤ ਦਾ ਵਿਸ਼ਵ ਕੱਪ ਅਭਿਆਨ ਐਤਵਾਰ ਯਾਨੀ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਭਾਰਤ ਦਾ ਪਹਿਲਾ ਮੈਚ ਵਿਸ਼ਵ ਕੱਪ ਜਿੱਤਣ ਦੇ ਮਜ਼ਬੂਤ ਦਾਅਵੇਦਾਰਾਂ ਵਿੱਚੋਂ ਇੱਕ ਆਸਟਰੇਲੀਆ ਖ਼ਿਲਾਫ਼ ਹੈ। ਇਸ ਦਾ ਮਤਲਬ ਹੈ ਕਿ ਭਾਰਤ ਦਾ ਪਹਿਲਾ ਮੈਚ ਜ਼ਬਰਦਸਤ ਟਕਰਾਅ ਵਾਲਾ ਹੋ ਸਕਦਾ ਹੈ। ਹਾਲਾਂਕਿ ਵਨਡੇ ਫਾਰਮੈਟ 'ਚ ਜੇਕਰ ਭਾਰਤ ਅਤੇ ਆਸਟ੍ਰੇਲੀਆ ਦੇ ਰਿਕਾਰਡਾਂ 'ਤੇ ਨਜ਼ਰ ਮਾਰੀਏ ਤਾਂ ਆਸਟ੍ਰੇਲੀਆ ਦਾ ਪਲੜਾ ਭਾਰੀ ਲੱਗਦਾ ਹੈ ਪਰ ਇਸ ਵਾਰ ਭਾਰਤੀ ਟੀਮ ਵੀ ਆਸਟ੍ਰੇਲੀਆ ਦੇ ਮੁਕਾਬਲੇ ਕਮਜ਼ੋਰ ਨਹੀਂ ਹੈ ਪਰ ਫਿਰ ਵੀ ਕੁਝ ਆਸਟ੍ਰੇਲੀਆਈ ਖਿਡਾਰੀ ਭਾਰਤੀ ਟੀਮ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਸਕਦੇ ਹਨ। ਆਓ ਤੁਹਾਨੂੰ ਅਜਿਹੇ ਪੰਜ ਖਿਡਾਰੀਆਂ ਬਾਰੇ ਦੱਸਦੇ ਹਾਂ। ਭਾਰਤ ਲਈ ਖਤਰੇ ਦੀ ਘੰਟੀ ਇਹ ਆਸਟ੍ਰੇਲੀਆ ਖਿਡਾਰੀ
ਇਜ਼ਰਾਈਲ ਨੇ ਦਿੱਤਾ ਹਮਾਸ ਦੇ ਹਮਲਿਆਂ ਦਾ ਜਵਾਬ, ਅੱਤਵਾਦੀ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ
Israel Palestine Attack: ਗਾਜ਼ਾ ਪੱਟੀ ਤੋਂ ਕੰਮ ਕਰ ਰਹੇ ਕੱਟੜਪੰਥੀ ਸੰਗਠਨ ਹਮਾਸ ਨੇ ਸ਼ਨੀਵਾਰ (7 ਅਕਤੂਬਰ) ਦੀ ਸਵੇਰ ਨੂੰ ਦੱਖਣੀ ਇਜ਼ਰਾਈਲ 'ਤੇ ਅਚਾਨਕ ਹਮਲਾ ਕਰ ਦਿੱਤਾ। ਹਮਾਸ ਵੱਲੋਂ ਕਰੀਬ 5,000 ਰਾਕੇਟ ਦਾਗੇ ਗਏ ਹਨ। ਹਮਾਸ ਦੇ ਬੰਦੂਕਧਾਰੀਆਂ ਨੇ ਵੀ ਇਜ਼ਰਾਇਲੀ ਖੇਤਰ ਵਿੱਚ ਘੁਸਪੈਠ ਕੀਤੀ। ਇਸ ਤੋਂ ਬਾਅਦ ਇਜ਼ਰਾਈਲ ਡਿਫੈਂਸ ਫੋਰਸਿਜ਼ (IDF) ਨੇ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ। IDF ਨੇ ਹਮਾਸ ਦੇ ਖਿਲਾਫ 'Swords Of Iron' ਮੁਹਿੰਮ ਸ਼ੁਰੂ ਕੀਤੀ ਹੈ। ਹੁਣ ਸਥਿਤੀ ਜੰਗ ਵਰਗੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਕਿਹਾ ਹੈ, "ਅਸੀਂ ਜੰਗ ਵਿੱਚ ਹਾਂ।" ਇਜ਼ਰਾਈਲ ਨੇ ਦਿੱਤਾ ਹਮਾਸ ਦੇ ਹਮਲਿਆਂ ਦਾ ਜਵਾਬ, ਅੱਤਵਾਦੀ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ
Sunil Jakhar: ਜਾਖੜ ਨੂੰ ਸੀਐਮ ਭਗਵੰਤ ਦਾ ਚੈਲੰਜ ਕਬੂਲ! ਬੋਲੇ...ਤੂੰ ਇਧਰ-ਉਧਰ ਕੀ ਬਾਤ ਨਾ ਕਰ...ਯੇ ਬਤਾ ਕਾਫ਼ਲਾ ਕਿਉਂ ਲੂਟਾ
ਪੰਜਾਬ ਦੇ ਪਾਣੀਆਂ ਨੂੰ ਲੈ ਕੇ ਮਾਮਲਾ ਗਰਮਾ ਗਿਆ ਹੈ। ਵਿਰੋਧੀ ਧਿਰਾਂ ਵੱਲੋਂ ਇੱਕ-ਦੂਜੇ ਉਪਰ ਇਲਜ਼ਾਮ ਲਾਏ ਜਾ ਰਹੇ ਹਨ। ਅਜਿਹੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀ ਧਿਰ ਦੇ ਲੀਡਰਾਂ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਤਾਂ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਤਿੱਖਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਹਰ ਮੁੱਦੇ 'ਤੇ ਬਹਿਸ ਕਰਨ ਲਈ ਅਸੀਂ ਹਰ ਸਮੇਂ ਤਿਆਰ ਹਾਂ।
Sanjay Singh Arrest: ਸੰਜੇ ਸਿੰਘ ਦੇ ਪਰਿਵਾਰ ਨੂੰ ਮਿਲਣਗੇ CM ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦੁਪਹਿਰ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਘਰ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਜਾਣਗੇ। ਦੱਸ ਦਈਏ ਕਿ ਸੰਜੇ ਸਿੰਘ ਨੂੰ ਦਿੱਲੀ ਸ਼ਰਾਬ ਨੀਤੀ ਨੂੰ ਲਾਗੂ ਕਰਨ 'ਚ ਕਥਿਤ ਬੇਨਿਯਮੀਆਂ ਦੇ ਮਾਮਲੇ 'ਚ 4 ਅਕਤੂਬਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਈਡੀ ਨੇ ਬੁੱਧਵਾਰ ਨੂੰ ਸੰਜੇ ਸਿੰਘ ਨੂੰ ਰਾਊਜ਼ ਐਵੇਨਿਊ ਕੋਰਟ 'ਚ ਪੇਸ਼ ਕੀਤਾ। ਰਾਊਜ਼ ਐਵੇਨਿਊ ਅਦਾਲਤ ਨੇ 5 ਅਕਤੂਬਰ ਨੂੰ ਸੰਜੇ ਸਿੰਘ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਫਿਲਹਾਲ ਸੰਜੇ ਸਿੰਘ ਈਡੀ ਦੀ ਹਿਰਾਸਤ ਵਿੱਚ ਹੈ ਅਤੇ ਉਸ ਤੋਂ ਪੁੱਛਗਿੱਛ ਜਾਰੀ ਹੈ।
Navjor Sidhu: ਖਹਿਰਾ ਦਾ ਤਾਂ ਅਸਲ ਐਫਆਈਆਰ 'ਚ ਨਾਂ ਹੀ ਨਹੀਂ, ਫਿਰ ਜੇਲ੍ਹ 'ਚ ਕਿਉਂ ਡੱਕਿਆ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵਿਰੁੱਧ ਬੋਲਣ ਵਾਲਿਆਂ ਨੂੰ ਰਾਤੋ-ਰਾਤ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਸਿੱਧੂ ਨੇ ਸਵਾਲ ਉਠਾਇਆ ਹੈ ਕਿ ਕੀ 'ਆਪ' ਸਰਕਾਰ ਇਹ ਸਿਸਟਮ ਬਣਾਉਣ ਲਈ ਸੱਤਾ 'ਚ ਆਈ ਸੀ। ਉਨ੍ਹਾਂ ਨੇ ਕਿਹਾ ਕਿ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਨਾਮ ਤਾਂ ਅਸਲ ਐਫਆਈਆਰ ਵਿੱਚ ਹੀ ਨਹੀਂ ਸੀ। ਇਸ ਦੇ ਬਾਵਜੂਦ ਖਹਿਰਾ ਦੇ ਸਿਰ 'ਤੇ ਕਰੀਬ 10 ਸਾਲਾਂ ਤੋਂ ਤਲਵਾਰ ਲਟਕਾ ਰੱਖੀ ਹੈ। ਸਿੱਧੂ ਨੇ ਕਿਹਾ ਕਿ ਜਦੋਂ ਖਹਿਰਾ ਕੋਲੋਂ ਕੋਈ ਬਰਾਮਦਗੀ ਹੀ ਨਹੀਂ ਹੋਈ ਤਾਂ ਫਿਰ ਉਨ੍ਹਾਂ ਨੂੰ 2015 ਦੇ ਪੁਰਾਣੇ ਕੇਸ ਵਿੱਚ ਜਾਣਬੁੱਝ ਕੇ ਕਿਉਂ ਫਸਾਇਆ ਜਾ ਰਿਹਾ ਹੈ।
Navjor Sidhu: ਖਹਿਰਾ ਦਾ ਤਾਂ ਅਸਲ ਐਫਆਈਆਰ 'ਚ ਨਾਂ ਹੀ ਨਹੀਂ, ਫਿਰ ਜੇਲ੍ਹ 'ਚ ਕਿਉਂ ਡੱਕਿਆ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵਿਰੁੱਧ ਬੋਲਣ ਵਾਲਿਆਂ ਨੂੰ ਰਾਤੋ-ਰਾਤ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਸਿੱਧੂ ਨੇ ਸਵਾਲ ਉਠਾਇਆ ਹੈ ਕਿ ਕੀ 'ਆਪ' ਸਰਕਾਰ ਇਹ ਸਿਸਟਮ ਬਣਾਉਣ ਲਈ ਸੱਤਾ 'ਚ ਆਈ ਸੀ। ਉਨ੍ਹਾਂ ਨੇ ਕਿਹਾ ਕਿ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਨਾਮ ਤਾਂ ਅਸਲ ਐਫਆਈਆਰ ਵਿੱਚ ਹੀ ਨਹੀਂ ਸੀ। ਇਸ ਦੇ ਬਾਵਜੂਦ ਖਹਿਰਾ ਦੇ ਸਿਰ 'ਤੇ ਕਰੀਬ 10 ਸਾਲਾਂ ਤੋਂ ਤਲਵਾਰ ਲਟਕਾ ਰੱਖੀ ਹੈ। ਸਿੱਧੂ ਨੇ ਕਿਹਾ ਕਿ ਜਦੋਂ ਖਹਿਰਾ ਕੋਲੋਂ ਕੋਈ ਬਰਾਮਦਗੀ ਹੀ ਨਹੀਂ ਹੋਈ ਤਾਂ ਫਿਰ ਉਨ੍ਹਾਂ ਨੂੰ 2015 ਦੇ ਪੁਰਾਣੇ ਕੇਸ ਵਿੱਚ ਜਾਣਬੁੱਝ ਕੇ ਕਿਉਂ ਫਸਾਇਆ ਜਾ ਰਿਹਾ ਹੈ।
Asian Games: ਏਸ਼ੀਅਨ ਗੇਮਜ਼ 'ਚ 107 ਤਗ਼ਮੇ ਜਿੱਤ ਵਿਖਾਇਆ ਦੁਨੀਆ ਨੂੰ ਜਲਵਾ
ਏਸ਼ਿਆਈ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤੀ ਖਿਡਾਰੀਆਂ ਨੇ ਇਤਿਹਾਸ ਸਿਰਜਿਆ ਹੈ। ਭਾਰਤੀ ਖਿਡਾਰੀਆਂ ਨੇ ਇਸ ਮਹਾਂਮੁਕਾਬਲੇ ਵਿੱਚ 107 ਤਗ਼ਮੇ ਦੇਸ਼ ਦੀ ਝੋਲੀ ਪਾਏ ਹਨ। ਭਾਰਤ ਨੇ ਹਾਂਗਜ਼ੂ ਖੇਡਾਂ ਵਿੱਚ 28 ਸੋਨ, 38 ਚਾਂਦੀ ਤੇ 41 ਚਾਂਦੀ ਦੇ ਤਗ਼ਮੇ ਜਿੱਤ ਕੇ ‘ਅਬ ਕੀ ਬਾਰ, 100 ਸੇ ਪਾਰ’ ਦੇ ਨਾਅਰੇ ਨੂੰ ਸਫ਼ਲ ਬਣਾ ਦਿੱਤਾ ਹੈ।