Punjab Breaking News LIVE: ਪੰਜਾਬ 'ਚ ਬਾਰਸ਼ ਦਾ ਕਹਿਰ, ਕਈ ਇਲਾਕਿਆਂ 'ਚ ਰੈੱਡ ਅਲਰਟ, ਸੀਐਮ ਮਾਨ ਨੂੰ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਣ ਦਾ ਆਖਰੀ ਮੌਕਾ,11 ਜੁਲਾਈ ਤੋਂ ਮਹਿੰਗੇ ਪੈਣਗੇ ਵਾਹਨ ਖਰੀਦਣੇ
Punjab Breaking News LIVE 07 July, 2023: ਪੰਜਾਬ 'ਚ ਬਾਰਸ਼ ਦਾ ਕਹਿਰ, ਕਈ ਇਲਾਕਿਆਂ 'ਚ ਰੈੱਡ ਅਲਰਟ, ਸੀਐਮ ਮਾਨ ਨੂੰ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਣ ਦਾ ਆਖਰੀ ਮੌਕਾ,11 ਜੁਲਾਈ ਤੋਂ ਮਹਿੰਗੇ ਪੈਣਗੇ ਵਾਹਨ ਖਰੀਦਣੇ
ਸਿੱਧੂ ਮੂਸੇ ਵਾਲੇ ਦੇ ਕਤਲ ਨੂੰ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਸਿੱਧੂ ਦੇ ਪ੍ਰਸ਼ੰਸਕ ਹਰ ਐਤਵਾਰ ਨੂੰ ਵੱਡੀ ਗਿਣਤੀ 'ਚ ਸਿੱਧੂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਸਰਕਾਰ ਖ਼ਿਲਾਫ਼ ਜੰਮ ਕੇ ਭੜਾਸ ਕੱਢੀ ਤੇ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਉਨ੍ਹਾਂ ਨੂੰ ਇਨਸਾਫ਼ ਮਿਲੇ ਤੇ ਉਹ ਮੂਸੇਵਾਲਾ ਦੇ ਕਾਤਲਾਂ ਨੂੰ ਬਚਾਉਣ ਵਿੱਚ ਲੱਗੀ ਹੈ। ਮੂਸੇਵਾਲਾ ਦੇ ਮਾਪਿਆਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਪੁੱਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਹੀਂ ਛੱਡੀ
ਗੁੰਡਾਗਰਦੀ ਦਾ ਭੂਤ ਹੁਣ ਸਕੂਲਾਂ ਤੱਕ ਵੀ ਪਹੁੰਚ ਗਿਆ ਹੈ। ਲੁਧਿਆਣਾ 'ਚ ਸਕੂਲੀ ਵਿਦਿਆਰਥੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦਰੇਸੀ ਇਲਾਕੇ ਦੇ ਐਸਐਨ ਜੈਨ ਸਕੂਲ ਵਿੱਚ 12ਵੀਂ ਜਮਾਤ ਵਿੱਚ ਪੜ੍ਹਦੇ ਇੱਕ ਬਾਈਕ ਸਵਾਰ ਵਿਦਿਆਰਥੀ ਨੂੰ ਛੁੱਟੀ ਹੋਣ ਮਗਰੋਂ ਕੁਝ ਨੌਜਵਾਨਾਂ ਨੇ ਰੋਕ ਲਿਆ। ਉਨ੍ਹਾਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਵੀਡੀਓ ਬਣਾ ਲਈ। ਪੀੜਤ ਵਿਦਿਆਰਥੀ ਦਾ ਨਾਂ ਪਾਰਸ ਹੈ। ਇਸ ਬਾਰੇ ਵਿਦਿਆਰਥੀ ਨੇ ਦੱਸਿਆ ਕਿ ਉਹ ਸਕੂਲ ਤੋਂ ਬਾਅਦ ਘਰ ਜਾ ਰਿਹਾ ਸੀ। ਕੁਝ ਦੂਰੀ 'ਤੇ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ। ਉਨ੍ਹਾਂ ਨੇ ਉਸ ਨੂੰ ਉਸ ਦਾ ਨਾਮ ਪੁੱਛਿਆ। ਜਿਵੇਂ ਹੀ ਉਸ ਨੇ ਆਪਣਾ ਨਾਂ ਦੱਸਿਆ ਤਾਂ ਹਮਲਾਵਰਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਸੂਬੇ ਵਿੱਚ ਲਗਾਤਾਰ ਪੈ ਰਹੇ ਮੀਂਹ ਦੇ ਕਰਕੇ ਲੋਕਾਂ ਦਾ ਘਰੋਂ ਨਿਕਲਣਾ ਜਿੱਥੇ ਮੁਸ਼ਕਲ ਹੋ ਗਿਆ ਹੈ, ਉੱਥੇ ਹੀ ਲੋਕ ਦੇ ਘਰਾਂ ਵਿੱਚ ਹੀ ਮੀਂਹ ਦਾ ਪਾਣੀ ਜਮ੍ਹਾ ਹੋ ਗਿਆ ਹੈ। ਲੋਕਾਂ ਲਈ ਮੀਂਹ ਦਾ ਪਾਣੀ ਲਗਾਤਾਰ ਲੋਕਾਂ ਦੇ ਲਈ ਪਰੇਸ਼ਾਨੀ ਪੈਦਾ ਕਰ ਰਿਹਾ ਹੈ। ਜਿਸਦੇ ਕਰਕੇ ਸਵੇਰੇ ਭਾਖੜਾ ਡੈਮ ਉੱਤੇ ਜਾਣ ਵਾਲੇ ਕਰਮਚਾਰੀ ਵੀ ਆਪਣੀ ਡਿਊਟੀ ਉੱਤੇ ਲੇਟ ਪਹੁੰਚੇ ਹਨ। ਕਿਉਂਕਿ ਪਹਾੜ ਡਿੱਗਣ ਕਰਕੇ ਰਸਤੇ ਕਈ ਥਾਵਾਂ ਤੋਂ ਜਾਮ ਹੋ ਗਏ ਹਨ, ਜਿਸ ਕਰਕੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ।
ਪੰਜਾਬ ਵਿੱਚ ਮਾਨਸੂਨ ਨੇ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਐਤਵਾਰ ਨੂੰ ਪੰਜਾਬ ਦੇ 6 ਇਲਾਕਿਆਂ 'ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਯਾਨੀ ਇੱਥੇ ਭਾਰੀ ਬਾਰਸ਼ ਤਾਂ ਹੋਵੇਗੀ ਹੀ ਸਗੋਂ ਨਾਲ ਹੀ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲਣਗੀਆਂ। ਉਧਰ, ਮੁੱਖ ਮੰਤਰੀ ਭਗਵੰਤ ਮਾਨ ਹਾਲਾਤ ਨੂੰ ਵੇਖਦਿਆਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੇ ਐਸਐਸਪੀਜ਼ ਨੂੰ ਲੋਕਾਂ ਦੇ ਵਿਚਕਾਰ ਜਾਣ ਦੀ ਹਦਾਇਤ ਜਾਰੀ ਕੀਤੀ ਹੈ।
ਬਾਰਸ਼ ਦਾ ਕਹਿਰ ਜਾਰੀ ਹੈ। ਲਗਾਤਾਰ ਮੀਂਹ ਮਗਰੋਂ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਊਝ ਤੇ ਰਾਵੀ ਦਰਿਆ ਦੇ ਨੇੜੇ ਰਹਿੰਦੇ ਪਿੰਡਾਂ ਦੇ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਦੂਰ ਰਹਿਣ ਤੇ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਪਿਛਲੇ ਦੋ ਦਿਨਾਂ ਤੋਂ ਮੈਦਾਨੀ ਤੇ ਪਹਾੜੀ ਖੇਤਰਾਂ ਵਿੱਚ ਹੋ ਰਹੀ ਲਗਾਤਾਰ ਬਾਰਸ਼ ਕਾਰਨ ਦਰਿਆਵਾਂ ਤੇ ਨਦੀਆਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਗੁਰਦਾਸਪੁਰ (gurdaspur) ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਅੱਜ ਸਵੇਰੇ ਊਝ ਨਦੀ ਵਿੱਚ 2 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ। ਇਹ ਪਾਣੀ ਅੱਜ ਹੀ ਮਕੋੜਾ ਪੱਤਣ ਨੇੜੇ ਰਾਵੀ ਦਰਿਆ ਵਿੱਚ ਦਾਖਲ ਹੋਵੇਗਾ। ਉਸ ਤੋਂ ਬਾਅਦ ਇਹ ਧਰਮਕੋਟ ਪੱਤਣ ਘੋਨੇਵਾਲ (ਡੇਰਾ ਬਾਬਾ ਨਾਨਕ) ਵਿਖੇ ਪਹੁੰਚ ਜਾਵੇਗਾ, ਜਿਸ ਕਾਰਨ ਇਨ੍ਹਾਂ ਦੇ ਪਾਣੀ ਦਾ ਪੱਧਰ ਵਧ ਜਾਵੇਗਾ।
ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਭਾਰਤੀ ਫੌਜ ਦੇ ਦੋ ਜਵਾਨ ਨਦੀ 'ਚ ਰੁੜ੍ਹ ਗਏ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ਵਿੱਚੋਂ ਇੱਕ ਜਵਾਨ ਦੀ ਪਛਾਣ ਨਾਇਬ ਸੂਬੇਦਾਰ ਕੁਲਦੀਪ ਸਿੰਘ ਵਜੋਂ ਹੋਈ ਹੈ। ਦੂਜੇ ਜਵਾਨ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ। ਫੌਜ ਦੀ 16ਵੀਂ ਕੋਰ ਦੇ ਕਮਾਂਡਿੰਗ ਅਫਸਰ ਤੇ ਜਵਾਨਾਂ ਨੇ ਕੁਲਦੀਪ ਸਿੰਘ ਨੂੰ ਸ਼ਰਧਾਂਜਲੀ ਦਿੱਤੀ। 16 ਕੋਰ ਦੇ ਟਵਿੱਟਰ ਪੇਜ 'ਤੇ ਲਿਖਿਆ ਗਿਆ ਹੈ ਕਿ ਵਾਈਟ ਨਾਈਟ ਕੋਰ ਦੇ ਕਮਾਂਡਰ ਤੇ ਸਾਰੇ ਰੈਂਕ ਨਾਇਬ ਸੂਬੇਦਾਰ ਕੁਲਦੀਪ ਸਿੰਘ ਦੀ ਮਹਾਨ ਕੁਰਬਾਨੀ ਨੂੰ ਸਲਾਮ ਕਰਦੇ ਹਨ।
ਪੰਜਾਬ ਵਿਧਾਨ ਸਭਾ ਵਿੱਚ ਗੁਰਬਾਣੀ ਸੋਧ ਬਿੱਲ ਪਾਸ ਕਰਨ ਦੇ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੂਜੀ ਵਾਰ ਵੀ ਮੁਤਵਾਜ਼ੀ ਜਥੇਦਾਰ ਨੂੰ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ। ਇਸ ਮਾਮਲੇ ਵਿੱਚ ਮੁੱਖ ਮੰਤਰੀ ਨੂੰ ਸਪੱਸ਼ਟੀਕਰਨ ਦੇਣ ਲਈ ਤੀਸਰਾ ਤੇ ਆਖਰੀ ਮੌਕਾ ਦਿੰਦਿਆਂ 19 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ’ਤੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਵਾਹਨ ਰਜਿਸਟਰੇਸ਼ਨ ਨੂੰ ਲੈ ਕੇ ਰੋਡ ਟੈਕਸ ਦੀਆਂ ਨਵੀਆਂ ਸੋਧੀਆਂ ਹੋਈਆਂ ਦਰਾਂ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਪ੍ਰਸ਼ਾਸਨ ਦੇ ਟਰਾਂਸਪੋਰਟ ਸਕੱਤਰ ਨਿਤਿਨ ਯਾਦਵ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਚੰਡੀਗੜ੍ਹ ਵਿੱਚ ਨਵੇਂ ਵਾਹਨਾਂ ਦੀ ਰਜਿਸਟਰੇਸ਼ਨ ਲਈ ਚੰਡੀਗੜ੍ਹ ਤੇ ਹੋਰਨਾਂ ਸੂਬਿਆਂ ਤੋਂ ਖਰੀਦੇ ਗਏ ਵਾਹਨਾਂ ਲਈ ਵੱਖਰਾ ਵੱਖਰਾ ਰੋਡ ਟੈਕਸ ਤੈਅ ਕੀਤਾ ਹੈ।
ਭਾਰੀ ਬਾਰਸ਼ ਨਾਲ ਪੰਜਾਬ 'ਚ ਹੜ੍ਹਾਂ ਦਾ ਖਤਰਾ ਬਣਾ ਗਿਆ ਹੈ। ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਲੋਕਾਂ ਨੂੰ ਅਲਰਟ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਨੰਦਪੁਰ ਸਾਹਿਬ ਹਲਕੇ ਦੇ ਕਈ ਪਿੰਡਾਂ ਤੇ ਸ਼ਹਿਰ ਵਿੱਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ। ਪ੍ਰਸ਼ਾਸ਼ਨ ਤੇ ਸਾਰੀ ਟੀਮਾਂ ਰੈੱਡ ਅਲਰਟ 'ਤੇ ਹਨ। ਡੈਮ ਵਿੱਚ ਅਜੇ ਪਾਣੀ ਦਾ ਪੱਧਰ ਗੇਟ ਲੈਵਲ ਤੋਂ ਕਾਫ਼ੀ ਨੀਵਾ ਹੈ। ਪਰ ਫਿਰ ਵੀ ਹਰ ਤਰ੍ਹਾਂ ਦੀ ਸਾਵਧਾਨੀ ਵਰਤੀ ਜਾ ਰਹੀ ਹੈ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਕੇ ਕਿਹਾ ਹੈ ਕਿ ਲਗਾਤਾਰ ਹੋ ਰਹੀ ਭਾਰੀ ਬਰਸਾਤ ਕਾਰਨ ਮੇਰੇ ਅਨੰਦਪੁਰ ਸਾਹਿਬ ਹਲਕੇ ਦੇ ਕਈ ਪਿੰਡਾਂ ਅਤੇ ਸ਼ਹਿਰ ਵਿੱਚ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ। ਪ੍ਰਸ਼ਾਸ਼ਨ ਤੇ ਸਾਰੀ ਟੀਮਾਂ ਰੈੱਡ ਅਲਰਟ ਤੇ ਹਨ। ਡੈਮ ਵਿੱਚ ਅਜੇ ਪਾਣੀ ਦਾ ਪੱਧਰ ਗੇਟ ਲੈਵਲ ਤੋਂ ਕਾਫ਼ੀ ਨੀਵਾ ਹੈ। ਪਰ ਫਿਰ ਵੀ ਹਰ ਤਰ੍ਹਾਂ ਦੀ ਸਾਵਧਾਨੀ ਵਰਤੀ ਜਾ ਰਹੀ ਹੈ। ਪ੍ਰਮਾਤਮਾ ਭਲੀ ਕਰੇ🙏
ਪਿਛੋਕੜ
Punjab Breaking News LIVE 09 July, 2023: ਪੰਜਾਬ ਵਿਧਾਨ ਸਭਾ ਵਿੱਚ ਗੁਰਬਾਣੀ ਸੋਧ ਬਿੱਲ ਪਾਸ ਕਰਨ ਦੇ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੂਜੀ ਵਾਰ ਵੀ ਮੁਤਵਾਜ਼ੀ ਜਥੇਦਾਰ ਨੂੰ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ। ਇਸ ਮਾਮਲੇ ਵਿੱਚ ਮੁੱਖ ਮੰਤਰੀ ਨੂੰ ਸਪੱਸ਼ਟੀਕਰਨ ਦੇਣ ਲਈ ਤੀਸਰਾ ਤੇ ਆਖਰੀ ਮੌਕਾ ਦਿੰਦਿਆਂ 19 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ’ਤੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਸੀਐਮ ਭਗਵੰਤ ਮਾਨ ਹੁਣ 19 ਜੁਲਾਈ ਨੂੰ ਅਕਾਲ ਤਖ਼ਤ ’ਤੇ ਤਲਬ
ਪੰਜਾਬ 'ਚ ਕਈ ਥਾਈਂ ਰੈੱਡ ਅਲਰਟ
Flood in Punjab: ਪੰਜਾਬ ਵਿੱਚ ਮਾਨਸੂਨ ਨੇ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਐਤਵਾਰ ਨੂੰ ਪੰਜਾਬ ਦੇ 6 ਇਲਾਕਿਆਂ 'ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਯਾਨੀ ਇੱਥੇ ਭਾਰੀ ਬਾਰਸ਼ ਤਾਂ ਹੋਵੇਗੀ ਹੀ ਸਗੋਂ ਨਾ ਹੀ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲਣਗੀਆਂ। ਹਾਸਲ ਜਾਣਕਾਰੀ ਮੁਤਾਬਕ ਰਾਜਪੁਰਾ, ਡੇਰਾਬਸੀ, ਫਤਿਹਗੜ੍ਹ ਸਾਹਿਬ, ਮੋਹਾਲੀ, ਬੱਸੀ ਪਠਾਣਾਂ ਤੇ ਖਰੜ ਵਿੱਚ ਇਹ ਅਲਰਟ ਜਾਰੀ ਕੀਤਾ ਗਿਆ ਹੈ। ਕਿਸਾਨਾਂ ਨੂੰ ਖੇਤਾਂ ਵਿੱਚ ਨਾ ਜਾਣ ਦੀ ਹਦਾਇਤ ਕੀਤੀ ਗਈ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਬਿਨਾਂ ਕੰਮ ਦੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਗਈ ਹੈ। ਪੰਜਾਬ 'ਚ ਕਈ ਥਾਈਂ ਰੈੱਡ ਅਲਰਟ
ਲੁਧਿਆਣਾ 'ਚ ਦਿਲ ਦਹਿਲਾਉਣ ਵਾਲੀ ਘਟਨਾ
Ludhiana News: ਲੁਧਿਆਣਾ ਦੇ ਸਲੇਮ ਟਾਬਰੀ ਦੇ ਨਿਊ ਜਨਕਪੁਰੀ ਇਲਾਕੇ ’ਚ ਹੋਏ ਬੀਤੇ ਦਿਨ ਤੀਹਰੇ ਕਤਲ ਕਾਂਡ ਦੀ ਗੁੱਥੀ ਲੁਧਿਆਣਾ ਪੁਲਿਸ ਨੇ ਸੁਲਝਾ ਲਈ ਹੈ। ਬਜ਼ੁਰਗਾਂ ਦੀ ਹੱਤਿਆ ਉਨ੍ਹਾਂ ਦੇ ਗੁਆਂਢੀ ਨੇ ਕੀਤੀ ਸੀ ਜੋ ਚਮਨ ਲਾਲ ਦੀ ਪਤਨੀ ਸੁਰਿੰਦਰ ਕੌਰ ਦੇ ਰੋਜ਼ਾਨਾ ਦੇ ਤਾਅਨਿਆਂ ਤੋਂ ਪ੍ਰੇਸ਼ਾਨ ਸੀ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਚਮਨ ਲਾਲ ਦੇ ਚਾਰੇ ਲੜਕੇ ਵਿਦੇਸ਼ ’ਚ ਰਹਿੰਦੇ ਹਨ। ਇੱਥੇ ਉਹ ਆਪਣੀ ਪਤਨੀ ਤੇ ਮਾਂ ਨਾਲ ਰਹਿੰਦਾ ਹੈ। ਉਸ ਦੇ ਗੁਆਂਢੀ ਰੌਬਿਨ ਦੇ ਵਿਆਹ ਨੂੰ ਪੰਜ ਸਾਲ ਹੋ ਚੁੱਕੇ ਹਨ ਤੇ ਉਸ ਦੇ ਕੋਈ ਬੱਚਾ ਨਹੀਂ। ਸੁਰਿੰਦਰ ਕੌਰ ਰੌਬਿਨ ਨੂੰ ਅਕਸਰ ਤਾਅਨਾ ਮਾਰਦੀ ਸੀ ਕਿ ਉਸ ਦੇ ਵਿਆਹ ਨੂੰ ਪੰਜ ਸਾਲ ਹੋ ਚੁੱਕੇ ਹਨ, ਉਸ ਦੇ ਕੋਈ ਬੱਚਾ ਕਿਉਂ ਨਹੀਂ। ਲੁਧਿਆਣਾ 'ਚ ਦਿਲ ਦਹਿਲਾਉਣ ਵਾਲੀ ਘਟਨਾ
11 ਜੁਲਾਈ ਤੋਂ ਮਹਿੰਗੇ ਪੈਣਗੇ ਵਾਹਨ ਖਰੀਦਣੇ, ਜਾਣੋ ਨਵੀਆਂ ਟੈਕਸ ਦਰਾਂ
Chandigarh News: ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਵਾਹਨ ਰਜਿਸਟਰੇਸ਼ਨ ਨੂੰ ਲੈ ਕੇ ਰੋਡ ਟੈਕਸ ਦੀਆਂ ਨਵੀਆਂ ਸੋਧੀਆਂ ਹੋਈਆਂ ਦਰਾਂ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਪ੍ਰਸ਼ਾਸਨ ਦੇ ਟਰਾਂਸਪੋਰਟ ਸਕੱਤਰ ਨਿਤਿਨ ਯਾਦਵ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਚੰਡੀਗੜ੍ਹ ਵਿੱਚ ਨਵੇਂ ਵਾਹਨਾਂ ਦੀ ਰਜਿਸਟਰੇਸ਼ਨ ਲਈ ਚੰਡੀਗੜ੍ਹ ਤੇ ਹੋਰਨਾਂ ਸੂਬਿਆਂ ਤੋਂ ਖਰੀਦੇ ਗਏ ਵਾਹਨਾਂ ਲਈ ਵੱਖਰਾ ਵੱਖਰਾ ਰੋਡ ਟੈਕਸ ਤੈਅ ਕੀਤਾ ਹੈ। ਨੋਟੀਫਿਕੇਸ਼ਨ ਅਨੁਸਾਰ ਇੱਕ ਲੱਖ ਦੀ ਕੀਮਤ ਤੱਕ ਦੇ ਦੋ ਪਹੀਆ ਵਾਹਨਾਂ, ਜੋ ਚੰਡੀਗੜ੍ਹ ਵਿੱਚੋਂ ਹੀ ਖਰੀਦੇ ਗਏ ਹੋਣ, ਲਈ ਬਿਨਾਂ ਜੀਐਸਟੀ ਤੋਂ ਬਿੱਲ ਦੀ ਕੀਮਤ ਦਾ 8 ਫ਼ੀਸਦ, ਇੱਕ ਲੱਖ ਤੋਂ ਵੱਧ ਦੀ ਕੀਮਤ ਵਾਲੇ ਦੋ ਪਹੀਆ ਵਾਹਨ ਲਈ 10 ਫ਼ੀਸਦ ਤੇ ਦੂਜੇ ਸੂਬਿਆਂ ਤੋਂ ਖਰੀਦੇ ਗਏ ਦੋ ਪਹੀਆ ਵਾਹਨ ਦੀ ਚੰਡੀਗੜ੍ਹ ਵਿੱਚ ਰਜਿਸਟਰੇਸ਼ਨ ਲਈ ਇੱਕ ਲੱਖ ਤੱਕ 10 ਫ਼ੀਸਦ ਤੇ ਇੱਕ ਲੱਖ ਤੋਂ ਵੱਧ ਲਈ 12 ਫ਼ੀਸਦ ਰੋਡ ਟੈਕਸ ਫੀਸ ਤੈਅ ਕੀਤੀ ਹੈ। 11 ਜੁਲਾਈ ਤੋਂ ਮਹਿੰਗੇ ਪੈਣਗੇ ਵਾਹਨ ਖਰੀਦਣੇ, ਜਾਣੋ ਨਵੀਆਂ ਟੈਕਸ ਦਰਾਂ
- - - - - - - - - Advertisement - - - - - - - - -