Punjab Breaking News LIVE: ਪੰਜਾਬ 'ਚ ਅਗਲੇ ਦੋ ਦਿਨ ਵਰ੍ਹੇਗਾ ਠੰਢ ਦਾ ਕਹਿਰ, ਅਮਰੀਕਾ 'ਚ ਪਨਾਹ ਲੈਣ ਲਈ 'ਖਾਲਿਸਤਾਨ' ਦਾ ਸਹਾਰਾ, ਪੰਜਾਬ ’ਚ ਨਹੀਂ ਹੋਏਗਾ 'ਆਪ' ਤੇ ਕਾਂਗਰਸ ਦਾ ਗੱਠਜੋੜ?
Punjab Breaking News LIVE, 14 January, 2024: ਪੰਜਾਬ 'ਚ ਅਗਲੇ ਦੋ ਦਿਨ ਵਰ੍ਹੇਗਾ ਠੰਢ ਦਾ ਕਹਿਰ, ਅਮਰੀਕਾ 'ਚ ਪਨਾਹ ਲੈਣ ਲਈ 'ਖਾਲਿਸਤਾਨ' ਦਾ ਸਹਾਰਾ, ਪੰਜਾਬ ’ਚ ਨਹੀਂ ਹੋਏਗਾ 'ਆਪ' ਤੇ ਕਾਂਗਰਸ ਦਾ ਗੱਠਜੋੜ?
LIVE
Background
Punjab Breaking News LIVE, 14 January, 2024: ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਸੀਤ ਲਹਿਰ ਤੋਂ ਫਿਲਹਾਲ ਰਾਹਤ ਨਹੀਂ ਮਿਲੇਗੀ। ਮੌਸਮ ਵਿਭਾਗ ਨੇ ਦੋ ਦਿਨਾਂ ਲਈ ਠੰਢ ਦਾ ਅਲਰਟ ਜਾਰੀ ਕੀਤਾ ਹੈ। ਡਿਜਾਸਟਰ ਮੈਨੇਜਮੈਂਟ ਵੱਲੋਂ ਪੰਜਾਬ ਦੇ ਲੋਕਾਂ ਨੂੰ ਠੰਢ ਵਿੱਚ ਬਾਹਰ ਨਾ ਨਿਕਲਣ ਦੇ ਮੈਸੇਜ਼ ਭੇਜੇ ਜਾ ਰਹੇ ਹਨ। ਚੰਡੀਗੜ੍ਹ ਤੇ ਹਿਮਾਚਲ ਵਿੱਚ ਸਵੇਰੇ ਧੁੰਦ ਤੇ ਦਿਨ ਵੇਲੇ ਧੁੱਪ ਰਹੇਗੀ। ਮੌਸਮ ਵਿਭਾਗ ਮੁਤਾਬਕ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਮੌਸਮ ਖਰਾਬ ਰਹੇਗਾ। ਇਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ, ਕਪੂਰਥਲਾ, ਫਾਜ਼ਿਲਕਾ, ਮੁਕਤਸਰ, ਬਠਿੰਡਾ, ਲੁਧਿਆਣਾ, ਮਾਨਸਾ, ਫਤਿਹਗੜ੍ਹ ਸਾਹਿਬ, ਰੂਪਨਗਰ ਤੇ ਪਟਿਆਲਾ ਵਿੱਚ ਬਹੁਤ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ। ਅੱਜ ਵਿਜ਼ੀਬਿਲਟੀ 50 ਮੀਟਰ ਦੇ ਕਰੀਬ ਰਹਿਣ ਦੀ ਉਮੀਦ ਹੈ। ਪੰਜਾਬ 'ਚ ਅਗਲੇ ਦੋ ਦਿਨ ਵਰ੍ਹੇਗਾ ਠੰਢ ਦਾ ਕਹਿਰ, ਲੋਕਾਂ ਨੂੰ ਘਰਾਂ 'ਚੋਂ ਬਾਹਰ ਨਾ ਨਿਕਲਣ ਦੀ ਚੇਤਾਵਨੀ
America: ਅਮਰੀਕਾ 'ਚ ਪਨਾਹ ਲੈਣ ਲਈ 'ਖਾਲਿਸਤਾਨ' ਦਾ ਸਹਾਰਾ, ਗੁਜਰਾਤ ਵੱਲੋਂ ਹੋਸ਼ ਉਡਾ ਦੇਣ ਵਾਲੇ ਖੁਲਾਸੇ
Shocking revelations from Gujarat: ਮਨੁੱਖੀ ਤਸਕਰੀ ਦੇ ਦੋਸ਼ ਤਹਿਤ ਫਰਾਂਸ ਤੋਂ ਭਾਰਤ ਮੋੜੇ ਗਏ ਜਹਾਜ਼ ਬਾਰੇ ਹੁਣ ਵੱਡੇ ਖੁਲਾਸੇ ਹੋਣ ਲੱਗੇ ਹਨ। ਮਨੁੱਖੀ ਤਸਕਰੀ ਦਾ ਪੂਰਾ ਨੈੱਟਵਰਕ ਦਿੱਲੀ ’ਚ ਕੇਂਦਰਤ ਸੀ। ਇਸ ਵਿੱਚ ਜ਼ਿਆਦਾਤਰ ਏਜੰਟ ਪੰਜਾਬ ਤੇ ਗੁਜਰਾਤ ਤੋਂ ਹਨ। ਇਹ ਵੀ ਖੁਲਾਸਾ ਹੋਇਆ ਹੈ ਕਿ ਅਮਰੀਕਾ ਵਿੱਚ ਪਨਾਹ ਲੈਣ ਲਈ ਪੰਜਾਬੀ ਨੌਜਵਾਨ ਖਾਲਿਸਤਾਨ ਦਾ ਸਹਾਰਾ ਲੈਂਦੇ ਹਨ। ਅਮਰੀਕੀ ਸਰਹੱਦ ’ਤੇ ਫੜੇ ਜਾਣ ’ਤੇ ਪੰਜਾਬੀ ਯਾਤਰੀ ਖ਼ੁਦ ਨੂੰ ਖਾਲਿਸਤਾਨੀ ਦੱਸ ਕੇ ਪਨਾਹ ਲੈਂਦੇ ਹਨ। ਦਰਅਸਲ ਭਾਰਤੀ ਨਾਗਰਿਕਾਂ ਨਾਲ ਭਰਿਆ ਨਿਕਾਰਾਗੁਆ ਜਾ ਰਿਹਾ ਜਹਾਜ਼ ਫਰਾਂਸ ’ਚ ਰੋਕੇ ਜਾਣ ਤੋਂ ਕਈ ਹਫਤਿਆਂ ਬਾਅਦ ਗੁਜਰਾਤ ਪੁਲਿਸ (ਸੀਆਈਡੀ) ਨੇ 14 ਏਜੰਟਾਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਮਨੁੱਖੀ ਤਸਕਰੀ ਦੇ ਦੋਸ਼ ਹੇਠ ਰੋਕੇ ਗਏ ਜਹਾਜ਼ ਨੂੰ ਮਗਰੋਂ ਭਾਰਤ ਵਾਪਸ ਭੇਜ ਦਿੱਤਾ ਗਿਆ ਸੀ। ਅਮਰੀਕਾ 'ਚ ਪਨਾਹ ਲੈਣ ਲਈ 'ਖਾਲਿਸਤਾਨ' ਦਾ ਸਹਾਰਾ, ਗੁਜਰਾਤ ਵੱਲੋਂ ਹੋਸ਼ ਉਡਾ ਦੇਣ ਵਾਲੇ ਖੁਲਾਸੇ
Punjab News: ਪੰਜਾਬ ’ਚ ਨਹੀਂ ਹੋਏਗਾ 'ਆਪ' ਤੇ ਕਾਂਗਰਸ ਦਾ ਗੱਠਜੋੜ? ਸੀਐਮ ਭਗਵੰਤ ਮਾਨ ਨੇ ਕਰ ਦਿੱਤਾ ਵੱਡਾ ਐਲਾਨ
Punjab News: ਪੰਜਾਬ ਵਿੱਚ 'ਇੰਡੀਆ' ਗੱਠਜੋੜ ਤਹਿਤ ਕਾਂਗਰਸ ਤੇ ਆਮ ਆਦਮੀ ਪਾਰਟੀ ਹੱਥ ਨਹੀਂ ਮਿਲਾਏਗੀ। ਦੋਵੇਂ ਪਾਰਟੀਆਂ ਦੀ ਸੂਬਾਈ ਲੀਡਰਸ਼ਿਪ ਇਸ ਦੇ ਹੱਕ ਵਿੱਚ ਨਜ਼ਰ ਨਹੀਂ ਆ ਰਹੀ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕਰ ਦਿੱਤਾ ਹੈ ਕਿ ਸੂਬੇ ’ਚ ਪਾਰਟੀ ਸਾਰੀਆਂ 13 ਸੀਟਾਂ ’ਤੇ ਜਿੱਤ ਹਾਸਲ ਕਰੇਗੀ। ਇਸ ਤੋਂ ਸਪਸ਼ਟ ਹੈ ਕਿ ਹੁਣ ਗੱਠਜੋੜ ਦੇ ਆਸਾਰ ਮੱਧਮ ਹਨ। ਪੰਜਾਬ ’ਚ ਨਹੀਂ ਹੋਏਗਾ 'ਆਪ' ਤੇ ਕਾਂਗਰਸ ਦਾ ਗੱਠਜੋੜ? ਸੀਐਮ ਭਗਵੰਤ ਮਾਨ ਨੇ ਕਰ ਦਿੱਤਾ ਵੱਡਾ ਐਲਾਨ
Punjab News: ਪੰਜਾਬ 'ਚ ਨਹੀਂ ਰਹੇਗਾ ਬਿਜਲੀ ਸੰਕਟ! ਐਕਸ਼ਨ ਮੋਡ 'ਚ ਭਗਵੰਤ ਮਾਨ ਸਰਕਾਰ
Punjab News: ਪੰਜਾਬ ਵਿੱਚੋਂ ਬਿਜਲੀ ਸੰਕਟ ਨੂੰ ਖਤਮ ਕਰਨ ਲਈ ਭਗਵੰਤ ਮਾਨ ਸਰਕਾਰ ਐਕਸ਼ਨ ਮੋਡ ਵਿੱਚ ਹੈ। ਇਸ ਲਈ ਗੋਇੰਦਵਾਲ ਥਰਮਲ ਪਲਾਂਟ ਨੂੰ ਖਰੀਦਣ ਤੋਂ ਬਾਅਦ ਪੰਜਾਬ ਸਰਕਾਰ ਨੇ ਹੁਣ ਇਸ ਨੂੰ ਚਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸਰਕਾਰ ਗਰਮੀਆਂ ਤੇ ਝੋਨੇ ਦੇ ਸੀਜ਼ਨ ਯਾਨੀ ਜੂਨ ਤੱਕ ਇਸ ਪਲਾਂਟ ਤੋਂ ਬਿਜਲੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਲਾਂਟ ਦੀ ਸੰਭਾਲ ਲਈ ਇੱਕ ਕਮੇਟੀ ਬਣਾਈ ਗਈ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਇਹ ਥਰਮਲ ਪਲਾਂਟ 1080 ਕਰੋੜ ਰੁਪਏ ਵਿੱਚ ਖਰੀਦਿਆ ਹੈ। 540 ਮੈਗਾਵਾਟ ਦਾ ਥਰਮਲ ਪਲਾਂਟ ਪਹਿਲਾਂ ਅੱਧੀ ਸਮਰੱਥਾ 'ਤੇ ਚੱਲ ਰਿਹਾ ਸੀ। ਹੁਣ ਇਸ ਨੂੰ ਵੱਧ ਸਮਰੱਥਾ ਨਾਲ ਚਲਾਉਣ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਬਿਜਲੀ ਲਈ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
Holidays extended in Schools: ਠੰਢ ਤੇ ਧੁੰਦ ਦੇ ਪ੍ਰਕੋਪ ਨੂੰ ਵੇਖਦਿਆਂ ਸਕੂਲਾਂ 'ਚ ਛੁੱਟੀਆਂ ਵਧਾਉਣ ਦਾ ਐਲਾਨ
Chandigarh News: ਠੰਢ ਤੇ ਧੁੰਦ ਦੇ ਪ੍ਰਕੋਪ ਨੂੰ ਵੇਖਦਿਆਂ ਚੰਡੀਗੜ੍ਹ ਯੂਟੀ ਦੇ ਸਰਕਾਰੀ, ਏਡਿਡ ਤੇ ਨਿੱਜੀ ਸਕੂਲਾਂ ਵਿੱਚ ਅੱਠਵੀਂ ਜਮਾਤ ਤਕ ਦੀਆਂ ਛੁੱਟੀਆਂ 20 ਜਨਵਰੀ ਤਕ ਵਧਾ ਦਿੱਤੀਆਂ ਗਈਆਂ ਹਨ। ਹੁਣ ਇਨ੍ਹਾਂ ਜਮਾਤਾਂ ਲਈ ਸਕੂਲ 22 ਜਨਵਰੀ ਤੋਂ ਖੁੱਲ੍ਹਣਗੇ ਕਿਉਂਕਿ 21 ਨੂੰ ਐਤਵਾਰ ਹੈ। ਇਸ ਦੇ ਨਾਲ ਹੀ ਸਾਰੇ ਸਕੂਲਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਵਿਦਿਆਰਥੀਆਂ ਦੀ ਪੜ੍ਹਾਈ ਦੇ ਮੱਦੇਨਜ਼ਰ ਆਨਲਾਈਨ ਜਮਾਤਾਂ ਲਗਾ ਸਕਦੇ ਹਨ। ਇਸ ਸਬੰਧੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਨੇ ਸ਼ਨੀਵਾਰ ਨੂੰ ਹੁਕਮ ਜਾਰੀ ਕੀਤੇ। ਦੂਜੇ ਪਾਸੇ, ਨੌਵੀਂ ਤੋਂ ਬਾਰ੍ਹਵੀਂ ਜਮਾਤ ਲਈ ਸਕੂਲ ਆਮ ਵਾਂਗ ਖੁੱਲ੍ਹਣਗੇ ਪਰ ਕੋਈ ਵੀ ਸਕੂਲ ਸਵੇਰੇ ਸਾਢੇ ਨੌਂ ਵਜੇ ਤੋਂ ਪਹਿਲਾਂ ਨਹੀਂ ਖੁੱਲ੍ਹੇਗਾ ਤੇ ਸ਼ਾਮ ਵਾਲੀਆਂ ਸ਼ਿਫਟਾਂ ਸਣੇ ਦੁਪਹਿਰ ਚਾਰ ਵਜੇ ਤੋਂ ਪਹਿਲਾਂ ਸਕੂਲ ਬੰਦ ਹੋਣੇ ਚਾਹੀਦੇ ਹਨ।
Punjab News: ਪੰਜਾਬ ’ਚ ਨਹੀਂ ਹੋਏਗਾ 'ਆਪ' ਤੇ ਕਾਂਗਰਸ ਦਾ ਗੱਠਜੋੜ? ਸੀਐਮ ਭਗਵੰਤ ਮਾਨ ਨੇ ਕਰ ਦਿੱਤਾ ਵੱਡਾ ਐਲਾਨ
Punjab News: ਪੰਜਾਬ ਵਿੱਚ 'ਇੰਡੀਆ' ਗੱਠਜੋੜ ਤਹਿਤ ਕਾਂਗਰਸ ਤੇ ਆਮ ਆਦਮੀ ਪਾਰਟੀ ਹੱਥ ਨਹੀਂ ਮਿਲਾਏਗੀ। ਦੋਵੇਂ ਪਾਰਟੀਆਂ ਦੀ ਸੂਬਾਈ ਲੀਡਰਸ਼ਿਪ ਇਸ ਦੇ ਹੱਕ ਵਿੱਚ ਨਜ਼ਰ ਨਹੀਂ ਆ ਰਹੀ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕਰ ਦਿੱਤਾ ਹੈ ਕਿ ਸੂਬੇ ’ਚ ਪਾਰਟੀ ਸਾਰੀਆਂ 13 ਸੀਟਾਂ ’ਤੇ ਜਿੱਤ ਹਾਸਲ ਕਰੇਗੀ। ਇਸ ਤੋਂ ਸਪਸ਼ਟ ਹੈ ਕਿ ਹੁਣ ਗੱਠਜੋੜ ਦੇ ਆਸਾਰ ਮੱਧਮ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ‘‘ਅਰਵਿੰਦ ਕੇਜਰੀਵਾਲ ਨੇ ਦੇਸ਼ ’ਚ ਇਮਾਨਦਾਰ ਤੇ ਪਾਰਦਰਸ਼ੀ ਰਾਜਨੀਤੀ ਦੀ ਮਸ਼ਾਲ ਜਗਾਈ, ਪੰਜਾਬ ਉਸੇ ਮਸ਼ਾਲ ਤੋਂ ਰੌਸ਼ਨੀ ਲੈ ਕੇ ਹੀਰੋ ਬਣ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਰਵਿੰਦ ਕੇਜਰੀਵਾਲ ਦੇ ਨਕਸ਼ੇ-ਕਦਮਾਂ ’ਤੇ ਚੱਲਦਿਆਂ ਸੂਬੇ ਦੇ ਆਮ ਲੋਕਾਂ ਦੀ ਸਹੂਲਤ ਲਈ ਜਨਤਕ ਖੇਤਰ ਨੂੰ ਮਜ਼ਬੂਤ ਕਰ ਰਹੀ ਹੈ। ਮਾਨ ਨੇ ਇੱਕ ਵਾਰ ਫਿਰ ਪੰਜਾਬ ’ਚ ਆਮ ਚੋਣਾਂ ਇਕੱਲਿਆਂ ਲੜਨ ਦਾ ਸੰਕੇਤ ਦਿੰਦਿਆਂ ਕਿਹਾ, ‘‘ਆਮ ਆਦਮੀ ਪਾਰਟੀ ਸੂਬੇ ਦੀਆਂ ਸਾਰੀਆਂ 13 ਸੀਟਾਂ ’ਤੇ ਜਿੱਤ ਹਾਸਲ ਕਰੇਗੀ।’’
America: ਅਮਰੀਕਾ 'ਚ ਪਨਾਹ ਲੈਣ ਲਈ 'ਖਾਲਿਸਤਾਨ' ਦਾ ਸਹਾਰਾ, ਗੁਜਰਾਤ ਵੱਲੋਂ ਹੋਸ਼ ਉਡਾ ਦੇਣ ਵਾਲੇ ਖੁਲਾਸੇ
Shocking revelations from Gujarat: ਮਨੁੱਖੀ ਤਸਕਰੀ ਦੇ ਦੋਸ਼ ਤਹਿਤ ਫਰਾਂਸ ਤੋਂ ਭਾਰਤ ਮੋੜੇ ਗਏ ਜਹਾਜ਼ ਬਾਰੇ ਹੁਣ ਵੱਡੇ ਖੁਲਾਸੇ ਹੋਣ ਲੱਗੇ ਹਨ। ਮਨੁੱਖੀ ਤਸਕਰੀ ਦਾ ਪੂਰਾ ਨੈੱਟਵਰਕ ਦਿੱਲੀ ’ਚ ਕੇਂਦਰਤ ਸੀ। ਇਸ ਵਿੱਚ ਜ਼ਿਆਦਾਤਰ ਏਜੰਟ ਪੰਜਾਬ ਤੇ ਗੁਜਰਾਤ ਤੋਂ ਹਨ। ਇਹ ਵੀ ਖੁਲਾਸਾ ਹੋਇਆ ਹੈ ਕਿ ਅਮਰੀਕਾ ਵਿੱਚ ਪਨਾਹ ਲੈਣ ਲਈ ਪੰਜਾਬੀ ਨੌਜਵਾਨ ਖਾਲਿਸਤਾਨ ਦਾ ਸਹਾਰਾ ਲੈਂਦੇ ਹਨ। ਅਮਰੀਕੀ ਸਰਹੱਦ ’ਤੇ ਫੜੇ ਜਾਣ ’ਤੇ ਪੰਜਾਬੀ ਯਾਤਰੀ ਖ਼ੁਦ ਨੂੰ ਖਾਲਿਸਤਾਨੀ ਦੱਸ ਕੇ ਪਨਾਹ ਲੈਂਦੇ ਹਨ। ਦਰਅਸਲ ਭਾਰਤੀ ਨਾਗਰਿਕਾਂ ਨਾਲ ਭਰਿਆ ਨਿਕਾਰਾਗੁਆ ਜਾ ਰਿਹਾ ਜਹਾਜ਼ ਫਰਾਂਸ ’ਚ ਰੋਕੇ ਜਾਣ ਤੋਂ ਕਈ ਹਫਤਿਆਂ ਬਾਅਦ ਗੁਜਰਾਤ ਪੁਲਿਸ (ਸੀਆਈਡੀ) ਨੇ 14 ਏਜੰਟਾਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਮਨੁੱਖੀ ਤਸਕਰੀ ਦੇ ਦੋਸ਼ ਹੇਠ ਰੋਕੇ ਗਏ ਜਹਾਜ਼ ਨੂੰ ਮਗਰੋਂ ਭਾਰਤ ਵਾਪਸ ਭੇਜ ਦਿੱਤਾ ਗਿਆ ਸੀ।
Punjab Weather: ਪੰਜਾਬ 'ਚ ਅਗਲੇ ਦੋ ਦਿਨ ਵਰ੍ਹੇਗਾ ਠੰਢ ਦਾ ਕਹਿਰ, ਲੋਕਾਂ ਨੂੰ ਘਰਾਂ 'ਚੋਂ ਬਾਹਰ ਨਾ ਨਿਕਲਣ ਦੀ ਚੇਤਾਵਨੀ
Punjab Weather Update: ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਸੀਤ ਲਹਿਰ ਤੋਂ ਫਿਲਹਾਲ ਰਾਹਤ ਨਹੀਂ ਮਿਲੇਗੀ। ਮੌਸਮ ਵਿਭਾਗ ਨੇ ਦੋ ਦਿਨਾਂ ਲਈ ਠੰਢ ਦਾ ਅਲਰਟ ਜਾਰੀ ਕੀਤਾ ਹੈ। ਡਿਜਾਸਟਰ ਮੈਨੇਜਮੈਂਟ ਵੱਲੋਂ ਪੰਜਾਬ ਦੇ ਲੋਕਾਂ ਨੂੰ ਠੰਢ ਵਿੱਚ ਬਾਹਰ ਨਾ ਨਿਕਲਣ ਦੇ ਮੈਸੇਜ਼ ਭੇਜੇ ਜਾ ਰਹੇ ਹਨ। ਚੰਡੀਗੜ੍ਹ ਤੇ ਹਿਮਾਚਲ ਵਿੱਚ ਸਵੇਰੇ ਧੁੰਦ ਤੇ ਦਿਨ ਵੇਲੇ ਧੁੱਪ ਰਹੇਗੀ। ਮੌਸਮ ਵਿਭਾਗ ਮੁਤਾਬਕ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਮੌਸਮ ਖਰਾਬ ਰਹੇਗਾ। ਇਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ, ਕਪੂਰਥਲਾ, ਫਾਜ਼ਿਲਕਾ, ਮੁਕਤਸਰ, ਬਠਿੰਡਾ, ਲੁਧਿਆਣਾ, ਮਾਨਸਾ, ਫਤਿਹਗੜ੍ਹ ਸਾਹਿਬ, ਰੂਪਨਗਰ ਤੇ ਪਟਿਆਲਾ ਵਿੱਚ ਬਹੁਤ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ। ਅੱਜ ਵਿਜ਼ੀਬਿਲਟੀ 50 ਮੀਟਰ ਦੇ ਕਰੀਬ ਰਹਿਣ ਦੀ ਉਮੀਦ ਹੈ।