Punjab Breaking News LIVE: ਮੁੜ ਰਾਜਪਾਲ ਕੋਲ ਪਹੁੰਚਿਆ ਕਟਾਰੂਚੱਕ ਦਾ ਮੁੱਦਾ, ਅਮਰੀਕਾ 'ਚ ਪੀਐਮ ਮੋਦੀ ਦੇ ਵਿਰੋਧ ਦਾ ਐਲਾਨ, ਹੁਸ਼ਿਆਰਪੁਰ ਪਹੁੰਚ ਰਹੇ ਜੇਪੀ ਨੱਢਾ, ਪੰਜਾਬ 'ਚ ਹੋਏਗੀ ਬਾਰਸ਼
Punjab Breaking News LIVE 14 June, 2023: ਮੁੜ ਰਾਜਪਾਲ ਕੋਲ ਪਹੁੰਚਿਆ ਕਟਾਰੂਚੱਕ ਦਾ ਮੁੱਦਾ, ਅਮਰੀਕਾ 'ਚ ਪੀਐਮ ਮੋਦੀ ਦੇ ਵਿਰੋਧ ਦਾ ਐਲਾਨ, ਹੁਸ਼ਿਆਰਪੁਰ ਪਹੁੰਚ ਰਹੇ ਜੇਪੀ ਨੱਢਾ, ਪੰਜਾਬ 'ਚ ਹੋਏਗੀ ਬਾਰਸ਼
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਪੰਜਾਬ ਸਰਕਾਰ ਵਿਚਾਲੇ ਤਕਰਾਰ ਵਧ ਗਿਆ ਹੈ। ਹੁਣ ਗੱਲ ਇੱਥੋਂ ਤੱਕ ਪਹੁੰਚ ਗਈ ਹੈ ਕਿ ਦੋਵਾਂ ਧਿਰਾਂ ਵੱਲੋਂ ਐਲਾਨ-ਏ-ਜੰਗ ਵਾਲੇ ਹਾਲਾਤ ਨਜ਼ਰ ਆ ਰਹੇ ਹਨ। ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਚੱਲ ਰਿਹਾ ਵਿਵਾਦ ‘ਲੈਟਰ ਵਾਰ’ ਵਿੱਚ ਬਦਲ ਗਿਆ ਹੈ। ਰਾਜਪਾਲ ਨੇ ਆਪਣੇ ਕਈ ਪੱਤਰਾਂ ਦਾ ਸੀਐਮ ਮਾਨ ਤੋਂ ਜਵਾਬ ਨਾ ਮਿਲਣ 'ਤੇ ਆਪਣਾ ਸੰਵਿਧਾਨਕ ਫਰਜ਼ ਪੂਰਾ ਨਾ ਕਰਨ 'ਤੇ ਇੱਕ ਹੋਰ ਪੱਤਰ ਲਿਖਿਆ ਹੈ।
ਲੁਧਿਆਣਾ ਪੁਲਿਸ ਨੇ 8.49 ਕਰੋੜ ਦੀ ਲੁੱਟ ਦੀ ਗੁੱਥੀ 60 ਘੰਟਿਆਂ ਵਿੱਚ ਸੁਲਝਾ ਲਈ ਹੈ। ਪੁਲਿਸ ਨੇ 10 ਵਿੱਚੋਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ 5 ਕਰੋੜ ਦੀ ਨਕਦੀ ਬਰਾਮਦ ਹੋਈ ਹੈ। ਦੂਜੇ ਮੁਲਜ਼ਮਾਂ ਦੀ ਭਾਲ ਜਾਰੀ ਹੈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਏਟੀਐਮ ਵਿੱਚ ਪੈਸੇ ਪਾਉਣ ਵਾਲੀ ਕੰਪਨੀ ਨੇ ਪਹਿਲਾਂ 7 ਕਰੋੜ ਰੁਪਏ ਲੁੱਟੇ ਜਾਣ ਦਾ ਦਾਅਵਾ ਕੀਤਾ ਸੀ ਪਰ ਬਾਅਦ ਵਿੱਚ ਦੱਸਿਆ ਕਿ 8.49 ਕਰੋੜ ਰੁਪਏ ਲੁੱਟੇ ਗਏ ਹਨ।
ਲੁਧਿਆਣਾ ਪੁਲਿਸ ਨੇ 8.49 ਕਰੋੜ ਦੀ ਲੁੱਟ ਦੀ ਗੁੱਥੀ 60 ਘੰਟਿਆਂ ਵਿੱਚ ਸੁਲਝਾ ਲਈ ਹੈ। ਪੁਲਿਸ ਨੇ 10 ਵਿੱਚੋਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ 5 ਕਰੋੜ ਦੀ ਨਕਦੀ ਬਰਾਮਦ ਹੋਈ ਹੈ। ਦੂਜੇ ਮੁਲਜ਼ਮਾਂ ਦੀ ਭਾਲ ਜਾਰੀ ਹੈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਏਟੀਐਮ ਵਿੱਚ ਪੈਸੇ ਪਾਉਣ ਵਾਲੀ ਕੰਪਨੀ ਨੇ ਪਹਿਲਾਂ 7 ਕਰੋੜ ਰੁਪਏ ਲੁੱਟੇ ਜਾਣ ਦਾ ਦਾਅਵਾ ਕੀਤਾ ਸੀ ਪਰ ਬਾਅਦ ਵਿੱਚ ਦੱਸਿਆ ਕਿ 8.49 ਕਰੋੜ ਰੁਪਏ ਲੁੱਟੇ ਗਏ ਹਨ।
ਬੇਸ਼ੱਕ ਦੇਸ਼ ਦੀ ਜਨਤਾ ਆਰਥਿਕ ਚੱਕੀ ਵਿੱਚ ਪਿਸ ਰਹੀ ਹੈ ਪਰ ਅੰਕੜਿਆਂ ਦੀ ਘੇਡ ਵੇਖੋ ਕਿ ਪ੍ਰਚੂਨ ਮਹਿੰਗਾਈ ਦਰ ਵਿੱਚ ਕਮੀ ਦੀ ਖਬਰ ਤੋਂ ਬਾਅਦ ਥੋਕ ਮਹਿੰਗਾਈ ਦਰ ਵਿੱਚ ਵੀ ਕਮੀ ਆਉਣ ਦੀ ਖਬਰ ਹੈ। ਸਰਕਾਰੀ ਅੰਕੜਿਆਂ ਮੁਤਾਬਕ ਦੇਸ਼ 'ਚ ਥੋਕ ਮਹਿੰਗਾਈ ਦਰ 3 ਸਾਲ ਦੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਈ ਹੈ। ਮਈ 'ਚ ਇਹ ਘੱਟ ਕੇ -3.48 ਫੀਸਦੀ 'ਤੇ ਆ ਗਈ ਹੈ। ਸਰਕਾਰ ਦਾ ਦਾਅਵਾ ਹੈ ਕਿ ਸਾਲ 2020 ਦੇ ਜੂਨ ਮਹੀਨੇ ਤੋਂ ਬਾਅਦ ਇਹ ਦਰ ਦੂਜੀ ਵਾਰ ਸਭ ਤੋਂ ਹੇਠਲੇ ਪੱਧਰ 'ਤੇ ਆ ਗਈ ਹੈ। ਇਸ ਤੋਂ ਪਹਿਲਾਂ ਮਈ 2020 'ਚ ਥੋਕ ਮਹਿੰਗਾਈ ਦਰ 3.37 ਫੀਸਦੀ 'ਤੇ ਸੀ।
ਹੁਣ ਸਰਕਾਰ ਦੀ ਪਿੰਡਾਂ ਦੀਆਂ ਪੰਚਾਇਤਾਂ 'ਤੇ ਪੂਰੀ ਨਜ਼ਰ ਰਹੇਗੀ। ਪੰਚਾਇਤਾਂ ਸਿਰਫ ਆਪਣੇ ਚਹੇਤਿਆਂ ਦੀਆਂ ਹੀ ਗਲੀਆਂ ਦੀ ਵਾਰ-ਵਾਰ ਮੁਰੰਮਤ ਨਹੀਂ ਕਰਾ ਸਕਣਗੀਆਂ। ਇਸ ਉੱਪਰ ਸ਼ਿਕੰਜਾ ਕੱਸਣ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਗਲੀਆਂ ਦੀ ਮੁਰੰਮਤ ਤੇ ਉਨ੍ਹਾਂ ਨੂੰ ਉੱਚਾ ਚੁੱਕਣ ਸਬੰਧੀ ਸ਼ਰਤਾਂ ਤੈਅ ਕੀਤੀਆਂ ਹਨ। ਹਾਸਲ ਜਾਣਕਾਰੀ ਮੁਤਾਬਕ ਵਿਭਾਗ ਦੇ ਪੰਚਾਇਤੀ ਰਾਜ ਵਿੰਗ ਦੇ ਕਾਰਜਕਾਰੀ ਇੰਜਨੀਅਰ ਵੱਲੋਂ ਸੂਬੇ ਦੇ ਡਿਪਟੀ ਕਮਿਸ਼ਨਰਾਂ, ਏਡੀਸੀ (ਰੂਰਲ), ਡੀਡੀਪੀਓ, ਬੀਡੀਪੀਓ ਤੇ ਹੋਰਨਾਂ ਅਧਿਕਾਰੀਆਂ ਨੂੰ ਲਿਖਤੀ ਪੱਤਰ ਭੇਜ ਕੇ ਨਵੇਂ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਆਖਿਆ ਹੈ। ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹੁਣ ਕਿਸੇ ਵੀ ਗਲੀ ਦੀ ਮੁਰੰਮਤ ਤੇ ਉੱਚਾ ਚੁੱਕਣ ਲਈ ਸਬੰਧਤ ਅਧਿਕਾਰੀ ਤੋਂ ਪਹਿਲਾਂ ਮਨਜ਼ੂਰੀ ਲੈਣੀ ਪਵੇਗੀ।
ਹੁਣ ਸਰਕਾਰ ਦੀ ਪਿੰਡਾਂ ਦੀਆਂ ਪੰਚਾਇਤਾਂ 'ਤੇ ਪੂਰੀ ਨਜ਼ਰ ਰਹੇਗੀ। ਪੰਚਾਇਤਾਂ ਸਿਰਫ ਆਪਣੇ ਚਹੇਤਿਆਂ ਦੀਆਂ ਹੀ ਗਲੀਆਂ ਦੀ ਵਾਰ-ਵਾਰ ਮੁਰੰਮਤ ਨਹੀਂ ਕਰਾ ਸਕਣਗੀਆਂ। ਇਸ ਉੱਪਰ ਸ਼ਿਕੰਜਾ ਕੱਸਣ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਗਲੀਆਂ ਦੀ ਮੁਰੰਮਤ ਤੇ ਉਨ੍ਹਾਂ ਨੂੰ ਉੱਚਾ ਚੁੱਕਣ ਸਬੰਧੀ ਸ਼ਰਤਾਂ ਤੈਅ ਕੀਤੀਆਂ ਹਨ।
ਸੰਗਰੂਰ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਨੇੜਲੇ ਪਿੰਡ ਖੁਰਾਣਾ ’ਚ ਮੰਗਲਵਾਰ ਨੂੰ 8736 ਕੱਚੇ ਮੁਲਾਜ਼ਮ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਪੰਜ ਕੱਚੇ ਅਧਿਆਪਕ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ। ਬਾਕੀ ਅਧਿਆਪਕਾਂ ਤੇ ਮੁਲਾਜ਼ਮਾਂ ਨੇ ਜ਼ੀਰਕਪੁਰ-ਬਠਿੰਡਾ ਕੌਮੀ ਹਾਈਵੇਅ ਉਪਰ ਆਵਾਜਾਈ ਠੱਪ ਕਰਕੇ ਧਰਨਾ ਲਗਾ ਦਿੱਤਾ। ਟੈਂਕੀ ਉਪਰ ਚੜ੍ਹੇ ਕੱਚੇ ਅਧਿਆਪਕਾਂ ’ਚ ਚਾਰ ਮਹਿਲਾ ਅਧਿਆਪਕ ਵੀ ਸ਼ਾਮਲ ਸਨ। ਟੈਂਕੀ ਉਪਰ ਚੜ੍ਹੇ ਅਧਿਆਪਕਾਂ ਵੱਲੋਂ ਇਸ ਨੂੰ ‘ਗੁਪਤ ਐਕਸ਼ਨ ਪੀਬੀ-13’ ਦਾ ਨਾਮ ਦਿੱਤਾ ਗਿਆ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਆਏ ਦਿਨ ਆਪਣੇ ਪੁੱਤਰ ਦੇ ਇਨਸਾਫ ਲਈ ਇੱਕ ਪੋਸਟ ਸਾਂਝੀ ਕਰਦੀ ਹੈ। ਹਾਲੇ ਵੀ ਉਸਦੀਆਂ ਭਿੱਜੀਆਂ ਅੱਖਾਂ ਆਪਣੇ ਪੁੱਤਰ ਦੇ ਇਨਸਾਫ ਲਈ ਜੰਗ ਲੜ੍ਹ ਰਹੀਆਂ ਹਨ। ਦੱਸ ਦੇਈਏ ਕਿ ਸਿੱਧੂ ਦੇ ਪਿਤਾ ਬਲਕੌਰ ਸਿੰਘ ਲਗਾਤਾਰ ਆਪਣੇ ਪੁੱਤਰ ਦੇ ਇਨਸਾਫ ਲਈ ਸਰਕਾਰ ਦੇ ਸਾਹਮਣੇ ਡੱਟ ਕੇ ਖੜ੍ਹੇ ਹਨ। ਹਾਲਾਂਕਿ ਮੂਸੇਵਾਲਾ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਇਸ ਵਿਚਾਲੇ ਸਿੱਧੂ ਦੀ ਮਾਤਾ ਚਰਨ ਕੌਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਨੂੰ ਦੇਖ ਤੁਹਾਡੀਆਂ ਵੀ ਅੱਖਾਂ ਨਮ ਹੋ ਜਾਣਗੀਆਂ...
ਪੰਜਾਬ ਵਿੱਚ ਮੌਸਮ ਨਿੱਤ ਨਵੀਂ ਕਰਵਟ ਲੈ ਰਿਹਾ ਹੈ। ਅਗਲੇ ਦੋ ਦਿਨ ਬਾਰਸ਼ ਪੈਣ ਦੇ ਆਸਾਰ ਹਨ। ਇਸ ਦੇ ਨਾਲ ਹੀ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਪੀਏਯੂ ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਅਨੁਸਾਰ ਆਉਂਦੀ 15 ਤੇ 16 ਜੂਨ ਨੂੰ ਫਿਰ ਮੀਂਹ ਪੈਣ ਤੇ ਤੇਜ਼ ਹਵਾ ਚੱਲਣ ਦੀ ਸੰਭਾਵਨਾ ਹੈ। ਪੀਏਯੂ ਦੀ ਸੀਨੀਅਰ ਮੌਸਮ ਵਿਗਿਆਨੀ ਡਾ. ਕੇਕੇ ਗਿੱਲ ਨੇ ਦੱਸਿਆ ਕਿ ਮਈ ਮਹੀਨੇ ਪਏ ਮੀਂਹ ਤੇ ਆਉਣ ਵਾਲੀ 15 ਤੇ 16 ਜੂਨ ਨੂੰ ਮੀਂਹ ਪੈਣ ਦੀ ਸੰਭਾਵਨਾ ਤੋਂ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਇਸ ਨਾਲ ਮੌਨਸੂਨ ਕਮਜ਼ੋਰ ਹੋ ਸਕਦੀ ਹੈ। ਆਮ ਤੌਰ ’ਤੇ ਇਹ ਮੌਨਸੂਨ ਜੁਲਾਈ ਮਹੀਨੇ ਦੇ ਪਹਿਲੇ ਅਫਤੇ ਤੱਕ ਪੰਜਾਬ ਪਹੁੰਚ ਜਾਂਦੀ ਹੈ।
ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਭੇਜ ਕੇ ਜਥੇਦਾਰਾਂ ਦੀ ਆਪਸੀ ਏਕਤਾ ਦਾ ਸੱਦਾ ਦਿੱਤਾ ਹੈ। ਇਹ ਪੱਤਰ ਸ੍ਰੀ ਅਕਾਲ ਤਖ਼ਤ ਸਕੱਤਰੇਤ ਵਿਖੇ ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੂੰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖੁਦ ਵੀ ਕਈ ਵਾਰ ਪੰਥਕ ਏਕਤਾ ਦਾ ਸੱਦਾ ਦੇ ਚੁੱਕੇ ਹਨ।
ਪਿਛੋਕੜ
Punjab Breaking News LIVE 14 June, 2023: ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਮੁੱਦਾ ਠੰਢੇ ਬਸਤੇ ਜਾਂਦਾ ਦੇਖ ਵਿਰੋਧੀ ਧਿਰਾਂ ਨੇ ਮੁੜ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਮੰਤਰੀ ਲਾਲ ਚੰਦ ਕਟਾਰੂਚੱਕ 'ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਾੳਣ ਵਾਲਾ ਪੀੜਤ ਕੇਸ਼ਵ ਆਪਣੇ ਬਿਆਨਾ ਤੋਂ ਮੁੱਕਰ ਚੁੱਕਿਆ ਹੈ ਜਿਸ ਤੋਂ ਬਾਅਦ ਹੁਣ ਵਿਰੋਧੀ ਧਿਰਾਂ ਨੇ ਸਰਕਾਰ 'ਤੇ ਸਵਲ ਖੜ੍ਹੇ ਕੀਤੇ ਹਨ ਕਿ ਪੀੜਤ ਨੌਜਵਾਨ ਨੂੰ ਡਰਾ ਧਮਕਾ ਕੇ ਬਿਆਨ ਬਦਲਾਏ ਗਏ ਹਨ। ਇਸ ਮੁੱਦੇ 'ਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਚਿੱਠੀ ਲਿਖੀ ਹੈ। ਕਟਾਰੂਚੱਕ ਮੁੱਦੇ 'ਚ ਹੁਣ ਬਿਕਰਮ ਮਜੀਠੀਆ ਦੀ ਐਂਟਰੀ : ਰਾਜਪਾਲ ਨੂੰ ਲਿਖੀ ਚਿੱਠੀ
ਸਿੱਖ ਜਥੇਬੰਦੀਆਂ ਵੱਲੋਂ ਅਮਰੀਕਾ 'ਚ ਪੀਐਮ ਮੋਦੀ ਦੇ ਵਿਰੋਧ ਦਾ ਐਲਾਨ
PM Modi USA Visit: ਅਮਰੀਕਾ ਦੀਆਂ ਸਿੱਖਾਂ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ 22 ਜੂਨ ਨੂੰ ਵਾਸ਼ਿੰਗਟਨ ਦੌਰੇ ’ਤੇ ਆ ਰਹੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਸਿੱਖ ਜਥੇਬੰਦੀਆਂ ਵੱਲੋਂ ਵੱਡੀ ਰੈਲੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਨੇ ਕਾਂਗਰਸ ਲੀਡਰ ਰਾਹੁਲ ਗਾਂਧੀ ਦੇ ਦੌਰੇ ਮੌਕੇ ਵੀ ਨਾਅਰੇਬਾਜ਼ੀ ਕੀਤੀ ਸੀ। ਇਸ ਬਾਰੇ ਸਿੱਖ ਜਥੇਬੰਦੀਆਂ ਦੇ ਸਮੂਹ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਵਿੱਚ ਅਮਰੀਕਾ ਦੀਆਂ ਪੰਥਕ ਜਥੇਬੰਦੀਆਂ ਦੇ ਆਗੂਆਂ ਤੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਵੱਲੋਂ ਮੀਟਿੰਗ ਕੀਤੀ ਗਈ। ਸਿੱਖ ਜਥੇਬੰਦੀਆਂ ਵੱਲੋਂ ਅਮਰੀਕਾ 'ਚ ਪੀਐਮ ਮੋਦੀ ਦੇ ਵਿਰੋਧ ਦਾ ਐਲਾਨ
ਹੁਸ਼ਿਆਰਪੁਰ ਪਹੁੰਚ ਰਹੇ ਜੇਪੀ ਨੱਢਾ, ਗੁਰਦਾਸਪੁਰ 'ਚ ਆਉਣਗੇ ਅਮਿਤ ਸ਼ਾਹ
BJP in Punjab: ਕੇਂਦਰ ਵਿੱਚ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ 'ਤੇ ਭਾਜਪਾ ਦੇ ਲੀਡਰਾਂ ਵੱਲੋਂ ਦੇਸ਼ ਦੇ ਹਰ ਸੂਬੇ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਅੱਜ ਬੀਜੇਪੀ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਹੁਸ਼ਿਆਰਪੁਰ ਆ ਰਹੇ ਹਨ। ਜਿੱਥੇ ਉਹ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ। ਹੁਸ਼ਿਆਰਪੁਰ ਵਿੱਚ ਇਹ ਸਮਾਗਮ ਠੀਕ ਇੱਕ ਵਜੇ ਸ਼ੁਰੂ ਹੋ ਜਾਵੇਗਾ। ਭਾਜਪਾ ਦੇ ਕੌਮੀ ਬੁਲਾਰੇ ਦੇ ਨਾਲ ਪੰਜਾਬ ਬੀਜੇਪੀ ਦੀ ਸਾਰੀ ਲੀਡਰਸ਼ਿਪ ਵੀ ਮੌਜੂਦ ਰਹੇਗੀ। ਜੇਪੀ ਨੱਢਾ ਕੇਂਦਰ ਸਰਕਾਰ ਦੀਆਂ 9 ਸਾਲਾਂ ਵਿੱਚ ਕੀਤੀਆਂ ਪ੍ਰਾਪਤੀਆਂ ਬਾਰੇ ਲੋਕਾਂ ਨੂੰ ਦੱਸਣਗੇ। ਪੰਜਾਬ 'ਚ ਬੀਜੇਪੀ ਨੇ ਸਾਂਭਿਆ ਮੋਰਚਾ : ਹੁਸ਼ਿਆਰਪੁਰ ਪਹੁੰਚ ਰਹੇ ਜੇਪੀ ਨੱਢਾ, ਗੁਰਦਾਸਪੁਰ 'ਚ ਆਉਣਗੇ ਅਮਿਤ ਸ਼ਾਹ
ਪੰਥ ਦੀ ਹਾਲਤ ਦਿਨੋ-ਦਿਨ ਨਿਘਰਦੀ ਜਾ ਰਹੀ, ਹੁਣ ਕੌਮੀ ਏਜੰਡਾ ਤਿਆਰ ਕਰਨ ਦੀ ਲੋੜ: ਜਥੇਦਾਰ ਮੰਡ
Amritsar News: ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਭੇਜ ਕੇ ਜਥੇਦਾਰਾਂ ਦੀ ਆਪਸੀ ਏਕਤਾ ਦਾ ਸੱਦਾ ਦਿੱਤਾ ਹੈ। ਇਹ ਪੱਤਰ ਸ੍ਰੀ ਅਕਾਲ ਤਖ਼ਤ ਸਕੱਤਰੇਤ ਵਿਖੇ ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੂੰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖੁਦ ਵੀ ਕਈ ਵਾਰ ਪੰਥਕ ਏਕਤਾ ਦਾ ਸੱਦਾ ਦੇ ਚੁੱਕੇ ਹਨ। ਪੰਥ ਦੀ ਹਾਲਤ ਦਿਨੋ-ਦਿਨ ਨਿਘਰਦੀ ਜਾ ਰਹੀ, ਹੁਣ ਕੌਮੀ ਏਜੰਡਾ ਤਿਆਰ ਕਰਨ ਦੀ ਲੋੜ: ਜਥੇਦਾਰ ਮੰਡ
- - - - - - - - - Advertisement - - - - - - - - -