Kataruchak case : ਕਟਾਰੂਚੱਕ ਮੁੱਦੇ 'ਚ ਹੁਣ ਬਿਕਰਮ ਮਜੀਠੀਆ ਦੀ ਐਂਟਰੀ : ਰਾਜਪਾਲ ਨੂੰ ਲਿਖੀ ਚਿੱਠੀ, ਦੱਸੀ ਅੰਦਰਲੀ ਸਾਰੀ ਕਹਾਣੀ
Bikram Majithia on Lal Chand Kataruchak case :ਜੀਠੀਆ ਨੇ ਸਿੱਟ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਐੱਸ.ਆਈ.ਟੀ ਮੰਤਰੀ ਨੂੰ ਕਲੀਨ ਚਿੱਟ ਦੇਣ ਵਾਸਤੇ ਬਣਾਈ ਗਈ ਸੀ, ਬਿਕਰਮ ਮਜੀਠੀਆ ਤੋਂ..
![Kataruchak case : ਕਟਾਰੂਚੱਕ ਮੁੱਦੇ 'ਚ ਹੁਣ ਬਿਕਰਮ ਮਜੀਠੀਆ ਦੀ ਐਂਟਰੀ : ਰਾਜਪਾਲ ਨੂੰ ਲਿਖੀ ਚਿੱਠੀ, ਦੱਸੀ ਅੰਦਰਲੀ ਸਾਰੀ ਕਹਾਣੀ Bikram Majithia sent Letter to the Governor in Lal Chand Kataruchak case Kataruchak case : ਕਟਾਰੂਚੱਕ ਮੁੱਦੇ 'ਚ ਹੁਣ ਬਿਕਰਮ ਮਜੀਠੀਆ ਦੀ ਐਂਟਰੀ : ਰਾਜਪਾਲ ਨੂੰ ਲਿਖੀ ਚਿੱਠੀ, ਦੱਸੀ ਅੰਦਰਲੀ ਸਾਰੀ ਕਹਾਣੀ](https://feeds.abplive.com/onecms/images/uploaded-images/2023/06/14/9e28614bb0ae2baedc88c80616b287491686709994718785_original.jpeg?impolicy=abp_cdn&imwidth=1200&height=675)
ਪੰਜਾਬ : ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਮੁੱਦਾ ਠੰਢੇ ਬਸਤੇ ਜਾਂਦਾ ਦੇ ਵਿਰੋਧੀ ਧਿਰਾਂ ਨੇ ਮੁੜ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਮੰਤਰੀ ਲਾਲ ਚੰਦ ਕਟਾਰੂਚੱਕ 'ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਾੳਣ ਵਾਲਾ ਪੀੜਤ ਕੇਸ਼ਵ ਆਪਣੇ ਬਿਆਨਾ ਤੋਂ ਮੁੱਕਰ ਚੁੱਕਿਆ ਹੈ। ਜਿਸ ਤੋਂ ਬਾਅਦ ਹੁਣ ਵਿਰੋਧੀ ਧਿਰਾਂ ਨੇ ਸਰਕਾਰ 'ਤੇ ਸਵਲ ਖੜ੍ਹੇ ਕੀਤੇ ਹਨ ਕਿ ਪੀੜਤ ਨੌਜਵਾਨ ਨੂੰ ਡਰਾ ਧਮਕਾ ਕੇ ਬਿਆਨ ਬਦਲਾਏ ਹਨ। ਇਸ ਮੁੱਦੇ 'ਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਚਿੱਠੀ ਲਿਖੀ ਹੈ। ਬਿਕਰਮ ਮਜੀਠੀਆ ਨੇ ਪੱਤਰ ਵਿੱਚ ਅਪੀਲੀ ਕੀਤੀ ਹੈ ਰਾਜਪਾਲ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਦਲਿਤ ਨੌਜਵਾਨ ਦਾ ਕਥਿਤ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿੱਚ ਪੀੜਤ ਨੂੰ ਡਰਾਉਣ ਵਾਲੇ ਸਾਰੇ ਵਿਅਕਤੀਆਂ ਖਿਲਾਫ਼ ਜਾਂਚ ਦੇ ਹੁਕਮ ਦੇਣ, ਜਿਹਨਾਂ ਨੇ ਪੀੜਤ ਨੌਜਵਾਨ ਨੂੰ ਆਪਣਾ ਬਿਆਨ ਵਾਪਸ ਲੈਣ ਲਈ ਮਜ਼ਬੂਰ ਕੀਤਾ ਹੈ।
ਮਜੀਠੀਆ ਨੇ ਸਿੱਟ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਐੱਸ.ਆਈ.ਟੀ ਮੰਤਰੀ ਨੂੰ ਕਲੀਨ ਚਿੱਟ ਦੇਣ ਵਾਸਤੇ ਬਣਾਈ ਗਈ ਸੀ, ਬਿਕਰਮ ਮਜੀਠੀਆ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਕਟਾਰੂਚੱਕ ਮਾਮਲੇ ਵਿੱਚ ਆਏ ਨਵੇਂ ਮੌੜ 'ਤੇ ਸਵਾਲ ਖੜ੍ਹੇ ਕੀਤੇ ਸਨ
ਲਾਲ ਚੰਦ ਕਟਾਰੂਚੱਕ 'ਤੇ ਜਿਨਸੀ ਸ਼ੋਸ਼ਨ ਕਰਨ ਦੇ ਇਲਜ਼ਾਮ ਲਾਉਣ ਵਾਲੇ ਲੜਕਾ ਕੇਸ਼ਵ ਕੁਮਾਰ ਆਪਣੇ ਬਿਆਨਾਂ ਤੋਂ ਪਲਟ ਚੁੱਕਿਆ ਹੈ। ਕੇਸ਼ਵ ਕੁਮਾਰ ਨੇ ਜੋ ਪੁਲਿਸ ਨੂੰ ਪਹਿਲਾ ਸਟੇਟਮੈਂਟ ਦਿੱਤੀ ਸੀ ਹੁਣ ਉਹ ਉਸ ਬਿਆਨਾਂ ਤੋਂ ਯੂ-ਟਰਨ ਮਾਰ ਚੁੱਕਿਆ ਹੈ। ਸੂਤਰਾਂ ਮੁਤਾਬਕ ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ 5 ਜੂਨ ਦਾ ਹੈ ਜਦੋਂ ਕੇਸ਼ਵ ਕੁਮਾਰ ਨੇ ਇਸ ਕੇਸ ਦੀ ਜਾਂਚ ਕਰ ਰਹੀ ਸਪੈਸ਼ਲ ਜਾਂਚ ਟੀਮ ਅੱਗੇ ਆਪਣੇ ਬਿਆਨ ਰੱਖੇ ਹਨ।
5 ਜੂਨ ਨੂੰ ਪੀੜਤ ਨੇ ਵਿਸ਼ੇਸ਼ ਜਾਂਚ ਟੀਮ ਨੂੰ ਆਪਣਾ ਬਿਆਨ ਭੇਜ ਕੇ ਅਪੀਲ ਕੀਤੀ ਸੀ ਕਿ ਉਹ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦਾ ਹੈ ਅਤੇ ਪੀੜਤ ਨੇ ਬਿਆਨ ਲਿਖਦੇ ਹੋਏ ਦੀ ਇੱਕ ਵੀਡੀਓ ਵੀ ਬਣਾਈ ਹੈ। ਲਿਖਤੀ ਅਤੇ ਵੀਡੀਓ ਬਿਆਨ ਸਾਹਮਣੇ ਆਉਣ ਤੋਂ ਵਿਸ਼ੇਸ਼ੇ ਜਾਂਚ ਟੀਮ ਨੇ ਪੀੜਤ ਕੇਸ਼ਵ ਨੂੰ ਨਿੱਜੀ ਤੌਰ 'ਤੇ ਪੇਸ਼ ਹੁਣ ਲਈ ਹੁਕਮ ਜਾਰੀ ਕੀਤੇ ਸਨ ਤਾਂ ਉਸ ਨੇ ਸਿੱਟ ਤੋਂ 10 ਜੂਨ ਦਾ ਸਮਾਂ ਲਿਆ ਸੀ। ਇਸ ਦੇ ਨਾਲ ਹੀ ਜੋ ਜਾਣਕਾਰੀ ਮਿਲੀ ਹੈ ਕਿ ਪੀੜਤ ਨੇ 8 ਜੂਨ ਨੂੰ ਹੀ ਸਿੱਟ ਨਾਲ ਸੰਪਰਕ ਕੀਤਾ ਅਤੇ 9 ਜੂਨ ਨੂੰ ਪੀੜਤ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋ ਗਿਆ ਸੀ। ਇਸ ਮਾਮਲੇ ਦੀ ਜਾਂਚ ਕਰ ਰਹੀ ਤਿੰਨ ਮੈਂਬਰੀ ਟੀਮ ਨੇ ਪੀੜਤ ਦੇ ਪੇਸ਼ ਹੋਣ ਮੌਕੇ ਦੀ ਵੀਡੀਓਗਰਾਫ਼ੀ ਵੀ ਕਰਵਾਈ ਅਤੇ ਪੀੜਤ ਨੇ ਹਿੰਦੀ ਭਾਸ਼ਾ ਵਿੱਚ ਲਿਖ ਕੇ ਦਿੱਤਾ ਕਿ ਇਸ ਮਾਮਲੇ ਵਿੱਚ ਕੋਈ ਵੀ ਐਕਸ਼ਨ ਨਾ ਲਿਆ ਜਾਵੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)