Punjab Breaking News LIVE: ਪੰਜਾਬ 'ਚ ਠੰਢ ਤੋੜਨ ਲੱਗੀ ਰਿਕਾਰਡ, ਪੁਲਿਸ ਮੁਲਾਜ਼ਮਾਂ ਨੂੰ ਦਿਓ ਮੌਲਿਕ ਅਧਿਕਾਰਾਂ ਬਾਰੇ ਸਿਖਲਾਈ, ਲਾਰੈਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਕਿੱਥੇ ਹੋਈ ?
Punjab Breaking News LIVE, 15 December, 2023: ਪੰਜਾਬ 'ਚ ਠੰਢ ਤੋੜਨ ਲੱਗੀ ਰਿਕਾਰਡ, ਪੁਲਿਸ ਮੁਲਾਜ਼ਮਾਂ ਨੂੰ ਦਿਓ ਮੌਲਿਕ ਅਧਿਕਾਰਾਂ ਬਾਰੇ ਸਿਖਲਾਈ, ਲਾਰੈਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਕਿੱਥੇ ਹੋਈ ?

Background
Punjab Breaking News LIVE, 15 December, 2023: ਪੰਜਾਬ ਵਿੱਚ ਠੰਢ ਰਿਕਾਰਡ ਤੋੜਨ ਲੱਗੀ ਹੈ। ਬੇਸ਼ੱਕ ਦਿਨ ਵੇਲੇ ਤਾਪਮਾਨ ਵਧ ਜਾਂਦਾ ਹੈ ਪਰ ਰਾਤ ਵੇਲੇ ਠੰਢ ਦਾ ਕਹਿਰ ਵਰ੍ਹ ਰਿਹਾ ਹੈ। ਪੰਜਾਬ 'ਚ ਵੀਰਵਾਰ ਨੂੰ ਦਿਨ ਦੇ ਤਾਪਮਾਨ 'ਚ 0.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਸੂਬੇ ਅੰਦਰ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਤ ਤੱਕ ਪਹੁੰਚ ਗਿਆ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੀ ਪੰਜਾਬ ਵਿੱਚ ਧੂੰਦ ਤੇ ਠੰਢ ਜਾ ਕਹਿਰ ਜਾਰੀ ਰਹੇਗਾ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਐਸਏਐਸ ਨਗਰ ਜ਼ਿਲ੍ਹੇ ਧੁੰਦ ਨਾਲ ਪ੍ਰਭਾਵਿਤ ਹੋਣਗੇ। ਮੌਸਮ ਵਿਭਾਗ ਮੁਤਾਬਕ ਲਗਾਤਾਰ ਪੈ ਰਹੀ ਸੰਘਣੀ ਧੁੰਦ ਕਾਰਨ ਆਉਣ ਵਾਲੇ ਦਿਨਾਂ 'ਚ ਤਾਪਮਾਨ 'ਚ ਹੋਰ ਗਿਰਾਵਟ ਹੋ ਸਕਦੀ ਹੈ।ਪੰਜਾਬ 'ਚ ਠੰਢ ਤੋੜਨ ਲੱਗੀ ਰਿਕਾਰਡ, ਪਾਰਾ 4 ਡਿਗਰੀ ਤੱਕ ਪਹੁੰਚਿਆ
High Court: ਡੀਜੀਪੀ ਗੌਰਵ ਯਾਦਵ ਨੂੰ ਹਾਈਕੋਰਟ ਦਾ ਹੁਕਮ, ਪੁਲਿਸ ਮੁਲਾਜ਼ਮਾਂ ਨੂੰ ਦਿਓ ਮੌਲਿਕ ਅਧਿਕਾਰਾਂ ਬਾਰੇ ਸਿਖਲਾਈ
Punjab News: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਪੁਲਿਸ ਅਧਿਕਾਰੀਆਂ ਲਈ ਮੌਲਿਕ ਅਧਿਕਾਰਾਂ ਬਾਰੇ ਸਿਖਲਾਈ ਪ੍ਰੋਗਰਾਮ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਸਟਿਸ ਜੇ.ਐਸ. ਪੁਰੀ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਦੀ ਲਾਪਰਵਾਹੀ, ਅਸੰਵੇਦਨਸ਼ੀਲਤਾ, ਬਦਨੀਤੀ ਜਾਂ ਕਿਸੇ ਹੋਰ ਕਾਰਨ ਕਰਕੇ ਦੋਸ਼ੀਆਂ ਨੂੰ ਤੇਜ਼ੀ ਨਾਲ ਸੁਣਵਾਈ ਦੇ ਅਧਿਕਾਰ ਤੋਂ ਵਾਂਝਾ ਕਰਨਾ ਸਵੀਕਾਰ ਨਹੀਂ ਕੀਤਾ ਜਾ ਸਕਦਾ। ਪੁਲਿਸ ਅਧਿਕਾਰੀ ਡਿਊਟੀ ਨਿਭਾ ਰਹੇ ਹਨ ਜੋ ਨਾਗਰਿਕਾਂ ਦੇ ਜੀਵਨ ਅਤੇ ਆਜ਼ਾਦੀ ਨਾਲ ਸਬੰਧਤ ਹਨ। ਪੁਲਿਸ ਅਧਿਕਾਰੀਆਂ ਨੂੰ ਯੂਨੀਵਰਸਿਟੀ ਤੋਂ ਢੁਕਵੇਂ ਫੈਕਲਟੀ ਦੀ ਨਿਯੁਕਤੀ ਕਰਕੇ ਸਮਰਪਿਤ ਸਿਖਲਾਈ ਵੀ ਦਿੱਤੀ ਜਾਣੀ ਚਾਹੀਦੀ ਹੈ ਜੋ ਸੰਵਿਧਾਨਕ ਕਾਨੂੰਨ ਜਾਂ ਮੌਲਿਕ ਅਧਿਕਾਰਾਂ ਦੇ ਖੇਤਰ ਵਿੱਚ ਮਾਹਿਰ ਹੋਣ। ਡੀਜੀਪੀ ਗੌਰਵ ਯਾਦਵ ਨੂੰ ਹਾਈਕੋਰਟ ਦਾ ਹੁਕਮ, ਪੁਲਿਸ ਮੁਲਾਜ਼ਮਾਂ ਨੂੰ ਦਿਓ ਮੌਲਿਕ ਅਧਿਕਾਰਾਂ ਬਾਰੇ ਸਿਖਲਾਈ
Bishnoi Jail Interview: ਲਾਰੈਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਕਿੱਥੇ ਹੋਈ ? ਪੰਜਾਬ ਪੁਲਿਸ ਨੇ ਹਾਈਕੋਰਟ 'ਚ ਦਿੱਤੀ ਜਾਣਕਾਰੀ
Lawrence Bishnoi Jail Interview Case: ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ 'ਚ ਸੁਣਵਾਈ ਹੋਈ। ਇਸ ਦੌਰਾਨ ਪੰਜਾਬ ਜੇਲ੍ਹ ਦੇ ਏਡੀਜੀਪੀ ਅਰੁਣਪਾਲ ਸਿੰਘ ਨੇ ਦੱਸਿਆ ਕਿ ਐਸਆਈਟੀ ਨੂੰ ਪੰਜਾਬ ਜੇਲ੍ਹ ਜਾਂ ਜੇਲ੍ਹ ਦੇ ਬਾਹਰ ਕਿਤੇ ਵੀ ਲਾਰੈਂਸ ਦੀ ਇੰਟਰਵਿਊ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਇਸ 'ਤੇ ਹਾਈਕੋਰਟ ਨੇ ਪੁੱਛਿਆ ਕਿ ਕੀ ਹਰਿਆਣਾ 'ਚ ਇੰਟਰਵਿਊ ਹੋਣ ਦੀ ਸੰਭਾਵਨਾ ਹੈ ਤਾਂ ਏਡੀਜੀਪੀ ਨੇ ਇਸ ਸੰਭਾਵਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਇੰਟਰਵਿਊ ਦੇ ਸਮੇਂ ਉਹ ਦਿੱਲੀ ਅਤੇ ਰਾਜਸਥਾਨ ਪੁਲਿਸ ਦੀ ਹਿਰਾਸਤ 'ਚ ਸਨ। ਲਾਰੈਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਕਿੱਥੇ ਹੋਈ ? ਪੰਜਾਬ ਪੁਲਿਸ ਨੇ ਹਾਈਕੋਰਟ 'ਚ ਦਿੱਤੀ ਜਾਣਕਾਰੀ
Hardeep Nijjar murder case: ਅਮਿਤ ਸ਼ਾਹ ਦਾ ਕੈਨੇਡਾ ਨੂੰ ਸਵਾਲ, ਸਾਡਾ ਦੁਸ਼ਮਣ ਤੁਹਾਡੇ ਦੇਸ਼ ਕੀ ਕਰ ਰਿਹਾ ਸੀ ਪਹਿਲਾਂ ਇਹ ਦੱਸੋ ?
Amit Shah on Hardeep Nijjar case: ਖਾਲਿਸਤਾਨੀ ਸਮਰੱਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਕੈਨੇਡਾ ਵੱਲੋਂ ਲਗਾਏ ਇਲਜ਼ਾਮਾਂ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਵਾਬ ਦਿੱਤਾ ਹੈ। ਹਰਦੀਪ ਨਿੱਝਰ ਮਾਮਲੇ ਵਿੱਓ ਅਮਿਤ ਸ਼ਾਹ ਨੇ ਕੈਨੇਡਾ ਨੂੰ ਉਸ ਦੀ ਭਾਸ਼ਾ ਵਿੱਚ ਜਵਾਬ ਦਿੰਦਿਆ ਕਿਹਾ ਕੀ ਪਹਿਲਾਂ ਇਹ ਦੱਸੋ ਕਿ ਭਾਰਤ ਦਾ ਦਾ ਦੁਸ਼ਮਣ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਕੈਨੇਡਾ 'ਚ ਕੀ ਕਰ ਰਿਹਾ ਸੀ? ਅਮਿਤ ਸ਼ਾਹ ਨੇ ਕਿਹਾ ਕਿ ਕੈਨੇਡਾ ਨੂੰ ਹੁਣ ਇਸ ਸਵਾਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਭਾਰਤ ਵੱਲੋਂ ਅੱਤਵਾਦੀ ਐਲਾਨਿਆ ਗਿਆ ਹਰਦੀਪ ਸਿੰਘ ਨਿੱਝਰ ਉੱਥੇ ਕੀ ਕਰ ਰਿਹਾ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਬਿਆਨ ਇੱਕ ਚੈਨਲ ਦੇ ਪ੍ਰੋਗਰਾਮ ਵਿੱਚ ਦਿੱਤਾ ਹੈ।
Gurdaspur News: ਦੋ ਕਾਰਾਂ ਵਿਚਕਾਰ ਭਿਆਨਕ ਟੱਕਰ, ਪਤੀ-ਪਤਨੀ ਦੀ ਮੌਕੇ 'ਤੇ ਮੌਤ
Punjab News: ਗੁਰਦਾਸਪੁਰ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਗੁਰਦਾਸਪੁਰ ਤੋਂ ਸ੍ਰੀ ਹਰਗੋਬਿੰਦਪੁਰ ਨੂੰ ਜਾਂਦੀ ਮੁੱਖ ਸੜਕ 'ਤੇ ਪਿੰਡ ਬੱਬੇਹਾਲੀ ਨੇੜੇ ਦੋ ਕਾਰਾਂ ਵਿਚਕਾਰ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਕਾਰ 'ਚ ਜਾ ਰਹੇ ਪਤੀ-ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਸ ਦੀ ਪਹਿਚਾਣ ਕੈਪਟਨ ਜਰਨੈਲ ਸਿੰਘ ਪੁੱਤਰ ਪਿਆਰਾ ਸਿੰਘ ਅਤੇ ਪਤਨੀ ਰਣਜੀਤ ਕੌਰ ਵਜੋਂ ਹੋਈ ਹੈ।






















