Punjab Breaking News LIVE: ਪੰਜਾਬ ਵਿੱਚ ਮੁੜ ਕੁਦਰਤ ਦਾ ਕਹਿਰ, ਰਾਜਪਾਲ ਤੇ ਭਗਵੰਤ ਮਾਨ ਸਰਕਾਰ ਵਿਚਾਲੇ ਖੜਕੀ, ਪੰਜਾਬ ਬੀਜੇਪੀ ਨੂੰ ਵੱਡਾ ਝਟਕਾ!, ਸੁਖਬੀਰ ਬਾਦਲ ਦੀ ਭਗਵੰਤ ਮਾਨ ਨਸਹੀਤ
Punjab Breaking News LIVE, 15 October, 2023: ਪੰਜਾਬ ਵਿੱਚ ਮੁੜ ਕੁਦਰਤ ਦਾ ਕਹਿਰ, ਰਾਜਪਾਲ ਤੇ ਭਗਵੰਤ ਮਾਨ ਸਰਕਾਰ ਵਿਚਾਲੇ ਖੜਕੀ, ਪੰਜਾਬ ਬੀਜੇਪੀ ਨੂੰ ਵੱਡਾ ਝਟਕਾ!, ਸੁਖਬੀਰ ਬਾਦਲ ਦੀ ਭਗਵੰਤ ਮਾਨ ਨਸਹੀਤ

Background
Punjab Breaking News LIVE, 15 October, 2023: ਪੰਜਾਬ ਸਰਕਾਰ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਾਲੇ ਫਿਰ ਖੜਕ ਗਈ ਹੈ। ਰਾਜਪਾਲ ਵੱਲੋਂ ਪੰਜਾਬ ਵਿਧਾਨ ਸਭਾ ਦੇ ਆਗਾਮੀ ਦੋ ਰੋਜ਼ਾ ਵਿਸ਼ੇਸ਼ ਸੈਸ਼ਨ ਨੂੰ ਗੈਰਕਾਨੂੰਨੀ ਕਰਾਰ ਦੇਣ ਮਗਰੋਂ ਸਿਆਸੀ ਪਾਰਾ ਚੜ੍ਹ ਗਿਆ ਹੈ। ਪੰਜਾਬ ਵਿਧਾਨ ਸਭਾ ਦਾ ਅਗਲਾ ਵਿਸ਼ੇਸ਼ ਸੈਸ਼ਨ 20 ਤੇ 21 ਅਕਤੂਬਰ ਨੂੰ ਹੋ ਰਿਹਾ ਹੈ, ਜਿਸ ’ਤੇ ਰਾਜ ਭਵਨ ਨੇ ਉਂਗਲ ਚੁੱਕੀ ਹੈ। ਰਾਜ ਭਵਨ ਨੇ ਇਸ ਤੋਂ ਪਹਿਲਾਂ 19 ਤੇ 20 ਜੂਨ ਲਈ ਸੱਦੇ ਦੋ ਰੋਜ਼ਾ ਵਿਸ਼ੇਸ਼ ਇਜਲਾਸ ’ਤੇ ਵੀ ਉਜ਼ਰ ਜਤਾਇਆ ਸੀ। ਰਾਜ ਭਵਨ ਨੇ ਮੁੜ ਪੰਜਾਬ ਵਿਧਾਨ ਸਭਾ ਦੇ ਸਕੱਤਰ ਨੂੰ ਪੱਤਰ ਲਿਖਿਆ ਹੈ। ਰਾਜਪਾਲ ਤੇ ਪੰਜਾਬ ਸਰਕਾਰ ਵਿਚਾਲੇ 'ਖੜਕੀ'
ਪੰਜਾਬ ਦਾ ਵਿਗੜਿਆ ਮੌਸਮ, ਬਾਰਸ਼ ਸ਼ੁਰੂ
Punjab Weather: ਪੰਜਾਬ ਵਿੱਚ ਮੁੜ ਮੌਸਮ ਵਿਗੜ ਗਿਆ ਹੈ। ਚੰਡੀਗੜ੍ਹ, ਮੁਹਾਲੀ ਸਣੇ ਕਈ ਇਲਾਕਿਆਂ ਵਿੱਚ ਸਵੇਰ ਤੋਂ ਹੀ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਨੇ ਅਗਲੇ ਦੋ-ਤਿੰਨ ਦਿਨਾਂ ਲਈ ਬਾਰਸ਼ ਦੀ ਭਵਿੱਖਬਾਣੀ ਕਰਦਿਆਂ ਔਰੇਂਜ਼ ਅਲਰਟ ਜਾਰੀ ਕੀਤਾ ਹੈ। ਬਾਰਸ਼ ਨਾਲ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਇੱਕ ਪਾਸੇ ਝੋਨੇ ਦੀ ਪੱਕੀ ਫਸਲ ਖੇਤਾਂ ਖੜ੍ਹੀ ਹੈ ਤੇ ਦੂਜੇ ਪਾਸੇ ਮੰਡੀਆਂ ਅੰਦਰ ਵੀ ਝੋਨੇ ਦੀ ਅੰਬਾਰ ਲੱਗੇ ਹਨ। ਪੰਜਾਬ ਦਾ ਵਿਗੜਿਆ ਮੌਸਮ, ਬਾਰਸ਼ ਸ਼ੁਰੂ
ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਬੀਜੇਪੀ ਨੂੰ ਵੱਡਾ ਝਟਕਾ!
Punjab News: ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਬੀਜੇਪੀ ਨੂੰ ਵੱਡਾ ਝਟਕਾ ਲੱਗਾ ਹੈ। ਬੀਜੇਪੀ ਕਾਂਗਰਸ ਵਿੱਚੋਂ ਆਏ ਲੀਡਰਾਂ ਦੇ ਸਹਾਰੇ ਇਕੱਲੇ ਹੀ ਲੋਕ ਸਭਾ ਚੋਣਾਂ ਲੜਨ ਦੀ ਪਲਾਨਿੰਗ ਕਰ ਰਹੀ ਹੈ ਪਰ ਇਹ ਲੀਡਰ ਹੁਣ ਘਰ ਵਾਪਸੀ ਦਾ ਮੂਡ ਬਣਾ ਰਹੇ ਹਨ। ਇਸ ਦੇ ਨਾਲ ਹੀ ਕਾਂਗਰਸ ਵਿੱਚੋਂ ਆਏ ਸੀਨੀਅਰ ਲੀਡਰ ਸੁਨੀਲ ਜਾਖੜ ਨੂੰ ਪੰਜਾਬ ਦੀ ਕਮਾਨ ਸੌਂਪਣ ਤੋਂ ਬੀਜੇਪੀ ਦੀ ਪੁਰਾਣੀ ਲੀਡਰਸ਼ਿਪ ਨਾਰਾਜ਼ ਹੈ। ਅਜਿਹੇ ਵਿੱਚ ਬੀਜੇਪੀ ਹਾਈਕਮਾਨ ਲਈ ਅਜੀਬ ਹਾਲਤ ਬਣ ਗਈ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਬੀਜੇਪੀ ਨੂੰ ਵੱਡਾ ਝਟਕਾ!
ਸੁਖਬੀਰ ਬਾਦਲ ਦੀ ਸੀਐਮ ਭਗਵੰਤ ਮਾਨ ਨੂੰ ਅਪੀਲ! ਪੰਜਾਬ ਨੂੰ ਮੁੜ ਕਾਲੇ ਖੂਨੀ ਦੌਰ ਵੱਲ ਨਾ ਧੱਕਿਆ ਜਾਵੇ....
Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਨੂੰ ਸਤਲੁਜ ਯਮੁਨਾ ਲਿੰਕ ਨਹਿਰ ਦਾ ਪ੍ਰਸਤਾਵ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ‘ਆਪ’ ਸਰਕਾਰ ਇਸ ਮਾਮਲੇ ’ਤੇ ਲੋਕਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਨੂੰ ਮੁੜ ਕਾਲੇ ਖੂਨੀ ਦੌਰ ਵੱਲ ਨਾ ਧੱਕਿਆ ਜਾਵੇ। ਸੁਖਬੀਰ ਬਾਦਲ ਦੀ ਸੀਐਮ ਭਗਵੰਤ ਮਾਨ ਨੂੰ ਅਪੀਲ! ਪੰਜਾਬ ਨੂੰ ਮੁੜ ਕਾਲੇ ਖੂਨੀ ਦੌਰ ਵੱਲ ਨਾ ਧੱਕਿਆ ਜਾਵੇ....
Punjab News: ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਆਪਣੇ ਸ਼ਬਦਾਂ ਨੂੰ ਲੈ ਕੇ ਮੰਗੀ ਮੁਆਫ਼ੀ
Punjab News: ਸਮਾਜ ਦੇ ਹਰ ਵਰਗ ਦੇ ਹਿੱਤਾਂ ਦੀ ਰਾਖੀ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਸਖ਼ਤ ਸ਼ਬਦਾਂ ਦੀ ਵਰਤੋਂ ਹਰ ਕਿਸੇ ਲਈ ਨਹੀਂ ਸਗੋਂ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲਿਆਂ ਲਈ ਕੀਤੀ ਹੈ।
ENG vs AFG: ਅਫਗਾਨਿਸਤਾਨ ਨੇ ਕੀਤਾ ਵੱਡਾ ਉਲਟਫੇਰ, ਮੌਜੂਦਾ ਚੈਂਪੀਅਨ ਇੰਗਲੈਂਡ ਨੂੰ 69 ਦੌੜਾਂ ਨਾਲ ਹਰਾਇਆ, ਰਾਸ਼ਿਦ-ਮੁਜੀਬ ਨੇ ਕੀਤਾ ਕਮਾਲ
England vs Afghanistan Full Match Highlights: ਰਾਸ਼ਿਦ ਖਾਨ, ਮੁਜੀਬ ਉਰ ਰਹਿਮਾਨ ਅਤੇ ਮੁਹੰਮਦ ਨਬੀ ਦੀ ਜਾਦੂਈ ਸਪਿਨ ਦੀ ਬਦੌਲਤ ਅਫਗਾਨਿਸਤਾਨ ਨੇ ਇੰਗਲੈਂਡ ਨੂੰ 69 ਦੌੜਾਂ ਨਾਲ ਹਰਾ ਕੇ 2023 ਵਨਡੇ ਵਿਸ਼ਵ ਕੱਪ ਦਾ ਪਹਿਲਾ ਉਲਟਫੇਰ ਕਰ ਦਿੱਤਾ। ਇਹ ਅਫਗਾਨਿਸਤਾਨ ਦੀ ਕਿਸੇ ਵੀ ਫਾਰਮੈਟ 'ਚ ਇੰਗਲੈਂਡ ਖਿਲਾਫ ਪਹਿਲੀ ਜਿੱਤ ਹੈ।






















