Punjab Breaking News LIVE: ਪੰਜਾਬ ਵਿੱਚ ਮੁੜ ਹੜ੍ਹਾਂ ਦਾ ਖਤਰਾ, ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਵੈਬ ਚੈਨਲ ਸ਼ੁਰੂ, ਪਾਕਿਸਤਾਨ 'ਚ 3 ਹਿੰਦੂ ਕੁੜੀਆਂ ਨੂੰ ਅਗਵਾ ਕਰ ਇਸਲਾਮ ਕਬੂਲ ਕਰਵਾਇਆ
Punjab Breaking News LIVE 23 July, 2023: ਪੰਜਾਬ ਵਿੱਚ ਮੁੜ ਹੜ੍ਹਾਂ ਦਾ ਖਤਰਾ, ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਵੈਬ ਚੈਨਲ ਸ਼ੁਰੂ, ਪਾਕਿਸਤਾਨ 'ਚ 3 ਹਿੰਦੂ ਕੁੜੀਆਂ ਨੂੰ ਅਗਵਾ ਕਰ ਇਸਲਾਮ ਕਬੂਲ ਕਰਵਾਇਆ
LIVE
Background
Punjab Breaking News LIVE 23 July, 2023: ਸ੍ਰੀ ਦਰਬਾਰ ਸਾਹਿਬ ਵਿੱਚ ਹੁੰਦੇ ਗੁਰਬਾਣੀ ਕੀਰਤਨ ਦੇ ਪ੍ਰਸਾਰਨ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਵੈਬ ਚੈਨਲ ਅੱਜ ਰਸਮੀ ਤੌਰ ’ਤੇ ਲਾਂਚ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਵੈੱਬ ਚੈਨਲ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਘਰ ਦਾ ਅਸ਼ੀਰਵਾਦ ਲੈਣ ਵਾਸਤੇ ਅਖੰਡ ਪਾਠ ਸ਼ੁਰੂ ਕੀਤਾ ਗਿਆ ਸੀ, ਜਿਸ ਦਾ ਭੋਗ ਅੱਜ ਪਵੇਗਾ। ਬਾਅਦ ਵਿੱਚ ਇਸ ਸਬੰਧੀ ਮੁੱਖ ਸਮਾਗਮ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਹੋਵੇਗਾ, ਜਿੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਰਸਮੀ ਤੌਰ ’ਤੇ ਵੈੱਬ ਚੈਨਲ ਦੀ ਸ਼ੁਰੂਆਤ ਕੀਤੀ ਜਾਵੇਗੀ। ਦੁਨੀਆ ਭਰ ਦੀ ਸਿੱਖ ਸੰਗਤ ਲਈ ਖੁਸ਼ਖਬਰੀ! ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਲਈ ਵੈੱਬ ਚੈਨਲ ਅੱਜ ਤੋਂ ਸ਼ੁਰੂ
ਹੜ੍ਹਾਂ ਤੋਂ ਮਿਲੇਗੀ ਰਾਹਤ, ਅੱਜ ਮੌਸਮ ਸਾਫ ਰਹੇਗਾ, ਦਰਿਆਵਾਂ 'ਚ ਪਾਣੀ ਦਾ ਪੱਧਰ ਘਟੇਗਾ
Punjab Weather Report: ਪਿਛਲੇ ਦਿਨ ਪੰਜਾਬ ਦੇ ਅੱਧੇ ਤੋਂ ਵੱਧ ਹਿੱਸਿਆਂ ਵਿੱਚ ਮੀਂਹ ਪੈਣ ਤੋਂ ਬਾਅਦ ਅੱਜ ਰਾਹਤ ਦੀ ਖਬਰ ਹੈ। ਸੂਬੇ ਵਿੱਚ ਅੱਜ ਮੌਸਮ ਸਾਫ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ ਤੇ ਹਰਿਆਣਾ 'ਚ ਮੀਂਹ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਇਸ ਕਾਰਨ ਦਰਿਆਵਾਂ ਦੇ ਵਧੇ ਹੋਏ ਪਾਣੀ ਦਾ ਪੱਧਰ ਪਿਛਲੇ ਸਮੇਂ ਨਾਲੋਂ ਥੋੜ੍ਹਾ ਘੱਟ ਹੋਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਬਾਰਸ਼ ਹੋਣ ਨਾਲ ਨਦੀਆਂ-ਨਾਲਿਆਂ ਵਿੱਚ ਪਾਣੀ ਦੀ ਪੱਧਰ ਕਾਫੀ ਵਧ ਗਿਆ ਹੈ। ਇਸ ਨਾਲ ਕਈ ਇਲਾਕਿਆਂ ਵਿੱਚ ਦੁਬਾਰਾ ਪਾਣੀ ਵੀ ਭਰ ਗਿਆ ਪਰ ਹੁਣ ਰਾਹਤ ਦੀ ਖਬਰ ਹੈ। ਜੇਕਰ ਮੁੜ ਬਾਰਸ਼ ਨਾ ਹੋਈ ਤਾਂ ਪਾਣੀ ਦੀ ਪੱਧਰ ਹੇਠਾਂ ਆ ਸਕਦਾ ਹੈ। ਹੜ੍ਹਾਂ ਤੋਂ ਮਿਲੇਗੀ ਰਾਹਤ, ਅੱਜ ਮੌਸਮ ਸਾਫ ਰਹੇਗਾ, ਦਰਿਆਵਾਂ 'ਚ ਪਾਣੀ ਦਾ ਪੱਧਰ ਘਟੇਗਾ
ਗੈਰ-ਕਾਨੂੰਨੀ ਕਲੋਨੀਆਂ 'ਤੇ ਹਾਈਕੋਰਟ ਦੀ ਸਖਤੀ, ਪੰਜਾਬ ਸਰਕਾਰ ਨੂੰ ਆਖਰੀ ਮੌਕਾ
Punjab News: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਗੈਰ-ਕਾਨੂੰਨੀ ਕਲੋਨੀਆਂ 'ਤੇ ਸਖਤੀ ਵਿਖਾਈ ਹੈ। ਹਾਈਕੋਰਟ ਨੇ ਕਿਹਾ ਕਿ ਜੇਕਰ ਬਗੈਰ ਐਨਓਸੀ ਦੇ ਸੇਲ ਡੀਡ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਪੰਜਾਬ ਗੈਰ ਕਾਨੂੰਨੀ ਕਾਲੋਨੀਆਂ ਨਾਲ ਭਰ ਜਾਵੇਗਾ। ਅਦਾਲਤ ਨੇ ਪੰਜਾਬ ਸਰਕਾਰ ਨੂੰ ਜਵਾਬ ਦਾਖਲ ਕਰਨ ਦਾ ਆਖਰੀ ਮੌਕਾ ਦਿੱਤਾ ਹੈ। ਹਾਸਲ ਜਾਣਕਾਰੀ ਮੁਤਾਬਕ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਵਿੱਚ ਗੈਰ-ਕਾਨੂੰਨੀ ਕਲੋਨੀਆਂ ਦੀ ਬਿਨਾਂ ਐਨਓਸੀ ਦੇ ਸੇਲ ਡੀਡ ਦੀ ਇਜਾਜ਼ਤ ਦੇਣ ਵਾਲੇ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸਰਕਾਰ ਨੂੰ ਆਪਣਾ ਜਵਾਬ ਦਾਇਰ ਕਰਨ ਦਾ ਆਖਰੀ ਮੌਕਾ ਦਿੱਤਾ ਹੈ। ਅਦਾਲਤ ਨੇ ਕਿਹਾ, ਜੇਕਰ 12 ਦਸੰਬਰ ਤੱਕ ਜਵਾਬ ਦਾਖਲ ਨਹੀਂ ਕੀਤਾ ਜਾਂਦਾ, ਤਾਂ ਅਦਾਲਤ ਜ਼ਰੂਰੀ ਹੁਕਮ ਜਾਰੀ ਕਰ ਦੇਵੇਗੀ। ਗੈਰ-ਕਾਨੂੰਨੀ ਕਲੋਨੀਆਂ 'ਤੇ ਹਾਈਕੋਰਟ ਦੀ ਸਖਤੀ, ਪੰਜਾਬ ਸਰਕਾਰ ਨੂੰ ਆਖਰੀ ਮੌਕਾ
ਸਰਕਾਰ ਵੱਲੋਂ ਤਨਖਾਹ ਵੰਡਣ ਵਾਲੇ ਅਧਿਕਾਰੀਆਂ ਨੂੰ ਸਖ਼ਤ ਚੇਤਾਵਨੀ ਜਾਰੀ
Punjab News: ਮਾਨ ਸਰਕਾਰ ਸਰਕਾਰੀ ਅਧਿਕਾਰੀਆਂ ਲਈ ਵੀ ਸਖਤ ਹੁੰਦੀ ਹੋਈ ਨਜ਼ਰ ਆ ਰਹੀ ਹੈ। ਜਿਸ ਕਰਕੇ ਹੁਣ ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ਦੇ ਤਨਖਾਹ ਵੰਡਣ ਵਾਲੇ ਅਧਿਕਾਰੀਆਂ (DDOs) ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਕਰਮਚਾਰੀਆਂ ਦੀ ਤਨਖਾਹ ਵੰਡਣ ਵਿੱਚ ਕੋਈ ਦੇਰੀ ਹੋਈ ਤਾਂ ਉਸ ਦੇ ਲਈ ਉਕਤ ਅਧਿਕਾਰੀ ਜ਼ਿੰਮੇਵਾਰ ਹੋਣਗੇ ਤੇ ਉਨ੍ਹਾਂ ਦੇ ਵਿਰੁੱਧ ਅਨੁਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ। ਸਰਕਾਰ ਵੱਲੋਂ ਤਨਖਾਹ ਵੰਡਣ ਵਾਲੇ ਅਧਿਕਾਰੀਆਂ ਨੂੰ ਸਖ਼ਤ ਚੇਤਾਵਨੀ ਜਾਰੀ
Amritsar News: ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ’ਚ ਪੰਜਾਬ ਸਰਕਾਰ ਕਰ ਰਹੀ ਹੈ ਸਾਜ਼ਿਸ਼ੀ ਦਖ਼ਲਅੰਦਾਜ਼ੀ : ਐਡਵੋਕੇਟ ਧਾਮੀ
Amritsar News: SGPC ਦੇ ਯੂਟਿਊਬ ਚੈਨਲ ਲਈ PTC ਹੀ ਦੇਵੇਗਾ ਲਿੰਕ, ਮੀਟਿੰਗ 'ਚ ਹੋਇਆ ਫ਼ੈਸਲਾ
ਸ੍ਰੀ ਦਰਬਾਰ ਸਾਹਿਬ ਤੋਂ ਕੀਤੇ ਜਾਣ ਵਾਲੇ ਪ੍ਰਸਾਰਨ ਦਾ ਮੁੱਦਾ ਲਗਾਤਾਰ ਭਖਿਆ ਹੋਇਆ ਹੈ। ਹਾਲਾਂਕਿ ਕਮੇਟੀ ਵੱਲੋਂ ਸੈਟੇਲਾਈਟ ਚੈਨਲ ਉੱਤੇ ਹੋਣ ਵਾਲੇ ਪ੍ਰਸਾਰਨ ਦੇ ਅਧਿਕਾਰ ਪੀਟੀਸੀ ਚੈਨਲ ਨੂੰ ਹੀ ਦੇ ਦਿੱਤੇ ਹਨ ਪਰ ਹੁਣ ਜੋ ਗੁਰਬਾਣੀ ਦਾ ਪ੍ਰਸਾਰਨ ਯੂਟਿਊਬ ਰਾਹੀਂ ਹੋਵੇਗਾ ਉਸ ਦਾ ਲਿੰਕ ਵੀ ਪੀਟੀਸੀ ਵੱਲੋਂ ਹੀ ਦਿੱਤਾ ਜਾਵੇਗਾ। ਇਸ ਗੱਲ ਦਾ ਖ਼ੁਲਾਸਾ ਸ਼੍ਰੋਮਣੀ ਕਮੇਟੀ ਦੇ ਜਰਨਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਵੱਲੋਂ ਕੀਤਾ ਗਿਆ ਹੈ।
Shimla Blast Update: ਸ਼ਿਮਲਾ ਧਮਾਕੇ ਦੀ ਜਾਂਚ ਲਈ ਪਹੁੰਚੀ NSG ਦੀ ਟੀਮ, ਇਲਾਕਾ ਕੀਤਾ ਸੀਲ
ਸ਼ਿਮਲਾ ਦੇ ਮੱਧ ਬਾਜ਼ਾਰ 'ਚ 18 ਜੁਲਾਈ ਨੂੰ ਹੋਏ ਧਮਾਕੇ ਦੀ ਜਾਂਚ ਲਈ NSG ਦੀ ਵਿਸ਼ੇਸ਼ ਟੀਮ ਮੌਕੇ 'ਤੇ ਪਹੁੰਚ ਗਈ ਹੈ। ਟੀਮ ਦੇ ਕਰੀਬ 10 ਮੈਂਬਰ ਮੌਕੇ ਤੋਂ ਲੋੜੀਂਦੇ ਸਬੂਤ ਇਕੱਠੇ ਕਰ ਰਹੇ ਹਨ। ਮੁੱਢਲੀ ਜਾਂਚ ਵਿੱਚ ਸ਼ਿਮਲਾ ਪੁਲਿਸ ਨੇ ਚਾਰ ਦਿਨ ਪਹਿਲਾਂ ਹੋਏ ਇਸ ਧਮਾਕੇ ਨੂੰ ਐਲਪੀਜੀ ਗੈਸ ਵਿੱਚ ਧਮਾਕਾ ਦੱਸਿਆ ਹੈ। ਇਸ ਸਬੰਧੀ ਹਿਮਾਚਲ ਪ੍ਰਦੇਸ਼ (ਹਿਮਾਚਲ ਪ੍ਰਦੇਸ਼) ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਨੇ ਵੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ।
Amritsar News: ਹੈਰੋਇਨ ਨਾਲ ਫੜੇ ਤੇਜਵੀਰ ਦੀਆਂ ਸੀਨੀਅਰ ਅਕਾਲੀ ਲੀਡਰਾਂ ਨਾਲ ਤਸਵੀਰਾਂ ਵਾਇਰਲ
ਸੀਨੀਅਰ ਅਕਾਲੀ ਆਗੂ ਤੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਇੰਡੀਆ (SOI) ਦੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਤੇਜਵੀਰ ਸਿੰਘ ਨੂੰ ਸੀਆਈਏ ਸਟਾਫ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਮਗਰੋਂ ਸੋਸ਼ਲ ਮੀਡੀਆ ਉਪਰ ਤੇਜਵੀਰ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਬੇਸ਼ੱਕ ਪੁਲਿਸ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਕਿ ਤੇਜਵੀਰ ਦਾ ਅਕਾਲੀ ਦਲ ਨਾਲ ਸਬੰਧ ਹੈ, ਪਰ ਦੂਜੇ ਪਾਸੇ ਉਸ ਦੀਆਂ ਫੋਟੋਆਂ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਸ ਤਰੀਕੇ ਨਾਲ ਇਹ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਨਾਲ ਖੜ੍ਹਾ ਨਜ਼ਰ ਆ ਰਿਹਾ ਹੈ।
Punjab Flood: ਹੁਸ਼ਿਆਰਪੁਰ 'ਚ ਡੁੱਬਿਆ ਵਿਅਕਤੀ
ਹੁਸ਼ਿਆਰਪੁਰ 'ਚ ਪਾਣੀ ਦਾ ਪੱਧਰ ਚੈੱਕ ਕਰਨ ਆਇਆ ਵਿਅਕਤੀ ਰੁੜ੍ਹ ਗਿਆ। ਵਿਅਕਤੀ ਦੀ ਪਛਾਣ ਮਹਿੰਦਰਪਾਲ ਸਿੰਘ ਵਾਸੀ ਆਲਮਪੁਰ ਵਜੋਂ ਹੋਈ ਹੈ। ਭਾਖੜਾ ਡੈਮ ਤੋਂ ਪਾਣੀ ਛੱਡਣ ਦੀਆਂ ਅਟਕਲਾਂ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਡੈਮ ਦਾ ਦੌਰਾ ਕਰਨ ਦਾ ਫੈਸਲਾ ਕੀਤਾ ਹੈ। ਦੁਪਹਿਰ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਭਾਖੜਾ ਡੈਮ ਦਾ ਦੌਰਾ ਕਰਨਗੇ।