Punjab Breaking News Live: ਪੰਜਾਬ ਸਮੇਤ ਇਨ੍ਹਾਂ ਸੂਬਿਆਂ 'ਚ ਅੱਜ ਮੀਂਹ, ED ਦੀ ਹਿਰਾਸਤ ਤੋਂ CM ਅਰਵਿੰਦ ਕੇਜਰੀਵਾਲ ਦਾ ਪਹਿਲਾ ਹੁਕਮ, ਅੱਜ ਆ ਸਕਦੀ ਹੈ BJP ਦੀ ਪੰਚਵੀਂ ਸੂਚੀ
Punjab Breaking News LIVE, 24 March, 2024: ਪੰਜਾਬ ਸਮੇਤ ਇਨ੍ਹਾਂ ਸੂਬਿਆਂ 'ਚ ਅੱਜ ਮੀਂਹ, ED ਦੀ ਹਿਰਾਸਤ ਤੋਂ CM ਅਰਵਿੰਦ ਕੇਜਰੀਵਾਲ ਦਾ ਪਹਿਲਾ ਹੁਕਮ, ਅੱਜ ਆ ਸਕਦੀ ਹੈ BJP ਦੀ ਪੰਚਵੀਂ ਸੂਚੀ
LIVE
Background
Punjab Breaking News LIVE, 24 March, 2024: ਅੱਜ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਕਿਤੇ-ਕਿਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਸਵੇਰੇ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਦਲ ਛਾਏ ਹੋਏ ਹਨ ਅਤੇ ਠੰਡੀਆਂ ਹਵਾਵਾਂ ਵੀ ਚੱਲ ਰਹੀਆਂ ਹਨ। ਮੌਸਮ ਵਿਭਾਗ ਵੱਲੋਂ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ, ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਹਲਕੀ ਬਾਰਿਸ਼/ਬਰਫ਼ਬਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ 24 ਤੋਂ 29 ਮਾਰਚ ਦੌਰਾਨ ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ ਵਿੱਚ ਗਰਜ਼-ਤੂਫ਼ਾਨ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ, ਕੱਲ ਯਾਨੀ 25 ਮਾਰਚ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ/ਬਰਫ਼ਬਾਰੀ ਦੀ ਸੰਭਾਵਨਾ ਹੈ। ਪੰਜਾਬ ਸਮੇਤ ਇਨ੍ਹਾਂ ਸੂਬਿਆਂ 'ਚ ਅੱਜ ਪੈ ਸਕਦਾ ਮੀਂਹ, IMD ਅਨੁਸਾਰ ਮੌਸਮ ਫਿਰ ਲਵੇਗਾ ਕਰਵਟ, ਜਾਣੋ ਤਾਜ਼ਾ ਅਪਡੇਟ
Arvind Kejriwal: ED ਦੀ ਕਸਟਡੀ ਤੋਂ CM ਅਰਵਿੰਦ ਕੇਜਰੀਵਾਲ ਦਾ ਪਹਿਲਾ ਹੁਕਮ, ਜਲ ਮੰਤਰਾਲੇ ਨਾਲ ਜੁੜਿਆ ਮਾਮਲਾ
Delhi News: ਦਿੱਲੀ ਆਬਕਾਰੀ ਨੀਤੀ ਮਾਮਲੇ (Delhi Excise Policy Case) 'ਚ ਗ੍ਰਿਫਤਾਰ ਕੀਤੇ ਗਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਈਡੀ ਦੀ ਹਿਰਾਸਤ ਲਈ ਆਪਣਾ ਪਹਿਲਾ ਹੁਕਮ ਜਾਰੀ ਕੀਤਾ ਹੈ। ਉਨ੍ਹਾਂ ਦਾ ਹੁਕਮ ਦਿੱਲੀ ਸਰਕਾਰ ਦੇ ਜਲ ਮੰਤਰਾਲੇ ਨਾਲ ਸਬੰਧਤ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਇਹ ਹੁਕਮ ਆਪਣੀ ਗ੍ਰਿਫਤਾਰੀ ਤੋਂ ਤਿੰਨ ਦਿਨ ਬਾਅਦ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਉਸ ਦੀ ਗ੍ਰਿਫ਼ਤਾਰੀ ਖ਼ਿਲਾਫ਼ ਪ੍ਰਦਰਸ਼ਨ ਜਾਰੀ ਹਨ। ਸੂਤਰਾਂ ਮੁਤਾਬਕ ਸੀਐਮ ਅਰਵਿੰਦ ਕੇਜਰੀਵਾਲ ਨੇ ਇੱਕ ਨੋਟ ਰਾਹੀਂ ਜਲ ਮੰਤਰੀ ਨੂੰ ਆਪਣਾ ਆਦੇਸ਼ ਜਾਰੀ ਕੀਤਾ ਹੈ। ਦਿੱਲੀ ਸਰਕਾਰ 'ਚ ਜਲ ਮੰਤਰੀ ਆਤਿਸ਼ੀ ਐਤਵਾਰ ਨੂੰ ਉਨ੍ਹਾਂ ਨਾਲ ਪ੍ਰੈੱਸ ਕਾਨਫਰੰਸ ਕਰ ਸਕਦੇ ਹਨ। ED ਦੀ ਕਸਟਡੀ ਤੋਂ CM ਅਰਵਿੰਦ ਕੇਜਰੀਵਾਲ ਦਾ ਪਹਿਲਾ ਹੁਕਮ, ਜਲ ਮੰਤਰਾਲੇ ਨਾਲ ਜੁੜਿਆ ਮਾਮਲਾ
Lok Sabha Elections 2024: ਅੱਜ ਆ ਸਕਦੀ ਹੈ BJP ਦੀ ਪੰਚਵੀਂ ਸੂਚੀ, 5 ਸੂਬਿਆਂ 'ਚ ਇਨ੍ਹਾਂ ਨੂੰ ਦਿੱਤਾ ਜਾ ਸਕਦੈ ਟਿਕਟ
Lok Sabha Elections : ਲੋਕ ਸਭਾ ਚੋਣਾਂ 2024 (lok sabha election 2024) ਲਈ ਭਾਰਤੀ ਜਨਤਾ ਪਾਰਟੀ (BJP) ਦੇ ਉਮੀਦਵਾਰਾਂ ਦੀ ਪੰਜਵੀਂ ਸੂਚੀ ਅੱਜ ਭਾਵ ਐਤਵਾਰ (24 ਮਾਰਚ, 2024) ਨੂੰ ਆ ਸਕਦੀ ਹੈ। ਸੂਚੀ ਦੁਪਹਿਰ ਬਾਅਦ ਆਉਣ ਦੀ ਸੰਭਾਵਨਾ ਹੈ, ਜਿਸ ਵਿੱਚ ਪੰਜ ਸੂਬਿਆਂ (ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਰਾਜਸਥਾਨ, ਉੜੀਸਾ ਅਤੇ ਆਂਧਰਾ ਪ੍ਰਦੇਸ਼) ਲਈ ਉਮੀਦਵਾਰਾਂ ਦੇ ਨਾਮ ਜਾਰੀ ਕੀਤੇ ਜਾ ਸਕਦੇ ਹਨ। ਇਸ ਸੂਚੀ ਨੂੰ ਲੈ ਕੇ ਭਾਜਪਾ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਦੀ ਬੈਠਕ ਸ਼ਨੀਵਾਰ (23 ਮਾਰਚ, 2024) ਰਾਤ ਨੂੰ ਕਰੀਬ ਤਿੰਨ ਘੰਟੇ ਚੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਭਾਜਪਾ ਦੀ ਪੰਜਵੀਂ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪਾਰਟੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਯੂਪੀ ਦੀਆਂ ਬਾਕੀ 24 ਸੀਟਾਂ (ਜਿਨ੍ਹਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਜਾਣਾ ਹੈ) ਵਿੱਚੋਂ 10 ਸੀਟਾਂ ਲਈ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਗਾਜ਼ੀਆਬਾਦ ਤੋਂ ਅਤੁਲ ਗਰਗ, ਮੇਰਠ ਤੋਂ ਅਰੁਣ ਗੋਵਿਲ ਨੂੰ ਮੌਕਾ ਮਿਲ ਸਕਦਾ ਹੈ, ਜਦਕਿ ਸਹਾਰਨਪੁਰ ਤੋਂ ਰਾਘਵ ਲਖਨਪਾਲ ਅਤੇ ਮੁਰਾਦਾਬਾਦ ਤੋਂ ਕੁੰਵਰ ਸਰਵੇਸ਼ ਸਿੰਘ ਉਮੀਦਵਾਰ ਹੋ ਸਕਦੇ ਹਨ। ਅੱਜ ਆ ਸਕਦੀ ਹੈ BJP ਦੀ ਪੰਚਵੀਂ ਸੂਚੀ, 5 ਸੂਬਿਆਂ 'ਚ ਇਨ੍ਹਾਂ ਨੂੰ ਦਿੱਤਾ ਜਾ ਸਕਦੈ ਟਿਕਟ
PSEB School Admission: PSEB ਨੇ ਨਵੇਂ ਸੈਸ਼ਨ ਲਈ ਜਾਰੀ ਕੀਤੇ ਖਾਸ ਹੁਕਮ, ਹੁਣ ਇਸ ਮਹੀਨੇ ਤੱਕ ਲੈ ਸਕੋਗੇ 5ਵੀਂ, 8ਵੀਂ ਅਤੇ 12ਵੀਂ 'ਚ ਦਾਖਲਾ
PSEB School Admission 2024-2025: ਪੰਜਾਬ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ, ਮਾਨਤਾ ਪ੍ਰਾਪਤ ਅਤੇ ਸਬੰਧਤ ਸਕੂਲਾਂ ਵਿੱਚ ਨਵੇਂ ਸੈਸ਼ਨ 2024-25 ਲਈ ਦਾਖਲਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। 5ਵੀਂ, 8ਵੀਂ ਅਤੇ 12ਵੀਂ ਜਮਾਤਾਂ ਵਿੱਚ ਰੈਗੂਲਰ ਵਿਦਿਆਰਥੀਆਂ ਵਜੋਂ ਦਾਖ਼ਲੇ ਦੀ ਆਖਰੀ ਮਿਤੀ 31 ਜੁਲਾਈ ਰੱਖੀ ਗਈ ਸੀ। ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਜਿਸ ਨੂੰ ਤੁਰੰਤ ਪ੍ਰਭਾਵ ਨਾਲ ਸਾਰੇ ਸਕੂਲਾਂ ਵਿੱਚ ਲਾਗੂ ਕਰ ਦਿੱਤਾ ਗਿਆ ਹੈ। ਜੇਕਰ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਸਕੂਲਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
Lok Sabha Elections 2024: ਅੱਜ ਆ ਸਕਦੀ ਹੈ BJP ਦੀ ਪੰਚਵੀਂ ਸੂਚੀ, 5 ਸੂਬਿਆਂ 'ਚ ਇਨ੍ਹਾਂ ਨੂੰ ਦਿੱਤਾ ਜਾ ਸਕਦੈ ਟਿਕਟ
Lok Sabha Elections 2024: ਲੋਕ ਸਭਾ ਚੋਣਾਂ 2024 (lok sabha election 2024) ਲਈ ਭਾਰਤੀ ਜਨਤਾ ਪਾਰਟੀ (BJP) ਦੇ ਉਮੀਦਵਾਰਾਂ ਦੀ ਪੰਜਵੀਂ ਸੂਚੀ ਅੱਜ ਭਾਵ ਐਤਵਾਰ (24 ਮਾਰਚ, 2024) ਨੂੰ ਆ ਸਕਦੀ ਹੈ। ਸੂਚੀ ਦੁਪਹਿਰ ਬਾਅਦ ਆਉਣ ਦੀ ਸੰਭਾਵਨਾ ਹੈ, ਜਿਸ ਵਿੱਚ ਪੰਜ ਸੂਬਿਆਂ (ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਰਾਜਸਥਾਨ, ਉੜੀਸਾ ਅਤੇ ਆਂਧਰਾ ਪ੍ਰਦੇਸ਼) ਲਈ ਉਮੀਦਵਾਰਾਂ ਦੇ ਨਾਮ ਜਾਰੀ ਕੀਤੇ ਜਾ ਸਕਦੇ ਹਨ। ਇਸ ਸੂਚੀ ਨੂੰ ਲੈ ਕੇ ਭਾਜਪਾ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਦੀ ਬੈਠਕ ਸ਼ਨੀਵਾਰ (23 ਮਾਰਚ, 2024) ਰਾਤ ਨੂੰ ਕਰੀਬ ਤਿੰਨ ਘੰਟੇ ਚੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਭਾਜਪਾ ਦੀ ਪੰਜਵੀਂ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪਾਰਟੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਯੂਪੀ ਦੀਆਂ ਬਾਕੀ 24 ਸੀਟਾਂ (ਜਿਨ੍ਹਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਜਾਣਾ ਹੈ) ਵਿੱਚੋਂ 10 ਸੀਟਾਂ ਲਈ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਗਾਜ਼ੀਆਬਾਦ ਤੋਂ ਅਤੁਲ ਗਰਗ, ਮੇਰਠ ਤੋਂ ਅਰੁਣ ਗੋਵਿਲ ਨੂੰ ਮੌਕਾ ਮਿਲ ਸਕਦਾ ਹੈ, ਜਦਕਿ ਸਹਾਰਨਪੁਰ ਤੋਂ ਰਾਘਵ ਲਖਨਪਾਲ ਅਤੇ ਮੁਰਾਦਾਬਾਦ ਤੋਂ ਕੁੰਵਰ ਸਰਵੇਸ਼ ਸਿੰਘ ਉਮੀਦਵਾਰ ਹੋ ਸਕਦੇ ਹਨ।
Arvind Kejriwal: ED ਦੀ ਕਸਟਡੀ ਤੋਂ CM ਅਰਵਿੰਦ ਕੇਜਰੀਵਾਲ ਦਾ ਪਹਿਲਾ ਹੁਕਮ, ਜਲ ਮੰਤਰਾਲੇ ਨਾਲ ਜੁੜਿਆ ਮਾਮਲਾ
Delhi News: ਦਿੱਲੀ ਆਬਕਾਰੀ ਨੀਤੀ ਮਾਮਲੇ (Delhi Excise Policy Case) 'ਚ ਗ੍ਰਿਫਤਾਰ ਕੀਤੇ ਗਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਈਡੀ ਦੀ ਹਿਰਾਸਤ ਲਈ ਆਪਣਾ ਪਹਿਲਾ ਹੁਕਮ ਜਾਰੀ ਕੀਤਾ ਹੈ। ਉਨ੍ਹਾਂ ਦਾ ਹੁਕਮ (CM Arvind Kejriwal Order) ਦਿੱਲੀ ਸਰਕਾਰ ਦੇ ਜਲ ਮੰਤਰਾਲੇ ਨਾਲ ਸਬੰਧਤ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਇਹ ਹੁਕਮ ਆਪਣੀ ਗ੍ਰਿਫਤਾਰੀ ਤੋਂ ਤਿੰਨ ਦਿਨ ਬਾਅਦ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਉਸ ਦੀ ਗ੍ਰਿਫ਼ਤਾਰੀ ਖ਼ਿਲਾਫ਼ ਪ੍ਰਦਰਸ਼ਨ ਜਾਰੀ ਹਨ। ਸੂਤਰਾਂ ਮੁਤਾਬਕ ਸੀਐਮ ਅਰਵਿੰਦ ਕੇਜਰੀਵਾਲ ਨੇ ਇੱਕ ਨੋਟ ਰਾਹੀਂ ਜਲ ਮੰਤਰੀ ਨੂੰ ਆਪਣਾ ਆਦੇਸ਼ ਜਾਰੀ ਕੀਤਾ ਹੈ। ਦਿੱਲੀ ਸਰਕਾਰ 'ਚ ਜਲ ਮੰਤਰੀ ਆਤਿਸ਼ੀ ਐਤਵਾਰ ਨੂੰ ਉਨ੍ਹਾਂ ਨਾਲ ਪ੍ਰੈੱਸ ਕਾਨਫਰੰਸ ਕਰ ਸਕਦੇ ਹਨ।
Punjab Weather Update: ਪੰਜਾਬ ਸਮੇਤ ਇਨ੍ਹਾਂ ਸੂਬਿਆਂ 'ਚ ਅੱਜ ਪੈ ਸਕਦਾ ਮੀਂਹ, IMD ਅਨੁਸਾਰ ਮੌਸਮ ਫਿਰ ਲਵੇਗਾ ਕਰਵਟ, ਜਾਣੋ ਤਾਜ਼ਾ ਅਪਡੇਟ
Punjab Weather Update Today: ਅੱਜ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਕਿਤੇ-ਕਿਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਸਵੇਰੇ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਦਲ ਛਾਏ ਹੋਏ ਹਨ ਅਤੇ ਠੰਡੀਆਂ ਹਵਾਵਾਂ ਵੀ ਚੱਲ ਰਹੀਆਂ ਹਨ। ਮੌਸਮ ਵਿਭਾਗ ਵੱਲੋਂ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ, ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਹਲਕੀ ਬਾਰਿਸ਼/ਬਰਫ਼ਬਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ 24 ਤੋਂ 29 ਮਾਰਚ ਦੌਰਾਨ ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ ਵਿੱਚ ਗਰਜ਼-ਤੂਫ਼ਾਨ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ, ਕੱਲ ਯਾਨੀ 25 ਮਾਰਚ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ/ਬਰਫ਼ਬਾਰੀ ਦੀ ਸੰਭਾਵਨਾ ਹੈ।