Punjab Breaking News LIVE: ਪੰਜਾਬ ਦੀਆਂ ਝਾਕੀਆਂ ਰੱਦ ਕਰਨ 'ਤੇ ਕੇਂਦਰ ਸਰਕਾਰ ਦੀ ਨਿੰਦਾ, ਬਰਨਾਲਾ ਦੀਆਂ ਦੋ ਔਰਤਾਂ ਬਣੀਆਂ ਡਰੋਨ ਪਾਇਲਟ, ਪਾਣੀਆਂ ਦੀ ਵੰਡ 'ਤੇ ਪੈਦਾ ਹੋਏ ਵਿਵਾਦ ਨੂੰ ਸੁਲਝਾਉਣ ਲਈ ਚੰਡੀਗੜ੍ਹ 'ਚ ਬੈਠਕ ਅੱਜ
Punjab Breaking News LIVE, 28 December, 2023: ਪੰਜਾਬ ਦੀਆਂ ਝਾਕੀਆਂ ਰੱਦ ਕਰਨ 'ਤੇ ਕੇਂਦਰ ਸਰਕਾਰ ਦੀ ਨਿੰਦਾ, ਬਰਨਾਲਾ ਦੀਆਂ ਦੋ ਔਰਤਾਂ ਬਣੀਆਂ ਡਰੋਨ ਪਾਇਲਟ, ਪਾਣੀਆਂ ਦੀ ਵੰਡ 'ਤੇ ਪੈਦਾ ਹੋਏ ਵਿਵਾਦ ਨੂੰ ਸੁਲਝਾਉਣ
LIVE
Background
Punjab Breaking News LIVE, 28 December, 2023: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਗਣਤੰਤਰ ਦਿਵਸ ਪਰੇਡ ਲਈ ਪੰਜਾਬ ਦੀ ਝਾਕੀ ਨੂੰ ਰੱਦ ਕਰਨ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਨਿੰਦਾ ਕੀਤੀ ਹੈ। 'ਆਪ' ਪੰਜਾਬ ਦੇ ਆਗੂਆਂ ਨੇ ਕਿਹਾ ਕਿ ਝਾਕੀ ਪੰਜਾਬ ਦੇ ਸ਼ਹੀਦਾਂ ਦੇ ਜੀਵਨ ਅਤੇ ਇਤਿਹਾਸ ਨੂੰ ਦਰਸਾਉਂਦੀ ਹੈ ਜਿਨ੍ਹਾਂ ਨੇ ਸਾਡੇ ਦੇਸ਼ ਅਤੇ ਸਾਡੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਪਰ ਭਾਜਪਾ ਹਰ ਚੀਜ਼ ਦਾ ਭਗਵਾਕਰਨ ਅਤੇ ਰਾਜਨੀਤੀ ਕਰ ਰਹੀ ਹੈ ਅਤੇ ਹੁਣ ਉਨ੍ਹਾਂ ਨੇ ਸਾਡੀ ਝਾਂਕੀ ਨੂੰ ਰੱਦ ਕਰ ਦਿੱਤਾ ਹੈ। 'ਆਪ' ਦੇ ਸੀਨੀਅਰ ਆਗੂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, "ਭਾਜਪਾ ਪੰਜਾਬ ਨਾਲ ਮਤਰੇਈ ਮਾਂ ਵਾਲਾ ਵਤੀਰਾ ਕਰ ਰਹੀ ਹੈ। ਅਸੀਂ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਪੰਜਾਬ ਦੇ ਸ਼ਹੀਦਾਂ ਦੇ ਜੀਵਨ ਅਤੇ ਇਤਿਹਾਸ ਨੂੰ ਦਰਸਾਉਂਦੀ ਝਾਕੀ ਤਿਆਰ ਕੀਤੀ ਸੀ, ਪਰ ਕੇਂਦਰ ਸਰਕਾਰ ਨੇ ਇਸ ਨੂੰ ਰੱਦ ਕਰ ਦਿੱਤਾ।" ਚੀਮਾ ਨੇ ਅੱਗੇ ਕਿਹਾ ਕਿ ਭਾਜਪਾ ਵੱਲੋਂ ਪੰਜਾਬ ਦੀ ਝਾਂਕੀ ਨੂੰ ਰੱਦ ਕਰਨ ਦਾ ਮਤਲਬ ਹੈ ਕਿ ਉਹ ਸਾਡੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਦੀ ਕਦਰ ਨਹੀਂ ਕਰਦੇ।ਪੰਜਾਬ ਦੀਆਂ ਝਾਕੀਆਂ ਰੱਦ ਕੀਤੇ ਜਾਣ 'ਤੇ ਬੀਜੇਪੀ 'ਤੇ ਭੜਕੇ ਹਰਪਾਲ ਚੀਮਾ ਤੇ ਅਨਮੋਲ ਗਗਨ ਮਾਨ
Drone Pilots: ਬਰਨਾਲਾ ਦੀਆਂ ਦੋ ਔਰਤਾਂ ਬਣੀਆਂ ਡਰੋਨ ਪਾਇਲਟ, ਨਵੀਂ ਤਕਨੀਕ ਰਾਹੀਂ ਖੇਤਾਂ 'ਚ ਕਰਨਗੀਆਂ ਯੂਰੀਆ ਦੇ ਛਿੜਕਾਅ
Women Drone Pilots: ਜ਼ਿਲ੍ਹਾ ਬਰਨਾਲਾ ਦੀਆਂ ਦੋ ਔਰਤਾਂ ਡਰੋਨ ਪਾਇਲਟ ਦੀ ਸਿਖ਼ਲਾਈ ਲੈ ਕੇ ਖੇਤਾਂ 'ਚ ਇਸ ਦੇ ਇਸਤਮਾਲ ਲਈ ਤਿਆਰ ਹਨ। ਡਰੋਨ ਰਾਹੀਂ ਨੈਨੋ-ਯੂਰੀਆ ਦੇ ਛਿੜਕਾਅ ਵਿੱਚ ਲੱਗਦੇ ਸਮੇਂ ਨੂੰ ਘਟਾਉਣ ਲਈ ਪੰਜਾਬ ਭਰ ਚੋਂ 20 ਔਰਤਾਂ ਨੂੰ ਸਿਖ਼ਲਾਈ ਦਿੱਤੀ ਗਈ ਹੈ। ਇਫਕੋ ਦੁਆਰਾ ਕੇਂਦਰੀ ਸਪਾਂਸਰ ਸਕੀਮ ਤਹਿਤ ਪ੍ਰਤੀ ਲਾਭਪਾਤਰੀ ਲਗਭਗ 15 ਲੱਖ ਰੁਪਏ ਦੀ ਲਾਗਤ ਵਾਲੇ ਡਰੋਨ ਯੂਨਿਟ ਮੁਫਤ ਪ੍ਰਦਾਨ ਕੀਤੇ ਜਾ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਅੱਜ ਬਰਨਾਲਾ ਵਾਸੀ ਦੋਨੋਂ ਔਰਤਾਂ ਨੂੰ ਉਨ੍ਹਾਂ ਦੇ ਸਿਖਾਲੀ ਸਰਟੀਫਿਕੇਟ ਵੰਡਣ ਸਮੇਂ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਅਸਪਾਲ ਕਲਾਂ ਵਾਸੀ ਪਰਨੀਤ ਕੌਰ ਅਤੇ ਸੇਖਾ ਵਾਸੀ ਕਿਰਨ ਪਾਲ ਕੌਰ ਨੇ ਇਹ ਸਿਖ਼ਲਾਈ ਲਈ ਹੈ ਅਤੇ ਉਹ ਆਪਣੇ ਨਵੇਂ ਕੰਮ ਲਈ ਹੁਣ ਤਿਆਰ ਹਨ। ਬਰਨਾਲਾ ਦੀਆਂ ਦੋ ਔਰਤਾਂ ਬਣੀਆਂ ਡਰੋਨ ਪਾਇਲਟ, ਨਵੀਂ ਤਕਨੀਕ ਰਾਹੀਂ ਖੇਤਾਂ 'ਚ ਕਰਨਗੀਆਂ ਯੂਰੀਆ ਦੇ ਛਿੜਕਾਅ
SYL issue: ਅੱਜ ਨਿਕਲੇਗਾ ਮਸਲੇ ਦਾ ਹੱਲ ! ਪਾਣੀਆਂ ਦੀ ਵੰਡ 'ਤੇ ਪੈਦਾ ਹੋਏ ਵਿਵਾਦ ਨੂੰ ਸੁਲਝਾਉਣ ਲਈ ਚੰਡੀਗੜ੍ਹ 'ਚ ਬੈਠਕ
Meeting on SYL issue: ਸਤਲੁਜ ਯਮੁਨਾ ਲਿੰਕ ਨਹਿਰ (SYL) ਵਿਵਾਦ ਨੂੰ ਹੱਲ ਕਰਨ ਦੇ ਲਈ ਅੱਜ ਪੰਜਾਬ ਤੇ ਹਰਿਆਣਾ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਹੋਣ ਜਾ ਰਹੀ ਹੈ। ਇਸ ਬੈਠਕ ਵਿੱਚ ਵਿਚੋਲਗੀ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਕਰਨਗੇ। ਮੀਟਿੰਗ ਚੰਡੀਗੜ੍ਹ ਵਿੱਚ ਅੱਜ ਯਾਨੀ 28 ਦਸੰਬਰ ਨੂੰ ਹੋਣ ਜਾ ਰਹੀ ਹੈ। ਮੀਟਿੰਗ ਵਿੱਚ ਦੋਵੇਂ ਮੁੱਖ ਮੰਤਰੀਆਂ ਤੋਂ ਇਲਾਵਾ ਸੂਬਿਆਂ ਦੇ ਉੱਚ ਅਧਿਕਾਰੀ ਵੀ ਹਿੱਸਾ ਲੈਣਗੇ। ਇਹ ਮੀਟਿੰਗ ਸ਼ਾਮ 4 ਵਜੇ ਤਾਜ ਹੋਟਲ ਵਿੱਚ ਹੋਣੀ ਹੈ। ਮੀਟਿੰਗ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਇਸ ਮੁੱਦੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਨਗੇ। ਅੱਜ ਨਿਕਲੇਗਾ ਮਸਲੇ ਦਾ ਹੱਲ ! ਪਾਣੀਆਂ ਦੀ ਵੰਡ 'ਤੇ ਪੈਦਾ ਹੋਏ ਵਿਵਾਦ ਨੂੰ ਸੁਲਝਾਉਣ ਲਈ ਚੰਡੀਗੜ੍ਹ 'ਚ ਬੈਠਕ
Shaheedi Jor Mela 2023: ਖੁਫੀਆ ਏਜੰਸੀਆਂ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਸੰਘਰਸ਼ੀਲ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੀਆਂ: ਮਾਨ
Shaheedi Jor Mela 2023: ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਭਾਰਤ ਸਰਕਾਰ ਉੱਪਰ ਦੋਸ਼ ਲਾਇਆ ਹੈ ਕਿ ਕੌਮੀ ਸੁਰੱਖਿਆ ਸਲਾਹਕਾਰ ਤੇ ਖੁਫੀਆ ਏਜੰਸੀਆਂ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਸਿੱਖ ਕੌਮ ਦੀ ਸੰਪੂਰਨ ਆਜ਼ਾਦੀ ਲਈ ਸੰਘਰਸ਼ੀਲ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸਿੱਖਾਂ ਦੇ ਕਤਲਾਂ ਦੀ ਕੌਮਾਂਤਰੀ ਪੱਧਰ ’ਤੇ ਜਾਂਚ ਕਰਕੇ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜ਼ਾ ਦਿੱਤੀ ਜਾਵੇ।
Tax Evasion: ਟੈਕਸ ਚੋਰੀ ਕਰਨ ਵਾਲੇ ਬਾਬੂਆਂ ਦੀ ਹੁਣ ਖ਼ੈਰ ਨਹੀਂ, ਸਰਕਾਰ ਨੇ ਤਿਆਰ ਕਰਵਾਇਆ ਸਾਫ਼ਟਵੇਅਰ, ਇੱਕ ਇੱਕ 'ਤੇ ਰੱਖੇਗਾ ਨਜ਼ਰ
Punjab Tax Evasion: ਪੰਜਾਬ ਸਰਕਾਰ ਟੈਕਸ ਚੋਰੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਜਾ ਰਹੀ ਹੈ। ਇਸ ਦੇ ਲਈ ਇੱਕ ਸਾਫਟਵੇਅਰ ਤਿਆਰ ਕੀਤਾ ਗਿਆ ਹੈ ਜੋ ਟੈਕਸ ਚੋਰੀ ਕਰਨ ਵਾਲਿਆਂ ਦੀ ਚੋਰੀ ਤਾਂ ਫੜੇਗਾ ਹੀ ਨਾਲ ਦੀ ਨਾਲ ਸਰਕਾਰ ਨੂੰ ਇਹ ਜਾਣਕਾਰੀ ਵੀ ਦੇਵੇਗਾ ਕਿ ਉਸ ਟੈਕਸ ਚੋਰ ਨੇ ਕਿੰਨੇ ਰੁਪਏ ਦਾ ਟੈਕਸ ਚੋਰੀ ਕੀਤਾ ਅਤੇ ਅਜਿਹੇ ਲੋਕਾਂ ਖਿਲਾਫ਼ ਨੋਟਿਸ ਵੀ ਜਾਰੀ ਕਰੇਗਾ। ਸਰਕਾਰ ਨੇ ਟੈਕਸ ਚੋਰੀ ਕਰਨ ਵਾਲਿਆਂ ਦੀ ਰਿਕਵਰੀ ਲਈ ਯੋਜਨਾ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਅਤੇ ਉੱਚ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਦਰਅਸਲ ਸਰਕਾਰ ਨੂੰ ਕਈ ਜ਼ਿਲ੍ਹਿਆਂ ਵਿੱਚ ਟੈਕਸ ਚੋਰੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ।
SYL issue: ਅੱਜ ਨਿਕਲੇਗਾ ਮਸਲੇ ਦਾ ਹੱਲ ! ਪਾਣੀਆਂ ਦੀ ਵੰਡ 'ਤੇ ਪੈਦਾ ਹੋਏ ਵਿਵਾਦ ਨੂੰ ਸੁਲਝਾਉਣ ਲਈ ਚੰਡੀਗੜ੍ਹ 'ਚ ਬੈਠਕ
Meeting on SYL issue: ਸਤਲੁਜ ਯਮੁਨਾ ਲਿੰਕ ਨਹਿਰ (SYL) ਵਿਵਾਦ ਨੂੰ ਹੱਲ ਕਰਨ ਦੇ ਲਈ ਅੱਜ ਪੰਜਾਬ ਤੇ ਹਰਿਆਣਾ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਹੋਣ ਜਾ ਰਹੀ ਹੈ। ਇਸ ਬੈਠਕ ਵਿੱਚ ਵਿਚੋਲਗੀ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਕਰਨਗੇ। ਮੀਟਿੰਗ ਚੰਡੀਗੜ੍ਹ ਵਿੱਚ ਅੱਜ ਯਾਨੀ 28 ਦਸੰਬਰ ਨੂੰ ਹੋਣ ਜਾ ਰਹੀ ਹੈ। ਮੀਟਿੰਗ ਵਿੱਚ ਦੋਵੇਂ ਮੁੱਖ ਮੰਤਰੀਆਂ ਤੋਂ ਇਲਾਵਾ ਸੂਬਿਆਂ ਦੇ ਉੱਚ ਅਧਿਕਾਰੀ ਵੀ ਹਿੱਸਾ ਲੈਣਗੇ। ਇਹ ਮੀਟਿੰਗ ਸ਼ਾਮ 4 ਵਜੇ ਤਾਜ ਹੋਟਲ ਵਿੱਚ ਹੋਣੀ ਹੈ। ਮੀਟਿੰਗ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਇਸ ਮੁੱਦੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਨਗੇ।
Drone Pilots: ਬਰਨਾਲਾ ਦੀਆਂ ਦੋ ਔਰਤਾਂ ਬਣੀਆਂ ਡਰੋਨ ਪਾਇਲਟ, ਨਵੀਂ ਤਕਨੀਕ ਰਾਹੀਂ ਖੇਤਾਂ 'ਚ ਕਰਨਗੀਆਂ ਯੂਰੀਆ ਦੇ ਛਿੜਕਾਅ
Women Drone Pilots: ਜ਼ਿਲ੍ਹਾ ਬਰਨਾਲਾ ਦੀਆਂ ਦੋ ਔਰਤਾਂ ਡਰੋਨ ਪਾਇਲਟ ਦੀ ਸਿਖ਼ਲਾਈ ਲੈ ਕੇ ਖੇਤਾਂ 'ਚ ਇਸ ਦੇ ਇਸਤਮਾਲ ਲਈ ਤਿਆਰ ਹਨ। ਡਰੋਨ ਰਾਹੀਂ ਨੈਨੋ-ਯੂਰੀਆ ਦੇ ਛਿੜਕਾਅ ਵਿੱਚ ਲੱਗਦੇ ਸਮੇਂ ਨੂੰ ਘਟਾਉਣ ਲਈ ਪੰਜਾਬ ਭਰ ਚੋਂ 20 ਔਰਤਾਂ ਨੂੰ ਸਿਖ਼ਲਾਈ ਦਿੱਤੀ ਗਈ ਹੈ। ਇਫਕੋ ਦੁਆਰਾ ਕੇਂਦਰੀ ਸਪਾਂਸਰ ਸਕੀਮ ਤਹਿਤ ਪ੍ਰਤੀ ਲਾਭਪਾਤਰੀ ਲਗਭਗ 15 ਲੱਖ ਰੁਪਏ ਦੀ ਲਾਗਤ ਵਾਲੇ ਡਰੋਨ ਯੂਨਿਟ ਮੁਫਤ ਪ੍ਰਦਾਨ ਕੀਤੇ ਜਾ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਅੱਜ ਬਰਨਾਲਾ ਵਾਸੀ ਦੋਨੋਂ ਔਰਤਾਂ ਨੂੰ ਉਨ੍ਹਾਂ ਦੇ ਸਿਖਾਲੀ ਸਰਟੀਫਿਕੇਟ ਵੰਡਣ ਸਮੇਂ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਅਸਪਾਲ ਕਲਾਂ ਵਾਸੀ ਪਰਨੀਤ ਕੌਰ ਅਤੇ ਸੇਖਾ ਵਾਸੀ ਕਿਰਨ ਪਾਲ ਕੌਰ ਨੇ ਇਹ ਸਿਖ਼ਲਾਈ ਲਈ ਹੈ ਅਤੇ ਉਹ ਆਪਣੇ ਨਵੇਂ ਕੰਮ ਲਈ ਹੁਣ ਤਿਆਰ ਹਨ।
Punjab's tableau: ਪੰਜਾਬ ਦੀਆਂ ਝਾਕੀਆਂ ਰੱਦ ਕੀਤੇ ਜਾਣ 'ਤੇ ਬੀਜੇਪੀ 'ਤੇ ਭੜਕੇ ਹਰਪਾਲ ਚੀਮਾ ਤੇ ਅਨਮੋਲ ਗਗਨ ਮਾਨ
AAP Punjab slams BJP government: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਗਣਤੰਤਰ ਦਿਵਸ ਪਰੇਡ ਲਈ ਪੰਜਾਬ ਦੀ ਝਾਕੀ ਨੂੰ ਰੱਦ ਕਰਨ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਨਿੰਦਾ ਕੀਤੀ ਹੈ। 'ਆਪ' ਪੰਜਾਬ ਦੇ ਆਗੂਆਂ ਨੇ ਕਿਹਾ ਕਿ ਝਾਕੀ ਪੰਜਾਬ ਦੇ ਸ਼ਹੀਦਾਂ ਦੇ ਜੀਵਨ ਅਤੇ ਇਤਿਹਾਸ ਨੂੰ ਦਰਸਾਉਂਦੀ ਹੈ ਜਿਨ੍ਹਾਂ ਨੇ ਸਾਡੇ ਦੇਸ਼ ਅਤੇ ਸਾਡੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਪਰ ਭਾਜਪਾ ਹਰ ਚੀਜ਼ ਦਾ ਭਗਵਾਕਰਨ ਅਤੇ ਰਾਜਨੀਤੀ ਕਰ ਰਹੀ ਹੈ ਅਤੇ ਹੁਣ ਉਨ੍ਹਾਂ ਨੇ ਸਾਡੀ ਝਾਂਕੀ ਨੂੰ ਰੱਦ ਕਰ ਦਿੱਤਾ ਹੈ। 'ਆਪ' ਦੇ ਸੀਨੀਅਰ ਆਗੂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, "ਭਾਜਪਾ ਪੰਜਾਬ ਨਾਲ ਮਤਰੇਈ ਮਾਂ ਵਾਲਾ ਵਤੀਰਾ ਕਰ ਰਹੀ ਹੈ। ਅਸੀਂ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਪੰਜਾਬ ਦੇ ਸ਼ਹੀਦਾਂ ਦੇ ਜੀਵਨ ਅਤੇ ਇਤਿਹਾਸ ਨੂੰ ਦਰਸਾਉਂਦੀ ਝਾਕੀ ਤਿਆਰ ਕੀਤੀ ਸੀ, ਪਰ ਕੇਂਦਰ ਸਰਕਾਰ ਨੇ ਇਸ ਨੂੰ ਰੱਦ ਕਰ ਦਿੱਤਾ।" ਚੀਮਾ ਨੇ ਅੱਗੇ ਕਿਹਾ ਕਿ ਭਾਜਪਾ ਵੱਲੋਂ ਪੰਜਾਬ ਦੀ ਝਾਂਕੀ ਨੂੰ ਰੱਦ ਕਰਨ ਦਾ ਮਤਲਬ ਹੈ ਕਿ ਉਹ ਸਾਡੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਦੀ ਕਦਰ ਨਹੀਂ ਕਰਦੇ।