Punjab Breaking News LIVE: ਪੰਜਾਬ ਦੇ 12500 ਕੱਚੇ ਅਧਿਆਪਕਾਂ ਹੋਣਗੇ ਪੱਕੇ, ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਯੈਲੋ ਤੇ ਔਰੇਂਜ ਅਲਰਟ, ਅੱਜ ਵੀ ਰਜਿਸਟਰੀਆਂ ਨਹੀਂ ਹੋਣਗੀਆਂ, ਪੰਨੂ ਵੱਲੋਂ ਫਿਰ ਧਮਕੀ
Punjab Breaking News LIVE 28 July, 2023: ਪੰਜਾਬ ਦੇ 12500 ਕੱਚੇ ਅਧਿਆਪਕਾਂ ਹੋਣਗੇ ਪੱਕੇ, ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਯੈਲੋ ਤੇ ਔਰੇਂਜ ਅਲਰਟ, ਅੱਜ ਵੀ ਰਜਿਸਟਰੀਆਂ ਨਹੀਂ ਹੋਣਗੀਆਂ, ਪੰਨੂ ਵੱਲੋਂ ਫਿਰ ਧਮਕੀ
LIVE
Background
Punjab Breaking News LIVE 28 July, 2023: ਆਮ ਆਦਮੀ ਪਾਰਟੀ ਦੇ ਵਿਧਾਇਕ ਨਾਲ ਪੇਚਾ ਪੈਣ ਮਗਰੋਂ ਹੜਤਾਲ 'ਤੇ ਗਏ ਮਾਲ ਮਹਿਕਮੇ ਦੇ ਮੁਲਾਜ਼ਮ ਬੇਸ਼ੱਕ ਕੰਮ ’ਤੇ ਪਰਤ ਆਏ ਹਨ ਪਰ ਅੱਜ ਵੀ ਤਹਿਸੀਲਾਂ ਤੇ ਸਬ ਤਹਿਸੀਲਾਂ ਵਿੱਚ ਰਜਿਸਟਰੀਆਂ ਨਹੀਂ ਹੋਣਗੀਆਂ। ਤਹਿਸੀਲਾਂ ਵਿੱਚ ਕੋਈ ਵੀ ਕੰਮ ਨਹੀਂ ਹੋਏਗਾ। ਹੜ੍ਹ ਨਾਲ ਸਬੰਧਤ ਕੰਮ ਤੋਂ ਇਲਾਵਾ ਮਾਲ ਵਿਭਾਗ ਨਾਲ ਸਬੰਧਤ ਨਾ ਤਾਂ ਕੋਈ ਰਜਿਸਟਰੀ ਹੋਵੇਗੀ ਤੇ ਨਾ ਹੀ ਕੋਈ ਹੋਰ ਕੰਮ ਹੋਵੇਗਾ ਕਿਉਂਕਿ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਅਜੇ ਵੀ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਹਨ। ਪੰਜਾਬ 'ਚ ਨਹੀਂ ਹੋਣਗੀਆਂ ਰਜਿਸਟਰੀਆਂ! ਹੁਣ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ
ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਯੈਲੋ ਤੇ ਔਰੇਂਜ ਅਲਰਟ
Punjab Weather Report: ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ। ਮਾਝਾ ਤੇ ਮਾਲਵਾ ਵਿੱਚ ਅੱਜ ਬੱਦਲਵਾਈ ਛਾਈ ਰਹੇਗੀ ਤੇ ਧੁੱਪ ਦੇ ਨਾਲ-ਨਾਲ ਹੁੰਮਸ ਵੀ ਪ੍ਰੇਸ਼ਾਨ ਰਹੇਗਾ। ਪੂਰਬੀ ਮਾਲਵੇ ਦੇ 10 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਦਾ ਯੈਲੋ ਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਮਾਨਸਾ, ਸੰਗਰੂਰ, ਬਰਨਾਲਾ, ਪਟਿਆਲਾ, ਮੋਹਾਲੀ, ਫਤਿਹਗੜ੍ਹ ਸਾਹਿਬ, ਲੁਧਿਆਣਾ, ਮੋਗਾ, ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਜਾਰੀ ਕੀਤਾ ਗਿਆ ਹੈ। ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਯੈਲੋ ਤੇ ਔਰੇਂਜ ਅਲਰਟ
ਖਾਲਿਸਤਾਨੀ ਪੰਨੂ ਵੱਲੋਂ ਲਾਲ ਕਿਲ੍ਹੇ ਨੂੰ ਨਿਸ਼ਾਨਾ ਬਣਾਉਣ ਦੀ ਚੇਤਾਵਨੀ
Gurpatwant Singh Pannun: ਖਾਲਿਸਤਾਨੀ ਸੰਗਠਨ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵਾਰ ਫਿਰ ਭਾਰਤ ਨੂੰ ਤੋੜਨ ਦੀ ਧਮਕੀ ਦਿੱਤੀ ਹੈ। ਪੰਨੂ ਨੇ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਉਹ ਆਜ਼ਾਦੀ ਦਿਵਸ 'ਤੇ ਲਾਲ ਕਿਲ੍ਹੇ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦੇ ਰਿਹਾ ਹੈ। ਪੰਨੂ ਨੇ ਨਵੀਂ ਵੀਡੀਓ ਜਾਰੀ ਕਰਕੇ ਭਾਰਤੀਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਖਾਲਿਸਤਾਨੀ ਪੰਨੂ ਵੱਲੋਂ ਲਾਲ ਕਿਲ੍ਹੇ ਨੂੰ ਨਿਸ਼ਾਨਾ ਬਣਾਉਣ ਦੀ ਚੇਤਾਵਨੀ
ਕੱਚੇ ਅਧਿਆਪਕਾਂ ਨੂੰ ਮਿਲੇਗਾ ਅੱਜ ਵੱਡਾ ਤੋਹਫਾ
Regularize services teachers : ਪੰਜਾਬ ਦੇ ਕੱਚੇ ਮੁਲਾਜ਼ਮਾਂ ਲਈ ਅੱਜ ਵੱਡਾ ਦਿਨ ਹੋਣ ਵਾਲਾ ਹੈ। ਪੰਜਾਬ ਸਰਕਾਰ 12500 ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਜਾ ਰਹੀ ਹੈ। ਕੱਚੇ ਅਧਿਆਪਕਾਂ ਦੀ ਇਹ ਮੰਗ ਪਿਛਲੇ 10 ਸਾਲਾਂ ਤੋਂ ਲਟਕਦੀ ਆ ਰਹੀ ਸੀ। ਜਿਸ ਤੋਂ ਬਾਅਦ ਅੱਜ ਯਾਨੀ 28 ਜੁਲਾਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਖੁਦ ਇਨ੍ਹਾਂ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪਣ ਜਾ ਰਹੇ ਹਨ। ਇਸ ਦੀ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਸਾਰੀਆਂ ਪ੍ਰਕਿਰਿਆਵਾਂ ਉਨ੍ਹਾਂ ਦੀ ਦੇਖ-ਰੇਖ ਹੇਠ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਕੱਚੇ ਅਧਿਆਪਕਾਂ ਨੂੰ ਮਿਲੇਗਾ ਅੱਜ ਵੱਡਾ ਤੋਹਫਾ
Punjab News: 'ਮੈਂ ਤੁਹਾਡੀ ਵੋਟ ਬੋਲਦੀ ਹਾਂ, ਭਗਵੰਤ ਮਾਨ ਜੀ ਮਾਨਸਾ ਆਓ ਮੈਂ ਗੱਲ ਕਰਨੀ ਹੈ'
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਲਈ ਮਾਨਸਾ ਦੇ ਇੱਕ ਨੌਜਵਾਨ ਨੇ ਅਨੋਖੀ ਸਕੀਮ ਲਿਆਂਦੀ ਹੈ। ਉਹ ਸ਼ਹਿਰ ਦੀਆਂ ਗਲੀਆਂ, ਬਾਜ਼ਾਰਾਂ ਅਤੇ ਕਚਹਿਰੀਆਂ ਵਿੱਚ ਬਿਨਾਂ ਕਮੀਜ਼ਾਂ ਦੇ ਘੁੰਮ ਰਿਹਾ ਹੈ। ਉਸ ਦੀ ਛਾਤੀ ਅਤੇ ਪਿੱਠ 'ਤੇ ਲਿਖਿਆ ਹੈ-ਮੈਂ ਤੁਹਾਡੀ ਵੋਟ ਬੋਲਦੀ ਹਾਂ, ਮੁੱਖ ਮੰਤਰੀ ਮਾਨਸਾ ਆਓ ਮੈਂ ਇੱਕ ਗੱਲ ਕਰਨੀ ਆ।
Punjab News: ਸਰਕਾਰ ਦੇ ਭਰੋਸੇ ਤੋਂ ਬਾਅਦ ਹੜਤਾਲ ਖ਼ਤਮ, ਅਧਿਕਾਰੀ ਤਹਿਸੀਲਾਂ 'ਚ ਪਰਤੇ
ਪੰਜਾਬ 'ਚ ਮੁਲਾਜ਼ਮਾਂ ਤੋਂ ਬਾਅਦ ਹੁਣ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਨੇ ਵੀ ਆਪਣੀ ਹੜਤਾਲ ਵਾਪਸ ਲੈ ਲਈ ਹੈ। ਸਾਰੀਆਂ ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿੱਚ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਕੰਮ 'ਤੇ ਵਾਪਸ ਆ ਗਏ ਹਨ ਅਤੇ ਰਜਿਸਟਰੀਆਂ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਮਾਲ ਅਫ਼ਸਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੇਵ ਸਿੰਘ ਧਾਮ ਨੇ ਦੱਸਿਆ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ।
Ropar News: ਸਿੱਕਮ-ਚੀਨ ਸਰਹੱਦ 'ਤੇ ਸ਼ਹੀਦ ਹੋਇਆ ਇੱਕ ਹੋਰ ਪੰਜਾਬ ਦਾ ਸਪੂਤ
ਨੰਗਲ ਦੇ ਨਾਲ਼ ਲੱਗਦੇ ਪਿੰਡ ਮਾਜਰੀ ਦਾ ਜਵਾਨ ਜਤਿੰਦਰ ਕੁਮਾਰ ਪੁੱਤਰ ਸ਼ਮਸ਼ੇਰ ਸਿੰਘ ਡਿਊਟੀ ਦੌਰਾਨ ਬਰਫ ਤੋਂ ਪੈਰ ਫਿਸਲਣ ਕਰਕੇ ਸ਼ਹੀਦ ਹੋ ਗਿਆ। ਉਹ ਸਿੱਕਮ ਵਿੱਚ ਚੀਨ ਸਰਹੱਦ 'ਤੇ ਤਾਇਨਾਤ ਸੀ। ਸ਼ਹੀਦ ਜਤਿੰਦਰ ਸਿੰਘ ਦਾ ਤਿੰਨ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਉਸ ਦੀ ਇੱਕ ਡੇਢ ਸਾਲ ਦੀ ਛੋਟੀ ਬੱਚੀ ਹੈ। ਸ਼ਹੀਦ ਸੈਨਿਕ ਜਤਿੰਦਰ ਸਿੰਘ ਦੀ ਦੇਹ ਮਾਨ-ਸਨਮਾਨ ਨਾਲ ਜੱਦੀ ਪਿੰਡ ਲਿਆਂਦੀ ਗਈ ਜਿੱਥੇ ਪੂਰੇ ਪਿੰਡ ਵਿੱਚ ਗ਼ਮ ਦਾ ਮਾਹੌਲ ਛਾ ਗਿਆ।
Raghav Chadha: ਬੇਭਰੋਸਗੀ ਮਤੇ 'ਤੇ ਬਹਿਸ ਤੇ ਵੋਟ ਹੋਣ ਤੱਕ ਨਹੀਂ ਹੋ ਸਕਦਾ ਕੋਈ ਵਿਧਾਨਿਕ ਕੰਮ ਪਰ ਭਾਜਪਾ...
'ਆਪ' ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਭਾਜਪਾ ਸਰਕਾਰ 'ਤੇ ਸੰਵਿਧਾਨ ਅਤੇ ਸੰਸਦੀ ਕਾਨੂੰਨਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਉਂਦੇ ਹੋਏ ਉਸ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਤਿਹਾਸਕ ਤੌਰ 'ਤੇ ਜਦੋਂ ਵੀ ਵਿਰੋਧੀ ਧਿਰ ਵੱਲੋਂ ਪੇਸ਼ ਕੀਤੇ ਗਏ ਬੇਭਰੋਸਗੀ ਮਤੇ ਨੂੰ ਸਪੀਕਰ ਦੁਆਰਾ ਪ੍ਰਵਾਨ ਕਰ ਲਿਆ ਜਾਂਦਾ ਸੀ ਤਾਂ ਮਤੇ 'ਤੇ ਬਹਿਸ ਅਤੇ ਵੋਟਿੰਗ ਹੋਣ ਤੱਕ ਕੋਈ ਹੋਰ ਵਿਧਾਨਿਕ ਕੰਮ ਨਹੀਂ ਕੀਤਾ ਜਾਂਦਾ ਸੀ।
Ludhiana News: ਪੁੱਤ ਤੇ ਨੂੰਹ ਨੂੰ ਵਿਦੇਸ਼ ਭੇਜਣ ਲਈ ਮਕਾਨ ਗਹਿਣੇ ਰੱਖ ਕੇ ਲਿਆ 28 ਲੱਖ ਦਾ ਕਰਜ਼ਾ, ਏਜੰਟ ਨੇ ਜਾਅਲੀ ਵੀਜ਼ੇ ਰਾਹੀਂ ਕੁਝ ਠੱਗਿਆ
ਲੁਧਿਆਣਾ ਵਿੱਚ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਏਜੰਟ ਨੇ 28 ਲੱਖ ਰੁਪਏ ਲੈ ਕੇ ਜਾਅਲੀ ਵੀਜ਼ਾ ਦੇ ਦਿੱਤਾ। ਪਰਿਵਾਰ ਨੇ ਮਕਾਨ ਗਿਰਵੀ ਰੱਖ ਕੇ ਪੈਸੇ ਦਿੱਤੇ ਸਨ। ਤਕਰੀਬਨ ਇੱਕ ਸਾਲ ਬਾਅਦ ਮਾਮਲਾ ਦਰਜ ਹੋਇਆ ਹੈ। ਪੀੜਤ ਪਰਿਵਾਰ ਇਨਸਾਫ ਦੀ ਗੁਹਾਰ ਲਾ ਰਿਹਾ ਹੈ। ਪੁਲਿਸ ਨੇ ਕਿਹਾ ਕਿ ਜਾਂਚ ਕਰਨ ਮਗਰੋਂ ਬਣਦੀ ਕਾਰਵਾਈ ਕੀਤੀ ਜਾਏਗੀ।