Punjab Breaking News LIVE: ਪੰਜਾਬ ਸਮੇਤ ਇਨ੍ਹਾਂ ਸੂਬਿਆਂ ਵਿੱਚ ਸਸਤਾ ਹੋਇਆ ਪੈਟਰੋਲ-ਡੀਜ਼ਲ, ਜੇਲ੍ਹਾਂ 'ਚ ਲੱਗਣਗੇ ਫੁੱਲ ਬਾਡੀ ਸਕੈਨਰ, ਬਾਈਕ ਤੋਂ ਵੀ ਸਸਤਾ ਹੋਇਆ ਪਲੇਨ ਦਾ ਸਫ਼ਰ
Punjab Breaking News LIVE, 28 January, 2024: ਪੰਜਾਬ ਸਮੇਤ ਇਨ੍ਹਾਂ ਸੂਬਿਆਂ ਵਿੱਚ ਸਸਤਾ ਹੋਇਆ ਪੈਟਰੋਲ-ਡੀਜ਼ਲ, ਜੇਲ੍ਹਾਂ 'ਚ ਲੱਗਣਗੇ ਫੁੱਲ ਬਾਡੀ ਸਕੈਨਰ, ਬਾਈਕ ਤੋਂ ਵੀ ਸਸਤਾ ਹੋਇਆ ਪਲੇਨ ਦਾ ਸਫ਼ਰ

Background
Punjab Breaking News LIVE, 28 January, 2024: ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ। ਐਤਵਾਰ ਸਵੇਰੇ ਕਰੀਬ 7 ਵਜੇ ਡਬਲਯੂਟੀਆਈ ਕਰੂਡ (WTI crude) 78.01 ਡਾਲਰ ਪ੍ਰਤੀ ਬੈਰਲ 'ਤੇ ਵਿਕ ਰਿਹਾ ਹੈ। ਇਸ ਦੇ ਨਾਲ ਹੀ ਬ੍ਰੈਂਟ ਕਰੂਡ 83.55 ਪ੍ਰਤੀ ਬੈਰਲ 'ਤੇ ਥੋੜ੍ਹਾ ਕਾਰੋਬਾਰ ਕਰ ਰਿਹਾ ਹੈ। ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ(Oil marketing companies) ਨੇ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਭਾਰਤ ਵਿੱਚ, ਹਰ ਰੋਜ਼ ਸਵੇਰੇ 6 ਵਜੇ ਈਂਧਨ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਜਾਂਦੀ ਹੈ। ਜੂਨ 2017 ਤੋਂ ਪਹਿਲਾਂ, ਕੀਮਤ ਸੰਸ਼ੋਧਨ ਹਰ 15 ਦਿਨਾਂ ਬਾਅਦ ਕੀਤਾ ਜਾਂਦਾ ਸੀ। ਬਿਹਾਰ 'ਚ ਪੈਟਰੋਲ 48 ਪੈਸੇ ਅਤੇ ਡੀਜ਼ਲ 45 ਪੈਸੇ ਮਹਿੰਗਾ ਹੋ ਗਿਆ ਹੈ। ਮਹਾਰਾਸ਼ਟਰ 'ਚ ਪੈਟਰੋਲ 96 ਪੈਸੇ ਅਤੇ ਡੀਜ਼ਲ 92 ਪੈਸੇ ਮਹਿੰਗਾ ਹੋ ਗਿਆ ਹੈ। ਪੰਜਾਬ 'ਚ ਪੈਟਰੋਲ 50 ਪੈਸੇ ਅਤੇ ਡੀਜ਼ਲ 47 ਪੈਸੇ ਸਸਤਾ ਹੋ ਗਿਆ ਹੈ। ਇਸ ਤੋਂ ਇਲਾਵਾ ਰਾਜਸਥਾਨ, ਕੇਰਲ, ਗੋਆ, ਛੱਤੀਸਗੜ੍ਹ ਅਤੇ ਅਸਾਮ ਵਿੱਚ ਵੀ ਪੈਟਰੋਲ ਮਹਿੰਗਾ ਹੋ ਗਿਆ ਹੈ। ਦੂਜੇ ਪਾਸੇ ਉੱਤਰ ਪ੍ਰਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ 25 ਪੈਸੇ ਸਸਤਾ ਹੋ ਗਿਆ ਹੈ। ਹਿਮਾਚਲ ਪ੍ਰਦੇਸ਼ 'ਚ ਪੈਟਰੋਲ 63 ਪੈਸੇ ਅਤੇ ਡੀਜ਼ਲ 57 ਪੈਸੇ ਸਸਤਾ ਹੋ ਗਿਆ ਹੈ। ਇਸ ਤੋਂ ਇਲਾਵਾ ਹਰਿਆਣਾ, ਗੁਜਰਾਤ ਅਤੇ ਕਰਨਾਟਕ ਵਿੱਚ ਵੀ ਪੈਟਰੋਲ ਅਤੇ ਡੀਜ਼ਲ ਦੇ ਰੇਟ ਘਟੇ ਹਨ। ਪੰਜਾਬ ਸਮੇਤ ਇਨ੍ਹਾਂ ਸੂਬਿਆਂ ਵਿੱਚ ਸਸਤਾ ਹੋਇਆ ਪੈਟਰੋਲ-ਡੀਜ਼ਲ, ਇੰਝ ਚੈੱਕ ਕਰੋ 28 ਜਨਵਰੀ ਦੇ ਨਵੇਂ ਭਾਅ
Jail Security in Punjab: ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਮਾਮਲਾ ਨੂੰ ਲੈ ਕੇ ਹਾਈਕੋਰਟ ਦੀ ਸਖਤੀ! ਹੁਣ ਜੇਲ੍ਹਾਂ 'ਚ ਲੱਗਣਗੇ ਫੁੱਲ ਬਾਡੀ ਸਕੈਨਰ
Improve Jail Security in Punjab: ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਅਧੀਨ ਹੈ। ਹਾਈਕੋਰਟ ਦਾ ਸਪੱਸ਼ਟ ਕਹਿਣਾ ਹੈ ਕਿ ਇਸ ‘ਚ ਲਾਪਰਵਾਹੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਹਾਈਕੋਰਟ ਨੇ ਪੁਲਿਸ ਤੋਂ ਜੇਲ੍ਹਾਂ ਦੀ ਸੁਰੱਖਿਆ ਨੂੰ ਸੁਧਾਰਨ ਲਈ ਯੋਜਨਾ ਮੰਗੀ ਸੀ। ਜਿਸ ਕਰਕੇ ਹੁਣ ਹਾਈਕੋਰਟ ਦੀ ਸਖਤੀ ਕਾਰਨ ਪੰਜਾਬ ਦੀਆਂ ਜੇਲ੍ਹਾਂ 'ਚ ਫੁੱਲ ਬਾਡੀ ਸਕੈਨਰ ਲਗਾਏ ਜਾਣਗੇ। ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਮਾਮਲਾ ਨੂੰ ਲੈ ਕੇ ਹਾਈਕੋਰਟ ਦੀ ਸਖਤੀ! ਹੁਣ ਜੇਲ੍ਹਾਂ 'ਚ ਲੱਗਣਗੇ ਫੁੱਲ ਬਾਡੀ ਸਕੈਨਰ
Lowest Air Fare: ਬਾਈਕ ਤੋਂ ਵੀ ਸਸਤਾ ਹੋਇਆ ਪਲੇਨ ਦਾ ਸਫ਼ਰ, ਸਿਰਫ਼ 100 ਰੁਪਏ ਵਿੱਚ ਲਓ ਹਵਾਈ ਯਾਤਰਾ ਦਾ ਆਨੰਦ
ਹਵਾਈ ਯਾਤਰਾ (Air Travel) ਦਾ ਸੁਪਨਾ ਵੇਖਣ ਵਾਲਿਆਂ ਨੂੰ ਹੁਣ ਬੇਹੱਦ ਸਸਤੇ ਭਾਅ ਦਾ ਆਨੰਦ ਮਿਲਣ ਜਾ ਰਿਹਾ ਹੈ। ਜੇ ਅਸੀਂ ਤੁਹਾਨੂੰ ਦੱਸੀਏ ਕਿ ਤੁਸੀਂ ਸਿਰਫ 100 ਰੁਪਏ 'ਚ ਹਵਾਈ ਸਫਰ ਦਾ ਮਜ਼ਾ ਲੈ ਸਕਦੇ ਹੋ, ਤਾਂ ਸ਼ਾਇਦ ਤੁਹਾਨੂੰ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਹੋਵੇਗਾ। ਪਰ, ਇਹ 100 ਪ੍ਰਤੀਸ਼ਤ ਸੱਚ ਹੈ। ਅਲਾਇੰਸ ਏਅਰ ਨੇ ਇਹ ਹੈਰਾਨੀਜਨਕ ਪੇਸ਼ਕਸ਼ ਪੇਸ਼ ਕੀਤੀ ਹੈ, ਜਿੱਥੇ ਤੁਸੀਂ ਸਿਰਫ 100 ਰੁਪਏ ਤੋਂ ਸ਼ੁਰੂ ਹੋ ਕੇ ਜਹਾਜ਼ ਦੀਆਂ ਟਿਕਟਾਂ (Plane tickets) ਪ੍ਰਾਪਤ ਕਰ ਸਕਦੇ ਹੋ। ਆਓ ਇਸ ਸ਼ਾਨਦਾਰ ਪੇਸ਼ਕਸ਼ ਬਾਰੇ ਹੋਰ ਜਾਣੀਏ। ਬਾਈਕ ਤੋਂ ਵੀ ਸਸਤਾ ਹੋਇਆ ਪਲੇਨ ਦਾ ਸਫ਼ਰ, ਸਿਰਫ਼ 100 ਰੁਪਏ ਵਿੱਚ ਲਓ ਹਵਾਈ ਯਾਤਰਾ ਦਾ ਆਨੰਦ
Nitish Kumar Resigns: ਨਿਤੀਸ਼ ਕੁਮਾਰ ਨੇ CM ਦੇ ਅਹੁਦੇ ਤੋਂ ਦਿੱਤਾ ਅਸਤੀਫਾ, ਅੱਜ ਹੀ ਭਾਜਪਾ ਨਾਲ ਮਿਲ ਬਣਾਉਣਗੇ ਨਵੀਂ ਸਰਕਾਰ, ਕੀ ਕਰਨਗੇ ਜੀਤਨ ਰਾਮ ਮਾਂਝੀ?
Nitish Kumar News: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਐਤਵਾਰ (28 ਜਨਵਰੀ) ਨੂੰ ਇੱਕ ਵੱਡਾ ਕਦਮ ਚੁੱਕਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਜੇਡੀਯੂ ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਰਾਜਪਾਲ ਰਾਜੇਂਦਰ ਅਰਲੇਕਰ ਨੂੰ ਮਿਲੇ ਅਤੇ ਆਪਣਾ ਅਸਤੀਫਾ ਸੌਂਪ ਦਿੱਤਾ। ਇਸ ਨਾਲ ਬਿਹਾਰ ਵਿੱਚ ਰਾਸ਼ਟਰੀ ਜਨਤਾ ਦਲ, ਜੇਡੀਯੂ, ਕਾਂਗਰਸ ਅਤੇ ਖੱਬੇ ਪੱਖੀ ਗਠਜੋੜ ਟੁੱਟ ਗਿਆ। ਹੁਣ ਨਿਤੀਸ਼ ਕੁਮਾਰ ਭਾਜਪਾ ਦੇ ਸਮਰਥਨ ਨਾਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ।
Punjab News: ਸੜਕ ਹਾਦਸਿਆਂ ਨੂੰ ਲੱਗੇਗੀ ਬ੍ਰੇਕ! ਸ਼ਰਾਬੀਆਂ ਨੂੰ ਘਰ ਛੱਡ ਕੇ ਆਏਗੀ ਪੁਲਿਸ
Punjab News: ਹੁਣ ਪੁਲਿਸ ਸ਼ਰਾਬੀ ਵਾਹਨ ਚਾਲਕਾਂ ਨੂੰ ਘਰ ਤੱਕ ਛੱਡ ਕੇ ਆਏਗੀ। ਇਸ ਦੇ ਨਾਲ ਹੀ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸਮਝਾਏਗੀ ਕਿ ਅਜਿਹਾ ਕਰਨ ਤੋਂ ਰੋਕਿਆ ਜਾਏ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਡਿਊਟੀ ਰੋਡ ਸੇਫਟੀ ਫੋਰਸ ਨੂੰ ਸੌਂਪੀ ਹੈ। ਸੀਐਮ ਮਾਨ ਨੇ ਸ਼ਰਾਬ ਪੀ ਕੇ ਸੜਕ 'ਤੇ ਗੱਡੀ ਨਾ ਚਲਾਉਣ ਦੀ ਚੇਤਾਵਨੀ ਵੀ ਦਿੱਤੀ ਹੈ।






















