ਪੜਚੋਲ ਕਰੋ

ਪੰਜਾਬ ਕੋਲ ਪੰਜ ਦਿਨਾਂ 'ਚ ਮੁੱਕ ਜਾਵੇਗੀ ਕੋਰੋਨਾ ਵੈਕਸੀਨ, ਕੈਪਟਨ ਨੇ ਜਤਾਇਆ ਫਿਕਰ 

ਦੇਸ਼ ਭਰ 'ਚ ਕੋਰੋਨਾ ਵੈਕਸੀਨੇਸ਼ਨ ਮੁਹਿੰਮ ਜਾਰੀ ਹੈ। ਇਸ ਦਰਮਿਆਨ ਪੰਜਾਬ 'ਚ ਇਕ ਦਿਨ ‘ਚ 85,000 ਤੋਂ 90,000 ਵਿਅਕਤੀਆਂ ਨੂੰ ਵੈਕਸੀਨੇਸ਼ਨ ਲਗਾਈ ਜਾ ਰਹੀ ਹੈ। ਟੀਕਾਕਰਨ ਦੇ ਮੌਜੂਦਾ ਪੱਧਰ ਦੇ ਮੁਤਾਬਕ ਸੂਬੇ ਕੋਲ ਸਿਰਫ ਪੰਜ ਦਿਨਾਂ ਦੀ ਸਪਲਾਈ 5.7 ਲੱਖ ਕੋਵਿਡ ਡੋਜ਼ ਰਹਿ ਜਾਵੇਗੀ।

ਚੰਡੀਗੜ੍ਹ: ਦੇਸ਼ ਭਰ 'ਚ ਕੋਰੋਨਾ ਵੈਕਸੀਨੇਸ਼ਨ ਮੁਹਿੰਮ ਜਾਰੀ ਹੈ। ਇਸ ਦਰਮਿਆਨ ਪੰਜਾਬ 'ਚ ਇਕ ਦਿਨ ‘ਚ 85,000 ਤੋਂ 90,000 ਵਿਅਕਤੀਆਂ ਨੂੰ ਵੈਕਸੀਨੇਸ਼ਨ ਲਗਾਈ ਜਾ ਰਹੀ ਹੈ। ਟੀਕਾਕਰਨ ਦੇ ਮੌਜੂਦਾ ਪੱਧਰ ਦੇ ਮੁਤਾਬਕ ਸੂਬੇ ਕੋਲ ਸਿਰਫ ਪੰਜ ਦਿਨਾਂ ਦੀ ਸਪਲਾਈ 5.7 ਲੱਖ ਕੋਵਿਡ ਡੋਜ਼ ਰਹਿ ਜਾਵੇਗੀ। ਇਸ 'ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੁਸ਼ਟੀ ਕੀਤੇ ਸਪਲਾਈ ਆਰਡਰਾਂ ਦੇ ਹਿਸਾਬ ਨਾਲ ਅਗਲੀ ਤਿਮਾਹੀ ਲਈ ਸੂਬਿਆਂ ਨਾਲ ਵੈਕਸੀਨ ਦੀ ਸਪਲਾਈ ਦਾ ਕਾਰਜਕ੍ਰਮ ਸਾਂਝਾ ਕੀਤਾ ਜਾਵੇ।

ਕੈਪਟਨ ਨੇ ਕੋਵਿਡ ਵੈਕਸੀਨ ਦੇ ਅਗਲੀ ਸਪਲਾਈ ਛੇਤੀ ਭੇਜਣ ਦੀ ਉਮੀਦ ਜ਼ਾਹਿਰ ਕਰਦੇ ਹੋਏ ਕਿਹਾ ਕਿ ਜੇਕਰ ਸੂਬਾ ਇਕ ਦਿਨ 'ਚ 2 ਲੱਖ ਟੀਕਾਕਰਨ ਦੇ ਮਿੱਥੇ ਟੀਚੇ ਨੂੰ ਪੂਰਾ ਕਰਦਾ ਹੈ ਤਾਂ ਇਸ ਹਿਸਾਬ ਨਾਲ ਵੈਕਸੀਨ ਤਿੰਨ ਦਿਨ 'ਚ ਖਤਮ ਹੋ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਸਿਹਤ ਮੰਤਰੀ ਨੂੰ ਪੱਤਰ ਲਿਖ ਕੇ ਅਗਲੀ ਸਪਲਾਈ ਬਾਰੇ ਕਾਰਜਕ੍ਰਮ ਸਾਂਝਾ ਕਰਨ ਲਈ ਆਖਿਆ ਹੈ।

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਕੋਵਿਡ ਦੀ ਸਥਿਤੀ ਬਾਰੇ ਵਿਚਾਰ-ਚਰਚਾ ਕਰਨ ਲਈ ਸੱਦੀ ਵੀਡੀਓ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਦੱਸਿਆ ਕਿ ਟੀਕਾਕਰਨ ਦੀ ਸ਼ੁਰੂਆਤ ਹੌਲੀ ਹੋਣ ਦੇ ਬਾਵਜੂਦ ਰੋਜਾਨਾ 85,000-90,000 ਵਿਅਕਤੀਆਂ ਦੇ ਹਿਸਾਬ ਨਾਲ ਪੰਜਾਬ ਹੁਣ 16 ਲੱਖ ਵਿਅਕਤੀਆਂ ਨੂੰ ਕੋਵਿਡ ਖੁਰਾਕਾਂ ਦੇ ਚੁੱਕਾ ਹੈ। ਇਸ ਮੀਟਿੰਗ 'ਚ ਰਾਹੁਲ ਗਾਂਧੀ ਸਮੇਤ ਕਾਂਗਰਸ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਸ਼ਿਰਕਤ ਕੀਤੀ।

ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਭਾਰਤ ਸਰਕਾਰ ਖਿਲਾਫ਼ ਵਿਆਪਕ ਪੱਧਰ 'ਤੇ ਪਨਪ ਰਹੇ ਰੋਹ ਕਾਰਨ ਅਜੇ ਵੱਡੀ ਗਿਣਤੀ 'ਚ ਲੋਕ ਟੀਕਾਕਰਨ ਲਈ ਬਾਹਰ ਨਹੀਂ ਸਾਹਮਣੇ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਪੰਜਾਬ 'ਚ ਵੱਡੀ ਆਬਾਦੀ ਖੇਤੀਬਾੜੀ ਭਾਈਚਾਰੇ ਤੋਂ ਹੈ ਅਤੇ ਇੱਥੋਂ ਤੱਕ ਕਿ ਆਮ ਆਦਮੀ ਵੀ ਕਿਸਾਨ ਅੰਦੋਲਨ ਤੋਂ ਪ੍ਰਭਾਵਿਤ ਹੈ।

ਉਨ੍ਹਾਂ ਕਿਹਾ,"ਇਹ ਗੁੱਸਾ ਟੀਕਾਕਰਨ ਮੁਹਿੰਮ ਉਪਰ ਅਸਰ ਪਾ ਰਿਹਾ ਹੈ।" ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਵਿਆਪਕ ਪੱਧਰ 'ਤੇ ਮੀਡੀਆ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਕਿ ਕੋਵਿਡ ਬਾਰੇ ਗਲਤ ਧਾਰਨਾਵਾਂ ਦੇ ਨਾਲ-ਨਾਲ ਟੀਕਾਕਰਨ ਸਬੰਧੀ ਹਿਚਕਚਾਹਟ ਨੂੰ ਦੂਰ ਕੀਤਾ ਜਾ ਸਕੇ।  

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸਰਕਾਰੀ ਕਲਰਕ 'ਤੇ ਡਿੱਗੀ ਵਿਜੀਲੈਂਸ ਬਿਊਰੋ ਦੀ ਗਾਜ਼, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਕੀਤਾ ਗ੍ਰਿਫਤਾਰ

Delhi Election: ਦਿੱਲੀ ਚੋਣਾਂ 'ਚ ਹਾਰ ਗਏ ਤਾਂ ਕੀ ਹੋਵੇਗਾ, ਅਰਵਿੰਦ ਕੇਜਰੀਵਾਲ ਨੇ ਦੱਸਿਆ ਉਨ੍ਹਾਂ ਨੂੰ ਕਿਸ ਗੱਲ ਦਾ ਹੈ ‘ਡਰ’

Punjab News: ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ 'ਚ ਧਮਾਕੇ ਕਾਰਨ ਫੈਲੀ ਦਹਿਸ਼ਤ , ਕਈ ਮਕਾਨਾਂ ਨੂੰ ਪਹੁੰਚਿਆ ਨੁਕਸਾਨ, ਜਾਣੋ ਪੂਰਾ ਮਾਮਲਾ

Punjab News: ਆਪ ਨੇ ਸ਼ੁਕਰਾਨਾ ਯਾਤਰਾ ਰਾਹੀਂ ਖਿੱਚੀ 2027 ਚੋਣਾਂ ਦੀ ਤਿਆਰੀ, ਕਿਹਾ-ਵਰਕਰ ਸਾਡੀ ਰੀੜ੍ਹ ਦੀ ਹੱਡੀ, ਜਿਵੇਂ ਕਹਿਣਗੇ ਹੁਣ ਉਵੇਂ ਹੀ ਹੋਵੇਗਾ....

ABP Premium

ਵੀਡੀਓਜ਼

ਬਾਦਸ਼ਾਹ ਦੇ ਨਹੀਂ ਦਿੱਤੀ ਪ੍ਰੋਟੈਕਸ਼ਨ ਮਨੀ ਤਾਂ ਲਾਰੈਂਸ ਨੇ ਚੰਡੀਗੜ੍ਹ ਕਲੱਬ ਬਾਹਰ ਕਰਵਾਇਆ ਧਮਾਕਾ,Parkash Singh Badal | ਕਿਸਦੇ ਰਾਜ ਖੋਲ੍ਹ ਗਿਆ ਵੱਡੇ ਬਾਦਲ ਦਾ ਕਰੀਬੀ! |Abp SanjhaNavjot Sidhu ਡਾਕਟਰਾਂ ਦੀ ਚੁਣੌਤੀ Cancer ਦੇ ਦਾਅਵੇ ਦਾ ਇਲਾਜ਼ ਦੇਣ ਸਬੂਤ |Abp SanjhaAkali Dal | ਅਕਾਲੀ ਦਲ ਦੀ ਅੰਮ੍ਰਿਤਾ ਵੜਿੰਗ ਨੂੰ ਨਸੀਹਤ! ਮਹਿਲਾਵਾਂ ਨੂੰ ਨਾ ਕਰੋ ਬਦਨਾਮ |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਰਕਾਰੀ ਕਲਰਕ 'ਤੇ ਡਿੱਗੀ ਵਿਜੀਲੈਂਸ ਬਿਊਰੋ ਦੀ ਗਾਜ਼, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਕੀਤਾ ਗ੍ਰਿਫਤਾਰ
Punjab News: ਸਰਕਾਰੀ ਕਲਰਕ 'ਤੇ ਡਿੱਗੀ ਵਿਜੀਲੈਂਸ ਬਿਊਰੋ ਦੀ ਗਾਜ਼, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਕੀਤਾ ਗ੍ਰਿਫਤਾਰ
Delhi Election: ਦਿੱਲੀ ਚੋਣਾਂ 'ਚ ਹਾਰ ਗਏ ਤਾਂ ਕੀ ਹੋਵੇਗਾ, ਅਰਵਿੰਦ ਕੇਜਰੀਵਾਲ ਨੇ ਦੱਸਿਆ ਉਨ੍ਹਾਂ ਨੂੰ ਕਿਸ ਗੱਲ ਦਾ ਹੈ ‘ਡਰ’
Delhi Election: ਦਿੱਲੀ ਚੋਣਾਂ 'ਚ ਹਾਰ ਗਏ ਤਾਂ ਕੀ ਹੋਵੇਗਾ, ਅਰਵਿੰਦ ਕੇਜਰੀਵਾਲ ਨੇ ਦੱਸਿਆ ਉਨ੍ਹਾਂ ਨੂੰ ਕਿਸ ਗੱਲ ਦਾ ਹੈ ‘ਡਰ’
Punjab News: ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ 'ਚ ਧਮਾਕੇ ਕਾਰਨ ਫੈਲੀ ਦਹਿਸ਼ਤ , ਕਈ ਮਕਾਨਾਂ ਨੂੰ ਪਹੁੰਚਿਆ ਨੁਕਸਾਨ, ਜਾਣੋ ਪੂਰਾ ਮਾਮਲਾ
Punjab News: ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ 'ਚ ਧਮਾਕੇ ਕਾਰਨ ਫੈਲੀ ਦਹਿਸ਼ਤ , ਕਈ ਮਕਾਨਾਂ ਨੂੰ ਪਹੁੰਚਿਆ ਨੁਕਸਾਨ, ਜਾਣੋ ਪੂਰਾ ਮਾਮਲਾ
Punjab News: ਆਪ ਨੇ ਸ਼ੁਕਰਾਨਾ ਯਾਤਰਾ ਰਾਹੀਂ ਖਿੱਚੀ 2027 ਚੋਣਾਂ ਦੀ ਤਿਆਰੀ, ਕਿਹਾ-ਵਰਕਰ ਸਾਡੀ ਰੀੜ੍ਹ ਦੀ ਹੱਡੀ, ਜਿਵੇਂ ਕਹਿਣਗੇ ਹੁਣ ਉਵੇਂ ਹੀ ਹੋਵੇਗਾ....
Punjab News: ਆਪ ਨੇ ਸ਼ੁਕਰਾਨਾ ਯਾਤਰਾ ਰਾਹੀਂ ਖਿੱਚੀ 2027 ਚੋਣਾਂ ਦੀ ਤਿਆਰੀ, ਕਿਹਾ-ਵਰਕਰ ਸਾਡੀ ਰੀੜ੍ਹ ਦੀ ਹੱਡੀ, ਜਿਵੇਂ ਕਹਿਣਗੇ ਹੁਣ ਉਵੇਂ ਹੀ ਹੋਵੇਗਾ....
ਜੇ ਕੇਂਦਰ ਨਾਲ ਸੈਟਿੰਗ ਨਹੀਂ ਤਾਂ ਸੈਨੇਟ ਚੋਣਾਂ ਤੇ ਹਰਿਆਣਾ ਨੂੰ ਚੰਡੀਗੜ੍ਹ ‘ਚ ਵੱਖਰੀ ਜਗ੍ਹਾ ਦੇਣ ਦੇ ਮਾਮਲੇ ‘ਚ ਸੈਸ਼ਨ ਸੱਦੇ ਪੰਜਾਬ ਸਰਕਾਰ, ਮਜੀਠੀਆ ਦਾ ਵੱਡਾ ਚੈਲੰਜ

Farmers Protest: ਡੱਲੇਵਾਲ ਖਿਲਾਫ ਐਕਸ਼ਨ ਤੋਂ ਭੜਕੇ ਰਵਨੀਤ ਬਿੱਟੂ, ਬੋਲੇ...ਕੇਂਦਰ ਨੂੰ ਬਦਨਾਮ ਕਰਨ ਲਈ ਭਗਵੰਤ ਮਾਨ ਸਰਕਾਰ ਦਾ ਕਾਰਾ

ਡੱਲੇਵਾਲ ਹਰਿਆਣਾ ਨਹੀਂ, ਪੰਜਾਬ ਪੁਲਿਸ ਦੀ ਹਿਰਾਸਤ 'ਚ, ਪਟਿਆਲਾ DIG ਨੇ ਕੀਤੇ ਅਹਿਮ ਖੁਲਾਸੇ

ਅਡਾਨੀ ਨੂੰ ਇੱਕ ਹੋਰ ਝਟਕਾ! ਹੁਣ ਇਹ ਸਰਕਾਰ ਰੱਦ ਕਰ ਸਕਦੀ ਪਾਵਰ ਸਪਲਾਈ ਸਮਝੌਤਾ, ਪੰਜਾਬ ਨਾਲ ਵੀ ਹੋਇਆ ਹੈ ਇਕਰਾਰਨਾਮਾ !

Embed widget