ਪੜਚੋਲ ਕਰੋ

ਸਾਊਦੀ 'ਚ ਫਸੇ ਪੰਜਾਬੀਆਂ ਦੀ ਖਬਰ ਨੇ ਝੰਜੋੜੇ ਦਿਲ, ਭਿਆਨਕ ਬਿਮਾਰੀਆਂ ਦਾ ਸ਼ਿਕਾਰ

ਇਮਰਾਨ ਖ਼ਾਨ ਜਲੰਧਰ: ਪਿਛਲੇ ਦਿਨੀਂ ਸਾਊਦੀ ਅਰਬ ਵਿੱਚ ਤਕਰੀਬਨ 4,000 ਭਾਰਤੀਆਂ ਦੇ ਫਸੇ ਹੋਣ ਦੀ ਖ਼ਬਰ ਆਈ ਸੀ ਜਿਸ ਵਿੱਚ ਉਨ੍ਹਾਂ ਮੰਦੇ ਹਾਲਾਤ ਦਾ ਦਰਦ ਬਿਆਨ ਕੀਤਾ ਸੀ, ਜਿਨ੍ਹਾਂ ਵਿੱਚ ਤਕਰੀਬਨ 1,000 ਪੰਜਾਬੀ ਵੀ ਹਨ। ਹੁਣ ਉਨ੍ਹਾਂ ਹੀ ਪੰਜਾਬੀਆਂ ਦੀ ਮੰਦੀ ਹਾਲਤ ਤੇ ਵਿਗੜਦੀ ਸਿਹਤ ਬਾਰੇ ਚਿੰਤਾਜਨਕ ਖ਼ਬਰ ਆਈ ਹੈ। ਕਈ ਪੰਜਾਬੀ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਹਨ ਤੇ ਉਨ੍ਹਾਂ ਨੂੰ ਕੋਈ ਵੀ ਮਦਦ ਨਹੀਂ ਮਿਲ ਰਹੀ ਹੈ। ਦਰਅਸਲ, ਉੱਥੋਂ ਦੀ J&P ਕੰਪਨੀ ਵਿੱਚ ਕੰਮ ਕਰਨ ਵਾਲੇ ਪੰਜਾਬੀ ਬੰਦੀ ਮਜ਼ਦੂਰ ਬਣ ਗਏ ਹਨ। ਇਨ੍ਹਾਂ ਆਪਣੇ ਪਰਿਵਾਰਾਂ ਨੂੰ ਵੀਡੀਓ ਭੇਜ ਕੇ ਆਪਣੀ ਹੱਡ ਬੀਤੀ ਬਿਆਨ ਕੀਤੀ ਸੀ। ਵੀਡੀਓ ਰਾਹੀਂ ਉਨ੍ਹਾਂ ਦੱਸਿਆ ਕਿ ਨਾ ਤਾਂ ਕੰਪਨੀ ਉਨ੍ਹਾਂ ਨੂੰ ਤਨਖ਼ਾਹਾਂ ਦੇ ਰਹੀ ਹੈ ਤੇ ਨਾ ਹੀ ਉਨ੍ਹਾਂ ਨੂੰ ਖਾਣੇ ਤੇ ਮੈਡੀਕਲ ਦੀਆਂ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ। ਇਸ ਕਰਕੇ ਬਹੁਤ ਸਾਰੇ ਮੁਲਾਜ਼ਮ ਬਿਮਾਰ ਪਏ ਹਨ। ਇਨ੍ਹਾਂ ਵਿੱਚੋਂ ਹੀ ਇੱਕ ਪੰਜਾਬੀ ਨਿਰਮਲ ਸਿੰਘ ਦੇ ਪਰਿਵਾਰ ਨਾਲ 'ਏਬੀਪੀ ਸਾਂਝਾ' ਨੇ ਗੱਲਬਾਤ ਕੀਤੀ। ਇਹ ਵੀ ਪੜ੍ਹੋ: ਸਾਊਦੀ ਅਰਬ ’ਚ ਫਸੇ 4000 ਭਾਰਤੀ, ਦਰਦਨਾਕ ਹਾਲਤ, ਵੀਡੀਓ ਭੇਜ ਕੀਤਾ ਖੁਲਾਸਾ ਫਗਵਾੜਾ ਦੇ ਪਿੰਡ ਉੱਚਾ ਦਾ ਨਿਰਮਲ ਕੁਮਾਰ ਸਊਦੀ ਵਿੱਚ ਗਿਆ ਤਾਂ ਪੈਸੇ ਕਮਾਉਣ ਸੀ, ਪਰ ਉੱਥੇ ਜਾ ਕੇ ਉਹ ਗੁਰਦੇ ਦੇ ਰੋਗ ਦਾ ਸ਼ਿਕਾਰ ਹੋ ਗਿਆ। ਨਿਰਮਲ ਇੰਨਾ ਬਿਮਾਰ ਹੋ ਗਿਆ ਹੈ ਕਿ ਕੰਮ ਵੀ ਨਹੀਂ ਕਰ ਸਕਦਾ। ਹੁਣ ਉਸ ਦਾ ਪਰਿਵਾਰ ਉਸ ਨੂੰ ਕਰਜ਼ਾ ਚੁੱਕ ਕੇ ਪੈਸੇ ਭੇਜ ਰਿਹਾ ਹੈ। ਨਿਰਮਲ ਦੀ ਪਤਨੀ ਜੋਗਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਕੰਪਨੀ ਬੰਦ ਹੋਣ ਕਾਰਨ ਪਿਛਲੇ ਛੇ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲ ਰਹੀ ਤੇ ਵੀਜ਼ੇ ਖ਼ਤਮ ਹੋਣ ਕਾਰਨ ਉਹ ਘਰ ਵੀ ਵਾਪਸ ਨਹੀਂ ਆ ਸਕਦੇ। ਉਸ ਨੇ ਦੱਸਿਆ ਕਿ ਸਾਊਦੀ ਸਥਿਤ ਭਾਰਤੀ ਅੰਬੈਸੀ ਤੋਂ ਉਨ੍ਹਾਂ ਲੋਕਾਂ ਨੂੰ ਕੋਈ ਮਦਦ ਨਹੀਂ ਮਿਲ ਰਹੀ ਹੈ। ਜੋਗਿੰਦਰ ਕੌਰ ਨੇ ਦੱਸਿਆ ਕਿ ਨਿਰਮਲ ਪਿਛਲੇ 27 ਸਾਲਾਂ ਤੋਂ ਸਾਊਦੀ ਅਰਬ ਵਿੱਚ ਮਜ਼ਦੂਰੀ ਕਰ ਰਿਹਾ ਹੈ। ਹੁਣ ਬੁਰੇ ਸਮੇਂ ਵਿੱਚ ਉਸ ਨਾਲ ਕੋਈ ਵੀ ਨਹੀਂ ਹੈ ਤੇ ਪਰਿਵਾਰ ਵੀ ਲਾਚਾਰ ਹੈ। ਨਿਰਮਲ ਦੀ ਪਤਨੀ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਤਰ੍ਹਾਂ ਉਸ ਦੇ ਪਤੀ ਨੂੰ ਵਾਪਸ ਮੰਗਵਾ ਦੇਵੇ। ਉਸ ਦੇ ਭਰਾ ਮਲੂਕ ਚੰਤ ਤੇ ਮਲਕੀਤ ਸਿੰਘ ਨੇ ਦੱਸਿਆ ਕਿ ਉੱਥੇ ਮੌਜੂਦ ਪੰਜਾਬੀਆਂ ਕੋਲ ਇਲਾਜ ਕਰਵਾਉਣ ਵਾਸਤੇ ਵੀ ਪੈਸੇ ਨਹੀਂ ਬਚੇ ਹਨ। ਇਨ੍ਹਾਂ ਹਜ਼ਾਰਾਂ ਪੰਜਾਬੀਆਂ ਵਿੱਚੋਂ 500 ਵਿਅਕਤੀ ਸਿਰਫ ਜਲੰਧਰ ਤੇ ਹੁਸ਼ਿਆਰਪੁਰ ਦੇ ਹੀ ਹਨ। ਕੰਪਨੀ ਬੰਦ ਹੋਣ ਕਰਕੇ ਇਨ੍ਹਾਂ ਨੂੰ ਛੇ ਮਹੀਨੇ ਤੋਂ ਨਾ ਤਾਂ ਤਨਖ਼ਾਹ ਮਿਲ ਰਹੀ ਤੇ ਨਾ ਹੀ ਵਾਪਸ ਆਉਣ ਲਈ ਪਾਸਪੋਰਟ ਮਿਲ ਰਿਹਾ ਹੈ। ਪੰਜਾਬੀਆਂ ਨੇ ਸਊਦੀ ਤੋਂ ਵੀਡੀਓ ਭੇਜ ਕੇ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮਦਦ ਦੀ ਅਪੀਲ ਕੀਤੀ ਹੈ।

ਟਾਪ ਹੈਡਲਾਈਨ

ਪੰਜਾਬ 'ਚ ਨਸ਼ਾ ਤਸਕਰੀ ਹੋਈ ਹਾਈਟੈਕ, ਡਰੋਨ ਤੇ ਡਿਜੀਟਲ ਨੈੱਟਵਰਕ ਨਾਲ ਵਧਿਆ ਖ਼ਤਰਾ
ਪੰਜਾਬ 'ਚ ਨਸ਼ਾ ਤਸਕਰੀ ਹੋਈ ਹਾਈਟੈਕ, ਡਰੋਨ ਤੇ ਡਿਜੀਟਲ ਨੈੱਟਵਰਕ ਨਾਲ ਵਧਿਆ ਖ਼ਤਰਾ
Punjab News: ਪੰਜਾਬ ਤੋਂ ਵੱਡੀ ਖਬਰ, ਭਾਜਪਾ ਨੇ ਨਵੇਂ ਸੂਬਾ ਅਹੁਦੇਦਾਰਾਂ ਦਾ ਕੀਤਾ ਐਲਾਨ, ਲਿਸਟ ਜਾਰੀ...
Punjab News: ਪੰਜਾਬ ਤੋਂ ਵੱਡੀ ਖਬਰ, ਭਾਜਪਾ ਨੇ ਨਵੇਂ ਸੂਬਾ ਅਹੁਦੇਦਾਰਾਂ ਦਾ ਕੀਤਾ ਐਲਾਨ, ਲਿਸਟ ਜਾਰੀ...
ਫ਼ਿਰੋਜ਼ਪੁਰ 'ਚ ਪੁਲਿਸ ਦੀ ਵੱਡੀ ਕਾਰਵਾਈ, 3.5 ਕਿਲੋ ਹੈਰੋਇਨ ਤੇ ਪਾਕਿਸਤਾਨੀ ਪਿਸਤੌਲਾਂ ਸਮੇਤ ਤਸਕਰ ਕਾਬੂ
ਫ਼ਿਰੋਜ਼ਪੁਰ 'ਚ ਪੁਲਿਸ ਦੀ ਵੱਡੀ ਕਾਰਵਾਈ, 3.5 ਕਿਲੋ ਹੈਰੋਇਨ ਤੇ ਪਾਕਿਸਤਾਨੀ ਪਿਸਤੌਲਾਂ ਸਮੇਤ ਤਸਕਰ ਕਾਬੂ
ਪੰਜਾਬ ਸਰਕਾਰ ਵੱਲੋਂ ‘ਹਮਾਰੇ ਰਾਮ’ ਨਾਟਕ ਦਾ ਮੰਚਨ, 12 ਸ਼ਹਿਰਾਂ 'ਚ ਹੋਣਗੇ ਸ਼ੋਅ; BookMyShow ਤੋਂ ਕਰੋ ਪਾਸ ਬੁੱਕ
ਪੰਜਾਬ ਸਰਕਾਰ ਵੱਲੋਂ ‘ਹਮਾਰੇ ਰਾਮ’ ਨਾਟਕ ਦਾ ਮੰਚਨ, 12 ਸ਼ਹਿਰਾਂ 'ਚ ਹੋਣਗੇ ਸ਼ੋਅ; BookMyShow ਤੋਂ ਕਰੋ ਪਾਸ ਬੁੱਕ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਹਾਈ ਕੋਰਟ 'ਚ ਜਵਾਬ ਦੇਣ ਤੋਂ ਪਹਿਲਾਂ ਆਪ ਵਿਧਾਇਕਾਂ ਦੇ ਪੁੱਤਰਾਂ ਨੇ ਦਿੱਤਾ ਅਸਤੀਫਾ, ਜਾਣੋ ਪੂਰਾ ਮਾਮਲਾ...
ਪੰਜਾਬ ਤੋਂ ਵੱਡੀ ਖਬਰ, ਹਾਈ ਕੋਰਟ 'ਚ ਜਵਾਬ ਦੇਣ ਤੋਂ ਪਹਿਲਾਂ ਆਪ ਵਿਧਾਇਕਾਂ ਦੇ ਪੁੱਤਰਾਂ ਨੇ ਦਿੱਤਾ ਅਸਤੀਫਾ, ਜਾਣੋ ਪੂਰਾ ਮਾਮਲਾ...
Punjab News: ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ, ਸਰਕਾਰ ਨਾਲ ਮੀਟਿੰਗ ਬੇਸਿੱਟਾ: 1,000 ਤੋਂ ਵੱਧ ਰੂਟ ਪ੍ਰਭਾਵਿਤ, ਯਾਤਰੀਆਂ 'ਚ ਮੱਚਿਆ ਹਾਹਾਕਾਰ; ਕੱਲ੍ਹ ਚੰਡੀਗੜ੍ਹ ਕਰਨਗੇ ਕੂਚ..
ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ, ਸਰਕਾਰ ਨਾਲ ਮੀਟਿੰਗ ਬੇਸਿੱਟਾ: 1,000 ਤੋਂ ਵੱਧ ਰੂਟ ਪ੍ਰਭਾਵਿਤ, ਯਾਤਰੀਆਂ 'ਚ ਮੱਚਿਆ ਹਾਹਾਕਾਰ; ਕੱਲ੍ਹ ਚੰਡੀਗੜ੍ਹ ਕਰਨਗੇ ਕੂਚ..
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਬੋਲੇ- 'ਪੰਜਾਬ BJP ਨੂੰ ਜਿਹੜੇ ਕੰਮ ਕਰਨੇ ਚਾਹੀਦੇ...'
ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਬੋਲੇ- 'ਪੰਜਾਬ BJP ਨੂੰ ਜਿਹੜੇ ਕੰਮ ਕਰਨੇ ਚਾਹੀਦੇ...'
ਅੱਜ ਤੋਂ ਤਿੰਨ ਦਿਨ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ
ਅੱਜ ਤੋਂ ਤਿੰਨ ਦਿਨ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ
ਸਾਉਣ ਦਾ ਪਹਿਲਾ ਸੋਮਵਾਰ ਅੱਜ, ਜਾਣੋ ਸ਼ੁਭ ਸਮਾਂ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
ਸਾਉਣ ਦਾ ਪਹਿਲਾ ਸੋਮਵਾਰ ਅੱਜ, ਜਾਣੋ ਸ਼ੁਭ ਸਮਾਂ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
ਕੀ ਅੱਜ ਤੋਂ ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਰੇਟ
ਕੀ ਅੱਜ ਤੋਂ ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਰੇਟ
ਪੰਜਾਬ ਭਾਜਪਾ 'ਚ ਹੋਇਆ ਵੱਡਾ ਫੇਰਬਦਲ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਸੂਬਾ ਸਕੱਤਰ ਕੀਤਾ ਨਿਯੁਕਤ
ਪੰਜਾਬ ਭਾਜਪਾ 'ਚ ਹੋਇਆ ਵੱਡਾ ਫੇਰਬਦਲ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਸੂਬਾ ਸਕੱਤਰ ਕੀਤਾ ਨਿਯੁਕਤ
3 ਅਗਸਤ ਨੂੰ ਕਿੰਨਾ ਸਸਤਾ ਹੋਇਆ ਸੋਨਾ, ਜਾਣੋ ਸੋਨਾ-ਚਾਂਦੀ ਦਾ ਤਾਜ਼ਾ ਰੇਟ
3 ਅਗਸਤ ਨੂੰ ਕਿੰਨਾ ਸਸਤਾ ਹੋਇਆ ਸੋਨਾ, ਜਾਣੋ ਸੋਨਾ-ਚਾਂਦੀ ਦਾ ਤਾਜ਼ਾ ਰੇਟ
Embed widget