ਪੜਚੋਲ ਕਰੋ

11 ਸਾਲ ਦੀ ਬੱਚੀ ਨੇ ਕਿਹਾ - ਨਾਨਾ ਨਾਨੀ ਕਰਦੇ ਨੇ ਬੁਰੀ ਤਰ੍ਹਾਂ ਕੁੱਟਮਾਰ , ਗੁਆਂਢੀਆਂ ਨੇ ਕੀਤੀ ਪੁਲੀਸ ਨੂੰ ਸ਼ਿਕਾਇਤ

ਲੁਧਿਆਣਾ ਸ਼ਹੀਦ ਕਰਨੈਲ ਸਿੰਘ ਨਗਰ ਦੀ ਇੱਕ ਗਿਆਰਾਂ ਸਾਲ ਦੀ ਬੱਚੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਕਹਿ ਰਹੀ ਹੈ ਕਿ ਉਸ ਦੇ ਨਾਨਾ ਨਾਨੀ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਹਨ।

ਲੁਧਿਆਣਾ : ਲੁਧਿਆਣਾ ਸ਼ਹੀਦ ਕਰਨੈਲ ਸਿੰਘ ਨਗਰ ਦੀ ਇੱਕ ਗਿਆਰਾਂ ਸਾਲ ਦੀ ਬੱਚੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਕਹਿ ਰਹੀ ਹੈ ਕਿ ਉਸ ਦੇ ਨਾਨਾ ਨਾਨੀ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਹਨ। ਉਸ ਦੀ ਨਾਨੀ ਉਸ ਤੋਂ ਸਾਰੇ ਕੰਮ ਕਰਵਾਉਂਦੀ ਹੈ, ਇੱਥੋਂ ਤੱਕ ਕਿ ਉਸ ਦਾ ਨਾਨਾ ਸ਼ਰਾਬ ਪੀ ਕੇ ਰੋਜ਼ ਆਉਂਦਾ ਹੈ ਤੇ ਉਸ ਨੂੰ ਕੁੱਟਦਾ ਮਾਰਦਾ ਹੈ। ਬੱਚੀ ਆਪਣੇ ਮੂੰਹੋਂ ਦੱਸਦੀ ਹੈ ਕਿ ਉਸ ਦੇ ਮੂੰਹ 'ਚ ਕੱਪੜਾ ਪਾ ਕੇ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਜੋ ਕਿਸੇ ਨੂੰ ਕੁਝ ਪਤਾ ਹੀ ਨਾ ਚੱਲੇ। ਉਨ੍ਹਾਂ ਕਿਹਾ ਕਿ ਉਹ ਬਹੁਤ ਪਰੇਸ਼ਾਨ ਹੈ ,ਉੱਥੇ ਹੀ ਇਸ ਪੂਰੇ ਮਾਮਲੇ ਦੇ ਵਿੱਚ ਇਲਾਕੇ ਦੇ ਹੀ ਵਕੀਲ ਡੇਵਿਡ ਗਿੱਲ ਨੂੰ ਜਦੋਂ ਉਸ ਬੱਚੀ ਨੇ ਆਪਣੀ ਸਾਰੀ ਹੱਡ ਬੀਤੀ ਦੱਸੀ ਤਾਂ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਅਤੇ ਬਾਲ ਭਲਾਈ ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ। 
 
ਇਕ ਪਾਸੇ ਜਿੱਥੇ ਬੱਚੀ ਆਪਣੀ ਹੱਡਬੀਤੀ ਦੱਸ ਰਹੀ ਹੈ ,ਉੱਥੇ ਹੀ ਵਕੀਲ ਡੇਵਿਡ ਗਿੱਲ ਨੇ ਦੱਸਿਆ ਕਿ  ਬੱਚੀ ਸਾਡੇ ਗੁਆਂਢ ਵਿੱਚ ਹੀ ਕਿਰਾਏ ਦੇ ਮਕਾਨ 'ਤੇ ਰਹਿੰਦੀ ਹੈ। ਉਹ ਆਪਣੇ ਨਾਨਾ ਨਾਨੀ ਅਤੇ ਤਿੰਨ ਮਾਮੇ ਦੇ ਨਾਲ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਪਿਤਾ ਦਾ ਚੌਥਾ ਵਿਆਹ ਹੈ ,ਜਿਸ ਕਰਕੇ ਨਾਨਾ ਨਾਨੀ ਉਸ ਬੱਚੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਨੇ ਕਿਉਂਕਿ ਉਨ੍ਹਾਂ ਦੀ ਬੇਟੀ ਨਾਲ ਉਨ੍ਹਾਂ ਦੇ ਜਵਾਈ ਦੀ ਨਹੀਂ ਬਣਦੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਦੋਂ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਪੁਲੀਸ ਨੇ ਵੀ ਪਰਚਾ ਨਹੀਂ ਕੱਟਿਆ। ਉਨ੍ਹਾਂ ਕਿਹਾ ਕਿ ਸਾਰੇ ਮੁਹੱਲਾ ਵਾਸੀਆਂ ਨੇ ਇਕੱਠੇ ਹੋ ਕੇ ਬੱਚੀ ਨੂੰ ਬਚਾਉਣ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਬੱਚੀ ਮੇਰੀ ਬੇਟੀ ਦੇ ਨਾਲ ਹੀ ਪੂਰੀ ਰਾਤ ਰਹੀ ਅਤੇ ਉਹ ਆਪਣੇ ਨਾਨਾ ਨਾਨੀ ਨਾਲ ਨਹੀਂ ਰਹਿਣਾ ਚਾਹੁੰਦੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬੱਚੀ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਬੱਚੀ ਨੇ ਰੋ ਰੋ ਕੇ ਆਪਣੀ ਸਾਰੀ ਹੱਡ ਬੀਤੀ ਉਨ੍ਹਾਂ ਦੇ ਪਰਿਵਾਰ ਨਾਲ ਸਾਂਝੀ ਕੀਤੀ। 
 
ਉੱਧਰ ਦੂਜੇ ਪਾਸੇ ਮੌਕੇ 'ਤੇ ਪਹੁੰਚੇ ਥਾਣਾ ਦੁੱਗਰੀ ਦੀ ਤਫ਼ਤੀਸ਼ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਹੈਲਪਲਾਈਨ ਨੰਬਰ 'ਤੇ ਹੀ ਸਾਨੂੰ ਇਸ ਸਬੰਧੀ ਸ਼ਿਕਾਇਤ ਮਿਲੀ ਸੀ ,ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ।  ਬੱਚੀ ਨੂੰ ਨਾਲ ਲੈ ਗਏ ਅਤੇ ਸ਼ਿਕਾਇਤ ਕਰਨ ਵਾਲੇ ਵੀ ਨਾਲ ਹੀ ਆਏ ਸਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਾਰਵਾਈ ਪੁਲੀਸ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਹਾਲਾਂਕਿ ਬੱਚੀ ਇਹ ਦੱਸ ਜ਼ਰੂਰ ਰਹੀ ਹੈ ਕਿ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਪਰ ਬੱਚੀ ਦੇ ਸਰੀਰ 'ਤੇ ਕਿਸੇ ਤਰ੍ਹਾਂ ਦੀ ਕੁੱਟਮਾਰ ਦਾ ਨਿਸ਼ਾਨ ਨਹੀਂ ਹੈ। ਇਸ ਕਰਕੇ ਉਹ ਇਸ 'ਤੇ ਕਾਰਵਾਈ ਕਰ ਰਹੇ ਨੇ ਅਤੇ ਜਾਂਚ ਕਰ ਰਹੇ ਨੇ ,ਨਾਲ ਹੀ ਬਾਲ ਭਲਾਈ ਵਿਕਾਸ ਵਿਭਾਗ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ।   
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਮਣੀਪੁਰ 'ਚ ਹਿੰ*ਸਾ ਤੋਂ ਬਾਅਦ 2 ਜ਼ਿਲਿਆਂ 'ਚ ਕ*ਰਫਿਊ, 7 ਜ਼ਿਲਿਆਂ 'ਚ ਇੰਟਰਨੈੱਟ 'ਤੇ ਪਾਬੰਦੀ

ਸਪਨਾ ਚੌਧਰੀ ਦੂਜੀ ਵਾਰ ਬਣੀ ਮਾਂ, ਪੰਜਾਬੀ ਗਾਇਕ ਬੱਬੂ ਮਾਨ ਨੇ ਰੱਖਿਆ ਨਵਜੰਮੇ ਬੱਚੇ ਨਾਂਅ, ਦੇਖੋ ਤਸਵੀਰਾਂ

ਭਾਰਤ ਆਵੇਗੀ ਚੈਂਪੀਅਨ ਟਰਾਫ਼ੀ, ICC ਨੇ ਜਾਰੀ ਕੀਤਾ ਨਵਾਂ ਸ਼ਡਿਊਲ, ਪਾਕਿਸਤਾਨ ਦਾ ਕੱਟਿਆ ਗਿਆ ਪੱਤਾ !

Punjab News: ਫਾਜ਼ਿਲਕਾ ਤੋਂ ਫੜਿਆ ਗਿਆ ਬਾਬਾ ਸਿੱਦੀਕੀ ਕਤਲ ਕੇਸ ਦਾ ਭਗੌੜਾ, DGP ਨੇ ਕਿਹਾ- ਲਾਰੈਂਸ ਬਿਸ਼ਨਈ ਦਾ ਹੈ ਸਾਥੀ, ਪੇਸ਼ ਕੀਤੇ ਸਬੂਤ

ABP Premium

ਵੀਡੀਓਜ਼

Sukhbir Badal  ਦੇ ਅਸਤੀਫ਼ੇ ਤੋਂ ਬਾਅਦ ਬਾਗ਼ੀ ਧੜੇ ਦੀ ਵੱਡੀ ਮੰਗ | Abp SanjhaPension | ਪੈਨਸ਼ਨਰਾਂ ਲਈ ਸਰਕਾਰ ਦਾ ਵੱਡਾ ਫ਼ੈਸਲਾ, ਸਾਢੇ ਛੇ ਲੱਖ ਤੋਂ ਵੱਧ ਪੈਨਸ਼ਨਰਾ ਨੂੰ ਹੋਵੇਗਾ ਫ਼ਾਇਦਾ |Abp Sanjhaਗੁਰਦਾਸ ਮਾਨ ਨੇ ਪੱਟਿਆ ਮੇਰਾ ਘਰ : ਯੋਗਰਾਜ ਸਿੰਘ , ਮੇਰਾ ਕੋਈ ਦੋਸਤ ਨਹੀਂਮਾਸੀ ਬਣੀ ਨੀਰੂ ਬਾਜਵਾ , ਰੁਬੀਨਾ ਬਾਜਵਾ ਦੇ ਹੋਇਆ ਮੁੰਡਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਣੀਪੁਰ 'ਚ ਹਿੰ*ਸਾ ਤੋਂ ਬਾਅਦ 2 ਜ਼ਿਲਿਆਂ 'ਚ ਕ*ਰਫਿਊ, 7 ਜ਼ਿਲਿਆਂ 'ਚ ਇੰਟਰਨੈੱਟ 'ਤੇ ਪਾਬੰਦੀ
ਮਣੀਪੁਰ 'ਚ ਹਿੰ*ਸਾ ਤੋਂ ਬਾਅਦ 2 ਜ਼ਿਲਿਆਂ 'ਚ ਕ*ਰਫਿਊ, 7 ਜ਼ਿਲਿਆਂ 'ਚ ਇੰਟਰਨੈੱਟ 'ਤੇ ਪਾਬੰਦੀ
ਸਪਨਾ ਚੌਧਰੀ ਦੂਜੀ ਵਾਰ ਬਣੀ ਮਾਂ, ਪੰਜਾਬੀ ਗਾਇਕ ਬੱਬੂ ਮਾਨ ਨੇ ਰੱਖਿਆ ਨਵਜੰਮੇ ਬੱਚੇ ਨਾਂਅ, ਦੇਖੋ ਤਸਵੀਰਾਂ
ਸਪਨਾ ਚੌਧਰੀ ਦੂਜੀ ਵਾਰ ਬਣੀ ਮਾਂ, ਪੰਜਾਬੀ ਗਾਇਕ ਬੱਬੂ ਮਾਨ ਨੇ ਰੱਖਿਆ ਨਵਜੰਮੇ ਬੱਚੇ ਨਾਂਅ, ਦੇਖੋ ਤਸਵੀਰਾਂ
ਭਾਰਤ ਆਵੇਗੀ ਚੈਂਪੀਅਨ ਟਰਾਫ਼ੀ, ICC ਨੇ ਜਾਰੀ ਕੀਤਾ ਨਵਾਂ ਸ਼ਡਿਊਲ, ਪਾਕਿਸਤਾਨ ਦਾ ਕੱਟਿਆ ਗਿਆ ਪੱਤਾ !
ਭਾਰਤ ਆਵੇਗੀ ਚੈਂਪੀਅਨ ਟਰਾਫ਼ੀ, ICC ਨੇ ਜਾਰੀ ਕੀਤਾ ਨਵਾਂ ਸ਼ਡਿਊਲ, ਪਾਕਿਸਤਾਨ ਦਾ ਕੱਟਿਆ ਗਿਆ ਪੱਤਾ !
Punjab News: ਫਾਜ਼ਿਲਕਾ ਤੋਂ ਫੜਿਆ ਗਿਆ ਬਾਬਾ ਸਿੱਦੀਕੀ ਕਤਲ ਕੇਸ ਦਾ ਭਗੌੜਾ, DGP ਨੇ ਕਿਹਾ- ਲਾਰੈਂਸ ਬਿਸ਼ਨਈ ਦਾ ਹੈ ਸਾਥੀ, ਪੇਸ਼ ਕੀਤੇ ਸਬੂਤ
Punjab News: ਫਾਜ਼ਿਲਕਾ ਤੋਂ ਫੜਿਆ ਗਿਆ ਬਾਬਾ ਸਿੱਦੀਕੀ ਕਤਲ ਕੇਸ ਦਾ ਭਗੌੜਾ, DGP ਨੇ ਕਿਹਾ- ਲਾਰੈਂਸ ਬਿਸ਼ਨਈ ਦਾ ਹੈ ਸਾਥੀ, ਪੇਸ਼ ਕੀਤੇ ਸਬੂਤ
ਸੁਖਬੀਰ ਬਾਦਲ ਨੇ ਤਾਂ ਦੇ ਦਿੱਤਾ ਅਸਤੀਫ਼ਾ ਤਾਂ ਹੁਣ ਜਥੇਦਾਰ ਹਰਪ੍ਰੀਤ ਸਿੰਘ ਨੂੰ ਬਣਾ ਦਿਓ ਨਵਾਂ ਪ੍ਰਧਾਨ, ਵਲਟੋਹਾ ਨੇ ਮੁੜ ਸਾਧਿਆ ਨਿਸ਼ਾਨਾ

ਸਰਕਾਰਾਂ ਤੋਂ ਅੱਕੇ ਕਿਸਾਨਾਂ ਦਿੱਤੀ ਚੇਤਾਵਨੀ, ਕਿਹਾ-ਮੰਗਾਂ ਨਾ ਮੰਨੀਆਂ ਤਾਂ 26 ਨਵੰਬਰ ਤੋਂ ਸ਼ੁਰੂ ਕਰਾਂਗੇ ਮਰਨ ਵਰਤ, ਜਾਣੋ ਪੂਰਾ ਮਾਮਲਾ

ਮੁਹਾਲੀ 'ਚ ਏਅਰਪੋਰਟ ਰੋਡ 'ਤੇ ਖਾਲਿਸਤਾਨੀ ਨਾਅਰੇ, ਪਨੂੰ ਨੇ ਵੀਡੀਓ ਜਾਰੀ ਕਰਕੇ ਏਅਰਪੋਰਟ ਬੰਦ ਕਰਨ ਦੀ ਦਿੱਤੀ ਧਮਕੀ

ਅੱਜ ਮੀਡੀਆ ਦੇ ਰੂਬਰੂ ਹੋਣਗੇ ਕਿਸਾਨ, ਕਰ ਸਕਦੇ ਵੱਡਾ ਐਲਾਨ, ਭਾਜਪਾ 'ਤੇ ਲਾਏ ਗੰਭੀਰ ਦੋਸ਼

Embed widget