ਪੜਚੋਲ ਕਰੋ

Punjab News: ਅਰਮੇਨੀਆ ਦੀ ਜੇਲ੍ਹ 'ਚ ਬੰਦ 12 ਪੰਜਾਬੀ ਨੌਜਵਾਨ, ਏਜੰਟਾਂ ਦੀ ਠੱਗੀ ਦਾ ਹੋਏ ਸ਼ਿਕਾਰ, ਪਰਿਵਾਰ ਨੇ ਸੰਤ ਸੀਚੇਵਾਲ ਨੂੰ ਰਿਹਾਅ ਕਰਵਾਉਣ ਦੀ ਕੀਤੀ ਅਪੀਲ

Punjab News: ਪੰਜਾਬ ਦੇ 12 ਨੌਜਵਾਨ ਅਰਮੇਨੀਆ ਦੀ ਜੇਲ੍ਹ ਵਿੱਚ ਫਸੇ ਹੋਏ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਮਿਲ ਕੇ ਉਨ੍ਹਾਂ ਨੂੰ ਅਰਮੇਨੀਆ ਦੀ ਜੇਲ੍ਹ ਵਿੱਚੋਂ ਰਿਹਾਅ ਕਰਨ ਦੀ ਅਪੀਲ ਕੀਤੀ।

Punjab News: ਪੰਜਾਬ ਦੇ 12 ਨੌਜਵਾਨ ਅਰਮੇਨੀਆ ਦੀ ਜੇਲ੍ਹ ਵਿੱਚ ਫਸੇ ਹੋਏ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਮਿਲ ਕੇ ਉਨ੍ਹਾਂ ਨੂੰ ਅਰਮੇਨੀਆ ਦੀ ਜੇਲ੍ਹ ਵਿੱਚੋਂ ਰਿਹਾਅ ਕਰਨ ਦੀ ਅਪੀਲ ਕੀਤੀ। ਇਨ੍ਹਾਂ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਟਰੈਵਲ ਏਜੰਟਾਂ ਨੇ ਨਾ ਸਿਰਫ਼ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ, ਸਗੋਂ ਉਨ੍ਹਾਂ ਦੇ ਪੁੱਤਰਾਂ ਨੂੰ ਵੀ ਅਰਮੇਨੀਆ ਦੀ ਜੇਲ੍ਹ ਵਿੱਚ ਫਸਾ ਦਿੱਤਾ।

ਅਰਮੇਨੀਆ ਦੀ ਜੇਲ੍ਹ ਵਿੱਚ ਬੰਦ ਰਾਮ ਲਾਲ ਦੇ ਭਰਾ ਰੋਸ਼ਨ ਲਾਲ ਨੇ ਸੰਤ ਸੀਚੇਵਾਲ ਨੂੰ ਦੱਸਿਆ ਕਿ ਅਰਮੇਨੀਆ ਵਿੱਚ ਲਾਡੀ ਗਿੱਲ ਨਾਮਕ ਇੱਕ ਟਰੈਵਲ ਏਜੰਟ ਨੇ ਉੱਥੇ ਰਹਿੰਦੇ ਪੰਜਾਬੀ ਮੁੰਡਿਆਂ ਨੂੰ ਇਟਲੀ ਭੇਜਣ ਲਈ ਲੱਖਾਂ ਰੁਪਏ ਲਏ ਅਤੇ ਰਾਮ ਲਾਲ ਨੂੰ ਭੇਜਣ ਲਈ ਉਨ੍ਹਾਂ ਕੋਲੋਂ 9 ਲੱਖ ਰੁਪਏ  ਲਏ ਅਤੇ ਉਸਨੂੰ ਇਟਲੀ ਲੈ ਗਿਆ। ਪੰਜਾਬ ਤੋਂ ਅਰਮੇਨੀਆ ਤੱਕ ਪਹੁੰਚਾਉਣ ਵਾਲੇ ਏਜੰਟ ਨੇ 3.5 ਲੱਖ ਰੁਪਏ ਲਏ। 

ਰੋਸ਼ਨ ਲਾਲ ਨੇ ਦੱਸਿਆ ਕਿ ਆਰਮੇਨੀਆਈ ਫੌਜ ਨੇ ਉਸੇ ਦਿਨ 7 ਮੁੰਡੇ ਫੜੇ ਲਏ ਸਨ, ਜਿਨ੍ਹਾਂ ਵਿਚੋਂ 6 ਪੰਜਾਬੀ ਹਨ। ਪਰ ਇੱਕ ਹਰਿਆਣਾ ਵਿੱਚ ਰਹਿੰਦਾ ਹੈ, ਦੂਜਾ ਯੂਪੀ ਵਿੱਚ ਰਹਿੰਦਾ ਹੈ ਅਤੇ ਇੱਕ ਮੁੰਡਾ ਕੋਲਕਾਤਾ ਦਾ ਹੈ। ਰੋਸ਼ਨ ਲਾਲ ਨੇ ਦੱਸਿਆ ਕਿ ਉਸ ਦਾ ਭਰਾ ਦਸੰਬਰ 2023 ਵਿੱਚ ਅਰਮੇਨੀਆ ਗਿਆ ਸੀ ਪਰ ਲਾਡੀ ਗਿੱਲ ਨਾਂ ਦਾ ਟਰੈਵਲ ਏਜੰਟ ਉਸ ਦੇ ਭਰਾ ਰਾਮ ਲਾਲ ਅਤੇ ਮੁਨੀਰ ਨੂੰ 11 ਮਾਰਚ 2024 ਨੂੰ ਕੋਲਕਾਤਾ ਤੋਂ ਲੈ ਕੇ ਅਰਮੇਨੀਆ-ਜਾਰਜੀਆ ਸਰਹੱਦ ’ਤੇ ਪਹੁੰਚ ਗਿਆ।

ਪੰਜ ਮੁੰਡੇ ਪਹਿਲਾਂ ਹੀ ਲਾਡੀ ਗਿੱਲ ਉੱਥੇ ਲੈ ਕੇ ਆਇਆ ਸੀ। ਇਸੇ ਤਰ੍ਹਾਂ 7 ਮੁੰਡਿਆਂ ਨੂੰ ਕਿਹਾ ਗਿਆ ਕਿ ਉਨ੍ਹਾਂ ਨੂੰ ਜਾਰਜੀਆ ਵਿਚ ਛੋਟੀ ਸਰਹੱਦ ਪਾਰ ਕਰਨੀ ਪਵੇਗੀ। ਰੋਸ਼ਨ ਲਾਲ ਨੇ ਦੱਸਿਆ ਕਿ ਉਥੋਂ ਦੀ ਫੌਜ ਨੇ ਆਰਮੇਨੀਆ ਦੀ ਸਰਹੱਦ ਤੋਂ ਮਹਿਜ਼ ਇੱਕ ਕਿਲੋਮੀਟਰ ਪਹਿਲਾਂ 7 ਮੁੰਡਿਆਂ ਨੂੰ ਫੜ ਲਿਆ ਸੀ ਅਤੇ ਉਹ ਉਦੋਂ ਤੋਂ ਹੀ ਉਹ ਜੇਲ੍ਹ ਵਿੱਚ ਬੰਦ ਹਨ।

ਇਹ ਵੀ ਪੜ੍ਹੋ: Crime News: ਇਸ਼ਕ 'ਚ ਬੇਵਫਾ ਹੋਈ ਪਤਨੀ, 10 ਲੱਖ ਦੇ ਕੇ ਪਤੀ ਦਾ ਕਰਵਾਇਆ ਐਕਸੀਡੈਂਟ, ਫਿਰ ਗੋਲੀ ਮਰਵਾ ਕੇ ਕਰਵਾਇਆ ਕਤਲ

ਇਸੇ ਤਰ੍ਹਾਂ 20 ਸਾਲਾ ਗੁਰਜੰਟ ਸਿੰਘ ਜੋ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਸ ਦੇ ਭਰਾ ਨੇ ਦੱਸਿਆ ਕਿ ਗੁਰਜੰਟ ਸਿੰਘ 19 ਦਸੰਬਰ 2023 ਨੂੰ ਅਰਮੇਨੀਆ ਗਿਆ ਸੀ। ਮਲਕੀਤ ਸਿੰਘ ਨਾਂ ਦੇ ਏਜੰਟ ਨੇ ਸਾਢੇ ਚਾਰ ਲੱਖ ਰੁਪਏ ਲੈ ਕੇ ਅਰਮੇਨੀਆ ਵਿਚ ਚੰਗੀ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ ਸੀ। ਗੁਰਜੰਟ ਸਿੰਘ ਨੇ ਅਰਮੇਨੀਆ ਵਿੱਚ ਰਾਹੁਲ ਨਾਮ ਦਾ ਇੱਕ ਏਜੰਟ ਲੱਭ ਲਿਆ, ਜਿਸ ਨੇ ਸਾਢੇ ਤਿੰਨ ਲੱਖ ਵਿੱਚ ਪੁਰਤਗਾਲ ਪਹੁੰਚਾਉਣਾ ਸੀ, ਪਰ 5 ਅਪ੍ਰੈਲ 2024 ਨੂੰ ਜਾਰਜੀਅਨ ਸਰਹੱਦ ਪਾਰ ਕਰਦੇ ਸਮੇਂ ਫੜਿਆ ਗਿਆ। ਗੁਰਜੰਟ ਸਿੰਘ ਦੇ ਨਾਲ ਰਾਜਸਥਾਨ ਦਾ ਇੱਕ ਮੁੰਡਾ ਬਜਰੰਗ ਲਾਲ ਵੀ ਫੜਿਆ ਗਿਆ। ਸ਼ਾਹਕੋਟ ਦੇ ਪਿੰਡ ਸੰਗਤਪੁਰ ਤੋਂ ਅਰਮੇਨੀਆ ਗਿਆ 23 ਸਾਲਾ ਅਜੇ ਨਾਂ ਦਾ ਨੌਜਵਾਨ ਵੀ ਉਥੇ ਹੀ ਜੇਲ੍ਹ ਵਿੱਚ ਬੰਦ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਜੇ ਨੇ ਉਥੋਂ ਇਟਲੀ ਜਾਣਾ ਸੀ ਅਤੇ ਮਾਰਚ 2024 ਵਿੱਚ ਜਾਰਜੀਆ ਬਾਰਡਰ ਤੋਂ ਫੜਿਆ ਗਿਆ ਸੀ।

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਉਹ ਅਰਮੇਨੀਆ ਵਿੱਚ ਫਸੇ ਨੌਜਵਾਨਾਂ ਦੇ ਮਾਮਲੇ ਸਬੰਧੀ ਵਿਦੇਸ਼ ਮੰਤਰਾਲੇ ਦੇ ਸੰਪਰਕ ਵਿੱਚ ਹਨ ਅਤੇ ਅਰਮੀਨੀਆ ਸਥਿਤ ਭਾਰਤੀ ਦੂਤਾਵਾਸ ਨਾਲ ਵੀ ਸੰਪਰਕ ਕੀਤਾ ਗਿਆ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਟਰੈਵਲ ਏਜੰਟਾਂ ਦੇ ਝਾਂਸੇ ਵਿੱਚ ਨਾ ਆਉਣ। ਸਹੀ ਢੰਗ ਨਾਲ ਵਿਦੇਸ਼ ਜਾਣ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਠੱਗੀ ਮਾਰਨ ਵਾਲੇ ਟਰੈਵਲ ਏਜੰਟਾਂ ਖ਼ਿਲਾਫ਼ ਪੁਲਿਸ ਕੋਲ ਕੇਸ ਦਰਜ ਕੀਤਾ ਜਾਵੇ, ਤਾਂ ਜੋ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਫੜਿਆ ਜਾ ਸਕੇ।

ਇਹ ਵੀ ਪੜ੍ਹੋ: Ludhiana News: ਲੁਧਿਆਣਾ ਪੁਲਿਸ ਵੱਲੋਂ 24 ਘੰਟਿਆਂ ਦੇ ਅੰਦਰ ਬਦਮਾਸ਼ਾਂ ਵੱਲੋਂ ਖੋਹਿਆ ਈ-ਰਿਕਸ਼ਾ ਬਰਾਮਦ ਕਰ ਮਾਲਕ ਨੂੰ ਸੌਂਪਿਆ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Kangana Ranaut Slapped Case: ਕੁਲਵਿੰਦਰ ਕੌਰ ਕੋਲ ਮੁਆਫ਼ੀ ਨਾਂ ਦਾ ਕੋਈ ਸ਼ਬਦ ਹੀ ਨਹੀਂ...ਭਰਾ ਨੇ ਕਿਹਾ...ਮਾਫੀ-ਮੂਫੀ ਦਾ ਭੁਲੇਖਾ ਕੱਢ ਦਿਓ...
ਕੁਲਵਿੰਦਰ ਕੌਰ ਕੋਲ ਮੁਆਫ਼ੀ ਨਾਂ ਦਾ ਕੋਈ ਸ਼ਬਦ ਹੀ ਨਹੀਂ...ਭਰਾ ਨੇ ਕਿਹਾ...ਮਾਫੀ-ਮੂਫੀ ਦਾ ਭੁਲੇਖਾ ਕੱਢ ਦਿਓ...
Transfers: ਮੰਤਰੀ ਦੇ ਹੁਕਮ ਵੀ ਨਹੀਂ ਮੰਨੇ! ਅੱਧੀ ਰਾਤ ਨੂੰ ਕਰ ਦਿੱਤੇ ਸਰਕਾਰੀ ਸਕੂਲਾਂ ਦੇ 5 ਹਜ਼ਾਰ ਤੋਂ ਵੱਧ ਅਧਿਆਪਕਾਂ ਦੇ ਇਕੱਠੇ ਤਬਾਦਲੇ
Transfers: ਮੰਤਰੀ ਦੇ ਹੁਕਮ ਵੀ ਨਹੀਂ ਮੰਨੇ! ਅੱਧੀ ਰਾਤ ਨੂੰ ਕਰ ਦਿੱਤੇ ਸਰਕਾਰੀ ਸਕੂਲਾਂ ਦੇ 5 ਹਜ਼ਾਰ ਤੋਂ ਵੱਧ ਅਧਿਆਪਕਾਂ ਦੇ ਇਕੱਠੇ ਤਬਾਦਲੇ
Akali Dal Rebellion: ਅਕਾਲੀ ਦਲ ਨੂੰ ਤੋੜਨ ਲਈ ਭਾਜਪਾ ਨੇ ਤਿਆਰ ਕੀਤਾ ਬਾਗੀ ਧੜਾ, ਬੀਜੇਪੀ ਦੀ ਸਾਜ਼ਿਸ਼ ਦਾ ਹਿੱਸਾ 
Akali Dal Rebellion: ਅਕਾਲੀ ਦਲ ਨੂੰ ਤੋੜਨ ਲਈ ਭਾਜਪਾ ਨੇ ਤਿਆਰ ਕੀਤਾ ਬਾਗੀ ਧੜਾ, ਬੀਜੇਪੀ ਦੀ ਸਾਜ਼ਿਸ਼ ਦਾ ਹਿੱਸਾ 
Amarnath Yatra: ਅਮਰਨਾਥ ਯਾਤਰਾ ਲਈ ਪੰਜਾਬ ਪੁਲਿਸ ਐਕਟਿਵ; ਸਨਾਈਪਰ, SOG, ਕਮਾਂਡੋ, ਡਰੋਨ ਕੀਤੇ ਤਾਇਨਾਤ, ਦੇਖੋ ਹੋ ਕੀ ਕੀ ਤਿਆਰੀਆਂ 
Amarnath Yatra: ਅਮਰਨਾਥ ਯਾਤਰਾ ਲਈ ਪੰਜਾਬ ਪੁਲਿਸ ਐਕਟਿਵ; ਸਨਾਈਪਰ, SOG, ਕਮਾਂਡੋ, ਡਰੋਨ ਕੀਤੇ ਤਾਇਨਾਤ, ਦੇਖੋ ਹੋ ਕੀ ਕੀ ਤਿਆਰੀਆਂ 
Advertisement
ABP Premium

ਵੀਡੀਓਜ਼

Kulwinder Kaur| 'ਥੱਪੜ ਕੰਗਨਾ ਦੇ ਨਹੀਂ ਸਿਸਟਮ ਦੇ ਵੱਜਿਆ, ਮੁਆਫ਼ੀ ਦੀ ਉਮੀਦ ਨਾ ਰੱਖੋ'Partap Bajwa| ਬਾਜਵਾ ਦਾ ਦਾਅਵਾ, 'CM ਮਾਨ ਦੀ ਆਖਰੀ ਚੋਣ'Partap Bajwa| ਮੁੱਖ ਮੰਤਰੀ ਦੇ ਪਰਿਵਾਰ 'ਤੇ ਲੱਗੇ ਇਲਜ਼ਾਮਾਂ ਦੀ ਬਾਜਵਾ ਨੇ ਮੰਗੀ ਜਾਂਚBhagwant Mann| 'ਜਦੋਂ ਰਿੰਕੂ ਨੂੰ ਟਿਕਟ ਦੇਣ ਲੱਗੇ ਸ਼ੀਤਲ ਕਹਿੰਦਾ ਮੈਂ ਜ਼ਹਿਰ ਦੀ ਗੋਲੀ ਖਾਊਂ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kangana Ranaut Slapped Case: ਕੁਲਵਿੰਦਰ ਕੌਰ ਕੋਲ ਮੁਆਫ਼ੀ ਨਾਂ ਦਾ ਕੋਈ ਸ਼ਬਦ ਹੀ ਨਹੀਂ...ਭਰਾ ਨੇ ਕਿਹਾ...ਮਾਫੀ-ਮੂਫੀ ਦਾ ਭੁਲੇਖਾ ਕੱਢ ਦਿਓ...
ਕੁਲਵਿੰਦਰ ਕੌਰ ਕੋਲ ਮੁਆਫ਼ੀ ਨਾਂ ਦਾ ਕੋਈ ਸ਼ਬਦ ਹੀ ਨਹੀਂ...ਭਰਾ ਨੇ ਕਿਹਾ...ਮਾਫੀ-ਮੂਫੀ ਦਾ ਭੁਲੇਖਾ ਕੱਢ ਦਿਓ...
Transfers: ਮੰਤਰੀ ਦੇ ਹੁਕਮ ਵੀ ਨਹੀਂ ਮੰਨੇ! ਅੱਧੀ ਰਾਤ ਨੂੰ ਕਰ ਦਿੱਤੇ ਸਰਕਾਰੀ ਸਕੂਲਾਂ ਦੇ 5 ਹਜ਼ਾਰ ਤੋਂ ਵੱਧ ਅਧਿਆਪਕਾਂ ਦੇ ਇਕੱਠੇ ਤਬਾਦਲੇ
Transfers: ਮੰਤਰੀ ਦੇ ਹੁਕਮ ਵੀ ਨਹੀਂ ਮੰਨੇ! ਅੱਧੀ ਰਾਤ ਨੂੰ ਕਰ ਦਿੱਤੇ ਸਰਕਾਰੀ ਸਕੂਲਾਂ ਦੇ 5 ਹਜ਼ਾਰ ਤੋਂ ਵੱਧ ਅਧਿਆਪਕਾਂ ਦੇ ਇਕੱਠੇ ਤਬਾਦਲੇ
Akali Dal Rebellion: ਅਕਾਲੀ ਦਲ ਨੂੰ ਤੋੜਨ ਲਈ ਭਾਜਪਾ ਨੇ ਤਿਆਰ ਕੀਤਾ ਬਾਗੀ ਧੜਾ, ਬੀਜੇਪੀ ਦੀ ਸਾਜ਼ਿਸ਼ ਦਾ ਹਿੱਸਾ 
Akali Dal Rebellion: ਅਕਾਲੀ ਦਲ ਨੂੰ ਤੋੜਨ ਲਈ ਭਾਜਪਾ ਨੇ ਤਿਆਰ ਕੀਤਾ ਬਾਗੀ ਧੜਾ, ਬੀਜੇਪੀ ਦੀ ਸਾਜ਼ਿਸ਼ ਦਾ ਹਿੱਸਾ 
Amarnath Yatra: ਅਮਰਨਾਥ ਯਾਤਰਾ ਲਈ ਪੰਜਾਬ ਪੁਲਿਸ ਐਕਟਿਵ; ਸਨਾਈਪਰ, SOG, ਕਮਾਂਡੋ, ਡਰੋਨ ਕੀਤੇ ਤਾਇਨਾਤ, ਦੇਖੋ ਹੋ ਕੀ ਕੀ ਤਿਆਰੀਆਂ 
Amarnath Yatra: ਅਮਰਨਾਥ ਯਾਤਰਾ ਲਈ ਪੰਜਾਬ ਪੁਲਿਸ ਐਕਟਿਵ; ਸਨਾਈਪਰ, SOG, ਕਮਾਂਡੋ, ਡਰੋਨ ਕੀਤੇ ਤਾਇਨਾਤ, ਦੇਖੋ ਹੋ ਕੀ ਕੀ ਤਿਆਰੀਆਂ 
Cervical Cancer : ਕੈਂਸਰ ਦਾ ਕਹਿਰ! ਸਹੀ ਜਾਣਕਾਰੀ ਨਾ ਹੋਣ ਕਾਰਨ ਹਰ 7 ਮਿੰਟ 'ਚ ਇੱਕ ਔਰਤ ਦੀ ਮੌਤ, ਜਾਣੋ ਲਵੋ ਪੂਰੀ ਹਕੀਕਤ
Cervical Cancer : ਕੈਂਸਰ ਦਾ ਕਹਿਰ! ਸਹੀ ਜਾਣਕਾਰੀ ਨਾ ਹੋਣ ਕਾਰਨ ਹਰ 7 ਮਿੰਟ 'ਚ ਇੱਕ ਔਰਤ ਦੀ ਮੌਤ, ਜਾਣੋ ਲਵੋ ਪੂਰੀ ਹਕੀਕਤ
3-4 ਨਹੀਂ ਇਹ ਬੰਦਾ ਹੈ 550 ਬੱਚਿਆਂ ਦਾ ਪਿਤਾ, ਕਈ ਦੇਸ਼ਾਂ ਵਿੱਚ ਖਿੱਲਰੀਆਂ ਹਨ ਸੰਤਾਨਾਂ !
3-4 ਨਹੀਂ ਇਹ ਬੰਦਾ ਹੈ 550 ਬੱਚਿਆਂ ਦਾ ਪਿਤਾ, ਕਈ ਦੇਸ਼ਾਂ ਵਿੱਚ ਖਿੱਲਰੀਆਂ ਹਨ ਸੰਤਾਨਾਂ !
Airtel ਦਾ ਸਭ ਤੋਂ ਕਿਫਾਇਤੀ ਪਲਾਨ, ਇਕ ਵਾਰ ਕਰ ਲਿਆ ਤਾਂ ਪੂਰਾ ਸਾਲ ਡਾਟਾ-ਕਾਲਿੰਗ ਸਭ ਮੁਫ਼ਤ
Airtel ਦਾ ਸਭ ਤੋਂ ਕਿਫਾਇਤੀ ਪਲਾਨ, ਇਕ ਵਾਰ ਕਰ ਲਿਆ ਤਾਂ ਪੂਰਾ ਸਾਲ ਡਾਟਾ-ਕਾਲਿੰਗ ਸਭ ਮੁਫ਼ਤ
Gold Rate: ਸੋਨੇ ਦਾ ਡਿੱਗਿਆ ਭਾਅ, ਜਾਣੋ ਅੱਜ ਦੇ ਤਾਜ਼ਾ ਰੇਟ
Gold Rate: ਸੋਨੇ ਦਾ ਡਿੱਗਿਆ ਭਾਅ, ਜਾਣੋ ਅੱਜ ਦੇ ਤਾਜ਼ਾ ਰੇਟ
Embed widget