Lok Sabha Elections 2024: ਪੰਜਾਬ ਦੇ 14 ਵੱਡੇ ਉਮੀਦਵਾਰ ਜੋ ਆਪਣੇ ਆਪ ਨੂੰ ਹੀ ਨਹੀਂ ਦੇ ਸਕਦੇ ਵੋਟ, ਦੇਖੋ ਪੂਰੀ ਲਿਸਟ
Lok Sabha Elections 2024: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਈ ਦਿਨਾਂ ਤੋਂ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਵੋਟਰਾਂ ਨੂੰ ਲੁਭਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਪਰ ਕਈ ਵੱਡੇ ਚਿਹਰੇ ਵੋਟ ਨਹੀਂ ਪਾ ਸਕਣਗੇ।
Lok Sabha Elections 2024: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਈ ਦਿਨਾਂ ਤੋਂ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਵੋਟਰਾਂ ਨੂੰ ਲੁਭਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਪਰ ਕਈ ਵੱਡੇ ਚਿਹਰੇ ਵੋਟ ਨਹੀਂ ਪਾ ਸਕਣਗੇ। ਕਿਉਂਕਿ ਉਹ ਖੁਦ ਵੀ ਕਿਤੇ ਹੋਰ ਤੋਂ ਚੋਣ ਲੜ ਰਿਹਾ ਹੈ, ਜਦਕਿ ਉਸ ਦੀਆਂ ਵੋਟਾਂ ਦੂਜੇ ਹਲਕਿਆਂ ਵਿਚ ਪਈਆਂ ਹਨ।
13 ਹਲਕਿਆਂ ਵਿੱਚੋਂ 7 ਲੋਕ ਸਭਾ ਹਲਕੇ ਅਜਿਹੇ ਹਨ ਜਿੱਥੇ ਵੱਡੀਆਂ ਪਾਰਟੀਆਂ ਦੇ ਉਮੀਦਵਾਰ ਕਿਸੇ ਨਾ ਕਿਸੇ ਹਲਕੇ ਨਾਲ ਸਬੰਧਤ ਹਨ। ਕਾਂਗਰਸ ਅਤੇ ਅਕਾਲੀ ਦਲ ਬਾਦਲ ਦੇ 4-4, ਭਾਜਪਾ ਦੇ 3 ਅਤੇ ਆਮ ਆਦਮੀ ਪਾਰਟੀ ਦੇ 2 ਉਮੀਦਵਾਰ ਬਾਹਰੀ ਉਮੀਦਵਾਰ ਹਨ।
ਜੋ ਆਪਣੇ ਆਪ ਨੂੰ ਵੋਟ ਨਹੀਂ ਪਾ ਸਕਣਗੇ। ਅਕਾਲੀ ਦਲ (ਅ) ਦੇ ਪ੍ਰਧਾਨ ਅਤੇ ਸੰਗਰੂਰ ਹਲਕੇ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੀ ਬਾਹਰੀ ਹਨ ਅਤੇ ਆਪਣੇ ਲਈ ਵੋਟ ਨਹੀਂ ਪਾ ਸਕਣਗੇ। ਲੋਕ ਸਭਾ ਹਲਕਾ ਅੰਮ੍ਰਿਤਸਰ, ਬਠਿੰਡਾ, ਫ਼ਿਰੋਜ਼ਪੁਰ, ਹੁਸ਼ਿਆਰਪੁਰ, ਖਡੂਰ ਸਾਹਿਬ ਅਤੇ ਪਟਿਆਲਾ ਤੋਂ ਚਾਰ ਪ੍ਰਮੁੱਖ ਪਾਰਟੀਆਂ 'ਆਪ', ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਉਮੀਦਵਾਰ ਸਥਾਨਕ ਹਨ। ਆਨੰਦਪੁਰ, ਫਰੀਦਕੋਟ, ਫਤਿਹਗੜ੍ਹ, ਗੁਰਦਾਸਪੁਰ, ਜਲੰਧਰ, ਲੁਧਿਆਣਾ ਅਤੇ ਸੰਗਰੂਰ ਦੀਆਂ ਪ੍ਰਮੁੱਖ ਪਾਰਟੀਆਂ ਨੇ ਸਥਾਨਕ ਉਮੀਦਵਾਰਾਂ ਦੀ ਬਜਾਏ ਬਾਹਰੀ ਉਮੀਦਵਾਰਾਂ 'ਤੇ ਭਰੋਸਾ ਪ੍ਰਗਟਾਇਆ ਹੈ।
ਇਹ ਉਮੀਦਵਾਰ ਆਪਣੇ ਆਪ ਨੂੰ ਨਹੀਂ ਦੇ ਸਕਦੇ ਵੋਟ
ਭਾਜਪਾ ਦੇ ਸੁਭਾਸ਼ ਸ਼ਰਮਾ ਸ੍ਰੀ ਆਨੰਦਰ ਪੁਰ ਸਾਹਿਬ ਤੋਂ ਚੋਣ ਲੜ ਰਹੇ ਹਨ ਜਦਕਿ ਇਹਨਾਂ ਦਾ ਹਲਕਾ ਅੰਮ੍ਰਿਤਸਰ ਹੈ।
ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਸ੍ਰੀ ਆਨੰਦਰ ਪੁਰ ਸਾਹਿਬ ਤੋਂ ਚੋਣ ਲੜ ਰਹੇ ਹਨ ਜਦਕਿ ਇਹਨਾਂ ਦਾ ਹਲਕਾ ਪਟਿਆਲਾ ਹੈ। ਵਿਜੇਇੰਦਰ ਸਿੰਗਲਾ ਸ੍ਰੀ ਆਨੰਦਰ ਪੁਰ ਸਾਹਿਬ ਤੋਂ ਚੋਣ ਲੜ ਰਹੇ ਹਨ ਜਦਕਿ ਇਹਨਾਂ ਦਾ ਹਲਕਾ ਸੰਗਰੂਰ ਹੈ।
ਹੰਸਰਾਜ ਹੰਸ ਭਾਜਪਾ ਦੇ ਉਮੀਦਵਾਰ ਫਰੀਦਕੋਟ ਤੋਂ ਚੋਣ ਲੜ ਰਹੇ ਹਨ, ਇਹਨਾ ਦਾ ਜੱਦੀ ਹਲਕਾ ਜਲੰਧਰ ਹੈ।
ਕਰਮਜੀਤ ਅਨਮੋਲ ਆਪ ਦੇ ਉਮੀਦਵਾਰ ਹਨ ਜੋ ਫਰੀਦਕੋਟ ਤੋਂ ਚੋਣ ਮੈਦਾਨ ਵਿੱਚ ਹਨ ਇਹਨ ਮੋਹਾਲੀ ਦੇ ਵੋਟ ਹਨ।
ਗੁਰਪ੍ਰੀਤ ਸਿੰਘ ਜੀਪੀ ਨੂੰ ਆਪ ਨੇ ਫਤਿਹਗੜ੍ਹ ਸਹਿਬ ਤੋਂ ਚੋਣ ਮੈਦਾਨ 'ਚ ਉਤਾਰਿਆ ਇਹਨਾਂ ਦਾ ਹਲਕਾ ਮੋਹਾਲੀ ਹੈ।
ਵਿਕਰਮਜੀਤ ਸਿੰਘ ਨੂੰ ਅਕਾਲੀ ਦਲ ਨੇ ਫਤਿਹਗੜ੍ਹ ਸਹਿਬ ਤੋਂ ਚੋਣ ਮੈਦਾਨ 'ਚ ਉਤਾਰਿਆ ਇਹਨਾਂ ਦਾ ਹਲਕਾ ਲੁਧਿਆਣਾ ਹੈ।
ਅਕਾਲੀ ਦਲ ਦੇ ਦਲਜੀਤ ਸਿੰਘ ਚੀਮਾ ਗੁਰਦਾਸਪੁਰ ਤੋਂ ਚੋਣ ਲੜ ਰਹੇ ਹਨ ਜਦਕਿ ਇਹ ਆਨੰਦਪੁਰ ਸਾਹਿਬ ਦੇ ਵੋਟਰ ਹਨ।
ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਨੇ ਜਲੰਧਰ ਤੋਂ ਉਮੀਦਵਾਰ ਬਣਾਇਆ ਹੈ। ਇਹ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਹਨ।
ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਦੀ ਟਿਕਟ ਤੋਂ ਲੁਧਿਆਣਾ 'ਚ ਨਿੱਤਰੇ ਹਨ ਇਹਨਾਂ ਦਾ ਹਲਕਾ ਫਿਰੋਜ਼ਪੁਰ ਹੈ, ਇਹਨਾਂ ਦੀ ਵੋਟ ਫਿਰੋਜ਼ਪੁਰ 'ਚ ਹੈ।
ਰਵਨੀਤ ਸਿੰਘ ਬਿੱਟ ਨੂੰ ਭਾਜਪਾ ਨੇ ਲੁਧਿਆਣਾ ਤੋਂ ਉਮੀਦਵਾਰ ਬਣਾਇਆ ਜਦਕਿ ਇਹ ਵੋਟਰ ਸ੍ਰੀ ਫਤਿਹਗੜ੍ਹ ਸਾਹਿਬ ਦੇ ਹਨ।
ਸੁਖਪਾਲ ਸਿੰਘ ਖਹਿਰਾ ਕਾਂਗਰਸ ਦੀ ਟਿਕਟ ਤੋਂ ਸੰਗਰੂਰ 'ਚ ਨਿੱਤਰੇ ਹਨ, ਜਦਕਿ ਇਹਨਾਂ ਦਾ ਹਲਕਾ ਹੁਸ਼ਿਆਰਪੁਰ ਵਿੱਚ ਆਉਂਦਾ ਹੈ।
ਅਕਾਲੀ ਦਲ ਦੇ ਇਕਬਾਲ ਸਿੰਘ ਝੂੰਦਾਂ ਸੰਗਰੂਰ ਤੋਂ ਚੋਣ ਮੈਦਾਨ 'ਚ ਹਨ, ਜਦਕਿ ਇਹਨਾਂ ਦਾ ਹਲਕਾ ਸ੍ਰੀ ਫਤਿਹਗੜ੍ਹ ਹੈ।
ਸਿਮਰਨਜੀਤ ਸਿੰਘ ਮਾਨ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਹਨ ਇਹ ਸੰਗਰੂਰ ਤੋਂ ਚੋਣ ਲੜ ਰਹੇ ਹਨ ਤੇ ਇਹ ਵੋਟਰ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਹਨ।