ਲੁਧਿਆਣਾ ਦੇ ਸਿਵਲ ਹਸਪਤਾਲ 'ਚ ਗੁੰਡਾਗਰਦੀ ਦਾ ਨੰਗਾ ਨਾਚ, ਐਮਰਜੈਂਸੀ ਵਾਰਡ 'ਚ 15 ਸਾਲਾਂ ਲੜਕੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਲੁਧਿਆਣਾ ਦੇ ਸਿਵਲ ਹਸਪਤਾਲ 'ਚ ਬੀਤੀ ਦੇਰ ਰਾਤ ਗੁੰਦਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਹੈ। ਸ਼ਰੇਆਮ ਹਸਪਤਾਲ 'ਚ ਅੱਧਾ ਦਰਜਨ ਤੋਂ ਵੱਧ ਗੁੰਡਿਆਂ ਨੇ 15 ਸਾਲ ਦੇ ਲੜਕੇ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਹੈ।
ਲੁਧਿਆਣਾ : ਲੁਧਿਆਣਾ ਦੇ ਸਿਵਲ ਹਸਪਤਾਲ 'ਚ ਬੀਤੀ ਦੇਰ ਰਾਤ ਗੁੰਦਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਹੈ। ਸ਼ਰੇਆਮ ਹਸਪਤਾਲ 'ਚ ਅੱਧਾ ਦਰਜਨ ਤੋਂ ਵੱਧ ਗੁੰਡਿਆਂ ਨੇ 15 ਸਾਲ ਦੇ ਲੜਕੇ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਹੈ। ਇਥੋਂ ਤੱਕ ਕੇ ਮਰੀਜ਼ਾਂ 'ਤੇ ਵੀ ਹਮਲਾ ਕੀਤਾ। ਐਮਰਜੈਂਸੀ ਵਾਰਡ ਦੀ ਜੰਮ ਕੇ ਭਨਤੋੜ ਕੀਤੀ ਗਈ ਤੇ ਮਰੀਜ਼ਾਂ ਨੇ ਬਾਥਰੂਮ 'ਚ ਵੜ ਕੇ ਆਪਣੀ ਜਾਨ ਬਚਾਈ। ਇਥੋਂ ਤੱਕ ਕੇ ਹਸਪਤਾਲ ਬਾਹਰ ਸੁਰੱਖਿਆ 'ਚ ਤੈਨਾਤ ਮੁਲਾਜ਼ਮ ਨੇ ਵੀ ਭੱਜ ਕੇ ਆਪਣੀ ਜਾਨ ਬਚਾਈ। ਉਧਰ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਵੱਡੀ ਗੱਲ ਇਹ ਹੈ ਕਿ ਹਸਪਤਾਲ ਦੇ ਅੰਦਰ ਵੀ ਚੌਂਕੀ ਹੈ ਅਤੇ ਉਸ ਤੋਂ 100 ਮੀਟਰ ਦੂਰ ਸ਼ਰੇਆਮ ਕਤਲ ਕਰ ਦਿੱਤਾ ਗਿਆ ਪਰ ਪੁਲਿਸ ਸੁੱਤੀ ਰਹੀ।
ਮਾਮਲਾ ਈ.ਡਬਲਿਊ।ਐਸ ਦਾ ਦੱਸਿਆ ਜਾ ਰਿਹਾ ,ਜਿੱਥੇ 2 ਭਰਾ ਇਕ ਦੀ ਉਮਰ 15 ਸਾਲ ਤੇ ਦੂਜੇ ਦੀ ਉਮਰ 20 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਉਨ੍ਹਾਂ ਦੀ ਕਲੋਨੀ 'ਚ ਲੜਾਈ ਹੋਈ, ਜਿਸ ਤੋਂ ਬਾਅਦ ਜਦੋਂ ਇਕ ਭਰਾ ਮੈਡੀਕਲ ਕਰਵਉਣ ਅੰਦਰ ਚਲਾ ਗਿਆ ,ਜਦਕਿ ਦੂਜਾ ਭਰਾ ਬਾਹਰ ਖੜਾ ਸੀ ,ਜਿਸ 'ਤੇ ਹਥਿਆਰਬੰਦ ਗੁੰਡਿਆਂ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ,ਜਿਸ 'ਚ ਲੜਕੇ ਦੀ ਹਸਪਤਾਲ 'ਚ ਹੀ ਮੌਤ ਹੋ ਗਈ। ਮੁਲਜ਼ਮਾਂ ਨੇ ਹਸਪਤਾਲ ਦੀ ਭੰਨਤੋੜ ਕੀਤੀ ਹੈ।ਪ੍ਰਤਖਦਰਸ਼ੀਆਂ ਨੇ ਕਿਹਾ ਕਿ ਰਾਤ ਦੀ ਘਟਨਾ ਹੈ 7-8 ਨੌਜਵਾਨ ਨੇ ਹਮਲਾ ਕੀਤਾ।
ਉਧਰ ਦੂਜੇ ਪਾਸੇ ਲੁਧਿਆਣਾ ਸਿਵਿਲ ਹਸਪਤਾਲ ਦੀ ਐਸ.ਐੱਮ.ਓ ਨੇ ਕਿਹਾ ਕਿ ਪੁਲਿਸ ਨੂੰ ਜਦੋਂ ਕਾਲ ਕੀਤੀ ਓਦੋਂ ਆਈ ਜਦੋਂ ਤੱਕ ਸਾਰੀ ਵਾਰਦਾਤ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ ਵਾਧੂ ਫੋਰਸ ਦੀ ਮੰਗ ਕੀਤੀ ਸੀ ,ਹਸਪਤਾਲ ਸਟਾਫ ਬੁਰੀ ਤਰਾਂ ਡਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੋਈ ਸਟਾਫ ਮੈਂਬਰ ਰਾਤ ਦੀ ਡਿਊਟੀ ਕਰਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ। ਉਧਰ ਪੁਲਿਸ ਕਮਿਸ਼ਨਰ ਪਹਿਲਾਂ ਤਾਂ ਵੀ ਆਈ ਪੀ ਡਿਊਟੀ 'ਤੇ ਹੋਣ ਦਾ ਹਵਾਲਾ ਦੇ ਕੇ ਕੋਈ ਮੀਡੀਆ ਨਾਲ ਗੱਲ ਕਰਨ ਤੋਂ ਟਲਦੇ ਵਿਖਾਈ ਦਿੱਤੇ ਪਰ ਬਾਅਦ 'ਚ ਉਨ੍ਹਾਂ ਇਹ ਜਰੂਰ ਕਿਹਾ ਕੇ ਅਸੀਂ ਕਾਰਵਾਈ ਕਰ ਰਹੇ ਹਾਂ। ਸਿਵਿਲ ਹਸਪਤਾਲ ਨੇ ਸਾਡੇ ਤੋਂ ਸੁਰੱਖਿਆ ਦੀ ਪਹਿਲਾਂ ਤੋਂ ਹੀ ਮੰਗ ਕੀਤੀ ਸੀ, ਅਸੀਂ ਇਸ 'ਤੇ ਕੰਮ ਕਰ ਰਹੇ ਹਾਂ।