Drugs Overdose: '17 ਮਹੀਨੇ ਬਰਬਾਦ ਕੀਤੇ ਤੇ ਹੁਣ 1 ਸਾਲ ਹੋਰ ਮੰਗਿਆ...ਨਸ਼ੇ ਨਾਲ ਮਰਨ ਵਾਲਿਆਂ ਦੀ ਜ਼ਿੰਮੇਵਾਰੀ ਲਓ'
Sukhpal Khaira: ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਹੋਰ ਮੌਤ ਤੇ ਭਗਵੰਤ ਮਾਨ ਸੱਤਾ 'ਚ 17 ਮਹੀਨੇ ਬਰਬਾਦ ਕਰਨ ਤੋਂ ਬਾਅਦ ਡਰੱਗ ਮਾਫੀਆ ਖ਼ਿਲਾਫ਼ ਕਾਰਵਾਈ ਲਈ ਇੱਕ ਸਾਲ ਹੋਰ ਮੰਗ ਰਿਹਾ ਹੈ !
Punjab News: ਪੰਜਾਬ ਵਿੱਚ ਆਏ ਦਿਨ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਪੰਜਾਬ ਸਰਕਾਰ ਦੇ ਨਸ਼ਾ ਖ਼ਤਮ ਕਰਨ ਦੇ ਦਾਅਵੇ ਫੇਲ੍ਹ ਸਾਬਤ ਹੋ ਰਹੇ ਹਨ ਕਿਉਂਕਿ ਕੋਈ ਅਜਿਹਾ ਦਿਨ ਨਹੀਂ ਲੰਘਦਾ ਜਦੋਂ ਕਿਸੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਨਾ ਹੋਈ ਹੋਵੇ। ਸਰਕਾਰ ਦੇ ਦਾਅਵਿਆਂ ਤੇ ਵਾਅਦਿਆਂ ਤੋਂ ਅੱਕ ਕੇ ਲੋਕਾਂ ਵੱਲੋਂ ਖ਼ੁਦ ਹੀ ਕਈ ਪਿੰਡਾਂ ਵਿੱਚ ਨਸ਼ਾ ਵਿਰੋਧੀ ਕਮੇਟੀਆਂ ਬਣਾਈਆਂ ਗਈਆਂ ਹਨ। ਇਸ ਮੁੱਦੇ ਨੂੰ ਲੈ ਕੇ ਵਿਰੋਧੀ ਧਿਰ ਦੇ ਲੀਡਰ ਵੀ ਸਰਕਾਰ ਨੂੰ ਘੇਰਨ ਦੀ ਕੋਈ ਕਸਰ ਨਹੀਂ ਛੱਡ ਰਹੇ ਹਨ।
ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਕਿਹਾ,ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਹੋਰ ਮੌਤ ਤੇ ਭਗਵੰਤ ਮਾਨ ਸੱਤਾ 'ਚ 17 ਮਹੀਨੇ ਬਰਬਾਦ ਕਰਨ ਤੋਂ ਬਾਅਦ ਡਰੱਗ ਮਾਫੀਆ ਖ਼ਿਲਾਫ਼ ਕਾਰਵਾਈ ਲਈ ਇੱਕ ਸਾਲ ਹੋਰ ਮੰਗ ਰਿਹਾ ਹੈ ! ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਇੱਕ ਸਾਲ ਦੇ ਇਸ ਅਰਸੇ ਵਿੱਚ ਗੁਆਚਣ ਵਾਲੀਆਂ ਕੀਮਤੀ ਜਾਨਾਂ ਦੀ ਜ਼ਿੰਮੇਵਾਰੀ ਲਓਗੇ, ਕਿਉਂਕਿ ਸੱਤਾ ਦੇ 3 ਮਹੀਨਿਆਂ ਵਿੱਚ ਨਸ਼ਿਆਂ ਦੇ ਖ਼ਾਤਮੇ ਦਾ ਵਾਅਦਾ ਤੋੜਿਆ ਹੈ।
Yet another death of a youth due to overdose of drugs and @BhagwantMann is seeking one more year to act against drug mafia after wasting 17 months in power! Will @ArvindKejriwal & @BhagwantMann take responsibility for the precious lives that’ll be lost in this period of one year… pic.twitter.com/vdtHhpZWTU
— Sukhpal Singh Khaira (@SukhpalKhaira) August 22, 2023
ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਨਸ਼ੇ ਦੇ ਮੁੱਦੇ ਉੱਤੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਲ ਏ ਪੰਜਾਬ, ਕੁੱਝ ਇਹੋ ਜਿਹਾ ਹੈ ਬਦਲਾਵ। ਰਾਜਾ ਵੜਿੰਗ ਨੇ ਇਸ ਟਵੀਟ ਵਿੱਚ ਕਈ ਅਖ਼ਬਾਰਾਂ ਦੀਆਂ ਖ਼ਬਰਾਂ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮਰਨ ਵਾਲੇ ਨੌਜਵਾਨਾਂ ਦੀਆਂ ਖ਼ਬਰਾਂ ਹਨ।
ਹਾਲ ਏ ਪੰਜਾਬ
— Amarinder Singh Raja Warring (@RajaBrar_INC) August 22, 2023
ਕੁੱਝ ਇਹੋ ਜਿਹਾ ਹੈ ਬਦਲਾਵ .. pic.twitter.com/Q3bbhN4vJ4
ਇਹ ਵੀ ਪੜ੍ਹੋ: Farmers Protest: ਲੌਂਗੋਵਾਲ ਵਿੱਚ ਕਿਸਾਨਾਂ ਨੇ ਥਾਣੇ ਅੱਗੇ ਲਾ ਦਿੱਤਾ ਪੱਕਾ ਮੋਰਚਾ, ਦੂਜੀਆਂ ਯੂਨੀਅਨਾਂ ਨੂੰ ਵੀ ਦਿੱਤਾ ਸੱਦਾ, ਜਾਣੋ ਕੀ ਹੈ ਯੋਜਨਾ