Patiala News: ਤਹਿਸੀਲਦਾਰੀਆਂ ਲਈ 20-20 ਲੱਖ! ਛੋਟੇ ਮੋਬਾਈਲ ਡਿਵਾਈਸ ਨਾਲ਼ ਘੁਟਾਲਾ, ਚਾਰਜਸ਼ੀਟ ਦਾਇਰ
ਪਟਿਆਲਾ ਪੁਲਿਸ ਵੱਲੋਂ ਬੇਪਰਦ ਕੀਤੇ ਨਾਇਬ-ਤਹਿਸੀਲਦਾਰਾਂ ਦੀ ਭਰਤੀ ਘਪਲੇ ’ਚ ਗ੍ਰਿਫ਼ਤਾਰ ਕੀਤੇ ਗਏ ਦਰਜਨ ਭਰ ‘ਨਾਇਬ ਤਹਿਸੀਲਦਾਰਾਂ’ ਤੇ ਨਕਲ ਕਰਵਾਉਣ ਵਾਲੇ ਗਰੋਹ ਦੇ ਮੈਂਬਰਾਂ ਖ਼ਿਲਾਫ਼ ਥਾਣਾ ਕੋਤਵਾਲੀ ਪਟਿਆਲਾ...
Patiala News: ਪਟਿਆਲਾ ਪੁਲਿਸ ਵੱਲੋਂ ਬੇਪਰਦ ਕੀਤੇ ਨਾਇਬ-ਤਹਿਸੀਲਦਾਰਾਂ ਦੀ ਭਰਤੀ ਘਪਲੇ ’ਚ ਗ੍ਰਿਫ਼ਤਾਰ ਕੀਤੇ ਗਏ ਦਰਜਨ ਭਰ ‘ਨਾਇਬ ਤਹਿਸੀਲਦਾਰਾਂ’ ਤੇ ਨਕਲ ਕਰਵਾਉਣ ਵਾਲੇ ਗਰੋਹ ਦੇ ਮੈਂਬਰਾਂ ਖ਼ਿਲਾਫ਼ ਥਾਣਾ ਕੋਤਵਾਲੀ ਪਟਿਆਲਾ ਦੀ ਪੁਲਿਸ ਨੇ ਚੀਫ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ’ਚ ਚਾਰਜਸੀਟ ਦਾਇਰ ਕਰ ਦਿੱਤੀ ਹੈ।
ਹਾਸਲ ਜਾਣਕਾਰੀ ਮੁਤਾਬਕ 20 ਤੋਂ 22 ਲੱਖ ਰੁਪਏ ’ਚ ਕੀਤੇ ਕਥਿਤ ਸੌਦੇ ਤਹਿਤ ਨਕਲ ਕਰਨ ਤੇ ਕਰਵਾਉਣ ਵਾਲ਼ੇ ਇਨ੍ਹਾਂ ਮੁਲ਼ਜ਼ਮਾਂ ਵਿੱਚ ਨਵਰਾਜ ਚੌਧਰੀ, ਜਤਿੰਦਰ ਸਿੰਘ, ਗੁਰਪ੍ਰੀਤ ਸਿੰਘ, ਵਰਿੰਦਰ ਕੁਮਾਰ, ਸੋਨੂ ਕੁਮਾਰ, ਲਵਪ੍ਰੀਤ ਸਿੰਘ, ਬਰਿੰਦਰਪਾਲ ਸਿੰਘ, ਬਲਦੀਪ ਸਿੰਘ, ਮਨਮੋਹਨ ਸਿੰਘ, ਸਰਿੰਦਰ ਸਿੰਘ ਤੇ ਓਂਕਾਰ ਗੁਪਤਾ ਸਣੇ ਇੱਕ ਮਹਿਲਾ ਵੀ ਸ਼ਾਮਲ ਹੈ।
ਦੱਸ ਦਈਏ ਕਿ ਨਾਇਬ ਤਹਿਸੀਲਦਾਰਾਂ ਦੀਆਂ 78 ਅਸਾਮੀਆਂ ਲਈ 22 ਮਈ 2022 ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਲਿਖਤੀ ਇਮਤਿਹਾਨ ਲਿਆ ਗਿਆ ਸੀ ਪਰ 8 ਸਤੰਬਰ 2022 ਨੂੰ ਨਤੀਜਾ ਆਉਂਦਿਆਂ ਹੀ ਇਸ ਵਿਚ ਗੜਬੜੀਆਂ ਦਾ ਰੌਲ਼ਾ ਪੈ ਗਿਆ। ਖ਼ਾਸ ਕਰਕੇ ਕਾਂਗਰਸੀ ਨੇਤਾ ਸੁਖਪਾਲ ਖਹਿਰਾ ਤੇ ਅਕਾਲੀ ਨੇਤਾ ਬਿਕਰਮ ਮਜੀਠੀਆ ਨੇ ਸਵਾਲ ਖੜ੍ਹੇ ਕੀਤੇ ਸਨ।
ਇਸ ਮਗਰੋਂ ਪਟਿਆਲਾ ਦੇ ਆਈਜੀ ਮੁਖਵਿੰਦਰ ਛੀਨਾ ਦੀ ਅਗਵਾਈ ਹੇਠ ਕੀਤੀ ਮੁੱਢਲੀ ਪੜਤਾਲ ਦੌਰਾਨ ਪਤਾ ਲੱਗਾ ਕਿ ਇੱਕ ਗਰੋਹ ਵੱਲੋਂ ਪ੍ਰਤੀ ਉਮੀਦਵਾਰ ਵੀਹ ਤੋਂ ਬਾਈ ਲੱਖ ਰੁਪਏ ਲੈ ਕੇ ਨਕਲ ਕਰਵਾਈ ਗਈ ਹੈ। ਗਰੋਹ ਨੇ ਕੁਝ ਬੰਦੇ ਉਮੀਦਵਾਰ ਬਣਾ ਕੇ ਅੰਦਰ ਭੇਜੇ। ਉਨ੍ਹਾਂ ਨੇ ਵਾਇਰਲੈਸ ਕੈਮਰੇ ਜ਼ਰੀਏ ਪ੍ਰਸ਼ਨ ਪੱਤਰਾਂ ਦੀ ਫੋਟੋ ਕਰ ਕੇ ਛੋਟੇ ਆਕਾਰ ਦੇ ਮੋਬਾਈਲ ਡਿਵਾਈਸ ਨਾਲ਼ ਬਾਹਰ ਭੇਜੇ। ਬਾਹਰ ਬੈਠੇ ਗਰੋਹ ਦੇ ਮੈਂਬਰਾਂ ਨੇ ਬੋਲ-ਬੋਲ ਕੇ ਉੱਤਰ ਲਿਖਵਾਏ। ਅੰਦਰ ਉਮੀਦਵਾਰਾਂ ਵੱਲੋਂ ਬਲੂਟੁੱਥ ਈਅਰ ਬਡਜ਼ ਵਰਤੇ ਗਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ
Lowest Score In Cricket : 6 ਦੌੜਾਂ 'ਤੇ ਆਲ ਆਊਟ ਹੋ ਗਈ ਟੀਮ, ਕ੍ਰਿਕਟ ਦੇ ਮੈਦਾਨ 'ਚ ਬਣਿਆ ਅਜੀਬ ਰਿਕਾਰਡ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ