ਪੜਚੋਲ ਕਰੋ

ਲੋਕ ਸਭਾ ਦਾ ਚੋਣ ਮੰਚ ਤਿਆਰ, ਕਿਰਦਾਰ ਤੈਅ, ਹੁਣ 19 ਮਈ ਦੀ ਉਡੀਕ

ਪੰਜਾਬ ਵਿੱਚ ਲੋਕ ਸਭਾ ਦਾ ਚੋਣ ਮੰਚ ਤਿਆਰ ਹੈ। ਚੋਣ ਕਮਿਸ਼ਨ ਵੱਲੋਂ ਕਿਰਦਾਰ ਵੀ ਤੈਅ ਕਰ ਦਿੱਤੇ ਹਨ ਤੇ ਹੁਣ 19 ਮਈ ਦੀ ਉਡੀਕ ਹੈ। ਨਾਮਜ਼ਦਗੀਆਂ ਦੀ ਸਾਰੀ ਪ੍ਰਕ੍ਰਿਆ ਮੁਕੰਮਲ ਹੋਣ ਮਗਰੋਂ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚ 200 ਦੇ ਕਰੀਬ ਉਮੀਦਵਾਰ ਚੋਣ ਮੈਦਾਨ 'ਚ ਹਨ। ਬੇਸ਼ੱਕ ਇਸ ਵਾਰ ਕਈ ਪਾਰਟੀਆਂ ਆਪਣੀ ਕਿਸਮਤ ਅਜ਼ਮਾ ਰਹੀਆਂ ਹਨ ਪਰ ਮੁੱਖ ਤਿੰਨ-ਚਾਰ ਸੀਟਾਂ ਨੂੰ ਛੱਡ ਮੁੱਖ ਮੁਕਾਬਲਾ ਅਕਾਲੀ ਦਲ-ਬੀਜੇਪੀ ਗੱਠਜੋੜ ਤੇ ਕਾਂਗਰਸ ਵਿਚਾਲੇ ਹੀ ਹੈ।

ਚੰਡੀਗੜ੍ਹ: ਪੰਜਾਬ ਵਿੱਚ ਲੋਕ ਸਭਾ ਦਾ ਚੋਣ ਮੰਚ ਤਿਆਰ ਹੈ। ਚੋਣ ਕਮਿਸ਼ਨ ਵੱਲੋਂ ਕਿਰਦਾਰ ਵੀ ਤੈਅ ਕਰ ਦਿੱਤੇ ਹਨ ਤੇ ਹੁਣ 19 ਮਈ ਦੀ ਉਡੀਕ ਹੈ। ਨਾਮਜ਼ਦਗੀਆਂ ਦੀ ਸਾਰੀ ਪ੍ਰਕ੍ਰਿਆ ਮੁਕੰਮਲ ਹੋਣ ਮਗਰੋਂ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚ 200 ਦੇ ਕਰੀਬ ਉਮੀਦਵਾਰ ਚੋਣ ਮੈਦਾਨ 'ਚ ਹਨ। ਬੇਸ਼ੱਕ ਇਸ ਵਾਰ ਕਈ ਪਾਰਟੀਆਂ ਆਪਣੀ ਕਿਸਮਤ ਅਜ਼ਮਾ ਰਹੀਆਂ ਹਨ ਪਰ ਮੁੱਖ ਤਿੰਨ-ਚਾਰ ਸੀਟਾਂ ਨੂੰ ਛੱਡ ਮੁੱਖ ਮੁਕਾਬਲਾ ਅਕਾਲੀ ਦਲ-ਬੀਜੇਪੀ ਗੱਠਜੋੜ ਤੇ ਕਾਂਗਰਸ ਵਿਚਾਲੇ ਹੀ ਹੈ। ਇਸ ਵਾਰ ਕਾਂਗਰਸ ਨੇ 13, ਸ਼੍ਰੋਮਣੀ ਅਕਾਲੀ ਦਲ ਨੇ 10, ਭਾਰਤੀ ਜਨਤਾ ਪਾਰਟੀ ਨੇ ਤਿੰਨ ਤੇ ਪੰਜਾਬ ਜਮਹੂਰੀ ਗੱਠਜੋੜ ਨੇ ਵੀ 13 ਹਲਕਿਆਂ ਤੋਂ ਹੀ ਉਮੀਦਵਾਰ ਖੜ੍ਹੇ ਕੀਤੇ ਹਨ। ਪੰਜਾਬ ਜਮਹੂਰੀ ਗੱਠਜੋੜ ਵਿੱਚ ਪੰਜਾਬ ਏਕਤਾ ਪਾਰਟੀ, ਲੋਕ ਇਨਸਾਫ਼ ਪਾਰਟੀ, ਬਹੁਜਨ ਸਮਾਜ ਪਾਰਟੀ, ਸੀਪੀਆਈ ਤੇ ਹੋਰ ਧੜੇ ਸ਼ਾਮਲ ਹਨ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਵੀ 13 ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਅਕਾਲੀ ਦਲ (ਅੰਮ੍ਰਿਤਸਰ) ਨੇ ਵੀ ਕੁਝ ਹਲਕਿਆਂ ਤੋਂ ਉਮੀਦਵਾਰ ਖੜ੍ਹੇ ਕੀਤੇ ਹਨ। ਇਸ ਵਾਰ ਕਈ ਵੱਡੀਆਂ ਹਸਤੀਆਂ ਚੋਣ ਮੈਦਾਨ ਵਿੱਚ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਫਿਲਮੀ ਅਦਾਕਾਰ ਸਨੀ ਦਿਓਲ, ਸਾਬਕਾ ਕੇਂਦਰੀ ਮੰਤਰੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਹਰਦੀਪ ਸਿੰਘ ਪੁਰੀ, ਭਗਵੰਤ ਸਿੰਘ ਮਾਨ, ਸੁਖਪਾਲ ਸਿੰਘ ਖਹਿਰਾ, ਧਰਮਵੀਰ ਗਾਂਧੀ ਚੋਣ ਮੈਦਾਨ ਵਿੱਚ ਡਟੇ ਹੋਏ ਹਨ। ਇਸ ਤੋਂ ਇਲਾਵਾ ਖਡੂਰ ਸਹਿਬ ਤੋਂ ਬੀਬੀ ਪਰਮਜੀਤ ਕੌਰ ਖਾਲੜਾ, ਬੀਬੀ ਜਗੀਰ ਕੌਰ, ਫਤਹਿਗੜ੍ਹ ਸਾਹਿਬ ਤੋਂ ਦਰਬਾਰਾ ਸਿੰਘ ਗੁਰੂ, ਡਾ. ਅਮਰ ਸਿੰਘ ਤੇ ਹੁਸ਼ਿਆਪੁਰ ਤੋਂ ਸੋਮ ਪ੍ਰਕਾਸ਼ 'ਤੇ ਵੀ ਸਭ ਦੀਆਂ ਨਜ਼ਰਾਂ ਹਨ। ਪੰਜਾਬ ਦੇ ਜ਼ਿਆਦਾਤਰ ਹਲਕਿਆਂ ’ਤੇ ਭਾਵੇਂ ਕਾਂਗਰਸ ਦੇ ਉਮੀਦਵਾਰਾਂ ਦਾ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰਾਂ ਨਾਲ ਹੀ ਮੁਕਾਬਲਾ ਹੋਣਾ ਹੈ ਪਰ ਚਾਰ ਸੰਸਦੀ ਹਲਕਿਆਂ ਤੋਂ ਤਿਕੋਣੀ ਟੱਕਰ ਦੇ ਆਸਾਰ ਬਣਦੇ ਜਾ ਰਹੇ ਹਨ। ਇਨ੍ਹਾਂ ਹਲਕਿਆਂ ਵਿੱਚ ਖਡੂਰ ਸਾਹਿਬ, ਸੰਗਰੂਰ, ਲੁਧਿਆਣਾ ਤੇ ਪਟਿਆਲਾ ਸ਼ਾਮਲ ਹਨ। ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਭਗਵੰਤ ਸਿੰਘ ਮਾਨ, ਖਡੂਰ ਸਾਹਿਬ ਤੋਂ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਦਿਆਂ ਆਪਣੀ ਜਾਨ ਦੇਣ ਵਾਲੇ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ, ਲੁਧਿਆਣ ਤੋਂ ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ, ਪਟਿਆਲਾ ਤੋਂ ਧਰਮਵੀਰ ਗਾਂਧੀ ਵੱਲੋਂ ਰਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਸਖ਼ਤ ਟੱਕਰ ਦਿੱਤੀ ਜਾ ਰਹੀ ਹੈ। ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਤੋਂ ਬਾਅਦ ਸੂਬੇ ਦੀਆਂ ਸਿਆਸੀ ਧਿਰਾਂ ਦਰਮਿਆਨ ਪਹਿਲਾ ਵੱਕਾਰੀ ਚੋਣ ਮੁਕਾਬਲਾ ਹੋਣ ਜਾ ਰਿਹਾ ਹੈ। ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੂੰ ਵੱਡੀ ਨਮੋਸ਼ੀ ਮਿਲੀ ਸੀ ਤੇ ਪਾਰਟੀ ਨੂੰ 15 ਸੀਟਾਂ ਨਾਲ ਹੀ ਗੁਜ਼ਾਰਾ ਕਰਨਾ ਪਿਆ ਸੀ। ਆਮ ਆਦਮੀ ਪਾਰਟੀ ਜੋ ਵਿਰੋਧੀ ਧਿਰ ਦੀ ਭੂਮਿਕਾ ਨਿਭਾਅ ਰਹੀ ਹੈ, ਇਸ ਸਮੇਂ ਪੂਰੀ ਤਰ੍ਹਾਂ ਖਿੰਡੀ ਪਈ ਹੈ ਤੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਵੀ ਸੂਬੇ ਦੇ ਲੋਕ ਖੁਸ਼ ਦਿਖਾਈ ਨਹੀਂ ਦੇ ਰਹੇ। ਅਜਿਹੇ ਮਾਹੌਲ ਵਿੱਚ ਸਾਰੀਆਂ ਹੀ ਧਿਰਾਂ ਲਈ ਲੜਾਈ ਬੜੀ ਔਖੀ ਬਣੀ ਹੋਈ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Kangana Controversy:'ਪੰਜਾਬੀਆਂ' ਨੂੰ ਨਸ਼ੇੜੀ ਕਹਿਣ 'ਤੇ ਭੜਕੀ AAP, ਕਿਹਾ- ਇਹ ਤਾਂ ਆਪ ਐਵੇਂ ਲਗਦੀ ਜਿਵੇਂ ਨਸ਼ੇ 'ਚ ਟੁੰਨ ਰਹਿੰਦੀ ਹੋਵੇ, ਦੇਖੋ ਵੀਡੀਓ
Kangana Controversy:'ਪੰਜਾਬੀਆਂ' ਨੂੰ ਨਸ਼ੇੜੀ ਕਹਿਣ 'ਤੇ ਭੜਕੀ AAP, ਕਿਹਾ- ਇਹ ਤਾਂ ਆਪ ਐਵੇਂ ਲਗਦੀ ਜਿਵੇਂ ਨਸ਼ੇ 'ਚ ਟੁੰਨ ਰਹਿੰਦੀ ਹੋਵੇ, ਦੇਖੋ ਵੀਡੀਓ
Ram Rahim: ਹਰਿਆਣਾ 'ਚ ਵੋਟਿੰਗ ਤੋਂ ਪਹਿਲਾਂ ਰਾਮ ਰਹੀਮ ਦਾ ਵੱਡਾ ਐਕਸ਼ਨ, ਸਾਰੇ ਬਲਾਕਾਂ ਨੂੰ ਪਹੁੰਚਾਏ ਸੁਨੇਹੇ...ਸ਼ਾਮ ਨੂੰ ਤਿਆਰ ਹੋ ਜਾਓ
ਹਰਿਆਣਾ 'ਚ ਵੋਟਿੰਗ ਤੋਂ ਪਹਿਲਾਂ ਰਾਮ ਰਹੀਮ ਦਾ ਵੱਡਾ ਐਕਸ਼ਨ, ਸਾਰੇ ਬਲਾਕਾਂ ਨੂੰ ਪਹੁੰਚਾਏ ਸੁਨੇਹੇ...ਸ਼ਾਮ ਨੂੰ ਤਿਆਰ ਹੋ ਜਾਓ
Babbu Maan: ਬੱਬੂ ਮਾਨ ਦੀ ਇਸ ਹਰਕਤ 'ਤੇ ਅਕਸਰ ਭੜਕ ਜਾਂਦੇ ਸੀ ਪਿਤਾ, ਗਾਇਕ ਨੇ ਕੀਤਾ ਹੈਰਾਨੀਜਨਕ ਖੁਲਾਸਾ
Babbu Maan: ਬੱਬੂ ਮਾਨ ਦੀ ਇਸ ਹਰਕਤ 'ਤੇ ਅਕਸਰ ਭੜਕ ਜਾਂਦੇ ਸੀ ਪਿਤਾ, ਗਾਇਕ ਨੇ ਕੀਤਾ ਹੈਰਾਨੀਜਨਕ ਖੁਲਾਸਾ
Punjab Police: ਜੱਜ ਦੀ ਸੁਰੱਖਿਆ ਚੋਂ ਪੰਜਾਬ ਪੁਲਿਸ ਹਟਾਏ ਜਾਣ ਦਾ ਮਾਮਲਾ, ਮਾਨ ਸਰਕਾਰ ਦਾ HC 'ਚ 'ਤਰਲਾ', ਵਾਪਸ ਲਿਆ ਜਾਵੇਗਾ ਫ਼ੈਸਲਾ, ਪੁਲਿਸ ਦਾ ਅਕਸ ਹੋਵੇਗਾ ਖ਼ਰਾਬ
Punjab Police: ਜੱਜ ਦੀ ਸੁਰੱਖਿਆ ਚੋਂ ਪੰਜਾਬ ਪੁਲਿਸ ਹਟਾਏ ਜਾਣ ਦਾ ਮਾਮਲਾ, ਮਾਨ ਸਰਕਾਰ ਦਾ HC 'ਚ 'ਤਰਲਾ', ਵਾਪਸ ਲਿਆ ਜਾਵੇਗਾ ਫ਼ੈਸਲਾ, ਪੁਲਿਸ ਦਾ ਅਕਸ ਹੋਵੇਗਾ ਖ਼ਰਾਬ
Advertisement
ABP Premium

ਵੀਡੀਓਜ਼

ਕੰਗਣਾ ਦੀਆਂ ਫਿਲਮਾਂ ਨਹੀਂ ਚੱਲ ਰਹੀਆਂ ਇਸ ਲਈ ਅਜਿਹੇ ਬਿਆਨ ਦਿੰਦੀ700 ਰੁਪਏ ਪ੍ਰਤੀ ਕੁੰਅਟਲ ਝੋਨਾ ਵਿਕ ਰਿਹਾ, ਮੰਡੀ ਬੋਰਡ ਦੇ ਅਫਸਰ ਮਿਲੇ ਹੋਏ...ਬਰਨਾਲਾ 'ਚ ਦੋ ਗੁਟ ਭਿੜੇ, ਚੱਲੀਆਂ ਗੋਲੀਆਂਵਿਸ਼ਵ ਪ੍ਰਸਿੱਧ ਲੰਗੂਰ ਮੇਲੇ ਦੀ ਹੋਈ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kangana Controversy:'ਪੰਜਾਬੀਆਂ' ਨੂੰ ਨਸ਼ੇੜੀ ਕਹਿਣ 'ਤੇ ਭੜਕੀ AAP, ਕਿਹਾ- ਇਹ ਤਾਂ ਆਪ ਐਵੇਂ ਲਗਦੀ ਜਿਵੇਂ ਨਸ਼ੇ 'ਚ ਟੁੰਨ ਰਹਿੰਦੀ ਹੋਵੇ, ਦੇਖੋ ਵੀਡੀਓ
Kangana Controversy:'ਪੰਜਾਬੀਆਂ' ਨੂੰ ਨਸ਼ੇੜੀ ਕਹਿਣ 'ਤੇ ਭੜਕੀ AAP, ਕਿਹਾ- ਇਹ ਤਾਂ ਆਪ ਐਵੇਂ ਲਗਦੀ ਜਿਵੇਂ ਨਸ਼ੇ 'ਚ ਟੁੰਨ ਰਹਿੰਦੀ ਹੋਵੇ, ਦੇਖੋ ਵੀਡੀਓ
Ram Rahim: ਹਰਿਆਣਾ 'ਚ ਵੋਟਿੰਗ ਤੋਂ ਪਹਿਲਾਂ ਰਾਮ ਰਹੀਮ ਦਾ ਵੱਡਾ ਐਕਸ਼ਨ, ਸਾਰੇ ਬਲਾਕਾਂ ਨੂੰ ਪਹੁੰਚਾਏ ਸੁਨੇਹੇ...ਸ਼ਾਮ ਨੂੰ ਤਿਆਰ ਹੋ ਜਾਓ
ਹਰਿਆਣਾ 'ਚ ਵੋਟਿੰਗ ਤੋਂ ਪਹਿਲਾਂ ਰਾਮ ਰਹੀਮ ਦਾ ਵੱਡਾ ਐਕਸ਼ਨ, ਸਾਰੇ ਬਲਾਕਾਂ ਨੂੰ ਪਹੁੰਚਾਏ ਸੁਨੇਹੇ...ਸ਼ਾਮ ਨੂੰ ਤਿਆਰ ਹੋ ਜਾਓ
Babbu Maan: ਬੱਬੂ ਮਾਨ ਦੀ ਇਸ ਹਰਕਤ 'ਤੇ ਅਕਸਰ ਭੜਕ ਜਾਂਦੇ ਸੀ ਪਿਤਾ, ਗਾਇਕ ਨੇ ਕੀਤਾ ਹੈਰਾਨੀਜਨਕ ਖੁਲਾਸਾ
Babbu Maan: ਬੱਬੂ ਮਾਨ ਦੀ ਇਸ ਹਰਕਤ 'ਤੇ ਅਕਸਰ ਭੜਕ ਜਾਂਦੇ ਸੀ ਪਿਤਾ, ਗਾਇਕ ਨੇ ਕੀਤਾ ਹੈਰਾਨੀਜਨਕ ਖੁਲਾਸਾ
Punjab Police: ਜੱਜ ਦੀ ਸੁਰੱਖਿਆ ਚੋਂ ਪੰਜਾਬ ਪੁਲਿਸ ਹਟਾਏ ਜਾਣ ਦਾ ਮਾਮਲਾ, ਮਾਨ ਸਰਕਾਰ ਦਾ HC 'ਚ 'ਤਰਲਾ', ਵਾਪਸ ਲਿਆ ਜਾਵੇਗਾ ਫ਼ੈਸਲਾ, ਪੁਲਿਸ ਦਾ ਅਕਸ ਹੋਵੇਗਾ ਖ਼ਰਾਬ
Punjab Police: ਜੱਜ ਦੀ ਸੁਰੱਖਿਆ ਚੋਂ ਪੰਜਾਬ ਪੁਲਿਸ ਹਟਾਏ ਜਾਣ ਦਾ ਮਾਮਲਾ, ਮਾਨ ਸਰਕਾਰ ਦਾ HC 'ਚ 'ਤਰਲਾ', ਵਾਪਸ ਲਿਆ ਜਾਵੇਗਾ ਫ਼ੈਸਲਾ, ਪੁਲਿਸ ਦਾ ਅਕਸ ਹੋਵੇਗਾ ਖ਼ਰਾਬ
ED ਨੇ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਭੇਜਿਆ ਸੰਮਨ, ਜਾਣੋ ਕੀ ਹੈ ਪੂਰਾ ਮਾਮਲਾ ?
ED ਨੇ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਭੇਜਿਆ ਸੰਮਨ, ਜਾਣੋ ਕੀ ਹੈ ਪੂਰਾ ਮਾਮਲਾ ?
Punjab News: ਪੰਚਾਇਤੀ ਚੋਣਾਂ 'ਚ 'ਆਪ' ਦੇ ਗੈਂਗਸਟਰਾਂ ਨਾਲ ਜੁੜੇ ਕੁਨੈਕਸ਼ਨ? ਮੰਤਰੀ ਕੁਲਦੀਪ ਧਾਲੀਵਾਲ ਨੇ ਕਰ ਦਿੱਤਾ ਸਭ ਕੁਝ ਕਲੀਅਰ
Punjab News: ਪੰਚਾਇਤੀ ਚੋਣਾਂ 'ਚ 'ਆਪ' ਦੇ ਗੈਂਗਸਟਰਾਂ ਨਾਲ ਜੁੜੇ ਕੁਨੈਕਸ਼ਨ? ਮੰਤਰੀ ਕੁਲਦੀਪ ਧਾਲੀਵਾਲ ਨੇ ਕਰ ਦਿੱਤਾ ਸਭ ਕੁਝ ਕਲੀਅਰ
ਨਹੀਂ ਸੁਧਰਦੀ ਕੰਗਨਾ ! ਮੁੜ 'ਪੰਜਾਬੀਆਂ' ਨੂੰ ਦੱਸਿਆ ਨਸ਼ੇੜੀ, ਕਿਹਾ-ਮੋਟਰਸਾਇਕਲਾਂ 'ਤੇ ਆਉਂਦੇ ਨੇ ਚਿੱਟਾ ਤੇ ਸ਼ਰਾਬਾਂ ਪੀਂਦੇ ਨੇ, ਵਿਗਾੜ ਦਿੱਤੇ ਹਿਮਾਚਲੀ ਨੌਜਵਾਨ
ਨਹੀਂ ਸੁਧਰਦੀ ਕੰਗਨਾ ! ਮੁੜ 'ਪੰਜਾਬੀਆਂ' ਨੂੰ ਦੱਸਿਆ ਨਸ਼ੇੜੀ, ਕਿਹਾ-ਮੋਟਰਸਾਇਕਲਾਂ 'ਤੇ ਆਉਂਦੇ ਨੇ ਚਿੱਟਾ ਤੇ ਸ਼ਰਾਬਾਂ ਪੀਂਦੇ ਨੇ, ਵਿਗਾੜ ਦਿੱਤੇ ਹਿਮਾਚਲੀ ਨੌਜਵਾਨ
Panchayat Election: ‘ਆਪ’ ਵਿਧਾਇਕ ਨੇ ਆਪਣੇ ਘਰੇ ਹੀ ਰੱਖ ਲਈ 'ਸਰਪੰਚੀ', ਹੁਣ ਹਾਈਕੋਰਟ ਪਹੁੰਚਿਆ ਮਾਮਲਾ
Panchayat Election: ‘ਆਪ’ ਵਿਧਾਇਕ ਨੇ ਆਪਣੇ ਘਰੇ ਹੀ ਰੱਖ ਲਈ 'ਸਰਪੰਚੀ', ਹੁਣ ਹਾਈਕੋਰਟ ਪਹੁੰਚਿਆ ਮਾਮਲਾ
Embed widget