ਪੜਚੋਲ ਕਰੋ
(Source: ECI/ABP News)
ਗੁਰਦਾਸਪੁਰ 'ਚ ਨਾਂਦੇੜ ਤੋਂ ਪਰਤੇ 3 ਸ਼ਰਧਾਲੂ ਪੌਜ਼ੇਟਿਵ, ਲਗਾਤਾਰ ਵਧ ਰਹੀ ਪੀੜਤਾਂ ਦੀ ਗਿਣਤੀ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿੰਨਾਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਆਈਸੋਲੇਟ ਕਰ ਦਿੱਤਾ ਗਿਆ ਹੈ। ਇਨ੍ਹਾਂ 'ਚ ਇਕ ਬੱਚਾ, ਇੱਕ ਔਰਤ ਤੇ ਇੱਕ ਬਜ਼ੁਰਗ ਵਿਅਕਤੀ ਹੈ।
![ਗੁਰਦਾਸਪੁਰ 'ਚ ਨਾਂਦੇੜ ਤੋਂ ਪਰਤੇ 3 ਸ਼ਰਧਾਲੂ ਪੌਜ਼ੇਟਿਵ, ਲਗਾਤਾਰ ਵਧ ਰਹੀ ਪੀੜਤਾਂ ਦੀ ਗਿਣਤੀ 3 more corona positive in Gurdaspur ਗੁਰਦਾਸਪੁਰ 'ਚ ਨਾਂਦੇੜ ਤੋਂ ਪਰਤੇ 3 ਸ਼ਰਧਾਲੂ ਪੌਜ਼ੇਟਿਵ, ਲਗਾਤਾਰ ਵਧ ਰਹੀ ਪੀੜਤਾਂ ਦੀ ਗਿਣਤੀ](https://static.abplive.com/wp-content/uploads/sites/5/2020/04/28144254/corona-danger.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਚੰਡੀਗੜ੍ਹ: ਪੰਜਾਬ ਚ ਵੱਖ-ਵੱਖ ਜ਼ਿਲ੍ਹਿਆਂ 'ਚ ਨਾਂਦੇੜ ਤੋਂ ਪਹੁੰਚ ਰਹੇ ਸ਼ਰਧਾਲੂਆਂ ਵਿੱਚੋਂ ਕਈਆਂ ਦੇ ਕੋਰੋਨਾ ਪੌਜ਼ੇਟਿਵ ਹੋਣ ਨਾਲ ਸੂਬੇ 'ਚ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਗੁਰਦਾਸਪੁਰ ਜ਼ਿਲ੍ਹੇ 'ਚ ਪੈਂਦੇ ਪਿੰਡ ਭੱਟੀਆਂ 'ਚ ਤਿੰਨ ਮਰੀਜ਼ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਇਹ ਤਿੰਨ ਨਾਂਦੇੜ ਤੋਂ ਵਾਪਸ ਪਰਤੇ ਸਨ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿੰਨਾਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਆਈਸੋਲੇਟ ਕਰ ਦਿੱਤਾ ਗਿਆ ਹੈ। ਇਨ੍ਹਾਂ 'ਚ ਇਕ ਬੱਚਾ, ਇੱਕ ਔਰਤ ਤੇ ਇੱਕ ਬਜ਼ੁਰਗ ਵਿਅਕਤੀ ਹੈ। ਇਸ ਦੀ ਪੁਸ਼ਟੀ ਗੁਰਦਾਸਪੁਰ ਦੇ ਸਿਵਲ ਸਰਜਨ ਕਿਸ਼ਨ ਚੰਦ ਨੇ ਕੀਤੀ ਹੈ।
ਇਸ ਤੋਂ ਪਹਿਲਾਂ ਵੀ ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਦੇ ਪਿੰਢ ਭੈਣੀ ਪਸਵਾਲ ਦਾ ਇਕ ਮਰੀਜ਼ ਕੋਰੋਨਾ ਪੌਜ਼ਟਿਵ ਆਇਆ ਸੀ ਜਿਸ ਦੀ ਮੌਤ ਹੋ ਗਈ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)