(Source: ECI/ABP News/ABP Majha)
CAA Rule: 300 ਪਾਕਿਸਤਾਨੀ ਤੇ ਅਫ਼ਗਾਨੀ ਸਿੱਖ ਬਣਨਗੇ ਭਾਰਤੀ ਨਾਗਰਿਕ, CAA ਨੇ ਰਾਹ ਕੀਤਾ ਸਾਫ਼
CAA rules notified: ਹਾਲਾਂਕਿ, ਉਨ੍ਹਾਂ ਵਿੱਚੋਂ ਜ਼ਿਆਦਾਤਰ ਕੈਨੇਡਾ ਜਾਂ ਹੋਰ ਦੇਸ਼ਾਂ ਵਿੱਚ ਸ਼ਰਨ ਲੈ ਚੁੱਕੇ ਹਨ। ਇਸ ਦਾ ਕਾਰਨ ਭਵਿੱਖ ਵਿੱਚ ਬਿਹਤਰ ਰੁਜ਼ਗਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 2021 ਵਿਚ ਬਚਾਏ ਗਏ ਸਿੱਖਾਂ ਵਿਚੋਂ
CAA rules notified: ਕੇਂਦਰ ਸਰਕਾਰ ਨੇ ਨਾਗਰਿਕਤਾ ਸੋਧ ਕਾਨੂੰਨ ਯਾਨੀ CAA ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਨਾਲ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਗੈਰ-ਮੁਸਲਿਮ ਸ਼ਰਨਾਰਥੀਆਂ ਨੂੰ ਨਾਗਰਿਕਤਾ ਮਿਲਣ ਦਾ ਰਾਹ ਸਾਫ ਹੋ ਗਿਆ ਹੈ। 2021 ਵਿੱਚ ਤਖ਼ਤਾਪਲਟ ਦੌਰਾਨ 300 ਤੋਂ ਵੱਧ ਸਿੱਖ ਅਫਗਾਨ ਨਾਗਰਿਕਾਂ ਨੂੰ ਬਚਾਇਆ ਗਿਆ ਸੀ, ਜਿਨ੍ਹਾਂ ਨੂੰ ਹੁਣ ਭਾਰਤੀ ਨਾਗਰਿਕਤਾ ਮਿਲੇਗੀ।
ਹਾਲਾਂਕਿ, ਉਨ੍ਹਾਂ ਵਿੱਚੋਂ ਜ਼ਿਆਦਾਤਰ ਕੈਨੇਡਾ ਜਾਂ ਹੋਰ ਦੇਸ਼ਾਂ ਵਿੱਚ ਸ਼ਰਨ ਲੈ ਚੁੱਕੇ ਹਨ। ਇਸ ਦਾ ਕਾਰਨ ਭਵਿੱਖ ਵਿੱਚ ਬਿਹਤਰ ਰੁਜ਼ਗਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 2021 ਵਿਚ ਬਚਾਏ ਗਏ ਸਿੱਖਾਂ ਵਿਚੋਂ ਕੁਝ ਹੀ ਹੁਣ ਭਾਰਤ ਵਿਚ ਹਨ ਅਤੇ ਉਹ ਵੀ ਦੂਜੇ ਦੇਸ਼ਾਂ ਵਿਚ ਜਾਣ ਲਈ ਵਿਕਲਪ ਲੱਭ ਰਹੇ ਹਨ। ਪਰ ਹੈਰਾਨੀ ਦੀ ਗੱਲ ਹੈ ਕਿ ਭਾਰਤ ਸਰਕਾਰ ਕੋਲ ਅਜੇ ਤੱਕ ਇਸ ਦਾ ਪੂਰਾ ਡਾਟਾ ਨਹੀਂ ਹੈ।
ਭਾਰਤ ਵਿੱਚ ਪਿਛਲੀਆਂ ਦੋ ਜਨਗਣਨਾਵਾਂ 2001 ਅਤੇ 2011 ਵਿੱਚ ਪੂਰੀਆਂ ਹੋਈਆਂ ਸਨ। ਪਰ ਇਹਨਾਂ ਦੋਨਾਂ ਅੰਕੜਿਆਂ ਵਿੱਚ ਬਹੁਤ ਅੰਤਰ ਹੈ। 2001 ਦੀ ਜਨਗਣਨਾ ਅਨੁਸਾਰ ਅਫਗਾਨਿਸਤਾਨ ਤੋਂ ਆਏ ਹਿੰਦੂ-ਸਿੱਖਾਂ ਦੀ ਗਿਣਤੀ 9194 ਸੀ। ਜਦੋਂ ਕਿ 2011 ਦੀ ਮਰਦਮਸ਼ੁਮਾਰੀ ਵਿੱਚ ਇਹ ਅੰਕੜਾ ਘੱਟ ਕੇ 6476 ਰਹਿ ਗਿਆ ਸੀ।
ਪੰਜਾਬ ਵਿੱਚ ਜ਼ਿਆਦਾਤਰ ਲੋਕ ਅਫਗਾਨਿਸਤਾਨ ਤੋਂ ਸਿੱਖ ਪਰਿਵਾਰ ਹਨ, ਜੋ 1989 ਤੋਂ ਬਾਅਦ ਭਾਰਤ ਆਏ ਸਨ। ਇਨ੍ਹਾਂ ਵਿੱਚੋਂ 15 ਦੇ ਕਰੀਬ ਪਰਿਵਾਰਾਂ ਨੇ ਅੰਮ੍ਰਿਤਸਰ, 25 ਦੇ ਕਰੀਬ ਜਲੰਧਰ ਅਤੇ ਲਗਭਗ ਇੰਨੇ ਹੀ ਪਰਿਵਾਰਾਂ ਨੇ ਲੁਧਿਆਣਾ ਵਿੱਚ ਸ਼ਰਨ ਲਈ ਹੈ।
ਕੁਝ ਸੂਬੇ ਦੇ ਹੋਰ ਖੇਤਰਾਂ ਵਿੱਚ ਜਾ ਕੇ ਵਸ ਗਏ। ਪੰਜਾਬ ਵਿੱਚ ਪਾਕਿਸਤਾਨ-ਅਫਗਾਨਿਸਤਾਨ ਤੋਂ ਆਏ ਹਿੰਦੂਆਂ ਅਤੇ ਸਿੱਖਾਂ ਦੀ ਗਿਣਤੀ ਬਾਰੇ ਕੋਈ ਸਹੀ ਜਾਣਕਾਰੀ ਉਪਲਬਧ ਨਹੀਂ ਹੈ, ਪਰ ਇੱਕ ਅੰਦਾਜ਼ੇ ਅਨੁਸਾਰ, ਲਗਭਗ 300 ਪਰਿਵਾਰ ਹਨ ਜੋ ਇਸ ਸੀਏਏ ਬਿੱਲ ਦਾ ਲਾਭ ਲੈਣ ਜਾ ਰਹੇ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial