Khanna news: ਖੰਨਾ ‘ਚ 4 ਸਾਲਾ ਬੱਚੇ ਦਾ ਗੱਲਾ ਵੱਢ ਕੇ ਕੀਤਾ ਕਤਲ, ਵਜ੍ਹਾ ਸੁਣ ਕੇ ਉੱਡ ਜਾਣਗੇ ਹੋਸ਼, ਜਾਣੋ ਪੂਰਾ ਮਾਮਲਾ
Punjab news: ਖੰਨਾ ਦੇ ਅਲੌੜ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ 4 ਸਾਲਾ ਬੱਚੇ ਦੀ ਲਾਸ਼ ਖਾਲੀ ਪਲਾਟ ਵਿੱਚ ਮਿਲੀ।
Punjab news: ਖੰਨਾ ਵਿੱਚ 4 ਸਾਲਾ ਮਾਸੂਮ ਬੱਚੇ ਦੀ ਬਲੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਖੰਨਾ ਦੇ ਅਲੌੜ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ 4 ਸਾਲਾ ਬੱਚੇ ਦੀ ਲਾਸ਼ ਖਾਲੀ ਪਲਾਟ ਵਿੱਚ ਮਿਲੀ। ਬੱਚੇ ਦਾ ਗੱਲ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ।
ਮ੍ਰਿਤਕ ਬੱਚੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਹ ਸੌਂ ਰਹੇ ਸਨ, ਉਸ ਵੇਲੇ ਦੇਰ ਰਾਤ ਉਨ੍ਹਾਂ ਦਾ ਗੁਆਂਢੀ ਆਇਆ ਤੇ ਉਨ੍ਹਾਂ ਦੇ ਬੱਚੇ ਚੁੱਕ ਕੇ ਲੈ ਗਿਆ। ਉੱਥੇ ਹੀ ਜਦੋਂ ਪਰਿਵਾਰਕ ਮੈਂਬਰਾਂ ਨੂੰ ਆਪਣੇ ਬੱਚੇ ਦੇ ਗਾਇਬ ਹੋਣ ਦਾ ਪਤਾ ਲੱਗਿਆ ਤਾਂ ਉਹ ਆਪਣੀ ਬੱਚੇ ਨੂੰ ਲੱਭਣ ਲੱਗ ਗਏ। ਦੱਸਿਆ ਜਾ ਰਿਹਾ ਹੈ ਜਦੋਂ ਗੁਆਂਢੀ ਬੱਚੇ ਨੂੰ ਚੁੱਕਣ ਆਇਆ ਤਾਂ ਉਹ ਆਪਣਾ ਮੋਬਾਈਲ ਬੱਚੇ ਦੇ ਬਿਸਤਰੇ ਕੋਲ ਛੱਡ ਗਿਆ ਸੀ। ਇਹ ਤਾਂਤਰਿਕ ਵਿਦਿਆ ਦਾ ਮਾਮਲਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Sangrur News: ਪੰਜਾਬ ਭਰ ਦੇ ਕੱਚੇ ਮੁਲਾਜ਼ਮਾਂ ਨੇ ਸੀਐਮ ਮਾਨ ਦੇ ਸ਼ਹਿਰ ਸੰਗਰੂਰ 'ਤੇ ਬੋਲਿਆ ਧਾਵਾ, ਪਰਿਵਾਰਾਂ ਸਣੇ ਲਾਏ ਟੈਂਟ
ਇਸ ਦੌਰਾਨ ਪੁਲਿਸ ਵੀ ਉਥੇ ਆ ਗਈ। ਪੁਲਿਸ ਨੇ ਉਨ੍ਹਾਂ ਨੂੰ ਦਿਖਾਇਆ ਕਿ ਕੁਝ ਦੂਰੀ 'ਤੇ ਇੱਕ ਬੱਚੇ ਦੀ ਲਾਸ਼ ਪਈ ਸੀ, ਇਹ ਲਾਸ਼ ਰਵੀ ਰਾਜ ਦੀ ਨਿਕਲੀ। ਉਸ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ ਸੀ। ਸੀਸੀਟੀਵੀ ਤੋਂ ਪਤਾ ਚੱਲਿਆ ਕਿ ਉਨ੍ਹਾਂ ਦੇ ਗੁਆਂਢ ਵਿੱਚ ਰਹਿਣ ਵਾਲਾ ਇੱਕ ਵਿਅਕਤੀ ਬੱਚੇ ਨੂੰ ਮੋਢੇ ਉੱਤੇ ਚੁੱਕ ਕੇ ਲੈ ਜਾ ਰਿਹਾ ਸੀ। ਇਸ ਤੋਂ ਬਾਅਦ ਸੱਚ ਸਾਹਮਣੇ ਆਇਆ। ਬੱਚੇ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਬਲੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ: Punjab Debt: ਸੀਐਮ ਭਗਵੰਤ ਮਾਨ ਨੇ ਮੰਨਿਆ ਪੰਜਾਬ ਸਿਰ ਚੜ੍ਹਿਆ 47,106 ਕਰੋੜ ਦਾ ਹੋਰ ਕਰਜ਼ਾ, ਰਾਜਪਾਲ ਨੂੰ ਸੌਂਪੀ ਪੂਰੀ ਰਿਪੋਰਟ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।