ਪੜਚੋਲ ਕਰੋ
ਬੱਸ ਤੇ ਕਾਰ ਦੀ ਟੱਕਰ 'ਚ ਡਾਂਸ ਗਰੁੱਪ ਦੇ 5 ਮੈਂਬਰ ਹਲਾਕ

ਜਲੰਧਰ: ਹੁਸ਼ਿਆਰਪੁਰ ਰੋਡ 'ਤੇ ਆਦਮਪੁਰ ਦੇ ਪਿੰਡ ਚੂਹੜਵਾਲੀ ਕੋਲ ਬੀਤੀ ਰਾਤ ਇੱਕ ਕਵਾਲਿਸ ਗੱਡੀ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਬੱਸ ਵਿੱਚ ਆਹਮੋ-ਸਾਹਮਣੇ ਟੱਕਰ ਹੋ ਗਈ। ਕਾਰ ਸਵਾਰ ਭੱਟੀ ਮਿਉਜ਼ੀਕਲ ਗਰੁੱਪ ਦੀ ਅਦਾਕਾਰਾ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਤੇ ਚਾਰ ਹੋਰ ਫੱਟੜ ਹੋ ਗਏ। ਜਦੋਂ ਹਾਦਸਾ ਵਾਪਰਿਆ ਤਾਂ ਆਰਕੈਸਟਰਾ ਗਰੁੱਪ ਹੁਸ਼ਿਆਰਪੁਰ ਤੋਂ ਪ੍ਰੋਗਰਾਮ ਕਰਕੇ ਵਾਪਸ ਜਲੰਧਰ ਵੱਲ ਆ ਰਿਹਾ ਸੀ। ਮ੍ਰਿਤਕਾਂ ਦੀ ਪਛਾਣ ਭੱਟੀ ਮਿਊਜ਼ੀਕਲ ਗਰੁੱਪ ਦੇ ਮਾਲਕ ਰਾਜੇਸ਼ ਕੁਮਾਰ ਭੱਟੀ ਤੇ ਉਸ ਦੀ ਪਤਨੀ ਚਾਹਤ ਤੇ ਤਿੰਨ ਹੋਰ ਮੌਤਾਂ ਹੋ ਗਈਆਂ। ਗੱਡੀ ਵਿੱਚ 12 ਮੈਂਬਰ ਬੈਠੇ ਸਨ, ਜਿਨ੍ਹਾਂ ਵਿੱਚ ਚਾਰ ਜ਼ਖ਼ਮੀ ਵੀ ਹੋਏ ਹਨ। ਓਵਰਟੇਕਿੰਗ ਦੇ ਚੱਕਰ ਵਿੱਚ ਹਾਦਸਾ ਹੋਇਆ। ਬੱਸ ਵਿੱਚ ਸਵਾਰ 1 ਵਿਦਿਆਰਥੀ ਜ਼ਖ਼ਮੀ ਹੋਇਆ ਹੈ। ਪੁਲਿਸ ਨੇ ਸਾਰੇ ਜ਼ਖ਼ਮੀਆਂ ਨੂੰ ਆਦਮਪੁਰ ਦੇ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ ਜਿੱਥੋਂ ਬਾਅਦ ਵਿੱਚ ਜਲੰਧਰ ਰੈਫਰ ਕਰ ਦਿੱਤਾ ਗਿਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















